Posted On:
21 OCT 2026 3:06PM by PIB Chandigarh
ਭਾਰਤੀ ਸੈਨਾ ਦਾ ਸਰਬਉੱਚ ਪੱਧਰੀ ਦੋ-ਵਰ੍ਹਿਆਂ ਮੰਚ ਸੈਨਾ ਕਮਾਂਡਰਾਂ ਦੀ ਕਾਨਫਰੰਸ ਅੱਜ ਤੋਂ ਸ਼ੁਰੂ ਹੋ ਗਈ ਹੈ। ਸੈਨਾ ਮੁਖੀ (ਸੀਓਏਐੱਸ) ਦੀ ਪ੍ਰਧਾਨਗੀ ਹੇਠ ਆਯੋਜਿਤ ਇਹ ਕਾਨਫਰੰਸ 21 ਤੋਂ 23 ਅਕਤੂਬਰ 2026 ਤੱਕ ਨਵੀਂ ਦਿੱਲੀ ਵਿੱਚ ਹੋ ਰਹੀ ਹੈ। ਇਸ ਵਿੱਚ ਭਾਰਤੀ ਸੈਨਾ ਦੀ ਸੀਨੀਅਰ ਲੀਡਰਸ਼ਿਪ ਨੂੰ ਇੱਕ ਮੰਚ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਬਦਲਦੇ ਸੁਰੱਖਿਆ ਮਾਹੌਲ, ਸੰਚਾਲਨ ਤਤਪਰਤਾ, ਸਮਰੱਥਾ ਵਿਕਾਸ ਅਤੇ ਭਵਿੱਖ ਲਈ ਤਿਆਰ ਪਰਿਵਰਤਨਸ਼ੀਲ ਪਹਿਲਕਦਮੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।
ਇਸ ਕਾਨਫਰੰਸ ਨੂੰ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਚੀਫ਼ ਆਫ਼ ਡਿਫੈਂਸ ਸਟਾਫ਼ , ਚੀਫ਼ ਆਫ਼ ਨੇਵਲ ਸਟਾਫ਼ ਅਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ (ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ) ਸਮਕਾਲੀ ਸੁਰੱਖਿਆ ਨਾਲ ਜੁੜੇ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕਰਨਗੇ।
ਕਾਨਫਰੰਸ ਦਾ ਇੱਕ ਪ੍ਰਮੁੱਖ ਆਕਰਸ਼ਣ ਰਕਸ਼ਾ ਮੰਤਰੀ ਵੱਲੋਂ ਥਲ ਯੁੱਧ ਸਿਧਾਂਤ ਦਾ ਰਿਲੀਜ਼ ਕਰਨਾ ਹੋਵੇਗਾ। ਇਹ ਸਿਧਾਂਤ ਭਾਰਤੀ ਸੈਨਾ ਨੂੰ ਯੁੱਧ ਦੇ ਬਦਲਦੇ ਸਰੂਪ ਅਤੇ ਭਵਿੱਖ ਦੇ ਟਕਰਾਵਾਂ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਵਿਆਪਕ ਢਾਂਚਾ ਪ੍ਰਦਾਨ ਕਰੇਗਾ। ਰਕਸ਼ਾ ਮੰਤਰੀ ਸੰਯੁਕਤ ਰਾਸ਼ਟਰ ਦੀ ਸਲਾਨਾ ਪੱਤ੍ਰਿਕਾ ਵੀ ਰਿਲੀਜ਼ ਕਰਨਗੇ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਵਜੋਂ ਸੇਵਾ ਕਰਦਿਆਂ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਭਾਰਤੀ ਸੈਨਾ ਦੇ ਕਰਮਚਾਰੀਆਂ ਨੂੰ ਸਨਮਾਨਿਤ ਕਰਨਗੇ। ਉਨ੍ਹਾਂ ਦੀ ਮਿਸਾਲੀ ਸੇਵਾ, ਪੇਸ਼ੇਵਰਤਾ ਅਤੇ ਸੰਯੁਕਤ ਰਾਸ਼ਟਰ ਦੇ ਝੰਡੇ ਹੇਠ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਵੇਗਾ।
ਸੈਨਾ ਮੁਖੀ ਵਾਤਾਵਰਣ ਦੀ ਸਥਿਰਤਾ, ਸੰਸਾਧਨ ਪ੍ਰਬੰਧਨ ਅਤੇ ਇੱਕ ਮਜ਼ਬੂਤ ਹਵਾਬਾਜ਼ੀ ਸੁਰੱਖਿਆ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਲਈ ਹਰਿਤ ਮਿਲਟਰੀ ਸਟੇਸ਼ਨਾਂ ਅਤੇ ਹਵਾਬਾਜ਼ੀ ਉਡਾਣ ਸੁਰੱਖਿਆ ਲਈ ਵੀ ਪੁਰਸਕਾਰ ਪ੍ਰਦਾਨ ਕਰਨਗੇ।
ਆਪਣੇ ਵਿਆਪਕ ਏਜੰਡੇ ਦੇ ਨਾਲ ਇਹ ਕਾਨਫਰੰਸ ਭਾਰਤੀ ਸੈਨਾ ਦੀ ਸੀਨੀਅਰ ਲੀਡਰਸ਼ਿਪ ਲਈ ਚੱਲ ਰਹੀਆਂ ਪਹਿਲਕਦਮੀਆਂ ਦੀ ਸਮੀਖਿਆ ਕਰਨ, ਭਵਿੱਖ ਦੇ ਪ੍ਰਮੁੱਖ ਖੇਤਰਾਂ ਦੀ ਪਛਾਣ ਕਰਨ ਅਤੇ ਇੱਕ ਪ੍ਰਗਤੀਸ਼ੀਲ, ਅਨੁਕੂਲ, ਤਕਨੀਕੀ ਤੌਰ ‘ਤੇ ਸਮਰੱਥ ਅਤੇ ਭਵਿੱਖ ਲਈ ਤਿਆਰ ਭਾਰਤੀ ਸੈਨਾ ਦੇ ਨਿਰਮਾਣ ਦੀ ਦਿਸ਼ਾ ਵਿੱਚ ਢੁਕਵੇਂ ਨੀਤੀਗਤ ਦਿਸ਼ਾ-ਨਿਰਦੇਸ਼ ਤਿਆਰ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗੀ।
**********
ਨਿਸ਼ਾਂਤ/ਸੰਜੈ/ਏਕੇ