ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਮੰਤਰਾਲੇ ਨੇ ਭਾਰਤੀ ਸੈਨਾ ਲਈ ਉੱਨਤ ਘੱਟ ਉਚਾਈ ਵਾਲੇ ਹਲਕੇ ਵਜ਼ਨ ਦੇ ਰਡਾਰਾਂ ਦੀ ਖ਼ਰੀਦ ਲਈ 770 ਕਰੋੜ ਰੁਪਏ ਦੇ ਸਮਝੌਤੇ ‘ਤੇ ਹਸਤਾਖਰ ਕੀਤੇ

Posted On: 21 OCT 2026 3:30PM by PIB Chandigarh

ਰੱਖਿਆ ਮੰਤਰਾਲੇ ਨੇ 21 ਅਕਤੂਬਰ, 2026 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿੱਚ ਲਗਭਗ 770 ਕਰੋੜ ਰੁਪਏ ਦੀ ਲਾਗਤ ਵਾਲੇ ‘ਉੱਨਤ ਘੱਟ ਉਚਾਈ ਵਾਲੇ ਹਲਕੇ ਵਜ਼ਨ ਦੇ ਰਡਾਰਾਂ’ (ਐੱਲਐੱਲਐੱਲਆਰ -I) ਦੀ ਖ਼ਰੀਦ ਲਈ ਮੈਸਰਜ਼ ਭਾਰਤ ਇਲੈਕਟ੍ਰੌਨਿਕਸ ਲਿਮਿਟੇਡ (BEL) ਨਾਲ ਇੱਕ ਸਮਝੌਤੇ ਪੱਤਰ ‘ਤੇ ਹਸਤਾਖਰ ਕੀਤੇ ਹਨ।

ਐੱਲਐੱਲਐੱਲਆਰ (I) ਪ੍ਰਣਾਲੀ ਵਿੱਚ ਲੜਾਕੂ ਜਹਾਜ਼ਾਂ ਦੇ ਆਕਾਰ ਦੇ ਟੀਚਿਆਂ ਅਤੇ ਛੋਟੇ/ਸੂਖਮ ਡਰੋਨਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਕਰਨ ਦੀ ਸਮਰੱਥਾ ਹੈ। ਇਸ ਵਿੱਚ ਹਵਾਈ ਟੀਚਿਆਂ ਨੂੰ ਤਰਜੀਹ ਦੇਣ ਦੀ ਵਾਧੂ ਸਮਰੱਥਾ ਵੀ ਹੈ। ਇਸ ਨਾਲ ਭਾਰਤੀ ਸੈਨਾ ਨੂੰ ਮਾਨਵ-ਰਹਿਤ ਹਵਾਈ ਪ੍ਰਣਾਲੀਆਂ (UAS) ਤੋਂ ਪੈਦਾ ਹੋਣ ਵਾਲੇ ਖ਼ਤਰੇ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਵਿੱਚ ਮਦਦ ਮਿਲੇਗੀ।

ਸਾਲ 2047 ਤੱਕ ਵਿਕਸਿਤ ਭਾਰਤ ਦੇ ਸਰਕਾਰ ਦੇ ਵਿਜ਼ਨ ਦੇ ਅਨੁਸਾਰ ਇਹ ਖ਼ਰੀਦ ਹਵਾਈ ਰੱਖਿਆ ਪ੍ਰਣਾਲੀਆਂ ਦੇ ਸਵਦੇਸ਼ੀਕਰਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤ ਦੇ ਡਿਫੈਂਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਹੁਲਾਰਾ ਮਿਲੇਗਾ, ਜਿਸ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮ (MSME) ਵੀ ਸ਼ਾਮਲ ਹਨ। ਨਾਲ ਹੀ, ਇਸ ਨਾਲ ਇੱਕ ਮਜ਼ਬੂਤ, ਆਤਮਨਿਰਭਰ ਅਤੇ ਗਲੋਬਲ ਪੱਧਰ ‘ਤੇ ਮੁਕਾਬਲੇਬਾਜ਼ ਰੱਖਿਆ ਉਦਯੋਗ ਦੇ ਨਿਰਮਾਣ ਵਿੱਚ ਮਦਦ ਮਿਲੇਗੀ।

****

ਐੱਸਆਰ/ਰੁਚੀ/ਏਕੇ


(Release ID: 2327445) ਵਿਜ਼ੀਟਰ ਕਾਊਂਟਰ : 5