ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਕਸਤੂਰੀ ਰਾਜਾਮਣੀ ਨੂੰ ਵਧਾਈ ਦਿੱਤੀ

Posted On: 21 OCT 2026 7:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਸਤੂਰੀ ਰਾਜਾਮਣੀ ਨੂੰ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਅੱਜ ਮਹਿਲਾਵਾਂ ਦੇ 67 ਕਿੱਲਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਲਿਫਟ ਨਾਲ ਚਾਂਦੀ ਦਾ ਤਗ਼ਮਾ ਜਿੱਤਣ ’ਤੇ ਵਧਾਈ ਦਿੱਤੀ। ਇਸ ਜਿੱਤ ਦੇ ਨਾਲ ਉਨ੍ਹਾਂ ਨੇ ਇਸ ਵਰਗ ਵਿੱਚ ਭਾਰਤ ਲਈ ਪਹਿਲਾ ਤਗ਼ਮਾ ਹਾਸਲ ਕੀਤਾ ਹੈ।

ਸ਼੍ਰੀ ਮੋਦੀ ਨੇ ਇਸ ਨੂੰ ਭਾਰਤੀ ਪੈਰਾ ਪਾਵਰਲਿਫਟਿੰਗ ਲਈ ਇੱਕ ਇਤਿਹਾਸਕ ਉਪਲਬਧੀ ਦੱਸਦੇ ਹੋਏ ਕਿਹਾ ਕਿ ਕਸਤੂਰੀ ਦੇ ਦ੍ਰਿੜ੍ਹ ਸੰਕਲਪ ਅਤੇ ਬਿਹਤਰੀਨ ਪ੍ਰਦਰਸ਼ਨ ਪ੍ਰਤੀ ਉਨ੍ਹਾਂ ਦੇ ਸਮਰਪਣ ਨੇ ਇਸ ਜਿੱਤ ਨੂੰ ਅਸਲ ਵਿੱਚ ਖ਼ਾਸ ਬਣਾ ਦਿੱਤਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ: 

“ਭਾਰਤੀ ਪੈਰਾ ਪਾਵਰਲਿਫਟਿੰਗ ਲਈ ਇੱਕ ਇਤਿਹਾਸਕ ਉਪਲਬਧੀ! 

ਕਸਤੂਰੀ ਰਾਜਾਮਣੀ ਨੇ ਏਸ਼ਿਆਈ ਪੈਰਾ ਖੇਡਾਂ 2026 ਵਿੱਚ ਮਹਿਲਾਵਾਂ ਦੇ 67 ਕਿੱਲੋਗ੍ਰਾਮ ਭਾਰ ਵਰਗ ਵਿੱਚ ਸ਼ਾਨਦਾਰ ਲਿਫਟ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਹੈ, ਅਤੇ ਇਸ ਵਰਗ ਵਿੱਚ ਭਾਰਤ ਲਈ ਪਹਿਲਾ ਤਗ਼ਮਾ ਹਾਸਲ ਕੀਤਾ ਹੈ! ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਬਿਹਤਰੀਨ ਪ੍ਰਦਰਸ਼ਨ ਪ੍ਰਤੀ ਸਮਰਪਣ ਨੇ ਇਸ ਉਪਲਬਧੀ ਨੂੰ ਵਾਕਈ ਖ਼ਾਸ ਬਣਾ ਦਿੱਤਾ ਹੈ। ਕਸਤੂਰੀ ਨੂੰ ਵਧਾਈ: ਪ੍ਰਧਾਨ ਮੰਤਰੀ @narendramodi”

 

****

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2326494) ਵਿਜ਼ੀਟਰ ਕਾਊਂਟਰ : 3