ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਦੀਪਤੀ ਜੀਵਨਜੀ ਨੂੰ ਵਧਾਈ ਦਿੱਤੀ

Posted On: 20 OCT 2026 6:48PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾਵਾਂ ਦੇ 400 ਮੀਟਰ ਟੀ20 ਈਵੈਂਟ ਵਿੱਚ ਇੱਕ ਵਾਰ ਫਿਰ ਸੋਨ ਤਮਗ਼ਾ ਜਿੱਤਣ ਲਈ ਦੀਪਤੀ ਜੀਵਨਜੀ ਦੀ ਸ਼ਲਾਘਾ ਕੀਤੀ।

ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਨਦਾਰ ਖੇਡ ਰਿਕਾਰਡ ਕਾਇਮ ਕਰਦਿਆਂ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੇ ਨਾਲ ਆਪਣੇ ਖ਼ਿਤਾਬ ਦਾ ਬਚਾਅ ਕਰਨਾ ਸੱਚਮੁੱਚ ਇੱਕ ਸ਼ਾਨਦਾਰ ਪ੍ਰਾਪਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੀਪਤੀ ਨੇ ਇੱਕ ਚੈਂਪੀਅਨ ਦੀ ਸੱਚੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ, ਜਿਸ ਦੀ ਸਫ਼ਲਤਾ ਅਣਗਿਣਤ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਦੀਪਤੀ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਸਾਂਝੀ ਕੀਤੀ:

 “ਇੱਕ ਅਜਿਹੀ ਚੈਂਪੀਅਨ, ਜੋ ਉੱਤਮਤਾ ਦੀਆਂ ਨਵੀਂਆਂ ਪਰਿਭਾਸ਼ਾਵਾਂ ਸਿਰਜਦੀ ਹੈ!

ਦੀਪਤੀ ਜੀਵਨਜੀ ਨੇ ਏਸ਼ਿਆਈ ਪੈਰਾ ਖੇਡਾਂ ਵਿੱਚ ਮਹਿਲਾਵਾਂ ਦੇ 400 ਮੀਟਰ ਟੀ20 ਈਵੈਂਟ ਵਿੱਚ ਇੱਕ ਵਾਰ ਫਿਰ ਸੋਨ ਤਮਗ਼ਾ ਜਿੱਤਿਆ ਹੈ ਅਤੇ ਸ਼ਾਨਦਾਰ ਖੇਡ ਰਿਕਾਰਡ ਨਾਲ ਆਪਣੇ ਖ਼ਿਤਾਬ ਦਾ ਬਚਾਅ ਕੀਤਾ ਹੈ। ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਦਿਆਂ ਖ਼ਿਤਾਬ ਬਰਕਰਾਰ ਰੱਖਣਾ ਸੱਚਮੁੱਚ ਇੱਕ ਸ਼ਾਨਦਾਰ ਪ੍ਰਾਪਤੀ ਹੈ।

ਉਨ੍ਹਾਂ ਨੇ ਇੱਕ ਚੈਂਪੀਅਨ ਦੀ ਸੱਚੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੀ ਸਫ਼ਲਤਾ ਅਣਗਿਣਤ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਮੇਰੀਆਂ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”

*****

ਐੱਮਜੇਪੀਐੱਸ/ਐੱਸਐੱਸ/ਵੀਜੇ/ਪੀਆਰਕੇ


(Release ID: 2325827) ਵਿਜ਼ੀਟਰ ਕਾਊਂਟਰ : 22