ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਰਐੱਸਐੱਸ ਦੇ ਸਥਾਪਨਾ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ
ਪ੍ਰਧਾਨ ਮੰਤਰੀ ਨੇ ਸ਼ਤਾਬਦੀ ਵਰ੍ਹੇ ਸ਼੍ਰੀ ਵਿਜੈਦਸ਼ਮੀ ਉਤਸਵ ਦੌਰਾਨ ਡਾ. ਮੋਹਨ ਭਾਗਵਤ ਦਾ ਪ੍ਰੇਰਨਾਦਾਇਕ ਸੰਬੋਧਨ ਸਾਂਝਾ ਕੀਤਾ
Posted On:
20 OCT 2026 11:49AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਰਐੱਸਐੱਸ ਦੇ ਸਥਾਪਨਾ ਦਿਵਸ ਦੇ ਖਾਸ ਮੌਕੇ ’ਤੇ ਸਾਰੇ ਸਵੈਮਸੇਵਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਗਪੁਰ ਵਿੱਚ ਸ਼ਤਾਬਦੀ ਵਰ੍ਹੇ ਸ਼੍ਰੀ ਵਿਜੈਦਸ਼ਮੀ ਉਤਸਵ ਦੌਰਾਨ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਵੱਲੋਂ ਦਿੱਤਾ ਗਿਆ ਪ੍ਰੇਰਨਾਦਾਇਕ ਸੰਬੋਧਨ ਸਾਂਝਾ ਕੀਤਾ।
ਐਕਸ ’ਤੇ ਪੋਸਟਾਂ ਦੀ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:
“ਅੱਜ, ਆਰਐੱਸਐੱਸ ਦੇ ਸਥਾਪਨਾ ਦਿਵਸ ਦੇ ਖਾਸ ਮੌਕੇ ’ਤੇ ਸਾਰੇ ਸਵੈਮਸੇਵਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਮੈਂ ਉਨ੍ਹਾਂ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਸਾਲਾਂ ਦੌਰਾਨ ਆਰਐੱਸਐੱਸ ਨੂੰ ਸਿੰਜਿਆ ਹੈ।
ਆਰਐੱਸਐੱਸ ਨੇ ਸੇਵਾ, ਰਾਸ਼ਟਰ ਨਿਰਮਾਣ ਅਤੇ ਸਮਾਜਿਕ ਸਦਭਾਵਨਾ ਦੀ ਸ਼ਤਾਬਦੀ ਪੂਰੀ ਕੀਤੀ ਹੈ। ਅਣਗਿਣਤ ਸਵੈਮਸੇਵਕਾਂ ਨੇ ਡਿਊਟੀ ਦੀ ਡੂੰਘੀ ਭਾਵਨਾ ਅਤੇ ਦੇਸ਼ ਪਹਿਲਾਂ ਦੇ ਜਜ਼ਬੇ ਨਾਲ ਸਮਾਜ ਲਈ ਕੰਮ ਕੀਤਾ ਹੈ।
ਮੇਰੀ ਕਾਮਨਾ ਹੈ ਕਿ ਇਹ ਭਾਵਨਾ ਆਉਣ ਵਾਲੇ ਸਮੇਂ ਵਿੱਚ ਵੀ ਰਾਸ਼ਟਰੀ ਵਿਕਾਸ ਨੂੰ ਮਜ਼ਬੂਤ ਕਰਦੀ ਰਹੇ।
ਰਾਸ਼ਟਰੀ ਸਵੈਮਸੇਵਕ ਸੰਘ ਦੇ ਸਥਾਪਨਾ ਦਿਵਸ ਦੇ ਵਿਸ਼ੇਸ਼ ਮੌਕੇ ’ਤੇ ਸਾਰੇ ਸਵੈਮਸੇਵਕਾਂ ਨੂੰ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ! ਮੈਂ ਉਨ੍ਹਾਂ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਨਮਨ ਕਰਦਾ ਹਾਂ, ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਅਤੇ ਸੇਵਾ ਭਾਵਨਾ ਨਾਲ ਸੰਘ ਨੂੰ ਸਿੰਜਿਆ ਅਤੇ ਸੰਵਾਰਿਆ ਹੈ।
ਰਾਸ਼ਟਰੀ ਸਵੈਮਸੇਵਕ ਸੰਘ ਨੇ ਸੇਵਾ, ਰਾਸ਼ਟਰ ਨਿਰਮਾਣ ਅਤੇ ਸਮਾਜਿਕ ਪ੍ਰਤੀਬੱਧਤਾ ਦਾ ਮਾਣਮੱਤਾ ਸ਼ਤਾਬਦੀ ਵਰ੍ਹਾ ਪੂਰਾ ਕੀਤਾ ਹੈ। ਅਣਗਿਣਤ ਸਵੈਮਸੇਵਕਾਂ ਨੇ ਆਪਣੇ ਸਮਰਪਣ, ਡਿਊਟੀ ਪ੍ਰਤੀ ਨਿਸ਼ਠਾ ਅਤੇ ਦੇਸ਼ ਪਹਿਲਾਂ ਦੀ ਭਾਵਨਾ ਨਾਲ ਹਮੇਸ਼ਾ ਸਮਾਜ ਦੇ ਭਲੇ ਲਈ ਕੰਮ ਕੀਤਾ ਹੈ।
ਮੈਨੂੰ ਭਰੋਸਾ ਹੈ ਕਿ ਇਹ ਭਾਵਨਾ ਆਉਣ ਵਾਲੇ ਸਮੇਂ ਵਿੱਚ ਵੀ ਦੇਸ਼ ਨੂੰ ਹੋਰ ਸਸ਼ਕਤ ਅਤੇ ਮਜ਼ਬੂਤ ਕਰੇਗੀ।”
“ਨਾਗਪੁਰ ਵਿੱਚ ਸ਼ਤਾਬਦੀ ਵਰ੍ਹੇ ਸ਼੍ਰੀ ਵਿਜੈਦਸ਼ਮੀ ਉਤਸਵ ਦੌਰਾਨ ਪਰਮ ਪੂਜਨੀਕ ਸਰਸੰਘਚਾਲਕ ਡਾ. ਮੋਹਨ ਭਾਗਵਤ ਜੀ ਦਾ ਇੱਕ ਬਹੁਤ ਹੀ ਪ੍ਰੇਰਨਾਦਾਇਕ ਸੰਬੋਧਨ।
ਉਨ੍ਹਾਂ ਨੇ ਰਾਸ਼ਟਰੀ ਤਰੱਕੀ ਅਤੇ ਸਮਾਜਿਕ ਏਕਤਾ, ਆਤਮਨਿਰਭਰਤਾ ਦੀ ਲੋੜ ਅਤੇ ਸਮਾਜ ਦੇ ਚਰਿੱਤਰ ਨੂੰ ਮਜ਼ਬੂਤ ਕਰਨ ਸਮੇਤ ਕਈ ਮੁੱਦਿਆਂ ’ਤੇ ਵਿਸਥਾਰ ਨਾਲ ਗੱਲ ਕੀਤੀ ਹੈ।
ਖਾਸ ਤੌਰ ’ਤੇ ਸੇਵਾ ਅਤੇ ਰਾਸ਼ਟਰ ਨਿਰਮਾਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ’ਤੇ ਜ਼ੋਰ ਦੇਣਾ ਧਿਆਨ ਦੇਣ ਯੋਗ ਸੀ, ਜੋ ਹਰ ਆਰਐੱਸਐੱਸ ਸਵੈਮਸੇਵਕ ਦਾ ਅਹਿਮ ਹਿੱਸਾ ਹੈ।
ਉਨ੍ਹਾਂ ਨੇ ਪੰਚ ਪਰਿਵਰਤਨ ਬਾਰੇ ਵੀ ਗੱਲ ਕੀਤੀ ਅਤੇ ਦੱਸਿਆ ਕਿ ਇਹ ਕਿਵੇਂ ਸਕਾਰਾਤਮਕ ਸਮਾਜਿਕ ਬਦਲਾਅ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ।
@RSSorg
@DrMohanBhagwat
************
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2325633)
ਵਿਜ਼ੀਟਰ ਕਾਊਂਟਰ : 6
Read this release in:
English
,
Bengali
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Kannada
,
Malayalam