ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਆਈਡੀਬੀਆਈ ਬੈਂਕ ਲਿਮਿਟੇਡ ਦੇ ਰਣਨੀਤਕ ਪੁਨਰਗਠਨ ‘ਤੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ (FAQs)

Posted On: 14 OCT 2026 4:53PM by PIB Chandigarh

ਪ੍ਰਸ਼ਨ  1       ਆਈਡੀਬੀਆਈ ਬੈਂਕ ਲਿਮਿਟੇਡ ਦੇ ਲਈ ਰਣਨੀਤਕ ਖਰੀਦਦਾਰ ਕੌਣ ਹੈ?

ਉੱਤਰ  :        ਮੈਸ. 10955230 Canada Inc. (ਮੂਲ ਇਕਾਈ ਮੈਸ. ਫੇਅਰਫੈਕਸ ਫਾਈਨੈਂਸ਼ੀਅਲ ਹੋਲਡਿੰਗਸ ਲਿਮਿਟੇਡ) ਨੂੰ ਆਈਡੀਬੀਆਈ ਬੈਂਕ ਲਿਮਿਟੇਡ ਲਈ ਰਣਨੀਤਕ ਬਾਇਰ ਦੇ ਰੂਪ ਵਿੱਚ ਮਨਜ਼ੂਰ ਕੀਤਾ ਗਿਆ ਹੈ।

ਪ੍ਰਸ਼ਨ  2       ਇਹ ਲੈਣ-ਦੇਣ ਕਿੰਨੇ ਮੁੱਲ ਦਾ ਹੈ?

ਉੱਤਰ  :        ਇਸ ਲੈਣ-ਦੇਣ ਲਈ ਖਰੀਦ ਮੁੱਲ 52,878.0806181 ਕਰੋੜ ਰੁਪਏ ਹੈ (ਸ਼ਬਦਾਂ ਵਿੱਚ ਬਵੰਜਾ ਹਜ਼ਾਰ ਅੱਠ ਸੌ ਅਠੱਤਰ ਕਰੋੜ ਅੱਠ ਲੱਖ ਛੇ ਹਜ਼ਾਰ ਇੱਕ ਸੌ ਇਕਾਸੀ ਰੁਪਏ ਸਿਰਫ਼)।

ਪ੍ਰਸ਼ਨ  3       ਭਾਰਤ ਸਰਕਾਰ ਅਤੇ ਲਾਈਫ ਕਾਰਪੋਰੇਸ਼ਨ ਆਫ਼ ਇੰਡੀਆ (ਐੱਲਆਈਸੀ) ਦੇ ਦਰਮਿਆਨ ਇਸ ਨੂੰ ਕਿਵੇਂ ਵੰਡਿਆ ਜਾਵੇਗਾ?

ਉੱਤਰ  :        ਇਸ ਲੈਣ-ਦੇਣ ਰਾਹੀਂ ਆਈਡੀਬੀਆਈ ਬੈਂਕ ਲਿਮਿਟੇਡ ਦੀ ਕੁੱਲ ਹਿੱਸੇਦਾਰੀ ਵਿੱਚੋਂ 60.72% ਹਿੱਸੇਦਾਰੀ ਵੇਚੀ ਜਾ ਰਹੀ ਹੈ। ਇਸ ਵਿੱਚ ਭਾਰਤ ਸਰਕਾਰ ਦੀ 30.48% ਅਤੇ ਐੱਲਆਈਸੀ ਦੀ 30.24% ਹਿੱਸੇਦਾਰੀ ਸ਼ਾਮਲ ਹੈ। ਪ੍ਰਾਪਤ ਰਾਸ਼ੀ ਨੂੰ ਬਰਾਬਰ ਅਨੁਪਾਤ ਵਿੱਚ ਵੰਡਿਆ ਜਾਵੇਗਾ।

ਪ੍ਰਸ਼ਨ  4       ਇਸ ਦੀ ਬੋਲੀ ਪ੍ਰਕਿਰਿਆ ਵਿੱਚ ਕਿੰਨੀਆਂ ਸੰਸਥਾਵਾਂ ਸ਼ਾਮਲ ਸਨ?

ਉੱਤਰ  :        ਸ਼ੁਰੂਆਤੀ ਤੌਰ ‘ਤੇ ਪੰਜ ਸੰਸਥਾਵਾਂ ਵਿੱਚੋਂ ਚਾਰ ਸੰਸਥਾਵਾਂ ਪ੍ਰਾਇਮਰੀ ਇਨਫਰਮੇਸ਼ਨ ਮੈਮੋਰੰਡਮ (PIM) ਵਿੱਚ ਨਿਰਧਾਰਿਤ ਯੋਗਤਾ ਮਾਪਦੰਢਾ ਅਤੇ ਯੋਗਤਾ ਸ਼ਰਤਾਂ ਦੇ ਅਨੁਸਾਰ ਯੋਗ ਪਾਈਆਂ ਗਈਆਂ ਜਿਨ੍ਹਾਂ ਵਿੱਚੋਂ ਦੋ ਨੇ ਅੰਤ ਵਿੱਚ ਆਪਣੀਆਂ ਤਕਨੀਕੀ-ਵਿੱਤੀ ਬੋਲੀਆਂ ਪੇਸ਼ ਕੀਤੀਆਂ ਅਤੇ ਇਸ ਲੈਣ-ਦੇਣ ਲਈ ਯੋਗ ਬੋਲੀਕਾਰ (ਕਿਊਬੀ) ਬਣ ਗਈਆਂ।

ਪ੍ਰਸ਼ਨ 5. ਆਈਡੀਬੀਆਈ ਬੈਂਕ ਲਿਮਿਟੇਡ ਦੇ ਮੁਲਾਂਕਣ ਲਈ ਕਿਹੜੀਆਂ ਵਿਧੀਆਂ ਦੀ ਵਰਤੋ ਕੀਤੀ ਗਈ ਸੀ?

ਉੱਤਰ: ਉੱਦਮ ਦੀ ਉਚਿਤ ਕੀਮਤ ਦੋ ਵੱਖ-ਵੱਖ ਵਿਧੀਆਂ, ਭਾਵ 'ਮਾਰਕਿਟ ਮਲਟੀਪਲ ਵਿਧੀ' (market multiple method) ਅਤੇ 'ਸੰਪਤੀ ਮੁੱਲਾਂਕਣ ਵਿਧੀ' ਦੀ ਵਰਤੋਂ ਕਰਕੇ ਨਿਰਧਾਰਿਤ ਕੀਤੀ ਗਈ ਸੀ।

ਪ੍ਰਸ਼ਨ 6. ਮੁਲਾਂਕਣ ਪ੍ਰਕਿਰਿਆ ਕਿਸ ਨੇ ਪੂਰੀ ਕੀਤੀ?

ਉੱਤਰ: ਉੱਦਮ ਦਾ ਮੁਲਾਂਕਣ ਇਸ ਉਦੇਸ਼ ਲਈ ਨਿਯੁਕਤ ਕੀਤੀਆਂ ਗਈਆਂ ਦੋ ਸੁਤੰਤਰ, ਪੇਸ਼ੇਵਰ ਮੁਲਾਂਕਣ ਏਜੰਸੀਆਂ ਦੁਆਰਾ ਕੀਤਾ ਗਿਆ ਸੀ। ਪ੍ਰਕਿਰਿਆ ਵਿੱਚ ਸ਼ਾਮਲ ਕੌਣਫੀਡੇਂਸ਼ੀਅਲ ਗਰੰਟੀ ਦੇ ਕਾਰਨ ਉਨ੍ਹਾਂ ਦੇ ਨਾਮ ਜਨਤਕ ਨਹੀਂ ਕੀਤੇ ਜਾ ਸਕਦੇ।

 

ਪ੍ਰਸ਼ਨ 7. ਆਈਡੀਬੀਆਈ ਬੈਂਕ ਦੇ ਮੁੱਲਾਂਕਣ ਵਿੱਚ ਸ਼ੇਅਰ ਬਜ਼ਾਰ ਦੀ ਕੀਮਤ ਨੇ ਕੀ ਭੂਮਿਕਾ ਨਿਭਾਈ?

ਉੱਤਰ: ਸੀਮਤ ਕਾਰੋਬਾਰ ਵਾਲੇ ਆਈਡੀਬੀਆਈ ਦੇ ਸ਼ੇਅਰਾਂ ਦੀ ਅਸਥਿਰ ਸ਼ੇਅਰ ਬਜ਼ਾਰ ਕੀਮਤ—ਪ੍ਰਸਤਾਵ ਕੀਮਤ ਤੋਂ ਉੱਪਰ ਅਤੇ ਹੇਠਾਂ ਦੋਵੇਂ ਪਾਸੇ ਘਟਦੀ-ਵਧਦੀ ਰਹੀ (ਮੁਲਾਂਕਣ ਦੀ ਮਿਆਦ ਦੌਰਾਨ ਘੱਟੋ-ਘੱਟ ਪੱਧਰ 61.01 ਰੁਪਏ ਤੋਂ ਲੈ ਕੇ 118.38 ਰੁਪਏ ਤੱਕ ਰਹੀ)। ਇਸ ਨੂੰ ਅਣਗੌਲਿਆ ਕਰ ਦਿੱਤਾ ਗਿਆ, ਕਿਉਂਕਿ ਇਸ ਨਾਲ ਮੁਲਾਂਕਣ ਉੱਦਮ ਦੇ ਅੰਦਰੂਨੀ ਮੁੱਲ ਨਾਲ ਮੇਲ ਨਹੀਂ ਖਾਂਦਾ ਸੀ। ਇਸ ਦੀ ਬਜਾਏ, 'ਮਾਰਕਿਟ ਮਲਟੀਪਲਜ਼' (market multiples) ਵਿਧੀ ਦੁਆਰਾ ਤੁਲਨਾਤਮਕ ਮੁਲਾਂਕਣ ਦੀ ਵਰਤੋਂ ਕੀਤੀ ਗਈ, ਜੋ ਇਸ ਸਮੱਸਿਆ ਨੂੰ ਦੂਰ ਕਰਦਾ ਹੈ ਅਤੇ ਸਾਰੇ ਜਨਤਕ ਖੇਤਰ ਦੇ ਬੈਂਕਾਂ ਦੇ  31 ਮਾਰਚ, 2026 ਤੱਕ ਦੇ ਅੰਤਿਮ ਖਾਤਿਆਂ ਦੇ ਅਧਾਰ ‘ਤੇ ਉੱਦਮ ਦੀ ਉਚਿਤ ਬਜ਼ਾਰ ਕੀਮਤ ਨਿਰਧਾਰਿਤ ਕੀਤੀ ਗਈ।

ਪ੍ਰਸ਼ਨ 8. ਆਈਡੀਬੀਆਈ ਬੈਂਕ ਦੀਆਂ ਜ਼ਮੀਨ, ਸੰਪਤੀਆਂ ਸਮੇਤ ਜਾਇਦਾਦਾਂ ਦਾ ਮੁਲਾਂਕਣ ਕਿਵੇਂ ਕੀਤਾ ਗਿਆ ਹੈ?

ਉੱਤਰ: ਆਈਡੀਬੀਆਈ ਬੈਂਕ ਦੇ 31 ਮਾਰਚ, 2026 ਤੱਕ ਦੇ ਆਡਿਟ ਕੀਤੇ ਖਾਤਿਆਂ ਦੇ ਅਨੁਸਾਰ, ਉੱਦਮ ਦੀ ਸ਼ੁੱਧ ਸੰਪਤੀ ਦਾ ਉਚਿਤ ਮੁੱਲ ਨਿਰਧਾਰਿਤ ਕਰਨ ਲਈ ਸੰਪਤੀ-ਅਧਾਰਿਤ ਮੁਲਾਂਕਣ ਵਿਧੀ ਦੀ ਵਰਤੋਂ ਕੀਤੀ ਗਈ ਸੀ। ਜਿਸ ਵਿੱਚ ਦੇਣਦਾਰੀਆਂ ਦੇ ਨਾਲ-ਨਾਲ ਜ਼ਮੀਨ ਅਤੇ ਸੰਪਤੀਆਂ ਸਮੇਤ ਠੋਸ ਅਤੇ ਗੈਰ-ਠੋਸ (tangible and intangible) ਦੋਵੇਂ ਤਰ੍ਹਾਂ ਦੀਆਂ ਸੰਪਤੀਆਂ ‘ਤੇ ਵਿਚਾਰ ਕੀਤਾ ਗਿਆ ਸੀ।

ਪ੍ਰਸ਼ਨ 9. ਇਸ ਲੈਣ-ਦੇਣ ਲਈ ਮਾਪਦੰਡ ਕੀਮਤ (benchmark price) ਕੀ ਸੀ?

ਉੱਤਰ: ਦੋ ਸੁਤੰਤਰ ਮੁਲਾਂਕਣਾਂ ਦੀ ਔਸਤ (75.99 ਰੁਪਏ ਪ੍ਰਤੀ ਸ਼ੇਅਰ) ਯੋਗ ਬੋਲੀਆਂ (qualifying bids) ਦੇ ਮੁਲਾਂਕਣ ਲਈ ਮਾਪਦੰਡ ਕੀਮਤ ਵਜੋਂ ਕੰਮ ਕਰਦਾ ਹੈ। ਯੋਗ ਬੋਲੀ, ਮਾਪਦੰਡ ਕੀਮਤ ਦੇ ਨਾਲ-ਨਾਲ ਦੋ ਸੁਤੰਤਰ ਮੁਲਾਂਕਣ ਏਜੰਸੀਆਂ ਦੁਆਰਾ ਦਿੱਤੇ ਗਏ ਉਚਿਤ ਮੁੱਲ ਦੇ ਅਨੁਮਾਨਾਂ ਤੋਂ ਵੀ ਵੱਧ ਪਾਈ ਗਈ।

ਪ੍ਰਸ਼ਨ 10. ਮਾਪਦੰਡ ਕੀਮਤ ਕਿਵੇਂ ਨਿਰਧਾਰਿਤ ਕੀਤੀ ਗਈ?

ਉੱਤਰ: ਮਾਪਦੰਡ ਕੀਮਤ, 'ਮਾਰਕਿਟ ਮਲਟੀਪਲ ਮੈਥਡ' (market multiple method) ਦੁਆਰਾ ਨਿਰਧਾਰਿਤ ਕੀਤੇ ਗਏ 'ਉਚਿਤ ਬਜ਼ਾਰ ਮੁੱਲ' ਅਤੇ 'ਸੰਪੱਤੀ ਮੁਲਾਂਕਣ ਵਿਧੀ' (asset valuation method) ਦੁਆਰਾ ਨਿਰਧਾਰਿਤ ਕੀਤੀ ਗਈ 'ਉਚਿਤ ਸ਼ੁੱਧ ਸੰਪੱਤੀ ਮੁੱਲ' ਦੀ ਔਸਤ ਸੀ।

ਪ੍ਰਸ਼ਨ  11      ਅੱਗੇ ਦੀ ਕਾਰਵਾਈ ਕੀ ਹੋਵੇਗੀ?

ਉੱਤਰ  ਸਫਲ ਬੋਲੀਕਾਰ ਹੁਣ ਈਓਆਈ ਸਟੇਜ ਵਿੱਚ ਕੀਤੇ ਗਏ ‘ਫਿਟ ਐਂਡ ਪ੍ਰੋਪਰ’ ਮੁਲਾਂਕਣ ਦੇ ਅਨੁਸਾਰ ਆਰਬੀਆਈ ਨੂੰ ਆਪਣੀ ਸਾਖ਼ ਪੇਸ਼ ਕਰੇਗਾ ਅਤੇ ਉਸ ਵਿੱਚ ਨਿਰਧਾਰਿਤ ਰੈਗੂਲੇਟਰੀ ਸ਼ਰਤਾਂ ਦੀ ਪਾਲਣਾ ਲਈ ਇੱਕ ਰੋਡਮੈਪ ਪੇਸ਼ ਕਰੇਗਾ।

ਪ੍ਰਸ਼ਨ  12. ਭਾਰਤ ਸਰਕਾਰ ਅਤੇ ਐੱਲਆਈਸੀ ਕੋਲ ਬਾਕੀ ਬਚੀ ਇਕੁਇਟੀ ਹਿੱਸੇਦਾਰੀ ਕਿੰਨੀ ਹੈ?

ਉੱਤਰ  : ਭਾਰਤ ਸਰਕਾਰ 15% ਬਾਕੀ ਇਕੁਇਟੀ ਹਿੱਸੇਦਾਰੀ ਆਪਣੇ ਕੋਲ ਰੱਖੇਗੀ, ਜਦਕਿ ਐੱਲਆਈਸੀ 19% ਇਕੁਇਟੀ ਹਿੱਸੇਦਾਰੀ ਆਪਣੇ ਕੋਲ ਰੱਖੇਗੀ। ਦੋਵੇਂ ਹੀ ਸੰਸਥਾਵਾਂ ਬੋਰਡ ਤੋਂ ਆਪਣੇ ਨਾਮਜ਼ਦ ਨੁਮਾਇੰਦਿਆਂ ਨੂੰ ਵਾਪਸ ਲੈ ਲੈਣਗੀਆਂ ਅਤੇ ਆਮ ਸ਼ੇਅਰਹੋਲਡਰ ਬਣ ਜਾਣਗੀਆਂ।

ਪ੍ਰਸ਼ਨ  13      ਭਾਰਤ ਸਰਕਾਰ ਅਤੇ ਐੱਲਆਈਸੀ ਆਈਡੀਬੀਆਈ ਬੈਂਕ ਵਿੱਚ ਆਪਣੀ ਬਾਕੀ ਬਚੀ ਹਿੱਸੇਦਾਰੀ ਨੂੰ ਕਿਵੇਂ ਖਤਮ ਕਰਨਗੇ?

ਉੱਤਰ   ਆਰਥਿਕ ਮਾਮਲੇ ਕੈਬਨਿਟ ਕਮੇਟੀ ਨੇ ਵਿਕਲਪਿਕ ਪ੍ਰਣਾਲੀ ਨੂੰ ਮਿਆਰੀ ਸੰਚਾਲਨ ਪ੍ਰਕਿਰਿਆ ਦੇ ਅਨੁਸਾਰ ਖੁੱਲ੍ਹੇ ਬਜ਼ਾਰ ਰਾਹੀਂ ਭਾਰਤ ਸਰਕਾਰ ਦੀ ਬਾਕੀ ਬਚੀ ਹਿੱਸੇਦਾਰੀ ਦੀ ਛੋਟੀ ਹਿੱਸੇਦਾਰੀ ਦੀ ਵਿਕਰੀ ਕਰਨ ਦਾ ਅਧਿਕਾਰ ਸੌਂਪ ਦਿੱਤਾ ਹੈ। ਐੱਲਆਈਸੀ ਅਤੇ ਰੈਗੂਲੇਟਰੀ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਅੰਦਰੂਨੀ ਪ੍ਰਕਿਰਿਆਵਾਂ ਅਨੁਸਾਰ ਆਪਣੀ ਬਾਕੀ ਬਚੀ ਹਿੱਸੇਦਾਰੀ ਦਾ ਪ੍ਰਬੰਧਨ ਕਰਨ ਲਈ ਸੁਤੰਤਰ ਹੋਵੇਗੀ।

ਪ੍ਰਸ਼ਨ  14      ਬੈਂਕਿੰਗ ਸੈਕਟਰ ਅਤੇ ਸਮੁੱਚੇ ਤੌਰ ‘ਤੇ ਅਰਥਵਿਵਸਥਾ ‘ਤੇ ਇਸ ਦਾ ਕੀ ਅਸਰ ਪਵੇਗਾ?

ਉੱਤਰ  :        ਇਸ ਨਾਲ ਸਾਡੀ ਅਰਥਵਿਵਸਥਾ ਦੇ ਬੈਂਕਿੰਗ ਅਤੇ ਵਿੱਤੀ ਖੇਤਰ ਉੱਪਰ ਮਹੱਤਵਪੂਰਨ ਸਕਾਰਾਤਮਕ ਅਸਰ ਪਵੇਗਾ। ਨਿਜੀਕਰਣ ਤੋਂ ਬਾਅਦ, ਆਈਡੀਬੀਆਈ ਬੈਂਕ ਪਹਿਲਾਂ ਸਰਕਾਰ ਤੋਂ ਮਿਲਣ ਵਾਲੀ ਸਹਾਇਤਾ ‘ਤੇ ਨਿਰਭਰਤਾ ਦੇ ਬਿਨਾ ਹੀ ਫੰਡ ਇਕੱਠਾ ਕਰਨ ਵਿੱਚ ਸਮਰੱਥ ਹੋਵੇਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਰਣਨੀਤਕ ਖਰੀਦਦਾਰ ਨਿਜੀ ਪੂੰਜੀ ਦਾ ਨਿਵੇਸ਼ ਕਰੇਗਾ, ਨਵੀਆਂ ਤਕਨੀਕਾਂ ਲਾਗੂ ਕਰੇਗਾ ਅਤੇ ਬਿਹਤਰ ਪ੍ਰਣਾਲੀਆਂ ਨੂੰ ਅਪਣਾਏਗਾ, ਜਿਸ ਨਾਲ ਇਸ ਦੀ ਕਾਰੋਬਾਰੀ ਸਮਰੱਥਾ ਵਧੇਗੀ ਅਤੇ ਇਹ ਲੋਨ ਅਤੇ ਜ਼ਮ੍ਹਾਂ ਦੋਨਾਂ ਵਿੱਚ ਵਾਧੇ ਲਈ ਵਧੇਰੇ ਪ੍ਰਤੀਯੋਗੀ (ਮੁਕਾਬਲੇਬਾਜ਼) ਬਣੇਗਾ।

ਪ੍ਰਸ਼ਨ  15      ਭੂ ਰਾਜਨੀਤਕ ਤਣਾਅ ਦੇ ਸਮੇਂ ਭਾਰਤ ਦੇ ਬਾਹਰੀ ਖੇਤਰ ‘ਤੇ ਇਸ ਦਾ ਕੀ ਅਸਰ ਪਵੇਗਾ?

ਉੱਤਰ  :        ਇਹ ਸਾਡੀ ਅਰਥਵਿਵਸਥਾ ਦੇ ਵਿੱਤੀ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਤੱਖ ਵਿਦੇਸ਼ੀ ਨਿਵੇਸ਼ ਹੋਵੇਗਾ ਅਤੇ ਇਸ ਨਾਲ ਆਰਥਿਕ ਸੁਧਾਰਾਂ ਲਈ ਸਕਾਰਾਤਮਕ ਮਾਹੌਲ ਬਣਾਉਣ ਵਿੱਚ ਮਦਦ ਮਿਲੇਗੀ, ਨਾਲ ਹੀ ਦੇਸ਼ ਵਿੱਚ ਸਮੁੱਚੇ ਤੌਰ ‘ਤੇ ਨਿਵੇਸ਼ ਦੇ ਮਾਹੌਲ ਵਿੱਚ ਸੁਧਾਰ ਹੋਵੇਗਾ।

****

ਕੇਟੀ/ਏਡੀ/ਏਕੇ


(Release ID: 2325298) ਵਿਜ਼ੀਟਰ ਕਾਊਂਟਰ : 18