Posted On:
15 OCT 2026 5:32PM by PIB Chandigarh
ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅੱਜ (15 ਅਕਤੂਬਰ, 2026) ਨਵੀਂ ਦਿੱਲੀ ਦੇ ਡਾ. ਬੀ.ਆਰ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ਼੍ਰੀ ਆਤਿਸ਼ ਚੰਦਰਾ ਦੀ ਪ੍ਰਧਾਨਗੀ ਹੇਠ ਮਹਿਲਾ ਕਿਸਾਨ ਦਿਵਸ 2026 ਮਨਾਇਆ। ਇਹ ਪ੍ਰੋਗਰਾਮ ਭਾਰਤੀ ਖੇਤੀਬਾੜੀ ਵਿੱਚ ਮਹਿਲਾ ਕਿਸਾਨਾਂ ਦੇ ਅਨਮੋਲ ਯੋਗਦਾਨ ਨੂੰ ਮਾਨਤਾ ਦੇਣ ਅਤੇ ਖੇਤੀਬਾੜੀ ਵਿਕਾਸ ਨੂੰ ਅੱਗੇ ਵਧਾਉਣ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਨ ਲਈ ਆਯੋਜਿਤ ਕੀਤਾ ਗਿਆ ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ, ਸ਼੍ਰੀ ਆਤਿਸ਼ ਚੰਦਰਾ ਨੇ ਆਪਣੇ ਸੰਬੋਧਨ ਵਿੱਚ ਖੇਤੀਬਾੜੀ ਅਤੇ ਸਬੰਧਿਤ ਖੇਤਰਾਂ ਵਿੱਚ ਮਹਿਲਾਵਾਂ ਦੇ ਬਹੁਮੁੱਲੇ ਯੋਗਦਾਨ, ਖਾਸ ਕਰਕੇ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ, ਗ੍ਰਾਮੀਣ ਆਜੀਵਿਕਾ ਨੂੰ ਬਣਾਏ ਰੱਖਣ, ਕੁਦਰਤੀ ਸਰੋਤਾਂ ਦੇ ਪ੍ਰਬੰਧਨ ਅਤੇ ਖੇਤੀਬਾੜੀ ਵਿਕਾਸ ਨੂੰ ਗਤੀ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਸਿੱਧੀ ਆਮਦਨ ਸਹਾਇਤਾ, ਕਿਫਾਇਤੀ ਸੰਸਥਾਗਤ ਕਰਜ਼ਾ, ਤਕਨਾਲੋਜੀ ਟ੍ਰਾਂਸਫਰ, ਹੁਨਰ ਵਿਕਾਸ, ਖੇਤੀਬਾੜੀ ਮਸ਼ੀਨੀਕਰਣ ਤੱਕ ਬਿਹਤਰ ਪਹੁੰਚ ਅਤੇ ਖੇਤੀਬਾੜੀ ਮਾਰਕੀਟਿੰਗ ਬੁਨਿਆਦੀ ਢਾਂਚੇ ਸਮੇਤ ਵੱਖ-ਵੱਖ ਪਹਿਲਕਦਮੀਆਂ ਰਾਹੀਂ ਖੇਤੀਬਾੜੀ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ।
ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਪ੍ਰਗਤੀਸ਼ੀਲ ਮਹਿਲਾ ਕਿਸਾਨਾਂ, ਮਹਿਲਾ ਖੇਤੀਬਾੜੀ ਪ੍ਰਸਾਰ ਵਰਕਰਾਂ ਅਤੇ ਅਧਿਕਾਰੀਆਂ ਦੇ ਨਾਲ-ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮਹਿਲਾ ਕਿਸਾਨ ਦਿਵਸ 2026 ਦਾ ਵਿਸ਼ਾ " ਵਿਕਸਿਤ ਖੇਤੀਬਾੜੀ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਹਿਲਾ ਕਿਸਾਨਾਂ ਦੀ ਭੂਮਿਕਾ" ਸੀ। ਇਹ ਵਿਸ਼ਾ ਖੇਤੀਬਾੜੀ ਉਤਪਾਦਕਤਾ ਨੂੰ ਮਜ਼ਬੂਤ ਕਰਨ, ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਗ੍ਰਾਮੀਣ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।

ਪ੍ਰੋਗਰਾਮ ਦੇ ਤਹਿਤ, ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਉੱਤਮ ਮਹਿਲਾ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਰਾਹੀਂ ਖੇਤੀਬਾੜੀ ਗਤੀਵਿਧੀਆਂ ਅਤੇ ਗ੍ਰਾਮੀਣ ਉੱਦਮਤਾ ਵਿੱਚ ਉਨ੍ਹਾਂ ਦੇ ਸਮਰਪਣ, ਲਗਨ, ਨਵੀਨਤਾ ਅਤੇ ਅਗਵਾਈ ਨੂੰ ਮਾਨਤਾ ਦਿੱਤੀ ਗਈ । ਪ੍ਰੋਗਰਾਮ ਦੌਰਾਨ “ਵੂਮੈਨ ਫਾਰਮਸ ਆਫ ਇੰਡੀਆ: ਜਰਨੀ ਫਰੌਮ ਚੈਲੇਂਜੇਜ ਟੂ ਸਕਸੈਸ” (ਭਾਰਤ ਦੀਆਂ ਮਹਿਲਾ ਕਿਸਾਨ: ਚੁਣੌਤੀਆਂ ਤੋਂ ਸਫਲਤਾ ਤੱਕ ਦੀ ਯਾਤਰਾ) ਸਿਰਲੇਖ ਵਾਲੀ ਇੱਕ ਕਿਤਾਬ ਵੀ ਜਾਰੀ ਕੀਤੀ ਗਈ। ਇਹ ਕਿਤਾਬ ਮਹਿਲਾ ਕਿਸਾਨਾਂ ਦੀਆਂ ਪ੍ਰੇਰਨਾਦਾਇਕ ਸਫਲਤਾ ਦੀਆਂ ਕਹਾਣੀਆਂ ਦਾ ਸੰਗ੍ਰਹਿ ਹੈ, ਜੋ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਪ੍ਰਾਪਤੀਆਂ, ਨਵੀਨਤਾਵਾਂ ਅਤੇ ਸੰਘਰਸ਼ ਤੋਂ ਸਫਲਤਾ ਤੱਕ ਦੀ ਯਾਤਰਾ ਨੂੰ ਰੇਖਾਂਕਿਤ ਕਰਦੀ ਹੈ। ਇਹ ਕਿਤਾਬ ਖੇਤੀਬਾੜੀ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਣ ਨਾਲ ਉਜਾਗਰ ਕਰਦੀ ਹੈ ਅਤੇ ਉਨ੍ਹਾਂ ਦੀ ਸਮਰੱਥਾ, ਅਗਵਾਈ ਅਤੇ ਉੱਦਮੀ ਭਾਵਨਾ ਨੂੰ ਮਾਨਤਾ ਦਿੰਦੀ ਹੈ।

ਇਸ ਪ੍ਰੋਗਰਾਮ ਨੇ ਮਹਿਲਾ ਕਿਸਾਨਾਂ ਅਤੇ ਖੇਤੀਬਾੜੀ ਪ੍ਰਸਾਰ ਵਰਕਰਾਂ ਨੂੰ ਆਪਣੇ ਤਜ਼ਰਬੇ ਅਤੇ ਸਫਰ ਸਾਂਝਾ ਕਰਨ ਲਈ ਇੱਕ ਪਲੈਟਫਾਰਮ ਵੀ ਪ੍ਰਦਾਨ ਕੀਤਾ। ਕੁਝ ਭਾਗੀਦਾਰਾਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਆਪਣੇ ਨਿੱਜੀ ਤਜ਼ਰਬੇ, ਚੁਣੌਤੀਆਂ, ਪ੍ਰਾਪਤੀਆਂ ਅਤੇ ਖੇਤੀਬਾੜੀ ਵਿੱਚ ਯੋਗਦਾਨ ਸਾਂਝੇ ਕੀਤੇ। ਉਨ੍ਹਾਂ ਦੇ ਤਜ਼ਰਬਿਆਂ ਨੇ ਬਿਹਤਰ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ, ਗ੍ਰਾਮੀਣ ਆਜੀਵਿਕਾ ਨੂੰ ਮਜ਼ਬੂਤ ਕਰਨ ਅਤੇ ਹੋਰ ਮਹਿਲਾਵਾਂ ਨੂੰ ਖੇਤੀਬਾੜੀ ਵਿਕਾਸ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਮਹਿਲਾ ਕਿਸਾਨ ਖੇਤੀਬਾੜੀ ਮੁੱਲ ਲੜੀ ਦੇ ਵੱਖ-ਵੱਖ ਪੜਾਵਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ, ਜਿਸ ਵਿੱਚ ਫਸਲ ਉਤਪਾਦਨ, ਪਸ਼ੂਧਨ ਪ੍ਰਬੰਧਨ, ਬੀਜ ਸੰਭਾਲ, ਕੁਦਰਤੀ ਸਰੋਤ ਪ੍ਰਬੰਧਨ, ਵਾਢੀ ਤੋਂ ਬਾਅਦ ਦੀਆਂ ਗਤੀਵਿਧੀਆਂ ਅਤੇ ਮੁੱਲ ਵਾਧਾ ਸ਼ਾਮਲ ਹਨ। ਉਨ੍ਹਾਂ ਦਾ ਰਵਾਇਤੀ ਗਿਆਨ, ਉੱਦਮੀ ਪਹਿਲਕਦਮੀਆਂ ਅਤੇ ਨਵੀਨਤਾਕਾਰੀ ਅਤੇ ਜਲਵਾਯੂ-ਅਨੁਕੂਲ਼ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣਾ ਭਾਰਤੀ ਖੇਤੀਬਾੜੀ ਨੂੰ ਵਧੇਰੇ ਉਤਪਾਦਕ, ਟਿਕਾਊ ਅਤੇ ਸਮਾਵੇਸ਼ੀ ਬਣਾਉਣ ਲਈ ਜ਼ਰੂਰੀ ਹੈ।
ਮਹਿਲਾ ਖੇਤੀਬਾੜੀ ਅਧਿਕਾਰੀ ਅਤੇ ਖੇਤੀਬਾੜੀ ਪ੍ਰਸਾਰ ਵਰਕਰ ਵੀ ਖੇਤੀਬਾੜੀ ਖੋਜ ਅਤੇ ਕਿਸਾਨ ਭਾਈਚਾਰਿਆਂ ਦਰਮਿਆਨ ਪਾੜੇ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਿਖਲਾਈ, ਤਕਨਾਲੋਜੀ ਪ੍ਰਸਾਰ, ਜਾਗਰੂਕਤਾ ਪੈਦਾ ਕਰਨ ਅਤੇ ਸਰਕਾਰੀ ਯੋਜਨਾਵਾਂ ਦੇ ਸਬੰਧ ਵਿੱਚ ਮਾਰਗਦਰਸ਼ਨ ਰਾਹੀਂ, ਉਹ ਵਿਗਿਆਨਕ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਵਿੱਚ ਸਹਾਇਤਾ ਕਰਦੇ ਹਨ ਅਤੇ ਮਹਿਲਾ ਕਿਸਾਨਾਂ ਨੂੰ ਗਿਆਨ ਅਤੇ ਸੰਸਥਾਗਤ ਸਹਿਯੋਗ ਰਾਹੀਂ ਸਸ਼ਕਤ ਬਣਾਉਂਦੇ ਹਨ।
ਮਹਿਲਾ ਕਿਸਾਨ ਦਿਵਸ 2026 ਦੇ ਆਯੋਜਨ ਨੇ ਖੇਤੀਬਾੜੀ ਪਰਿਵਰਤਨ ਵਿੱਚ ਮਹਿਲਾਵਾਂ ਨੂੰ ਪ੍ਰਮੁੱਖ ਹਿੱਤਧਾਰਕ ਵਜੋਂ ਮਾਨਤਾ ਦੇਣ ਦੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸ ਮੌਕੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਤਕਨਾਲੋਜੀ, ਸਰੋਤਾਂ, ਸਮਰੱਥਾ ਵਿਕਾਸ ਦੇ ਮੌਕਿਆਂ ਅਤੇ ਸੰਸਥਾਗਤ ਸਹਾਇਤਾ ਤੱਕ ਸਹਾਇਤਾ ਦੀ ਪਹੁੰਚ ਨੂੰ ਮਜ਼ਬੂਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਗਿਆ। ਨਾਲ ਹੀ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿੱਚ ਫੈਸਲਾ ਲੈਣ ਅਤੇ ਲੀਡਰਸ਼ਿਪ ਵਿੱਚ ਮਹਿਲਾਵਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ 'ਤੇ ਵੀ ਜ਼ੋਰ ਦਿੱਤਾ ਗਿਆ ।
ਮਹਿਲਾ ਕਿਸਾਨ ਦਿਵਸ 2026 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਖੇਤੀਬਾੜੀ ਵਿਸਥਾਰ ਸਿੱਖਿਆ ਸੰਸਥਾਵਾਂ (ਈਈਆਈਸ), ਰਾਜ ਖੇਤੀਬਾੜੀ ਪ੍ਰਬੰਧਨ ਅਤੇ ਵਿਸਥਾਰ ਸਿਖਲਾਈ ਸੰਸਥਾਵਾਂ (ਐੱਸਏਐੱਮਈਟੀਆਈਸ), ਅਤੇ ਮੈਨੇਜ (MANAGE) ਵਿੱਚ ਵੀ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਮਹਿਲਾ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਦੇ ਹੋਰ ਹਿੱਤਧਾਰਕ ਭਾਗ ਲੈ ਰਹੇ ਹਨ ।ਕਬਾਇਲੀ ਖੇਤਰਾਂ ਦੀਆਂ ਮਹਿਲਾ ਕਿਸਾਨਾਂ ਦੀ ਭਾਗੀਦਾਰੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਇਸ ਪ੍ਰੋਗਰਾਮ ਨੇ ਇਸ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ ਕਿ ਮਹਿਲਾ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਵਿਕਸਿਤ ਖੇਤੀਬਾੜੀ ਦੇ ਨਿਰਮਾਣ, ਗ੍ਰਾਮੀਣ ਆਜੀਵਿਕਾ ਨੂੰ ਮਜ਼ਬੂਤ ਕਰਨ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਜ਼ਰੂਰੀ ਹੈ।

****
ਐੱਸਐੱਸ/ਡੀਕੇ/ਏਕੇ