ਵਿੱਤ ਮੰਤਰਾਲਾ
DRI ਨੇ 137 ਕਿਲੋ 'ਕ੍ਰਿਸਟਲ ਮੇਥ' (ਨਸ਼ੀਲੇ ਪਦਾਰਥ) ਦੀ ਵੱਡੀ ਖੇਪ ਜ਼ਬਤ ਕੀਤੀ; ਤਟੀ ਨਸ਼ੀਲੇ ਪਦਾਰਥ ਤਸਕਰੀ ਨੈੱਟਵਰਕ ਦਾ ਪਰਦਾਫਾਸ਼, ਤਮਿਲ ਨਾਡੂ ਵਿੱਚ 4 ਗ੍ਰਿਫ਼ਤਾਰ
ਖੁਫੀਆ ਜਾਣਕਾਰੀ ਦੇ ਅਧਾਰ 'ਤੇ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਸਮੁੰਦਰੀ ਮਾਰਗ ਰਾਹੀਂ ਸ੍ਰੀਲੰਕਾ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ
Posted On:
18 OCT 2026 1:17PM by PIB Chandigarh
ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਸੰਗਠਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦੇ ਹੋਏ, ਹਾਲ ਹੀ ਦੇ ਵਰ੍ਹਿਆਂ ਵਿੱਚ ਤਮਿਲ ਨਾਡੂ ਦੇ ਤਟੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀਆਂ ਸਭ ਤੋਂ ਵੱਡੀਆਂ ਜ਼ਬਤੀਆਂ ਦੇ ਤਹਿਤ ਤਮਿਲ ਨਾਡੂ ਦੇ ਨਾਗਾਪੱਟੀਨਮ ਜ਼ਿਲ੍ਹੇ ਦੇ ਇੱਕ ਤਟੀ ਪਿੰਡ ਤੋਂ ਪਾਬੰਦੀਸ਼ੁਦਾ ਸਿੰਥੈਟਿਕ ਨਸ਼ੀਲੇ ਪਦਾਰਥ, 'ਕ੍ਰਿਸਟਲ ਮੈਥਾਮਫੇਟਾਮਾਇਨ' (Crystal Methamphetamine) ਦੀ ਕੁੱਲ 137 ਕਿਲੋਗ੍ਰਾਮ ਖੇਪ ਜ਼ਬਤ ਕੀਤੀ ਹੈ।
DRI ਦੇ ਅਧਿਕਾਰੀਆਂ ਨੇ ਖਾਸ ਖੁਫੀਆ ਜਾਣਕਾਰੀ ਦੇ ਅਧਾਰ 'ਤੇ 16 ਅਤੇ 17 ਅਕਤੂਬਰ 2026 ਦੇ ਦੌਰਾਨ ਵਿਆਪਕ ਨਿਗਰਾਨੀ ਅਤੇ ਲਾਗੂ ਕਰਨ ਦੀ ਮੁਹਿੰਮ ਚਲਾਈ। ਇਸ ਮੁਹਿੰਮ ਵਿੱਚ ਸ੍ਰੀਲੰਕਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਤਟੀ ਤਸਕਰੀ ਨੈੱਟਵਰਕ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਗਿਆ। ਇਸ ਨੂੰ ਸਮੁੰਦਰ ਦੇ ਵਿਚਕਾਰ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਦੂਜੇ ਜਹਾਜ਼ ਵਿੱਚ ਤਬਦੀਲ ਕਰਕੇ ਸ੍ਰੀਲੰਕਾ ਪਹੁੰਚਾਇਆ ਜਾਣਾ ਸੀ। ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਬਜ਼ਾਰ ਵਿੱਚ ਜ਼ਬਤ ਕੀਤੀ ਗਈ ਪਾਬੰਦੀਸ਼ੁਦਾ ਸਮੱਗਰੀ ਦੀ ਅਨੁਮਾਨਿਤ ਕੀਮਤ 100 ਕਰੋੜ ਰੁਪਏ ਤੋਂ ਵੱਧ ਹੈ।
ਇਹ ਮੁਹਿੰਮ ਵਿਸ਼ੇਸ਼ ਖੁਫੀਆ ਜਾਣਕਾਰੀ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਨੂੰ ਨਾਗਾਪੱਟੀਨਮ ਜ਼ਿਲ੍ਹੇ ਦੇ ਇੱਕ ਤਟੀ ਇਲਾਕੇ ਵਿੱਚ ਰੱਖਣ ਅਤੇ ਉੱਥੋਂ ਸ੍ਰੀਲੰਕਾ ਵਿੱਚ ਤਸਕਰੀ ਕਰਕੇ ਭੇਜਿਆ ਜਾਣਾ ਸੀ। ਇਸ ਤੋਂ ਬਾਅਦ ਕੀਤੀ ਗਈ ਤਲਾਸ਼ੀ ਦੌਰਾਨ ਛੇ ਡਫਲ ਬੈਗ ਬਰਾਮਦ ਹੋਏ। ਇਨ੍ਹਾਂ ਵਿੱਚ ਸਿਲਵਰ ਫੌਇਲ ਵਿੱਚ ਲਪੇਟੇ ਹੋਏ 27 ਪੈਕੇਟ ਸਨ। ਹਰੇਕ ਪੈਕੇਟ ਦਾ ਵਜ਼ਨ ਲਗਭਗ 5 ਕਿਲੋਗ੍ਰਾਮ ਸੀ ਅਤੇ ਇਸ ਵਿੱਚ ਸਫੇਦ ਕ੍ਰਿਸਟਲ ਵਰਗਾ ਪਦਾਰਥ ਸੀ। ਜਿਸ ਦੇ ਉੱਚ ਸ਼ੁੱਧਤਾ ਵਾਲੇ ਮੇਥਾਮਫੇਟਾਮਾਇਨ ਹੋਣ ਦਾ ਸ਼ੱਕ ਹੈ। ਜ਼ਬਤ ਪਾਬੰਦੀਸ਼ੁਦਾ ਸਮਾਨ ਨੂੰ 'ਨਾਰਕੋਟਿਕ ਡਰੱਗਜ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (NDPS) ਐਕਟ, 1985' ਦੀਆਂ ਧਾਰਾਵਾਂ ਤਹਿਤ ਜ਼ਬਤ ਕੀਤਾ ਗਿਆ ਹੈ।
ਇੱਕ ਸ਼ੱਕੀ ਮੁੱਖ ਸਾਜ਼ਿਸ਼ਕਰਤਾ ਦੇ ਟਿਕਾਣੇ 'ਤੇ ਕੀਤੀ ਗਈ ਤਲਾਸ਼ੀ ਦੌਰਾਨ, DRI ਅਧਿਕਾਰੀਆਂ ਨੇ ਵਿਕਰੀ ਤੋਂ ਪ੍ਰਾਪਤ ਰਾਸ਼ੀ ਹੋਣ ਦੇ ਸ਼ੱਕ ਵਿੱਚ 10 ਲੱਖ ਰੁਪਏ ਨਕਦ ਵੀ ਜ਼ਬਤ ਕੀਤੇ। ਨਸ਼ੀਲੇ ਪਦਾਰਥਾਂ ਦੀ ਢੋਆ-ਢੁਆਈ ਲਈ ਕਥਿਤ ਤੌਰ ‘ਤੇ ਵਰਤੇ ਜਾਣ ਵਾਲੇ ਦੋ, ਚਾਰ-ਪਹੀਆ ਵਾਹਨ ਅਤੇ ਇੱਕ ਦੋ-ਪਹੀਆ ਵਾਹਨ ਵੀ ਜ਼ਬਤ ਕੀਤੇ ਗਏ। ਇਸ ਮੁਹਿੰਮ ਵਿੱਚ ਤਟੀ ਮਾਰਗ ਰਾਹੀਂ ਨਸ਼ੀਲੇ ਪਦਾਰਥਾਂ ਦੇ ਨਿਰਯਾਤ ਦੀ ਵਿਵਸਥਾ ਕਰਨ, ਖੇਪ ਦੀ ਆਵਾਜਾਈ, ਭੰਡਾਰਣ ਅਤੇ ਲੌਜਿਸਟਿਕਸ ਸਬੰਧੀ ਕਮਾਂ ਵਿੱਚ ਸ਼ਾਮਲ ਵਿਅਕਤੀਆਂ ਸਮੇਤ ਪੂਰੇ ਤਸਕਰੀ ਨੈੱਟਵਰਕ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਗਿਆ। NDPS ਐਕਟ, 1985 ਦੀਆਂ ਧਾਰਾਵਾਂ ਤਹਿਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇਹ ਅਹਿਮ ਬਰਾਮਦਗੀ, ਸੰਗਠਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕਾਂ ਨੂੰ ਤੋੜਨ ਅਤੇ ਭਾਰਤ ਦੇ ਤਟੀ ਖੇਤਰਾਂ ਦੀ ਵਰਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਰਸਤੇ ਦੇ ਤੌਰ ‘ਤੇ ਹੋਣ ਤੋਂ ਰੋਕਣ ਦੀ ਦਿਸ਼ਾ ਵਿੱਚ DRI ਦੇ ਲਗਾਤਾਰ ਯਤਨਾਂ ਅਤੇ ਉਨ੍ਹਾਂ ਦੀਆਂ ਲਾਗੂਕਰਨ ਦੀਆਂ ਸਮਰੱਥਾਵਾਂ ਨੂੰ ਉਜਾਗਰ ਕਰਦੀ ਹੈ।
****
ਕੇਟੀ/ਕੇਐੱਮਐੱਨ/ਏਕੇ
(Release ID: 2324979)
ਵਿਜ਼ੀਟਰ ਕਾਊਂਟਰ : 8