ਵਿੱਤ ਮੰਤਰਾਲਾ
azadi ka amrit mahotsav

ਡੀਐੱਫਐੱਸ (DFS) ਨੇ ਜਨਤਕ ਖੇਤਰ ਦੇ ਬੈਂਕਾਂ, ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਅਤੇ ਜਨਤਕ ਵਿੱਤੀ ਸੰਸਥਾਨਾਂ ਲਈ ਰਾਖਵਾਂਕਰਣ ਨੀਤੀ ‘ਤੇ ਵਰਕਸ਼ੌਪ ਦਾ ਆਯੋਜਨ ਕੀਤਾ


​ਜਨਤਕ ਖੇਤਰ ਦੇ ਬੈਂਕਾਂ, ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ, ਜਨਤਕ ਖੇਤਰ ਦੇ ਵਿੱਤੀ ਸੰਸਥਾਨਾਂ ਅਤੇ ਖੇਤਰੀ ਰੈਗੂਲੇਟਰਾਂ ਦੇ 100 ਤੋਂ ਵੱਧ ਭਾਗੀਦਾਰਾਂ ਨੇ ਰਾਖਵਾਂਕਰਣ ਨੀਤੀਆਂ ਦੇ ਇੱਕਸਾਰ ਲਾਗੂਕਰਨ ‘ਤੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ

Posted On: 16 OCT 2026 5:00PM by PIB Chandigarh

ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ (DFS) ਨੇ 15-16 ਅਕਤੂਬਰ 2026 ਨੂੰ ਪੰਜਾਬ ਨੈਸ਼ਨਲ ਬੈਂਕ ਸਟਾਫ਼ ਟ੍ਰੇਨਿੰਗ ਕਾਲਜ, ਪੰਚਕੂਲਾ ਵਿਖੇ ਜਨਤਕ ਖੇਤਰ ਦੇ ਬੈਂਕਾਂ (PSBs), ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ (PSICs), ਖੇਤਰੀ ਰੈਗੂਲੇਟਰਾਂ ਅਤੇ ਜਨਤਕ ਵਿੱਤੀ ਸੰਸਥਾਨਾਂ (PFIs) ਵਿੱਚ ਭਾਰਤ ਸਰਕਾਰ ਦੀ ਰਾਖਵਾਂਕਰਣ ਨੀਤੀ ਦੇ ਲਾਗੂਕਰਨ ‘ਤੇ ਦੋ ਦਿਨਾਂ ਵਰਕਸ਼ੌਪ ਦਾ ਆਯੋਜਨ ਕੀਤਾ।

ਇਹ ਵਰਕਸ਼ੌਪ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਸੀ, ਜਿਸ ਦਾ ਉਦੇਸ਼ ਰਾਖਵਾਂਕਰਣ ਨੀਤੀਆਂ ਦੇ ਇੱਕਸਾਰ ਅਤੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਯਕੀਨੀ ਬਣਾਉਣਾ ਅਤੇ ਜਨਤਕ ਵਿੱਤੀ ਸੰਸਥਾਨਾਂ ਵਿੱਚ ਭਲਾਈ ਦੇ ਉਪਾਵਾਂ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰਨਾ ਸੀ।

ਇਸ ਵਰਕਸ਼ੌਪ ਵਿੱਚ 100 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਡੀਐੱਫਐੱਸ (DFS) ਦੇ ਅਧੀਨ ਆਉਣ ਵਾਲੇ ਵੱਖ-ਵੱਖ ਸੰਗਠਨਾਂ ਦੇ ਸੀਨੀਅਰ ਮਨੁੱਖੀ ਸਰੋਤ ਅਧਿਕਾਰੀ ਅਤੇ ਸੀਐੱਲਓ/ਐੱਲਓ (CLO/LO) ਸ਼ਾਮਲ ਸਨ। ਇਨ੍ਹਾਂ ਵਿੱਚ ਸਾਰੇ ਜਨਤਕ ਖੇਤਰ ਦੇ ਬੈਂਕ, ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਅਤੇ ਜਨਤਕ ਖੇਤਰ ਦੇ ਵਿੱਤੀ ਸੰਸਥਾਨ ਸ਼ਾਮਲ ਸਨ। ਇਸ ਵਿੱਚ ਭਾਰਤੀ ਰਿਜ਼ਰਵ ਬੈਂਕ (RBI), ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਿਟੀ (PFRDA) ਅਤੇ ਭਾਰਤੀ ਬੀਮਾ ਰੈਗੂਲੇਟਰੀ ਅਤੇ ਡਿਵੈਲਪਮੈਂਟ ਅਥਾਰਿਟੀ (IRDAI) ਦੇ ਪ੍ਰਤੀਨਿਧੀ ਵੀ ਸ਼ਾਮਲ ਸਨ।

ਰਾਖਵਾਂਕਰਣ ਸਬੰਧੀ ਮਾਮਲਿਆਂ ਦੇ ਮਾਹਰਾਂ ਨੇ ਵਰਕਸ਼ੌਪ ਨੂੰ ਸੰਬੋਧਨ ਕੀਤਾ ਅਤੇ ਚਰਚਾ ਵਿੱਚ ਰਾਖਵਾਂਕਰਣ ਨੀਤੀ ਦੇ ਲਾਗੂਕਰਨ ਵਿੱਚ ਆਉਣ ਵਾਲੇ ਵਿਵਹਾਰਕ ਪਹਿਲੂਆਂ ਅਤੇ ਸਮੱਸਿਆਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਰਕਸ਼ੌਪ ਦਾ ਸਮਾਪਨ ਇੱਕ ਇੰਟਰਐਕਟਿਵ ਪ੍ਰਸ਼ਨ-ਉੱਤਰ ਸੈਸ਼ਨ ਨਾਲ ਹੋਇਆ, ਜਿਸ ਨਾਲ ਭਾਗੀਦਾਰਾਂ ਨੂੰ ਵਿੱਤੀ ਸੇਵਾ ਪ੍ਰਣਾਲੀ ਵਿੱਚ ਰਾਖਵਾਂਕਰਣ ਨੀਤੀਆਂ ਦੇ ਇੱਕਸਾਰ ਲਾਗੂਕਰਨ ਲਈ ਕਾਰਵਾਈ  ਯੋਗ ਉਪਾਵਾਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲਿਆ।

***

ਕੇਟੀ/ਏਡੀ/ਏਕੇ


(Release ID: 2324646) ਵਿਜ਼ੀਟਰ ਕਾਊਂਟਰ : 6