ਰੱਖਿਆ ਮੰਤਰਾਲਾ
azadi ka amrit mahotsav

ਸੰਚਾਰ ਉਪਗ੍ਰਹਿ GSAT-7C ਅਤੇ ਭਾਰੀ ਵਜਨ ਵਾਲੇ ਟੌਰਪੀਡੋ ਵਰੁਣਾਸਤਰ ਲਈ ਰੱਖਿਆ ਮੰਤਰਾਲੇ ਨੇ 4,106 ਕਰੋੜ ਰੁਪਏ ਦੇ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ

Posted On: 15 OCT 2026 3:22PM by PIB Chandigarh

ਰੱਖਿਆ ਮੰਤਰਾਲੇ ਨੇ ਇੰਡੀਅਨ ਨੇਵੀ ਲਈ ਸਮਰਪਿਤ ਸੰਚਾਰ ਉਪਗ੍ਰਹਿ GSAT-7C ਅਤੇ ਜਲ ਸੈਨਾ ਲਈ ਭਾਰੀ-ਵਜ਼ਨ ਵਾਲੇ ਟੌਰਪੀਡੋ ਵਰੁਣਾਸਤਰ ਦੀ ਖਰੀਦ ਲਈ 4,106 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਦਸਤਖ਼ਤ ਕੀਤੇ ਹਨ।

GSAT-7C ਲਈ 2,563 ਕਰੋੜ ਰੁਪਏ ਦਾ ਇਕਰਾਰਨਾਮਾ ਬੰਗਲੁਰੂ ਸਥਿਤ ਨਿਊ ਸਪੇਸ ਇੰਡੀਆ ਲਿਮਿਟੇਡ ਨਾਲ ਕੀਤਾ ਗਿਆ। ਸਵਦੇਸ਼ੀ ਤੌਰ 'ਤੇ ਡਿਜ਼ਾਈਨ, ਵਿਕਸਿਤ ਅਤੇ ਨਿਰਮਿਤ ਇਹ ਸੈਟੇਲਾਈਟ ਇੰਡੀਅਨ ਏਅਰ ਫੋਰਸ ਦੇ ਅਸੈੱਸਟ ਦੀ ਸੁਰੱਖਿਆ, ਮਜ਼ਬੂਤ ਅਤੇ ਨਿਰਵਿਘਨ ਸੰਚਾਨ ਸਮਰੱਖਾਵਾਂ ਨੂੰ ਵਧਾਏਗੀ। ਇਸ ਨਾਲ ਉਸ ਦੀਆਂ ਸੰਚਾਲਨ ਸਮਰੱਥਾਵਾਂ ਮਜ਼ਬੂਤ ਹੋਣਗੀਆਂ। 

ਵਰੁਣਾਸਤਰ ਲਈ 1,543 ਕਰੋੜ ਰੁਪਏ ਦਾ ਇਕਰਾਰਨਾਮਾ ਹੈਦਰਾਬਾਦ ਸਥਿਤ ਭਾਰਤ ਡਾਇਨਾਮਿਕਸ ਲਿਮਿਟੇਡ ਨਾਲ ਕੀਤਾ ਗਿਆ। ਵਰੁਣਾਸਤਰ ਦੇ ਨੇਵਲ ਸਾਇੰਸ ਅਤੇ ਤਕਨਾਲੋਜੀ ਲੈਬ ਦੁਆਰਾ ਵਿਕਸਿਤ ਸ਼ਿਪ-ਲਾਂਚਡ ਐਂਟੀ-ਸਬਮਰੀਨ ਸਵਦੇਸ਼ੀ ਟੌਰਪੀਡੋ ਹੈ। ਇਹ ਉੱਨਤ ਦਿਸ਼ਾ ਪਰਿਵਰਤਨ ਸਮਰਥਾਵਾਂ ਨਾਲ ਲੈਸ ਹੈ ਅਤੇ ਲੰਬੀ ਦੂਰੀ ਤੋਂ ਦੁਸ਼ਮਨ ਦੀਆਂ ਸਬਮਰੀਨਸ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਹਨ। ਇਸ ਨਾਲ ਇੰਡੀਅਨ ਨੇਵੀ ਦੀ ਐਂਟੀ-ਸਬਮਰੀਨ ਯੁੱਧ ਸਮਰੱਖਾ ਵਧੇਗੀ। 

ਇਨ੍ਹਾਂ ਇਕਰਾਰਨਾਮਿਆਂ 'ਤੇ 15 ਅਕਤੂਬਰ 2026 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਮੰਤਰਾਲੇ ਦੇ ਰੱਖਿਆ ਵਿਭਾਗ ਦੇ ਐਡੀਸ਼ਨਲ ਸੈਕੇਟਰੀ ਅਤੇ ਡਾਇਰੈਕਟਰ ਜਨਰਲ (ਖਰੀਦ) ਸ਼੍ਰੀ ਏ. ਅੰਬਾਰਾਸੁ (A Anbarasu) ਦੀ ਮੌਜੂਦਗੀ ਵਿੱਚ ਦਸਤਾਖ਼ਤ ਕੀਤੇ ਗਏ। ਦੋਵੇ ਇਕਰਾਰਨਾਮੇ ਡੋਮੈਸਟਿਕ ਡਿਫੈਂਸ ਮੈਨੂਫੈਕਚਰਿੰਗ ਸਮਰੱਥਾਵਾਂ ਦੇ ਵਿਕਾਸ ਨੂੰ ਅੱਗੇ ਵਧਾਉਣ ਅਤੇ ਮਹੱਤਵਪੂਰਨ ਤਕਨਾਲੋਜੀਆਂ ਵਿੱਚ ਆਤਮਨਿਰਭਰਤਾ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਹਨ। ਇਹ ਸਰਕਾਰ ਦੇ ‘ਆਤਮਨਿਰਭਰ ਭਾਰਤ’ ਅਤੇ ‘ਮੇਕ ਇਨ ਇੰਡੀਆ’ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹਨ। 

 

************

ਐੱਸਆਰ/ਸੈਵੀ/ਏਕੇ


(Release ID: 2324547) ਵਿਜ਼ੀਟਰ ਕਾਊਂਟਰ : 9