ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਕੇਂਦਰੀ ਵਾਤਾਵਰਣ ਮੰਤਰੀ ਨੇ ਜੀਬੀ ਪੰਤ ਹਿਮਾਲਿਅਨ ਵਾਤਾਵਰਣ ਅਤੇ ਵਿਕਾਸ ਸੋਸਾਇਟੀ ਦੀ 27ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ; 4 ਪ੍ਰਕਾਸ਼ਨਾਂ ਨੂੰ ਰਿਲੀਜ਼ ਕੀਤਾ
ਸ਼੍ਰੀ ਭੂਪੇਂਦਰ ਯਾਦਵ ਨੇ ਜੈਵ ਵਿਭਿੰਨਤਾ ਸੰਭਾਲ ਵਿੱਚ ਪਹੁੰਚ ਅਤੇ ਲਾਭ-ਸਾਂਝਾਕਰਣ ਦੇ ਅਧਿਕਾਰੀਆਂ ਅਤੇ ਭਾਈਚਾਰਕ ਭਾਗੀਦਾਰੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ
Posted On:
15 OCT 2026 12:30PM by PIB Chandigarh
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਨਵੀਂ ਦਿੱਲੀ ਵਿੱਚ ਜੀਬੀ ਪੰਤ ਹਿਮਾਲਿਅਨ ਵਾਤਾਵਰਣ ਅਤੇ ਵਿਕਾਸ ਸੋਸਾਇਟੀ ਦੀ 27ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (ਐੱਮਓਈਐੱਫਸੀਸੀ) ਵਿੱਚ ਸਕੱਤਰ ਸ਼੍ਰੀ ਨਰੇਂਦਰ ਭੂਸ਼ਣ, ਡਾਇਰੈਕਟਰ ਜਨਰਲ (ਵਣ) ਅਤੇ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਸ਼੍ਰੀ ਸੰਤੋਸ਼ ਤਿਵਾਰੀ, ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਜੀਬੀ ਪੰਤ ਸੋਸਾਇਟੀ ਦੇ ਮੈਂਬਰ ਮੌਜੂਦ ਰਹੇ।
ਮੀਟਿੰਗ ਦੌਰਾਨ, ਸ਼੍ਰੀ ਯਾਦਵ ਨੇ ਹਿਮਾਲਿਅਨ ਈਕੋਸਿਸਟਮ ਵਿੱਚ ਰਹਿਣ ਵਾਲੇ ਸਥਾਨਕ ਗ੍ਰਾਮੀਣਾਂ ਦੀ ਆਜੀਵਿਕਾ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੇ ਵਿਆਪਕ ਕਲਿਆਣ ਵਿੱਚ ਯੋਗਦਾਨ ਦੇਣ ਲਈ ਪਹੁੰਚ ਅਤੇ ਲਾਭ-ਸਾਂਝਾਕਰਣ ਅਧਿਕਾਰਾਂ ਅਤੇ ਜਨਤਕ ਜੈਵ ਵਿਭਿੰਨਤਾ ਰਜਿਸਟਰਾਂ (ਪੀਬੀਆਰ) ਦੀ ਮਹੱਤਤ ‘ਤੇ ਜ਼ੋਰ ਦਿੱਤਾ।
ਸ਼੍ਰੀ ਯਾਦਵ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 2047 ਤੱਕ ਭਾਰਤੀ ਹਿਮਾਲਿਅਨ ਖੇਤਰ ਵਿੱਚ ਈਕੋਲੌਜਿਕਲ ਸੁਰੱਖਿਆ ਅਤੇ ਟਿਕਾਊ ਸਮਾਜਿਕ-ਆਰਥਿਕ ਵਿਕਾਸ ਦਰਮਿਆਨ ਸੰਤੁਲਨ ਸਥਾਪਿਤ ਕਰਨ ਵਾਲੇ ਨੀਤੀਗਤ ਢਾਂਚੇ ਨੂੰ ਵਿਕਸਿਤ ਕਰਨ ‘ਤੇ ਠੋਸ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਮੀਟਿੰਗ ਦੌਰਾਨ 4 ਪ੍ਰਕਾਸ਼ਨ ਜਾਰੀ ਕੀਤੇ ਗਏ, ਜਿਸ ਨਾਲ ਸੰਸਥਾਵਾਂ ਦੁਆਰਾ ਕੀਤੇ ਗਏ ਕਾਰਜਾਂ ਦੇ ਗਿਆਨ ਭੰਡਾਰ ਵਿੱਚ ਵਾਧਾ ਹੋਇਆ। ਇਨ੍ਹਾਂ ਪ੍ਰਕਾਸ਼ਨਾਂ ਵਿੱਚ ਭਾਗੀਰਥੀ ਵਾਤਾਵਰਣ ਸੰਵੇਦਨਸ਼ੀਲ ਖੇਤਰ ਵਿੱਚ ਜੈਵ ਵਿਭਿੰਨਤਾ ਸੰਭਾਲ ਤਰੀਕੀਆਂ, ਗੰਗੋਤਰੀ ਹਿਮਨਦੀ ਪ੍ਰਣਾਲੀ, ਈ-ਪੀਬੀਆਰ ਪ੍ਰਸ਼ਾਸਨ ਅਤੇ ਭਾਰਤੀ ਹਿਮਾਲਿਅਨ ਖੇਤਰ ਵਿੱਚ ਰਾਮਸਰ ਵੈੱਟਲੈਂਡ ਸ਼ਾਮਲ ਕੀਤੇ ਗਏ ਹਨ।
ਅੱਜ ਜਾਰੀ ਕੀਤੀਆਂ ਗਈਆਂ 4 ਪ੍ਰਕਾਸ਼ਨਾਂ ਇਸ ਤਰ੍ਹਾਂ ਹੈ:
-
ਭਾਗੀਰਥੀ ਵਾਤਾਵਰਣ ਸੰਵੇਦਨਸ਼ੀਲ ਖੇਤਰ ਲਈ ਜੈਵ ਵਿਭਿੰਨਤਾ ਅਤੇ ਉਸ ਦੀ ਸੰਭਾਲ ਦੇ ਉਪਾਅ
-
ਗੰਗੋਤਰੀ ਹਿਮਨਦੀ ਪ੍ਰਣਾਲੀ
-
ਭਾਰਤੀ ਹਿਮਾਲਿਅਨ ਖੇਤਰ ਲਈ ਈ-ਪੀਬੀਆਰ ਸ਼ਾਸਨ
-
ਭਾਰਤੀ ਹਿਮਾਲਿਅਨ ਖੇਤਰ ਦੀ ਰਾਮਸਰ ਵੈੱਟਲੈਂਡ
*****
ਵੀਐੱਮ/ਜੀਐੱਸ/ਏਕੇ
(Release ID: 2323961)
ਵਿਜ਼ੀਟਰ ਕਾਊਂਟਰ : 11