ਵਿੱਤ ਮੰਤਰਾਲਾ
ਆਰਆਈਐੱਨਐੱਲ (RINL) ਦੀਆਂ ਜ਼ਮੀਨਾਂ ਦੀ ਪਹਿਲੀ ਪੂਰੀ ਈ-ਨੀਲਾਮੀ ਦੇ ਪਹਿਲੇ ਦਿਨ ਸਫ਼ਲ ਬੋਲੀਆਂ ਤੋਂ ਐੱਨਐੱਲਐੱਮਸੀ) ਨੂੰ 366.33 ਕਰੋੜ ਰੁਪਏ ਦੀ ਕਮਾਈ ਹੋਈ; ਕੁੱਲ 150 ਪਲਾਟ ਵਿਕੇ
ਨੀਲਾਮੀ ਵਿੱਚ ਉੱਚਤਮ ਕੀਮਤ 1.80 ਲੱਖ ਰੁਪਏ ਪ੍ਰਤੀ ਵਰਗ ਗਜ਼ ਤੋਂ ਵੱਧ ਰਹੀ, ਜੋ ਬਜ਼ਾਰ ਵਿੱਚ ਮਜ਼ਬੂਤ ਮੰਗ ਦਾ ਸੰਕੇਤ ਹੈ
ਆਰਆਈਐੱਨਐੱਲ ਦੀ ਈ-ਨੀਲਾਮੀ ਦਾ ਦੂਜਾ ਪੜਾਅ 30 ਅਕਤੂਬਰ ਨੂੰ ਆਯੋਜਿਤ ਕੀਤਾ ਜਾਵੇਗਾ
Posted On:
13 OCT 2026 1:28PM by PIB Chandigarh
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ (ਡੀਪੀਈ) ਦੇ ਤਹਿਤ ਆਉਣ ਵਾਲੇ ਨੈਸ਼ਨਲ ਲੈਂਡ ਮੋਨੇਟਾਈਜ਼ੇਸ਼ਨ ਕਾਰਪੋਰੇਸ਼ਨ (ਐੱਨਐੱਲਐੱਮਸੀ) ਨੇ ਵਿਸ਼ਾਖਾਪਟਨਮ ਸਟੀਲ ਪਲਾਂਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਰਾਸ਼ਟਰੀਯ ਇਸਪਾਤ ਨਿਗਮ ਲਿਮਿਟੇਡ (ਆਰਆਈਐੱਨਐੱਲ) ਦੇ ਪ੍ਰੀਮੀਅਮ ਜ਼ਮੀਨੀ ਪਲਾਟਾਂ ਦੀ ਈ-ਨੀਲਾਮੀ ਦਾ ਪਹਿਲਾ ਦਿਨ ਸਫ਼ਲਤਾਪੂਰਵਕ ਆਯੋਜਿਤ ਕੀਤਾ। ਇਹ ਪਹਿਲਾ ਪੜਾਅ ਐੱਨਐੱਲਐੱਮਸੀ ਲਈ ਇੱਕ ਮਹੱਤਵਪੂਰਨ ਉਪਲਬਧੀ ਹੈ, ਕਿਉਂਕਿ ਇਹ ਨਿਗਮ ਦੀ ਪਹਿਲੀ ਸੰਪੂਰਨ ਈ-ਨੀਲਾਮੀ ਹੈ, ਜੋ ਵਾਧੂ ਜਨਤਕ ਜਾਇਦਾਦਾਂ ਦੇ ਮੁੱਲ ਨੂੰ ਪ੍ਰਾਪਤ ਕਰਨ ਲਈ ਇੱਕ ਸੁਚਾਰੂ, ਪਾਰਦਰਸ਼ੀ ਅਤੇ ਤਕਨਾਲੋਜੀ-ਸਮਰੱਥ ਵਿਧੀ ਨੂੰ ਪ੍ਰਦਰਸ਼ਿਤ ਕਰਦੀ ਹੈ।
ਪਹਿਲੇ ਪੜਾਅ ਵਿੱਚ ਪੇਸ਼ ਕੀਤੇ ਗਏ ਪਲਾਟਾਂ ਵਿੱਚੋਂ 150 ਪਲਾਟ ਸਫ਼ਲਤਾਪੂਰਵਕ ਵਿਕ ਗਏ, ਜਿਸ ਨਾਲ ਕੁੱਲ ਸਫ਼ਲ ਬੋਲੀ ਮੁੱਲ 366.33 ਕਰੋੜ ਰੁਪਏ ਰਿਹਾ, ਜਦਕਿ ਕੁੱਲ ਰਿਜ਼ਰਵ ਮੁੱਲ 312.48 ਕਰੋੜ ਰੁਪਏ ਸੀ। ਸਫ਼ਲ ਬੋਲੀਆਂ ਵਿੱਚ ਰਿਜ਼ਰਵ ਮੁੱਲ ਨਾਲੋਂ ਔਸਤਨ 17.23% ਦਾ ਪ੍ਰੀਮੀਅਮ ਦਰਜ ਕੀਤਾ ਗਿਆ, ਜੋ ਬਜ਼ਾਰ ਦੀ ਸਰਗਰਮ ਭਾਗੀਦਾਰੀ ਅਤੇ ਪੇਸ਼ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਦਿਲਚਸਪੀ ਨੂੰ ਦਰਸਾਉਂਦਾ ਹੈ।
ਨੀਲਾਮੀ ਵਿੱਚ ਕੀਮਤਾਂ ਦੇ ਲਿਹਾਜ਼ ਨਾਲ ਜ਼ਿਕਰਯੋਗ ਨਤੀਜੇ ਦੇਖਣ ਨੂੰ ਮਿਲੇ, ਜਿਸ ਵਿੱਚ ਉੱਚਤਮ ਨੀਲਾਮੀ ਮੁੱਲ 1.80 ਲੱਖ ਰੁਪਏ ਪ੍ਰਤੀ ਵਰਗ ਮੀਟਰ ਤੋਂ ਵੱਧ ਰਿਹਾ। ਕੀਮਤਾਂ ਦਾ ਇਹ ਉੱਚ ਪੱਧਰ ਵਿਸ਼ਾਖਾਪਟਨਮ ਵਿੱਚ ਪ੍ਰਮੁੱਖ ਪਲਾਟਾਂ ਦੀ ਮਜ਼ਬੂਤ ਬਜ਼ਾਰ ਮੰਗ ਨੂੰ ਦਰਸਾਉਂਦਾ ਹੈ। ਇਹ ਜਨਤਕ ਜਾਇਦਾਦਾਂ ਦੀ ਆਰਥਿਕ ਸਮਰੱਥਾ ਨੂੰ ਸਾਕਾਰ ਕਰਨ ਵਿੱਚ ਪਾਰਦਰਸ਼ੀ ਅਤੇ ਪ੍ਰਤੀਯੋਗੀ ਈ-ਨੀਲਾਮੀ ਪ੍ਰਕਿਰਿਆ ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕਰਦਾ ਹੈ।
ਇਹ ਨੀਲਾਮੀ ਸੁਵਿਧਾ ਐੱਨਐੱਲਐੱਮਸੀ ਦੁਆਰਾ ਆਰਆਈਐੱਨਐੱਲ ਦੇ ਸਹਿਯੋਗ ਨਾਲ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਵਿੱਚ ਕੁਇੱਕਰ ਇੰਡੀਆ ਪ੍ਰਾਈਵੇਟ ਲਿਮਿਟੇਡ (QIPL) ਲੈਣ-ਦੇਣ ਸਲਾਹਕਾਰ ਵਜੋਂ ਕੰਮ ਕਰ ਰਹੀ ਹੈ। ਔਨਲਾਈਨ ਬੋਲੀ ਪ੍ਰਕਿਰਿਆ ਰੇਲਟੈੱਲ (RailTel) ਦੇ ਈ-ਨਿਵਿਡਾ ਪਲੈਟਫਾਰਮ ਰਾਹੀਂ ਚਲਾਈ ਜਾ ਰਹੀ ਹੈ।
ਈ-ਨੀਲਾਮੀ ਕੇਂਦਰੀ ਪਬਲਿਕ ਸੈਕਟਰ ਦੇ ਉੱਦਮਾਂ (ਸੀਪੀਐੱਸਈ) ਅਤੇ ਹੋਰ ਸਰਕਾਰੀ ਸੰਸਥਾਵਾਂ ਦੀ ਮਲਕੀਅਤ ਵਾਲੀਆਂ ਵਾਧੂ ਜ਼ਮੀਨੀ ਜਾਇਦਾਦਾਂ ਦੀ ਉਤਪਾਦਕ ਵਰਤੋਂ ਨੂੰ ਪਹੁੰਚਯੋਗ ਬਣਾਉਣ ਦੀ ਵਿਆਪਕ ਕੋਸ਼ਿਸ਼ ਦਾ ਇੱਕ ਹਿੱਸਾ ਹੈ। ਇੱਕ ਵਿਵਸਥਿਤ ਅਤੇ ਬਜ਼ਾਰ- ਸੰਚਾਲਿਤ ਪ੍ਰਕਿਰਿਆ ਰਾਹੀਂ, ਐੱਨਐੱਲਐੱਮਸੀ ਸੰਪੱਤੀ ਧਾਰਕ ਸੰਸਥਾਵਾਂ ਨਾਲ ਮਿਲ ਕੇ ਚਿਨ੍ਹਿੰਤ ਸੰਪੱਤੀਆਂ ਨੂੰ ਬਜ਼ਾਰ ਵਿੱਚ ਲਿਆਉਣ, ਸੰਭਾਵਿਤ ਖਰੀਦਦਾਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਅਤੇ ਪਾਰਦਰਸ਼ੀ ਕੀਮਤ ਨਿਰਧਾਰਣ ਵਿੱਚ ਸਹਾਇਤਾ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ।
ਨਿਲਾਮੀ ਤੋਂ ਪਹਿਲਾਂ, ਨੈਸ਼ਨਲ ਲੈਂਡ ਮੋਨੇਟਾਈਜੇਸ਼ਨ ਕਾਰਪੋਰੇਸ਼ਨ ਅਤੇ ਰਾਸ਼ਟਰੀਯ ਇਸਪਾਤ ਨਿਗਮ ਲਿਮਿਟੇਡ ਨੇ ਸਤੰਬਰ 2026 ਦੌਰਾਨ ਵਿਸ਼ਾਖਾਪਟਨਮ, ਵਿਜੇਵਾੜਾ ਅਤੇ ਹੈਦਰਾਬਾਦ ਵਿੱਚ ਨਿਵੇਸ਼ਕ ਪਹੁੰਚ ਸਬੰਧੀ ਗਤੀਵਿਧੀਆਂ ਸ਼ੁਰੂ ਕੀਤੀਆਂ। ਇਨ੍ਹਾਂ ਮੀਟਿੰਗਾਂ ਨੇ ਸੰਭਾਵੀ ਬੋਲੀਕਾਰਾਂ ਨੂੰ ਪੇਸ਼ਕਸ਼ 'ਤੇ ਜਾਇਦਾਦਾਂ ਨੂੰ ਸਮਝਣ, ਸਪਸ਼ਟੀਕਰਣ ਮੰਗਣ ਅਤੇ ਭਾਗੀਦਾਰੀ ਪ੍ਰਕਿਰਿਆ ਜਾਣਨ ਦਾ ਮੌਕਾ ਮਿਲਿਆ।
ਆਊਟਰੀਚ ਪ੍ਰੋਗਰਾਮ ਨਾਲ ਰਜਿਸਟ੍ਰੇਸ਼ਨ, ਦਸਤਾਵੇਜ਼ੀਕਰਣ, ਅਰਨੇਸਟ ਮਨੀ ਡਿਪਾਜ਼ਿਟ (EMD) ਜ਼ਰੂਰਤਾਂ ਅਤੇ ਔਨਲਾਈਨ ਬੋਲੀ ਨਾਲ ਸਬੰਧਿਤ ਮੁੱਦਿਆਂ ਦੇ ਸਮਾਧਾਨ ਵਿੱਚ ਵੀ ਸਹਾਇਤਾ ਮਿਲੀ। ਇਨ੍ਹਾਂ ਯਤਨਾਂ ਦਾ ਉਦੇਸ਼ ਜਾਗਰੂਕਤਾ ਵਧਾਉਣਾ, ਬੋਲੀਕਾਰਾਂ ਦੀ ਭਾਗੀਦਾਰੀ ਨੂੰ ਸੁਵਿਧਾਜਨਕ ਬਣਾਉਣਾ ਅਤੇ ਇਛੁੱਕ ਖਰੀਦਦਾਰਾਂ ਨੂੰ ਈ-ਨਿਲਾਮੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਪ੍ਰਾਸੰਗਿਕ ਜਾਣਕਾਰੀ ਦੇਣਾ ਰਿਹਾ।
ਰਾਸ਼ਟਰੀਯ ਇਸਪਾਤ ਨਿਗਮ ਲਿਮਿਟੇਡ ਦੇ ਭੂਖੰਡਾਂ ਦੀ ਈ-ਨਿਲਾਮੀ ਦੇ ਪਹਿਲੇ ਦਿਨ ਦੀ ਸਫਲਤਾ ਜਨਤਕ ਸੰਪਤੀਆਂ ਦੀ ਪਾਰਦਰਸ਼ੀ ਅਤੇ ਪ੍ਰਤੀਯੋਗੀ ਮੁਦਰੀਕਰਣ ਲਈ ਨੈਸ਼ਨਲ ਲੈਂਡ ਮੋਨੇਟਾਈਜ਼ੇਸ਼ਨ ਕਾਰਪੋਰੇਸ਼ਨ ਦੇ ਯਤਨਾਂ ਵਿੱਚ ਮਹੱਤਵਪੂਰਨ ਕਦਮ ਹੈ। ਨਿਲਾਮੀ ਨੂੰ ਮਿਲਿਆ ਹੁੰਗਾਰਾ ਨਿਵੇਸ਼ਕਾਂ ਦੀ ਦਿਲਚਸਪੀ ਆਕਰਸ਼ਿਤ ਕਰਨ ਅਤੇ ਵਾਧੂ ਸਰਕਾਰੀ ਸੰਪਤੀਆਂ ਤੋਂ ਮੁੱਲ ਪ੍ਰਾਪਤੀ ਲਈ ਬਿਹਤਰ ਸੰਰਚਿਤ ਬਜ਼ਾਰ ਪ੍ਰਕਿਰਿਆਵਾਂ ਦੀ ਸੰਭਾਵਨਾ ਪ੍ਰਦਰਸ਼ਿਤ ਕਰਦੀ ਹੈ।
ਵਿਸ਼ਾਖਾਪਟਨਮ ਵਿੱਚ ਜ਼ਮੀਨ ਪ੍ਰਾਪਤ ਕਰਨ ਦਾ ਆਖਰੀ ਮੌਕਾ: ਰਾਸ਼ਟਰੀਯ ਇਸਪਾਤ ਨਿਗਮ ਲਿਮਿਟੇਡ - ਆਰਆਈਐੱਨਐੱਲ ਈ-ਨਿਲਾਮੀ ਦਾ ਦੂਜਾ ਪੜਾਅ 30 ਅਕਤੂਬਰ ਨੂੰ
ਪਹਿਲੇ ਪੜਾਅ ਵਿੱਚ ਮਿਲੇ ਉਤਸ਼ਾਹਜਨਕ ਹੁੰਗਾਰੇ ਤੋਂ ਬਾਅਦ, ਈ-ਨਿਲਾਮੀ ਦਾ ਦੂਜਾ ਅਤੇ ਆਖਰੀ ਪੜਾਅ ਸੰਭਾਵੀ ਖਰੀਦਦਾਰਾਂ ਨੂੰ ਵਿਸ਼ਾਖਾਪਟਨਮ ਵਿੱਚ ਪ੍ਰਮੁੱਖ ਸਥਾਨਾਂ 'ਤੇ ਭੂਖੰਡ ਪ੍ਰਾਪਤ ਕਰਨ ਦਾ ਇੱਕ ਹੋਰ ਮੌਕਾ ਪ੍ਰਦਾਨ ਕਰਦਾ ਹੈ। ਦੂਜੇ ਪੜਾਅ ਵਿੱਚ ਬਾਕੀ 216 ਭੂਖੰਡ ਸ਼ਾਮਲ ਹੋਣਗੇ ਅਤੇ ਇਹ 30 ਅਕਤੂਬਰ, 2026 ਨੂੰ ਸਵੇਰੇ 11:00 ਵਜੇ ਤੋਂ ਸ਼ਾਮ 5:00 ਵਜੇ ਸੰਚਾਲਿਤ ਕੀਤਾ ਜਾਵੇਗਾ। ਮੌਜੂਦਾ ਨਿਲਾਮੀ ਦਾ ਆਖਰੀ ਪੜਾਅ ਹੋਣ ਕਰਕੇ ਦਿਲਚਸਪੀ ਰੱਖਣ ਵਾਲੇ ਖਰੀਦਦਾਰਾਂ ਨੂੰ ਇਹ ਉਪਲਬਧ ਭੂਖੰਡਾਂ ਦੀ ਸਮੀਖਿਆ ਕਰਨ ਅਤੇ ਨਿਰਧਾਰਿਤ ਸਮੇਂ ਸੀਮਾ ਦੇ ਅੰਦਰ ਰਜਿਸਟ੍ਰੇਸ਼ਨ ਪੂਰਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਪਹਿਲੇ ਪੜਾਅ ਦੇ ਨਤੀਜੇ ਸੰਭਾਵੀ ਬੋਲੀਕਾਰਾਂ ਨੂੰ ਮਾਰਕਿਟ ਭਾਗੀਦਾਰੀ ਅਤੇ ਮੁੱਲ ਦਾ ਸੰਕੇਤ ਪ੍ਰਦਾਨ ਕਰਦੇ ਹਨ, ਜਿਸ ਨਾਲ ਉਨ੍ਹਾਂ ਲੋਕਾਂ ਲਈ ਇੱਕ ਸੰਭਾਵੀ ਬੋਲੀਕਾਰਾਂ ਨੂੰ ਬਜ਼ਾਰ ਭਾਗੀਦਾਰੀ ਅਤੇ ਮੁੱਲ ਦਾ ਸੰਕੇਤ ਪ੍ਰਦਾਨ ਕਰਦਾ ਹੈ, ਜਿਸ ਨਾਲ ਇਹ ਉਨ੍ਹਾਂ ਲੋਕਾਂ ਲਈ ਇੱਕ ਮਹੱਤਵਪੂਰਨ ਮੌਕਾ ਹੈ ਜੋ ਵਿਸ਼ਾਖਾਪਟਨਮ ਵਿੱਚ ਜ਼ਮੀਨ ਦੀ ਮਾਲਕੀ ਦੀ ਜਾਣਕਾਰੀ ਚਾਹੁੰਦੇ ਹਨ।
ਦਿਲਚਸਪੀ ਰੱਖਣ ਵਾਲੇ ਬੋਲੀਕਾਰਾਂ ਨੂੰ 27 ਅਕਤੂਬਰ 2026 ਤੱਕ ਆਪਣਾ ਰਜਿਸਟ੍ਰੇਸ਼ਨ ਪੂਰਾ ਕਰਨਾ ਹੋਵੇਗਾ। ਪ੍ਰਾਪਤ ਭੂਖੰਡ, ਰਿਜ਼ਰਵ ਪ੍ਰਾਈਜ਼, ਯੋਗ ਸ਼ਰਤਾਂ ਅਤੇ ਭਾਗੀਦਾਰੀ ਜ਼ਰੂਰਤਾਂ ਦਾ ਵੇਰਵੇ ਅਧਿਕਾਰਤ ਈ-ਨਿਲਾਮੀ ਪੋਰਟਲ: https://eauction.enivida.com/ ‘ਤੇ ਦੇਖੇ ਜਾ ਸਕਦੇ ਹਨ।
ਸੰਭਾਵੀ ਖਰੀਦਦਾਰਾਂ ਨੂੰ ਉਪਲਬਧ ਜਾਣਕਾਰੀ ਦੀ ਸਮੀਖਿਆ ਕਰਨ, ਸੋਚ-ਵਿਚਾਰ ਕਰਨ ਅਤੇ ਨਿਲਾਮੀ ਦੇ ਆਖ਼ਰੀ ਪੜਾਅ ਵਿੱਚ ਹਿੱਸਾ ਲੈਣ ਦੀ ਸਮੇਂ ਸੀਮਾ ਤੋਂ ਪਹਿਲੇ ਜ਼ਰੂਰੀ ਰਸਮਾਂ ਪੂਰੀਆਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਨੈਸ਼ਨਲ ਲੈਂਡ ਮੋਨੇਟਾਈਜ਼ੇਸ਼ਨ ਕਾਰਪੋਰੇਸ਼ਨਬਾਰੇ
ਨੈਸ਼ਨਲ ਲੈਂਡ ਮੋਨੇਟਾਈਜ਼ੇਸ਼ਨ ਕਾਰਪੋਰੇਸ਼ਨ ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ ਦੇ ਅਧੀਨ ਸਰਕਾਰੀ ਕੰਪਨੀ ਹੈ। ਇਹ ਕੇਂਦਰੀ ਜਨਤਕ ਖੇਤਰ ਦੇ ਐਂਟਰਪ੍ਰਾਈਜ਼ਿਜ਼ ਅਤੇ ਹੋਰ ਸਰਕਾਰੀ ਏਜੰਸੀਆਂ ਦੀਆਂ ਵਾਧੂ ਜ਼ਮੀਨ ਅਤੇ ਭਵਨ ਸੰਪਤੀਆਂ ਦੇ ਮੁਦਰੀਕਰਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਰਾਸ਼ਟ ਨੈਸ਼ਨਲ ਲੈਂਡ ਮੋਨੇਟਾਈਜ਼ੇਸ਼ਨ ਕਾਰਪੋਰੇਸ਼ਨ ਪਾਰਦਰਸ਼ੀ ਅਤੇ ਮਾਰਕਿਟ-ਅਧਾਰਿਤ ਪ੍ਰਕਿਰਿਆਵਾਂ ਦੁਆਰਾ ਅਜਿਹੀਆਂ ਸੰਪਤੀਆਂ ਦੀ ਸੰਰਚਿਤ ਪਛਾਣ, ਤਿਆਰੀ ਅਤੇ ਮੁਦਰੀਕਰਣ ਲਈ ਸੰਪਤੀ-ਮਾਲਕੀ ਵਾਲੇ ਸੰਗਠਨਾਂ ਦੇ ਤਾਲਮੇਲ ਨਾਲ ਕੰਮ ਕਰਦਾ ਹੈ।
*********
ਕੇਟੀ/ਏਡੀ/ਬਲਜੀਤ ਸਿੰਘ
(Release ID: 2322874)
ਵਿਜ਼ੀਟਰ ਕਾਊਂਟਰ : 6