ਵਿੱਤ ਮੰਤਰਾਲਾ
ਡੀਪੀਈ ਨੇ ਵਿਸ਼ੇਸ਼ ਅਭਿਆਨ 6 ਲਾਗੂ ਕੀਤਾ, ਜਿਸ ਦਾ ਉਦੇਸ਼ ਸਾਰੇ ਦਫ਼ਤਰਾਂ ਵਿੱਚ ਸਵੱਛਤਾ ਨੂੰ ਯਕੀਨੀ ਬਣਾਉਣਾ ਹੈ
ਅਭਿਆਨ ਦਾ ਲਾਗੂਕਰਨ ਪੜਾਅਵਾਰ ਤਰੀਕੇ ਨਾਲ 2 ਤੋਂ 31 ਅਕਤੂਬਰ 2026 ਤੱਕ ਚਲੇਗਾ, ਇਸ ਦੌਰਾਨ ਸਵੱਛਤਾ, ਲੰਬਿਤ ਮਾਮਲਿਆਂ ਦੇ ਨਿਪਟਾਰੇ ਅਤੇ ਦਫ਼ਤਰਾਂ ਦੇ ਕੁਸ਼ਲ ਪ੍ਰਬੰਧਨ ‘ਤੇ ਵਿਸ਼ੇਸ਼ ਧਿਆਨ ਹੋਵੇਗਾ
ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਅਤੇ ਰਿਕਾਰਡਾਂ ਦੀ ਯੋਜਨਾਬੱਧ ਸਮੀਖਿਆ ਰਾਹੀਂ ਪ੍ਰਸ਼ਾਸਨਿਕ ਕਾਰਜ ਸਮਰੱਥਾ ਨੂੰ ਬਿਹਤਰ ਬਣਾਉਣ ਦੇ ਯਤਨ
Posted On:
12 OCT 2026 1:35PM by PIB Chandigarh
ਭਾਰਤ ਸਰਕਾਰ ਵਰ੍ਹੇ 2021 ਤੋਂ ਪ੍ਰਤੀ ਵਰ੍ਹੇ ਸਵੱਛਤਾ ਨੂੰ ਉਤਸ਼ਾਹਿਤ ਕਰਨ ਅਤੇ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਆਨ ਸੰਚਾਲਿਤ ਕਰ ਰਹੀ ਹੈ। ਜਨਤਕ ਉੱਦਮ ਵਿਭਾਗ (ਡੀਪੀਈ) ਵੀ ਬੀਤੇ ਵਰ੍ਹਿਆਂ ਵਿੱਚ ਇਨ੍ਹਾਂ ਵਿਸ਼ੇਸ਼ ਅਭਿਆਨਾਂ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈਂਦਾ ਰਿਹਾ ਹੈ। ਇਸ ਵਰ੍ਹੇ ਵਿਸ਼ੇਸ਼ ਅਭਿਆਨ 6 ਦਾ ਉਦੇਸ਼ ਸਾਰੇ ਦਫ਼ਤਰਾਂ ਵਿੱਚ ਸਵੱਛਤਾ ਯਕੀਨੀ ਬਣਾਉਣਾ ਹੈ। ਇਸ ਅਭਿਆਨ ਵਿੱਚ ਈ-ਵੇਸਟ ਦੇ ਪ੍ਰਭਾਵਸ਼ਾਲੀ ਸੰਗ੍ਰਹਿ, ਅਲੱਗ-ਥਲੱਗਤਾ ਅਤੇ ਨਿਪਟਾਰੇ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।
ਡੀਪੀਈ, ਵਿਸ਼ੇਸ਼ ਅਭਿਆਨ 6 ਦੇ ਤਹਿਤ ਵੱਖ-ਵੱਖ ਗਤੀਵਿਧੀਆਂ ਦਾ ਸੰਚਾਲਨ ਕਰ ਰਿਹਾ ਹੈ। ਇਹ ਅਭਿਆਨ ਹੇਠ ਲਿਖੇ ਪੜਾਵਾਂ ਵਿੱਚ ਚਲਾਏ ਜਾ ਰਹੇ ਹਨ:
-
ਤਿਆਰੀ ਪੜਾਅ: 15 ਸਤੰਬਰ, 2026 ਤੋਂ 30 ਸਤੰਬਰ, 2026 ਤੱਕ,
-
ਲਾਗੂਕਰਨ ਪੜਾਅ: 2 ਅਕਤੂਬਰ, 2026 ਤੋਂ 31 ਅਕਤੂਬਰ, 2026 ਤੱਕ;
-
ਮੁਲਾਂਕਣ ਪੜਾਅ 16 ਨਵੰਬਰ, 2026 ਤੋਂ 30 ਨਵੰਬਰ, 2026 ਤੱਕ।
ਡੀਪੀਈ ਨੇ ਤਿਆਰੀ ਪੜਾਅ ਦੌਰਾਨ ਲਾਗੂਕਰਨ ਪੜਾਅ ਵਿੱਚ ਪੂਰਾ ਕੀਤੇ ਜਾਣ ਵਾਲੇ ਹੇਠ ਲਿਖੇ ਟੀਚਿਆਂ ਅਤੇ ਗਤੀਵਿਧੀਆਂ ਦੀ ਪਛਾਣ ਕੀਤੀ ਹੈ:
-
ਲੰਬਿਤ ਮਾਮਲਿਆਂ ਅਤੇ ਜਨਤਕ ਸ਼ਿਕਾਇਤਾਂ: ਸਾਰੀਆਂ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨਾ।
-
ਰਿਕਾਰਡ ਪ੍ਰਬੰਧਨ: ਸਮੀਖਿਆ ਲਈ ਕੁੱਲ 325 ਫਾਈਲਾਂ ਦੀ ਪਛਾਣ ਕੀਤੀ ਗਈ ਹੈ।
-
ਦਫ਼ਤਰੀ ਥਾਂ ਦੀ ਸਰਵੋਤਮ ਵਰਤੋਂ
-
ਸਵੱਛਤਾ ਅਤੇ ਕਾਰਜ ਸਥਾਨ ਵਿੱਚ ਸੁਧਾਰ: ਸਵੱਛਤਾ, ਰਿਕਾਰਡ ਪ੍ਰਬੰਧਨ, ਦਫ਼ਤਰੀ ਥਾਂ ਦੀ ਬਿਹਤਰ ਵਰਤੋਂ ਅਤੇ ਸਮੁੱਚੇ ਕਾਰਜ ਸਥਾਨ ਦੇ ਵਾਤਾਵਰਣ ਵਿੱਚ ਸੁਧਾਰ ਲਈ ਵਿਸ਼ੇਸ਼ ਪਹਿਲ ਕਰਨਾ।
-
ਸੋਸ਼ਲ ਮੀਡੀਆ ਰਾਹੀਂ ਜਨ ਸੰਪਰਕ ਨੂੰ ਉਤਸ਼ਾਹਿਤ ਕੀਤਾ ਜਾਣਾ।
ਜਨਤਕ ਉੱਦਮ ਵਿਭਾਗ (ਡੀਪੀਈ) ਤਿਆਰੀ ਪੜਾਅ ਵਿੱਚ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ, 2 ਅਕਤੂਬਰ ਤੋਂ 31 ਅਕਤੂਬਰ, 2026 ਤੱਕ ਸੰਚਾਲਿਤ ਕੀਤੇ ਜਾ ਰਹੇ ਲਾਗੂਕਰਨ ਪੜਾਅ ਦੌਰਾਨ, ਸਾਰੇ ਜ਼ਰੂਰੀ ਯਤਨ ਕਰ ਰਿਹਾ ਹੈ। ਇਸ ਦੇ ਨਾਲ ਹੀ, ਸਵੱਛਤਾ ਨੂੰ ਹੋਰ ਬਿਹਤਰ ਬਣਾਉਣ, ਲੰਬਿਤ ਮਾਮਲਿਆਂ ਵਿੱਚ ਕਮੀ ਲਿਆਉਣ, ਰਿਕਾਰਡ ਪ੍ਰਬੰਧਨ ਵਿੱਚ ਸੁਧਾਰ ਕਰਨ ਅਤੇ ਦਫ਼ਤਰ ਦੇ ਸਰੋਤਾਂ ਦਾ ਕੁਸ਼ਲਤਾਪੂਰਵਕ ਉਪਯੋਗ ਯਕੀਨੀ ਬਣਾਉਣ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਡੀਪੀਈ ਵਿਸ਼ੇਸ਼ ਅਭਿਆਨ 6 ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
******
ਕੇਟੀ/ਏਡੀ/ਬਲਜੀਤ
(Release ID: 2322811)
ਵਿਜ਼ੀਟਰ ਕਾਊਂਟਰ : 4