ਖੇਤੀਬਾੜੀ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ ਦਾ ਇੱਕ ਸਾਲ


ਗਯਾ-ਬਿਹਾਰ, ਨਾਗੌਰ-ਰਾਜਸਥਾਨ ਅਤੇ ਉਮਰੀਆ-ਮੱਧ ਪ੍ਰਦੇਸ਼ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਵਜੋਂ ਮਾਨਤਾ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ ਨੇ ਕਿਹਾ ਕਿ PMDDKY ਦੀ ਸਫਲਤਾ ਦਾ ਅੰਤਿਮ ਮਾਪਢੰਡ ਕਿਸਾਨਾਂ ਦੇ ਜੀਵਨ ਵਿੱਚ ਇਸ ਨਾਲ ਹੋਣ ਵਾਲਾ ਸਾਰਥਕ ਬਦਲਾਅ ਹੋਵੇਗਾ

ਕੇਂਦਰੀ ਮੰਤਰੀ ਨੇ PMDDKY ਦੇ ਦੂਜੇ ਸਾਲ ਵਿੱਚ ਨਤੀਜਾ-ਮੁਖੀ ਲਾਗੂ ਕਰਨ ਦਾ ਸੱਦਾ ਦਿੱਤਾ

Posted On: 12 OCT 2026 4:11PM by PIB Chandigarh

ਪ੍ਰਧਾਨ ਮੰਤਰੀ ਧਨ-ਧਾਨਯ ਕ੍ਰਿਸ਼ੀ ਯੋਜਨਾ (ਪੀਐੱਮਡੀਡੀਕੇਵਾਈ) ਦੇ ਲਾਗੂਕਰਨ ਦਾ ਇੱਕ ਸਾਲ 11 ਅਕਤੂਬਰ 2026 ਨੂੰ ਪੂਰਾ ਹੋ ਗਿਆ। ਇਸ ਮੌਕੇ ‘ਤੇ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅੱਜ ਭਾਰਤ ਰਤਨ ਸੀ. ਸੁਬਰਾਮਨੀਅਮ ਆਡੀਟੋਰੀਅਮ, ਰਾਸ਼ਟਰੀ ਖੇਤੀਬਾੜੀ ਵਿਗਿਆਨ ਪਰਿਸਰ (ਐੱਮਏਐੱਸਸੀ), ਪੂਸਾ, ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ, ਕੇਂਦਰੀ ਮੰਤਰਾਲਿਆਂ-ਵਿਭਾਗਾਂ ਦੇ ਸਕੱਤਰ, ਪੀਐੱਮਡੀਡੀਕੇਵਾਈ ਦੇ ਅਧੀਨ ਕੇਂਦਰੀ ਨੋਡਲ ਅਧਿਕਾਰੀ, ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਅਤੇ ਰਾਜਾਂ ਤੋਂ 370 ਤੋਂ ਵੱਧ ਪ੍ਰਤੀਨਿਧੀ ਮੌਜੂਦ ਸਨ, ਜਿਨ੍ਹਾਂ ਵਿੱਚ ਜ਼ਿਲ੍ਹਾ ਕਲੈਕਟਰ, ਜ਼ਿਲ੍ਹਾ ਪੱਧਰੀ ਅਧਿਕਾਰੀ, ਖੇਤੀਬਾੜੀ ਵਿਗਿਆਨੀ ਅਤੇ PMDDKY ਜ਼ਿਲ੍ਹਿਆਂ ਦੇ ਪ੍ਰਗਤੀਸ਼ੀਲ ਕਿਸਾਨ ਸ਼ਾਮਲ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪਹਿਲੇ ਸਾਲ ਵਿੱਚ ਮਜ਼ਬੂਤ ਨੀਂਹ ਸਥਾਪਤ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਜਦੋਂ ਕਿ ਆਉਣ ਵਾਲੇ ਸਾਲ ਨੂੰ ਜ਼ਮੀਨੀ ਪੱਧਰ ‘ਤੇ ਸਪੱਸ਼ਟ ਅਤੇ ਮਾਪਣਯੋਗ ਨਤੀਜੇ ਦੇਣ ਲਈ ਸਮਰਪਿਤ ਕਰਨਾ ਹੋਵੇਗਾ। ਉਨ੍ਹਾਂ ਨੇ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ, ਫਸਲਾਂ ਦੀ ਤੀਬਰਤਾ ਵਧਾਉਣ, ਸਿੰਚਾਈ ਅਤੇ ਜਲ ਪ੍ਰਬੰਧਨ ਨੂੰ ਮਜ਼ਬੂਤ ​​ਕਰਨ, ਖੇਤੀਬਾੜੀ ਕਰਜ਼ੇ ਤੱਕ ਪਹੁੰਚ ਯਕੀਨੀ ਬਣਾਉਣ, ਉੱਚ-ਮੁੱਲ ਵਾਲੀ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ, ਵਾਢੀ ਤੋਂ ਬਾਅਦ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ਼ ‘ਤੇ ਜ਼ੋਰ ਦਿੱਤਾ ਕਿ ਪੀਐੱਮਡੀਡੀਕੇਵਾਈ ਦੀ ਸਫਲਤਾ ਦਾ ਅੰਤਿਮ ਮਾਪਢੰਡ ਕਿਸਾਨਾਂ ਦੇ ਜੀਵਨ ਵਿੱਚ ਇਸ ਨਾਲ ਹੋਣ ਵਾਲਾ ਸਾਰਥਕ ਬਦਲਾਅ ਹੋਵੇਗਾ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨਾਲ ਤਾਲਮੇਲ ਮਜ਼ਬੂਤ ਕਰਨ, ਲਾਗੂਕਰਨ ਵਿੱਚ ਤੇਜ਼ੀ ਲਿਆਉਣ ਅਤੇ ਖੇਤੀਬਾੜੀ ਨਤੀਜਿਆਂ ਵਿੱਚ ਮਾਪਣਯੋਗ ਸੁਧਾਰਾਂ ਅਤੇ ਕਿਸਾਨਾਂ ਦੀ ਸਥਿਰ ਆਮਦਨ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ। ਸਬੰਧਿਤ ਮੰਤਰਾਲਿਆਂ/ਵਿਭਾਗਾਂ ਦੀ ਭਾਗੀਦਾਰੀ ਖੇਤੀਬਾੜੀ ਵਿਕਾਸ ਲਈ ਤਾਲਮੇਲ ਸਮੁੱਚੇ ਸਰਕਾਰੀ ਦ੍ਰਿਸ਼ਟੀਕੋਣ ਦੀ ਮਹੱਤਤਾ ਨੂੰ ਦਰਸਾਉਂਦੀ ਹੈ। 

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਜ਼ਿਲ੍ਹਾ ਕਾਰਜ ਯੋਜਨਾਵਾਂ ਨੂੰ ਠੋਸ ਨਤੀਜਿਆਂ ਵਿੱਚ ਬਦਲਣ ਲਈ ਰਾਜ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨਾਂ, ਵਿਗਿਆਨਕ ਸੰਸਥਾਵਾਂ ਅਤੇ ਕਿਸਾਨਾਂ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਆਉਣ ਵਾਲੇ ਸਾਲ ਵਿੱਚ ਸਾਰੇ ਚੁੱਣੇ ਹੋਏ ਜ਼ਿਲ੍ਹਿਆਂ ਵਿੱਚ ਸਫਲ ਪਹਿਲਕਦਮੀਆਂ ਨੂੰ ਵਿਆਪਕ ਪੱਧਰ ‘ਤੇ ਲਾਗੂ ਕਰਨ ਅਤੇ ਨਤੀਜਿਆਂ ਵਿੱਚ ਸੁਧਾਰ ਲਿਆਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜਿਸ ਦਾ ਵਿਆਪਕ ਟੀਚਾ ਸਾਰੇ 100 ਪੀਐੱਮਡੀਡੀਕੇਵਾਈ ਜ਼ਿਲ੍ਹਿਆਂ ਨੂੰ ਸਹੀਂ ਮਾਇਨੇ ਵਿੱਚ “ਧਨ-ਧਾਨਯ” ਬਣਾਉਣਾ ਯਾਨੀ ਅਨਾਜ ਨਾਲ ਸਮ੍ਰਿੱਧ ਅਤੇ ਸਮ੍ਰਿੱਧੀ ਨਾਲ ਭਰਪੂਰ ਹੈ। 

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ 22 ਅਕਤੂਬਰ ਤੋਂ 30 ਨਵੰਬਰ 2026 ਤੱਕ ਸਾਰੇ ਰਾਜਾਂ ਵਿੱਚ ਆਯੋਜਿਤ ਹੋਣ ਵਾਲੇ ਖੇਤ ਬਚਾਓ ਅਭਿਆਨ ਦਾ ਉਦੇਸ਼ ਖਾਦਾਂ ਦੀ ਸੰਤੁਲਿਤ ਅਤੇ ਵਿਵੇਕਪੂਰਨ ਵਰਤੋਂ ਰਾਹੀਂ ਮਿੱਟੀ ਦੀ ਸਿਹਤ ਨੂੰ ਹੁਲਾਰਾ ਦੇਣਾ ਹੈ। ਸ਼੍ਰੀ ਚੌਹਾਨ ਨੇ ਸਾਰੀਆਂ ਰਾਜ ਸਰਕਾਰਾਂ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਸ ਅਭਿਆਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇਸ ਦੇ ਸਫਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਮਿੱਟੀ ਨੂੰ ਉਪਜਾਊ ਬਣਾਏ ਰੱਖਣ, ਵਾਤਾਵਰਣ ਦੀ ਰੱਖਿਆ ਕਰਨ ਅਤੇ ਭਾਵੀ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਰੱਖਣ ਲਈ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਅਪਣਾਉਣ ਦੀ ਮਹੱਤਤਾ 'ਤੇ ਚਾਨਣਾ ਪਾਇਆ।

ਆਪਣੇ ਸੁਆਗਤੀ ਭਾਸ਼ਣ ਵਿੱਚ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਨੇ ਯੋਜਨਾ ਦੇ ਜ਼ਿਲ੍ਹਾ-ਕੇਂਦ੍ਰਿਤ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਇਆ, ਜਿਸ ਦੇ ਤਹਿਤ ਜ਼ਿਲ੍ਹਿਆਂ ਵੱਲੋਂ ਉਨ੍ਹਾਂ ਦੀ ਮਿੱਟੀ ਦੀ ਸਥਿਤੀ, ਮੀਂਹ, ਫਸਲ ਪੈਟਰਨ, ਜਲ ਉਪਲਬਧਤਾ, ਬੁਨਿਆਦੀ ਢਾਂਚੇ ਅਤੇ ਕਿਸਾਨਾਂ ਦੀ ਜ਼ਰੂਰਤਾਂ ਦੇ ਅਨੁਸਾਰ ਕਾਰਜ ਯੋਜਨਾਵਾਂ ਤਿਆਰ ਕੀਤੀਆਂ ਜਾਂਦੀਆਂ ਹਨ।। ਉਨ੍ਹਾਂ ਨੇ ਯੋਜਨਾ ਦੇ ਲਾਗੂ ਕਰਨ ਵਿੱਚ ਰਾਜ ਸਰਕਾਰਾਂ, ਜ਼ਿਲ੍ਹਿਆਂ ਦੇ ਕਲੈਕਟਰਾਂ, ਜ਼ਿਲ੍ਹਾ ਨੋਡਲ ਅਧਿਕਾਰੀਆਂ, ਕੇਂਦਰੀ ਨੋਡਲ ਅਧਿਕਾਰੀਆਂ, ਖੇਤੀਬਾੜੀ ਵਿਗਿਆਨ ਕੇਂਦਰ (ਕੇਵੀਕੇ) ਦੇ ਵਿਗਿਆਨੀਆਂ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਕਾਮਿਆਂ ਦੇ ਯੋਗਦਾਨ ਨੂੰ ਸਵਿਕਾਰ ਕੀਤਾ। ਉਨ੍ਹਾਂ ਨੇ ਯੋਜਨਾ ਅਤੇ ਲਾਗੂਕਰਨ ਦੇ ਤਾਲਮੇਲ ਵਿੱਚ ਜ਼ਿਲ੍ਹਾ ਧਨ-ਧਾਨਯ ਸਭਾਵਾਂ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ। ਇਹ ਯੋਜਨਾ ਇੱਕ ਸਮਰਪਿਤ ਡੈਸ਼ਬੋਰਡ ਰਾਹੀਂ 121 ਸੰਕੇਤਕਾਂ ਦੇ ਅਧਾਰ ‘ਤੇ ਜ਼ਿਲ੍ਹਿਆਂ ਦੇ ਪ੍ਰਦਰਸ਼ਨ ਦੀ ਨਿਗਰਾਨੀ ਕਰਦੀ ਹੈ, ਜਿਸ ਵਿੱਚ ਮਾਸਿਕ ਰੈਂਕਿੰਗ ਪਾਰਦਰਸ਼ੀ ਅਤੇ ਜ਼ਿਲ੍ਹਿਆਂ ਦਰਮਿਆਨ ਹੈਲਥੀ ਮੁਕਾਬਲਿਆਂ ਨੂੰ ਹੁਲਾਰਾ ਦਿੰਦੀ ਹੈ। 

ਪ੍ਰੋਗਰਾਮ ਅਧੀਨ, PMDDKY ਦੇ 3 ਜ਼ਿਲ੍ਹਿਆਂ ਦੇ ਪ੍ਰਤੀਨਿਧੀਆਂ ਨੇ ਆਪਣੇ ਅਨੁਭਵ ਅਤੇ ਨਵੀਨਤਾਕਾਰੀ ਪਹਿਲਕਦਮੀਆਂ ਸਾਂਝੀਆਂ ਕੀਤੀਆਂ। ਗੜ੍ਹਚਿਰੌਲੀ ਜ਼ਿਲ੍ਹੇ ਨੇ ਪਾਣੀ ਦੀ ਸੰਭਾਲ ਅਤੇ ਸੋਕਾ ਪ੍ਰਬੰਧਨ 'ਤੇ ਆਪਣੇ ਕੰਮਾਂ ਨੂੰ ਪੇਸ਼ ਕੀਤਾ, ਅੱਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਨੇ ਉੱਚ-ਮੁੱਲ ਵਾਲੇ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਅਤੇ ਬਾਂਕਾ ਜ਼ਿਲ੍ਹੇ ਨੇ ਲੀਲਾਵਰਨ ਕੁਦਰਤੀ ਖੇਤੀ ਭੂਮੀ ਬਹਾਲੀ ਮਾਡਲ ਦਾ ਪ੍ਰਦਰਸ਼ਨ ਕੀਤਾ। ਪੇਸ਼ਕਾਰੀਆਂ ਨਾਲ ਇਹ ਸਪੱਸ਼ਟ ਹੋਇਆ ਕਿ ਸਥਾਨਕ ਸਥਿਤੀਆਂ ਦੇ ਅਨੁਸਾਰ ਕੀਤੇ ਗਏ ਉਪਾਅ, ਤਾਲਮੇਲ ਅਤੇ ਕਿਸਾਨਾਂ ਦੀ ਭਾਗੀਦਾਰੀ ਦੇ ਨਾਲ, ਖੇਤੀਬਾੜੀ ਸਬੰਧੀ ਚੁਣੌਤੀਆਂ ਦਾ ਸਮਾਧਾਨ ਕਰ ਸਕਦੇ ਹਨ ਅਤੇ ਦੁਹਰਾਉਣ ਯੋਗ ਉਪਾਅ ਪੈਦਾ ਕਰ ਸਕਦੇ ਹਨ।

ਇਸ ਪ੍ਰੋਗਰਾਮ ਵਿੱਚ PMDDKY ਅਧੀਨ ਸ਼ਾਨਦਾਰ ਜ਼ਿਲ੍ਹਾ ਪ੍ਰਦਰਸ਼ਨ ਨੂੰ ਵੀ ਮਾਨਤਾ ਦਿੱਤੀ। ਬਿਹਾਰ ਦੇ ਗਯਾ ਜ਼ਿਲ੍ਹੇ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਨੇ ਦੂਜਾ ਸਥਾਨ ਅਤੇ ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹੇ ਨੇ ਸਮੁੱਚੇ ਤੌਰ 'ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ, ਯੋਜਨਾ ਦੇ 6 ਪ੍ਰਮੁੱਖ ਉਦੇਸ਼ਾਂ ਵਿੱਚ ਸ਼ਲਾਘਾਯੋਗ ਕੰਮ ਲਈ 18 ਜ਼ਿਲ੍ਹਿਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਖੇਤੀਬਾੜੀ ਉਤਪਾਦਕਤਾ ਵਧਾਉਣਾ (ਛਤਰਪਤੀ ਸੰਭਾਜੀ ਨਗਰ, ਮਹਾਰਾਸ਼ਟਰ, ਚਿੱਤਰਕੂਟ, ਉੱਤਰ ਪ੍ਰਦੇਸ਼; ਗੇਜ਼ਿੰਗ, ਸਿੱਕਿਮ); ਫਸਲ ਵਿਭਿੰਨਤਾ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ (ਮਹੋਬਾ, ਉੱਤਰ ਪ੍ਰਦੇਸ਼; ਡਿੰਡੋਰੀ, ਮੱਧ ਪ੍ਰਦੇਸ਼; ਚਮੋਲੀ, ਉੱਤਰਾਖੰਡ); ਵਾਢੀ ਤੋਂ ਬਾਅਦ ਸਟੋਰੇਜ ਸਮਰੱਥਾ ਵਧਾਉਣਾ (ਤਿਆਕਮਗੜ੍ਹ, ਮੱਧ ਪ੍ਰਦੇਸ਼; ਸਿੱਧੀ, ਮੱਧ ਪ੍ਰਦੇਸ਼; ਦੰਤਵਾੜਾ, ਛੱਤੀਸਗੜ੍ਹ); ਸਿੰਚਾਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ (ਕਿਸ਼ਤਵਾਰ, ਜੰਮੂ ਅਤੇ ਕਸ਼ਮੀਰ; ਦਾਹੋਦ, ਗੁਜਰਾਤ ; ਛੋਟਾ ਉਦੈਪੁਰ, ਗੁਜਰਾਤ); ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਖੇਤੀਬਾੜੀ ਕਰਜ਼ੇ ਤੱਕ ਵਧੇਰੇ ਪਹੁੰਚ ਨੂੰ ਸਮਰੱਥ ਬਣਾਉਣਾ (ਨਾਰਾਇਣਪੇਟ, ਤੇਲੰਗਾਨਾ; ਜਾਲੌਨ, ਉੱਤਰ ਪ੍ਰਦੇਸ਼; ਸ਼੍ਰੀ ਸਤਹਯਾ ਸਾਈਂ, ਆਂਧਰ ਪ੍ਰਦੇਸ਼) ਸ਼ਾਮਲ ਹੈ। ਬਿਹਤਰ ਸ਼ਾਸਨ ਅਤੇ ਸੇਵਾ ਵੰਡ (ਨਗਰ, ਕੁਰਨੂਲ, ਤੇਲੰਗਾਨਾ; ਕੱਛ, ਗੁਜਰਾਤ; ਹਵੇਰੀ, ਕਰਨਾਟਕ)। ਇਸ ਸਨਮਾਨ ਸਮਾਰੋਹ ਵਿੱਚ ਖੇਤੀਬਾੜੀ ਵਿਕਾਸ ਨੂੰ ਅੱਗੇ ਵਧਾਉਣ ਵਿੱਚ ਜ਼ਿਲ੍ਹਾ-ਪੱਧਰੀ ਯਤਨਾਂ ਦੀ ਸ਼ਲਾਘਾ ਕੀਤੀ ਗਈ ਅਤੇ ਹੋਰ ਜ਼ਿਲ੍ਹਿਆਂ ਨੂੰ ਵੀ ਨਵੀਨਤਾਕਾਰੀ ਅਭਿਆਸਾਂ ਨੂੰ ਅਪਣਾਉਣ ਅਤੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਉਤਸ਼ਾਹਿਤ ਕੀਤਾ ਗਿਆ।

ਪ੍ਰੋਗਰਾਮ ਦੀ ਸਮਾਪਤੀ ਜ਼ਿਲ੍ਹਾ ਪੱਧਰੀ ਯੋਜਨਾਬੰਦੀ ਨੂੰ ਮਜ਼ਬੂਤ ​​ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਮਾਵੇਸ਼ੀ ਅਤੇ ਟਿਕਾਊ ਖੇਤੀਬਾੜੀ ਵਿਕਾਸ ਲਈ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣ ਦੀ ਨਵੀਨਤਾਕਾਰੀ ਵਚਨਬੱਧਤਾ ਨਾਲ ਹੋਈ। ਪਹਿਲੇ ਸਾਲ ਦੀਆਂ ਪ੍ਰਾਪਤੀਆਂ ਨੂੰ ਕਿਸਾਨਾਂ ਲਈ ਠੋਸ ਲਾਭਾਂ ਵਿੱਚ ਬਦਲਣ 'ਤੇ ਜ਼ੋਰ ਦਿੱਤਾ ਗਿਆ, ਜਿਸ ਵਿੱਚ ਉਤਪਾਦਕਤਾ ਵਿੱਚ ਸੁਧਾਰ, ਸਸ਼ਕਤ ਖੇਤੀਬਾੜੀ ਅਭਿਆਸਾਂ, ਉੱਨਤ ਬੁਨਿਆਦੀ ਢਾਂਚੇ ਅਤੇ ਸੰਸਥਾਗਤ ਕਰਜ਼ੇ ਤੱਕ ਬਿਹਤਰ ਪਹੁੰਚ ਸ਼ਾਮਲ ਹੈ। ਸਰਕਾਰ ਨੇ PMDDKY ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਅਤੇ ਚੁੱਣੇ ਹੋਏ 100 ਜ਼ਿਲ੍ਹਿਆਂ ਨੂੰ ਖੇਤੀਬਾੜੀ ਪ੍ਰਗਤੀ, ਸਮ੍ਰਿੱਧੀ ਅਤੇ ਕਿਸਾਨ ਭਲਾਈ ਦੇ ਮਾਡਲ ਬਣਾਉਣ ਲਈ ਰਾਜ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨਾਂ, ਵਿਗਿਆਨਕ ਸੰਸਥਾਵਾਂ ਅਤੇ ਕਿਸਾਨ ਭਾਈਚਾਰਿਆਂ ਨਾਲ ਨਜ਼ਦੀਕੀ ਤਾਲਮੇਲ ਵਿੱਚ ਕੰਮ ਕਰਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ।

ਕੇਂਦਰੀ ਬਜਟ 2025-26 ਵਿੱਚ ਐਲਾਨੀ ਗਈ ਪ੍ਰਧਾਨ ਮੰਤਰੀ ਧਨ ਧਾਨਯ ਕ੍ਰਿਸ਼ੀ ਯੋਜਨਾ (PMDDKY) ਨੂੰ ਰਸਮੀ ਤੌਰ 'ਤੇ 11 ਅਕਤੂਬਰ, 2025 ਨੂੰ ਘੱਟ ਉਤਪਾਦਕਤਾ, ਘੱਟ ਫਸਲੀ ਤੀਬਰਤਾ ਅਤੇ ਘੱਟ ਖੇਤੀਬਾੜੀ ਕਰਜ਼ੇ ਦੀ ਵੰਡ ਵਾਲੇ 100 ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸ ਯੋਜਨਾ ਦਾ ਉਦੇਸ਼ ਖੇਤੀਬਾੜੀ ਉਤਪਾਦਕਤਾ ਵਧਾਉਣਾ, ਫਸਲ ਵਿਭਿੰਨਤਾ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ, ਪੰਚਾਇਤ ਅਤੇ ਬਲਾਕ ਪੱਧਰ 'ਤੇ ਫਸਲ ਦੀ ਵਾਢੀ ਤੋਂ ਬਾਅਦ ਸਟੋਰੇਜ ਨੂੰ ਵਧਾਉਣਾ, ਸਿੰਚਾਈ ਸੁਵਿਧਾਵਾਂ ਵਿੱਚ ਸੁਧਾਰ ਕਰਨਾ ਅਤੇ ਲੰਬੇ ਸਮੇਂ ਅਤੇ ਥੋੜ੍ਹੇ ਸਮੇਂ ਦੀ ਉਪਲਬਧਤਾ ਨੂੰ ਸੁਚਾਰੂ ਬਣਾਉਣਾ ਹੈ।

ਇਹ ਯੋਜਨਾ 11 ਮੰਤਰਾਲਿਆਂ ਅਤੇ ਵਿਭਾਗਾਂ ਦੀਆਂ 36 ਕੇਂਦਰੀ ਯੋਜਨਾਵਾਂ ਦੇ ਨਾਲ-ਨਾਲ ਸਬੰਧਿਤ ਰਾਜ ਸਰਕਾਰ ਦੀਆਂ ਯੋਜਨਾਵਾਂ ਨੂੰ ਇੱਕ ਤਾਲਮੇਲ ਵਾਲੇ ਢਾਂਚੇ ਦੇ ਤਹਿਤ ਲਿਆਉਂਦੀ ਹੈ ਤਾਂ ਜੋ ਜ਼ਿਲ੍ਹਾ-ਵਿਸ਼ੇਸ਼ ਖੇਤੀਬਾੜੀ ਤਰਜੀਹਾਂ ਦਾ ਸਮਾਧਾਨ ਕੀਤਾ ਜਾ ਸਕੇ।

YouTube Link- https://www.youtube.com/live/erq0JIG6otw?si=z4el13dVAX9lXwS2

******

ਐੱਸਐੱਸ/ਡੀਕੇ/ਬਲਜੀਤ ਸਿੰਘ


(Release ID: 2322809) ਵਿਜ਼ੀਟਰ ਕਾਊਂਟਰ : 4