ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਰਾਤਿਆਂ ਦੇ ਪਹਿਲੇ ਦਿਨ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ

Posted On: 11 OCT 2026 9:47AM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਨਰਾਤਿਆਂ ਦੀ ਸ਼ੁਰੂਆਤ ਦੇ ਮੌਕੇ 'ਤੇ ਸ਼ਾਂਤੀ ਦੀ ਦੇਵੀ ਮਾਂ ਸ਼ੈਲਪੁਤਰੀ ਦੀ ਪੂਜਾ ਕੀਤੀ।

 ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਮਾਂ ਸ਼ੈਲਪੁਤਰੀ ਦਾ ਦੈਵੀ ਆਸ਼ੀਰਵਾਦ ਸਭ ਦੇ ਮਨ ਵਿੱਚ ਧੀਰਜ ਅਤੇ ਆਤਮ-ਵਿਸ਼ਵਾਸ ਦੀ ਜੋਤ ਜਗਾਵੇ ਅਤੇ ਸਮੂਹ ਦੇਸ਼ ਵਾਸੀਆਂ 'ਤੇ ਬਣਿਆ ਰਹੇ। 

ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਦੇਵੀ ਮਾਂ ਨੂੰ ਸਮਰਪਿਤ ਇੱਕ ਭਗਤੀ ਭਜਨ ਵੀ ਸਾਂਝਾ ਕੀਤਾ। 

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

 “ਨਰਾਤਿਆਂ ਦੀ ਸ਼ੁਰੂਆਤ 'ਤੇ ਸ਼ਾਂਤੀ ਦੀ ਦੇਵੀ ਮਾਂ ਸ਼ੈਲਪੁਤਰੀ ਦੇ ਚਰਨਾਂ ਵਿੱਚ ਕੋਟਿ-ਕੋਟਿ ਨਮਨ। ਉਨ੍ਹਾਂ ਦੀ ਦੈਵੀ ਕ੍ਰਿਪਾ ਨਾਲ ਸਭ ਦੇ ਮਨ ਵਿੱਚ ਧੀਰਜ ਅਤੇ ਆਤਮ-ਵਿਸ਼ਵਾਸ ਦਾ ਦੀਪ ਜਗਮਗਾਏ। ਦੇਸ਼ ਵਾਸੀਆਂ 'ਤੇ ਸਦਾ ਮਾਂ ਦਾ ਆਸ਼ੀਰਵਾਦ ਬਣਿਆ ਰਹੇ, ਇਹੋ ਕਾਮਨਾ ਹੈ।”

***

 

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2322035) ਵਿਜ਼ੀਟਰ ਕਾਊਂਟਰ : 10