ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਫਾਈ ਨੂੰ ਵਧਾਉਣ ਅਤੇ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ ਦੇਸ਼ਵਿਆਪੀ 'ਵਿਸ਼ੇਸ਼ ਮੁਹਿੰਮ 6.0' ਲਾਂਚ ਕੀਤੀ

Posted On: 09 OCT 2026 5:29PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 2 ਅਕਤੂਬਰ 2026 ਤੋਂ 'ਵਿਸ਼ੇਸ਼ ਮੁਹਿੰਮ 6.0' ਦੀ ਸ਼ੁਰੂਆਤ ਕੀਤੀ। ਜਿਸ ਵਿੱਚ ਮੰਤਰਾਲੇ ਦੇ ਦੇਸ਼ ਭਰ ਵਿੱਚ ਮੌਜੂਦ 610 ਦਫਤਰ ਹਿੱਸਾ ਲੈ ਰਹੇ ਹਨ। ਇਸ ਅਭਿਆਨ ਦਾ ਉਦੇਸ਼ ਸਰਕਾਰੀ ਦਫ਼ਤਰਾਂ ਵਿੱਚ ਸਵੱਛਤਾ ਨੂੰ ਉਤਸ਼ਾਹਿਤ ਕਰਨਾ ਅਤੇ ਲੰਬਿਤ ਮਾਮਲਿਆਂ ਨੂੰ ਘਟਾਉਣਾ ਹੈ। ਇਸ ਦੇ ਨਾਲ ਹੀ, ਈ-ਵੇਸਟ (e-waste) ਦੇ ਪ੍ਰਭਾਵਸ਼ਾਲੀ ਸੰਗ੍ਰਹਿ, ਵੱਖ-ਵੱਖ ਕਰਨ ਅਤੇ ਨਿਪਟਾਰੇ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।

ਤਿਆਰੀ ਦੇ ਪੜਾਅ ਦੌਰਾਨ, ਮੁੱਖ ਸਕੱਤਰੇਤ ਸਮੇਤ ਸਾਰੀਆਂ ਮੀਡੀਆ ਯੂਨਿਟਾਂ ਅਤੇ ਉਨ੍ਹਾਂ ਦੇ ਖੇਤਰੀ ਦਫ਼ਤਰਾਂ ਨੂੰ ਟੀਚੇ ਨਿਰਧਾਰਿਤ ਕਰਨ, ਲੰਬਿਤ ਮਾਮਲਿਆਂ ਦੀ ਪਛਾਣ ਕਰਨ ਅਤੇ ਸਥਾਨ ਦੇ ਪ੍ਰਬੰਧਨ (space management) ਦੀਆਂ ਯੋਜਨਾਵਾਂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਕੇਂਦਰੀ ਮੰਤਰੀ, ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਤਿਆਰੀ ਦੇ ਪੜਾਅ ਦੌਰਾਨ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਅਤੇ ਮੀਡੀਆ ਯੂਨਿਟਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਇਹ ਮੁਹਿੰਮ 31 ਅਕਤੂਬਰ 2026 ਤੋਂ ਬਾਅਦ ਵੀ ਜਾਰੀ ਰਹਿਣੀ ਚਾਹੀਦੀ ਹੈ ਅਤੇ ਇਸ ਨੂੰ ਸਾਲ-ਭਰ ਚੱਲਣ ਵਾਲੀ ਪਹਿਲਕਦਮੀ ਬਣਾਇਆ ਜਾਣਾ ਚਾਹੀਦਾ ਹੈ। ਜਨਤਾ ਨਾਲ ਸਿੱਧਾ ਸੰਪਰਕ ਰੱਖਣ ਵਾਲੇ ਦਫ਼ਤਰਾਂ ਨੂੰ ਉੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਅਤੇ ਵਧੀਆ ਕੰਮਕਾਜ ਦਾ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਪ੍ਰਚਾਰ-ਪ੍ਰਸਾਰ ਕੀਤਾ ਜਾਣਾ ਚਾਹੀਦਾ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਨੇ ਸਾਰੀਆਂ ਮੀਡੀਆ ਯੂਨਿਟਾਂ ਦੇ ਮੁਖੀਆਂ ਅਤੇ ਉਨ੍ਹਾਂ ਦੇ ਨੋਡਲ ਅਧਿਕਾਰੀਆਂ ਨਾਲ ਮੁਹਿੰਮ ਦੀਆਂ ਤਿਆਰੀਆਂ ਅਤੇ ਇਨ੍ਹਾਂ ਨੂੰ ਲਾਗੂ ਕਰਨ ਬਾਰੇ ਸਮੀਖਿਆ ਕੀਤੀ। ਉਨ੍ਹਾਂ ਨੇ ਇਸ ਸਾਲ ਦੀ ਮੁਹਿੰਮ ਲਈ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਵਾਸਤੇ ਢੁਕਵੀਂ ਅਤੇ ਸਮਾਂਬੱਧ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ।

 

ਮੰਤਰਾਲੇ ਨੇ ਪਿਛਲੀਆਂ ਵਿਸ਼ੇਸ਼ ਮੁਹਿੰਮਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਮੁਹਿੰਮਾਂ ਰਾਹੀਂ ਸਵੱਛਤਾ ਨੂੰ ਸੰਸਥਾਗਤ ਰੂਪ ਦੇਣ ਅਤੇ ਲੰਬਿਤ ਮਾਮਲਿਆਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਮੰਤਰਾਲੇ ਦੀ ਨਿਰੰਤਰ ਵਚਨਬੱਧਤਾ ਪ੍ਰਦਰਸ਼ਿਤ ਹੋਈ ਹੈ। ਪਿਛਲੀਆਂ ਮੁਹਿੰਮਾਂ ਦੌਰਾਨ ਕੀਤੇ ਗਏ ਯਤਨਾਂ ਨਾਲ ਨਾ ਸਿਰਫ਼ ਦਫ਼ਤਰਾਂ ਦੀ ਸਫਾਈ ਵਿੱਚ ਸੁਧਾਰ ਹੋਇਆ ਹੈ, ਸਗੋਂ ਮਾਲੀਆ ਸਿਰਜਣ, ਸਥਾਨ ਦੇ ਪ੍ਰਬੰਧਨ ਅਤੇ ਭੌਤਿਕ ਫਾਈਲਾਂ ਦੇ ਨਿਪਟਾਰੇ ਦੇ ਮਾਮਲੇ ਵਿੱਚ ਵੀ ਮਹੱਤਵਪੂਰਨ ਨਤੀਜੇ ਪ੍ਰਾਪਤ ਹੋਏ ਹਨ।

ਸਾਲ 2021 ਵਿੱਚ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੰਤਰਾਲੇ ਨੇ ਕੁੱਲ 36.20 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ ਹੈ। ਇਸ ਮਿਆਦ ਦੌਰਾਨ ਲਗਭਗ 13.89 ਲੱਖ ਕਿਲੋਗ੍ਰਾਮ ਸਕ੍ਰੈਪ (ਰੱਦੀ) ਦਾ ਨਿਪਟਾਰਾ ਕੀਤਾ ਗਿਆ, 13.98 ਲੱਖ ਵਰਗ ਫੁੱਟ ਜਗ੍ਹਾ ਖਾਲੀ ਕਰਵਾਈ ਗਈ ਅਤੇ 2.71 ਲੱਖ ਭੌਤਿਕ ਫਾਈਲਾਂ ਨੂੰ ਹਟਾਇਆ ਗਿਆ। ਇਸ ਤੋਂ ਇਲਾਵਾ, ਕੁੱਲ 6,642 ਬਾਹਰੀ ਮੁਹਿੰਮਾਂ ਚਲਾਈਆਂ ਗਈਆਂ ਅਤੇ 15,496 ਥਾਵਾਂ ਦੀ ਸਫਾਈ ਕੀਤੀ ਗਈ। ਹੁਣ ਤੱਕ ਦੀਆਂ ਕੁੱਲ ਪ੍ਰਾਪਤ ਉਪਲਬਧੀਆਂ ਅਤੇ ਸਾਲ-ਵਾਰ ਵੇਰਵੇ ਹੇਠਾਂ ਦਿੱਤੇ ਗਏ ਹਨ। 

ਵਿਸ਼ੇਸ਼ ਮੁਹਿੰਮ ਦੇ ਤਹਿਤ ਸਾਲ-ਵਾਰ ਇਕੱਠਾ ਕੀਤਾ ਗਿਆ ਕੁੱਲ ਮਾਲੀਆ ਅਤੇ ਖਾਲੀ ਕਰਵਾਈ ਗਈ ਥਾਂ

ਸਾਲ

ਪ੍ਰਾਪਤ ਕੀਤਾ ਗਿਆ ਕੁੱਲ ਮਾਲੀਆ (ਰੁਪਏ ਵਿੱਚ)

ਖਾਲੀ ਕਰਵਾਈ ਗਈ ਕੁੱਲ ਥਾਂ (ਵਰਗ ਫੁੱਟ ਵਿੱਚ)

2021

7433500

-

2022

254282632

1138993

2023

53899811

63216

2024

18366429

88108

2025

28037333

10852

ਵਿਸ਼ੇਸ਼ ਮੁਹਿੰਮ ਦੇ ਤਹਿਤ ਸਾਲ-ਵਾਰ ਨਿਪਟਾਇਆ ਗਿਆ ਕੁੱਲ ਸਕ੍ਰੈਪ ਅਤੇ ਹਟਾਈਆਂ ਗਈਆਂ ਭੌਤਿਕ ਫਾਈਲਾਂ

ਸਾਲ

ਨਿਪਟਾਇਆ ਗਿਆ ਕੁੱਲ ਸਕ੍ਰੈਪ  (ਕਿਲੋਗ੍ਰਾਮ ਵਿੱਚ)

 

ਹਟਾਈਆਂ ਗਈਆਂ ਕੁੱਲ ਭੌਤਿਕ ਫਾਈਲਾਂ

 

2021

-

-

2022

473545

73318

2023

349126

47094

2024

203765

48638

2025

363412

102768

 

 

ਵਿਸ਼ੇਸ਼ ਮੁਹਿੰਮ ਦੇ ਤਹਿਤ ਸਾਲ-ਵਾਰ ਆਯੋਜਿਤ ਕੁੱਲ ਬਾਹਰੀ ਮੁਹਿੰਮ ਅਤੇ ਸਾਫ ਕੀਤੀਆਂ ਗਈਆਂ ਥਾਵਾਂ ਦੀ ਗਿਣਤੀ

ਸਾਲ 

ਕੁੱਲ ਬਾਹਰੀ ਮੁਹਿੰਮਾਂ 

ਸਾਫ ਕੀਤੇ ਗਏ ਸਥਾਨਾਂ ਦੀ ਕੁੱਲ ਸੰਖਿਆ

2021

-

-

2022

1103

3947

2023

2358

4394

2024

1487

4264

2025

1694

2891

***********

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਏਕੇ


(Release ID: 2321700) ਵਿਜ਼ੀਟਰ ਕਾਊਂਟਰ : 8