ਖੇਤੀਬਾੜੀ ਮੰਤਰਾਲਾ
azadi ka amrit mahotsav

ਭਾਰਤ ਅਤੇ ਨੀਦਰਲੈਂਡ ਨੇ ਖੇਤੀਬਾੜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ


ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਡੱਚ ਮੰਤਰੀ ਸ਼੍ਰੀ ਸਿਲਵਿਓ ਏਰਕੇਨਸ ਨਾਲ ਗੱਲਬਾਤ ਕੀਤੀ; ਚਰਚਾ ਮੁੱਖ ਤੌਰ ’ਤੇ ‘ਸੈਂਟਰਜ਼ ਆਫ਼ ਐਕਸੀਲੈਂਸ’, ਬੀਜ ਖੇਤਰ ਵਿੱਚ ਸਹਿਯੋਗ, ਬਜ਼ਾਰ ਤੱਕ ਪਹੁੰਚ ਨਾਲ ਸਬੰਧਿਤ ਮੁੱਦਿਆਂ ਅਤੇ ਖੇਤੀਬਾੜੀ ਖੇਤਰ ਵਿੱਚ ਨਵੀਨਤਾ ’ਤੇ ਕੇਂਦ੍ਰਿਤ ਰਹੀ

Posted On: 02 OCT 2026 7:10PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ  ਸ਼ਿਵਰਾਜ ਸਿੰਘ ਚੌਹਾਨ ਨੇ 28 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ ਨੀਦਰਲੈਂਡ ਦੇ ਖੇਤੀਬਾੜੀ, ਮੱਛੀ ਪਾਲਣ, ਖੁਰਾਕ ਸੁਰੱਖਿਆ ਅਤੇ ਕੁਦਰਤ ਮੰਤਰੀ ਸ਼੍ਰੀ  ਸਿਲਵਿਓ ਏਰਕੇਨਸ ਨਾਲ ਦੁਵੱਲੀ ਗੱਲਬਾਤ ਕੀਤੀ।

ਇਸ ਮੀਟਿੰਗ ਵਿੱਚ ਖੇਤੀਬਾੜੀ ਖੇਤਰ ਵਿੱਚ ਚੱਲ ਰਹੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਕਰਕੇ ਖੇਤੀਬਾੜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। ਦੋਵੇਂ ਧਿਰਾਂ  ਨੇ ਆਧੁਨਿਕ ਤਕਨਾਲੋਜੀ, ਨਵੀਨਤਾ ਅਤੇ ਗਿਆਨ ਦੇ ਅਦਾਨ-ਪ੍ਰਦਾਨ ਰਾਹੀਂ ਉਤਪਾਦਕਤਾ ਵਧਾਉਣ ਲਈ ਆਪਣੇ ਸੰਕਲਪ ਨੂੰ ਦੁਹਰਾਇਆ।

ਦੋਵੇਂ ਧਿਰਾਂ ਨੇ ਖੇਤੀਬਾੜੀ ਅਤੇ ਬਾਗਬਾਨੀ ਖੇਤਰਾਂ ਵਿੱਚ 25 ‘ਸੈਂਟਰਜ਼ ਆਫ਼ ਐਕਸੀਲੈਂਸ’ (ਸੀਓਈ) ਸਥਾਪਿਤ ਕਰਨ ਦੀ ਦਿਸ਼ਾ ਵਿੱਚ ਹੋਈ ਪ੍ਰਗਤੀ ਬਾਰੇ ਚਰਚਾ ਕੀਤੀ। ਇਸ ਤੋਂ ਇਲਾਵਾ, ਦੋਵੇਂ ਪੱਖ ਬੀਜ ਖੇਤਰ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਕੰਮ ਕਰਨ ਲਈ ਸਹਿਮਤ ਹੋਏ; ਇਸ ਲਈ ਇੱਕ ਕਾਰਜ-ਯੋਜਨਾ ਤਿਆਰ ਕੀਤੀ ਜਾਵੇਗੀ, ਜਿਸ ਵਿੱਚ ਸਹਿਯੋਗ ਦੇ ਮੁੱਖ ਖੇਤਰਾਂ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਇੱਕ ਸਪਸ਼ਟ ਰੂਪਰੇਖਾ ਦਾ ਵੇਰਵਾ ਹੋਵੇਗਾ।

ਖੇਤੀਬਾੜੀ ਖੇਤਰ ਵਿੱਚ ਨਵੀਨਤਾ ਦੇ ਮਾਮਲੇ ਵਿੱਚ, ਦੋਵੇਂ ਧਿਰਾਂ ਨੇ ਸਹਿਯੋਗ ਦੇ ਸੰਭਾਵਿਤ ਖੇਤਰਾਂ ਦੀ ਪਛਾਣ ਕਰਨ ਬਾਰੇ ਚਰਚਾ ਕੀਤੀ ਅਤੇ ਇਸ ਖੇਤਰ ਵਿੱਚ ਦੋਵਾਂ ਦੇਸ਼ਾਂ ਵੱਲੋਂ ਕੀਤੀ ਗਈ ਮਹੱਤਵਪੂਰਨ ਪ੍ਰਗਤੀ ਅਤੇ ਵਿਕਾਸ ਨੂੰ ਮਾਨਤਾ ਦਿੱਤੀ।

ਖੇਤੀਬਾੜੀ ਮੰਤਰੀ ਤੋਂ ਇਲਾਵਾ, ਡੱਚ ਵਫ਼ਦ ਵਿੱਚ ਖੇਤੀਬਾੜੀ, ਮੱਛੀ ਪਾਲਣ, ਖੁਰਾਕ ਸੁਰੱਖਿਆ ਅਤੇ ਪ੍ਰਕ੍ਰਿਤੀ ਮੰਤਰਾਲੇ ਦੇ ਡਾਇਰੈਕਟਰ ਜਨਰਲ ਸ਼੍ਰੀ  ਮਾਰਟਨ ਵੈਨ ਡੇਨ ਬਰਗ ਅਤੇ ਹੋਰ ਸੀਨੀਅਰ ਅਧਿਕਾਰੀ, ਰਾਜਦੂਤ ਸੁਸ਼੍ਰੀ ਮਾਰਿਸਾ ਜੇਰਾਰਡਸ ਅਤੇ ਭਾਰਤ ਵਿੱਚ ਨੀਦਰਲੈਂਡ ਦੇ ਦੂਤਾਵਾਸ ਦੇ ਹੋਰ ਅਧਿਕਾਰੀ ਸ਼ਾਮਲ ਸਨ।

ਭਾਰਤੀ ਧਿਰ ਵੱਲੋਂ ਸਕੱਤਰ ਸ਼੍ਰੀ  ਅਤੀਸ਼ ਚੰਦਰਾ, ਡੀਏਆਰਈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਡਾ. ਐਮ.ਐਲ. ਜਾਟ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।

************

ਐਸਐਸ/ਡੀਕੇ/ਏਕੇ


(Release ID: 2320885) ਵਿਜ਼ੀਟਰ ਕਾਊਂਟਰ : 2