ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਲਈ ਬ੍ਰਹਮੋਸ ਫਾਇਰ ਕੰਟਰੋਲ ਸਿਸਟਮ ਅਤੇ ਲਾਂਚਰ ਖਰੀਦਣ ਲਈ 661 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਦਸਤਖਤ ਕੀਤੇ

Posted On: 06 OCT 2026 1:35PM by PIB Chandigarh

ਰੱਖਿਆ ਮੰਤਰਾਲੇ ਨੇ ਬ੍ਰਹਮੋਸ ਏਅਰੋਸਪੇਸ ਪ੍ਰਾਈਵੇਟ ਲਿਮਿਟੇਡ ਨਾਲ ਇੱਕ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ ਹਨ। ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ਾਂ ਲਈ ਬ੍ਰਹਮੋਸ ਫਾਇਰ ਕੰਟਰੋਲ ਸਿਸਟਮ ਅਤੇ ਲਾਂਚਰ ਦੀ ਖਰੀਦ ਲਈ ਬਾਏ (BUY) (ਇੰਡੀਅਨ-ਆਈਡੀਡੀਐੱਮ) ਸ਼੍ਰੇਣੀ ਦੇ ਤਹਿਤ ਬੀਏਪੀਐੱਲ ਲਿਮਿਟੇਡ ਨਾਲ 6 ਅਕਤੂਬਰ, 2026 ਨੂੰ ਨਵੀਂ ਦਿੱਲੀ ਵਿੱਚ ਇੱਕ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ ਗਏ। 661.50 ਕਰੋੜ ਰੁਪਏ ਦੇ ਇਸ ਇਕਰਾਰਨਾਮੇ 'ਤੇ ਦਸਤਖਤ ਦੌਰਾਨ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਵੀ ਮੌਜੂਦ ਸਨ।

ਲਗਭਗ 68 ਪ੍ਰਤੀਸ਼ਤ ਸਵਦੇਸ਼ੀ ਸਮੱਗਰੀ ਦੇ ਨਾਲ, ਇਹ ਪ੍ਰੋਜੈਕਟ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਸਮੇਤ ਵੱਖ-ਵੱਖ ਭਾਰਤੀ ਉਦਯੋਗਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਦਾ ਹੈ। ਇਹ ਪ੍ਰੋਜੈਕਟ ਤਿੰਨ ਵਰ੍ਹਿਆਂ ਦੀ ਮਿਆਦ ਵਿੱਚ ਰੁਜ਼ਗਾਰ ਪੈਦਾ ਕਰੇਗਾ। ਇਹ ਭਾਰਤ ਦੇ ਸਮੁੰਦਰੀ ਸੁਰੱਖਿਆ ਬੁਨਿਆਦੀ ਢਾਂਚੇ ਅਤੇ ਰੱਖਿਆ ਸਮਰੱਥਾਵਾਂ ਨੂੰ ਵੀ ਮਜ਼ਬੂਤ ​​ਕਰਦਾ ਹੈ ਅਤੇ ਉੱਨਤ ਫੌਜੀ ਤਕਨਾਲੋਜੀ ਦੇ ਸਵਦੇਸ਼ੀਕਰਣ ਦੇ ਨਿਰੰਤਰ ਯਤਨਾਂ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ।

 ਜਲ ਸੈਨਾ ਦੇ ਵੱਖ-ਵੱਖ ਫਰੰਟਲਾਈਨ ਜੰਗੀ ਜਹਾਜ਼ਾਂ 'ਤੇ ਤਾਇਨਾਤ ਬ੍ਰਹਮੋਸ ਸਿਸਟਮ ਸਮੁੰਦਰੀ ਹਮਲੇ ਲਈ ਪ੍ਰਾਇਮਰੀ ਸਤ੍ਹਾ ਤੋਂ ਸਤ੍ਹਾ ‘ਤੇ ਵਾਰ ਕਰਨ ਵਾਲੀ ਮਿਜ਼ਾਈਲ (SSM) ਸੰਚਾਲਨ ਪ੍ਰਣਾਲੀ ਦੇ ਮਾਮਲਿਆਂ ਵਿੱਚ ਭਾਰਤੀ ਤਕਨਾਲੋਜੀ ਦੀ ਇੱਕ ਉੱਤਮ ਉਦਾਹਰਣ ਹੈ। ਇਹ ਸਿਸਟਮ ਸੁਪਰਸੋਨਿਕ ਗਤੀ 'ਤੇ ਸਟੀਕ ਨਿਸ਼ਾਨੇ ਦੇ ਨਾਲ ਵਿਸਤ੍ਰਿਤ ਰੇਂਜਾਂ ਅਧੀਨ ਜ਼ਮੀਨ ਅਤੇ ਸਮੁੰਦਰ ਦੋਵਾਂ ਦਿਸ਼ਾਵਾਂ ਤੋਂ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਸਮਰੱਥ ਹੈ ।

 

****

ਐੱਸਆਰ/ਐੱਨਜੇ/ਐੱਸਜੇ


(Release ID: 2320275) ਵਿਜ਼ੀਟਰ ਕਾਊਂਟਰ : 5