ਸੱਭਿਆਚਾਰ ਮੰਤਰਾਲਾ
ਪੀਐੱਮ ਮਮੈਂਟੋਜ਼ (PM Mementos) ਸਿੱਕਿਮ ਦੀ ਸੱਭਿਆਚਾਰਕ ਵਿਰਾਸਤ ਨੂੰ ਲੋਕਾਂ ਦੇ ਹੋਰ ਨੇੜੇ
Posted On:
06 OCT 2026 5:44PM by PIB Chandigarh
ਪੀਐੱਮ ਮਮੈਂਟੋਜ਼ ਦਾ ਅੱਠਵਾਂ ਸੰਸਕਰਣ 'ਨਮਾਮਿ ਗੰਗੇ' (Namami Gange) ਪਹਿਲਕਦਮੀ ਦੇ ਸਮਰਥਨ ਦੇ ਨਾਲ-ਨਾਲ ਲੋਕਾਂ ਨੂੰ ਦੇਸ਼ ਦੀ ਵਿਭਿੰਨ ਸੱਭਿਆਚਾਰਕ ਵਿਰਾਸਤ ਨਾਲ ਜੁੜਨ ਅਤੇ ਉਸ ਦਾ ਇੱਕ ਹਿੱਸਾ ਆਪਣੇ ਕੋਲ ਰੱਖਣ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ।
ਇਸ ਸੰਸਕਰਣ ਵਿੱਚ ਨੀਲਾਮੀ ਲਈ ਰੱਖੀਆਂ ਗਈਆਂ ਯਾਦਗਾਰੀ ਵਸਤਾਂ ਵਿੱਚ ਸਿੱਕਿਮ ਦੀਆਂ ਦੋ ਵਿਲੱਖਣ ਕਲਾਕ੍ਰਿਤੀਆਂ ਸ਼ਾਮਲ ਹਨ, ਇਹ ਰਾਜ ਦੀ ਅਨੋਖੀ ਕਲਾਤਮਕ ਵਿਰਾਸਤ ਦੀ ਝਲਕ ਪੇਸ਼ ਕਰਦੀਆਂ ਹਨ। ਇਨ੍ਹਾਂ ਕਲਾਕ੍ਰਿਤੀਆਂ ਨੂੰ ਸ਼ਾਮਲ ਹੋਣ ਨਾਲ ਸਿੱਕਿਮ ਦੀ ਵਿਰਾਸਤ ਨੂੰ ਰਾਸ਼ਟਰੀ ਮੰਚ ਮਿਲਿਆ ਹੈ। ਕਦੇ ਰਸਮੀ ਅਦਾਨ-ਪ੍ਰਦਾਨ ਦਾ ਹਿੱਸਾ ਰਹੀਆਂ ਇਹ ਵਸਤਾਂ ਹੁਣ ਆਮ ਲੋਕਾਂ ਅਤੇ ਸੰਗ੍ਰਹਿਕਾਰਾਂ (collectors) ਨਾਲ ਨਵੇਂ ਸਬੰਧ ਕਾਇਮ ਕਰ ਰਹੀਆਂ ਹਨ।
ਇਨ੍ਹਾਂ ਵਿੱਚ ਇੱਕ ਭਗਵਾਨ ਬੁੱਧ ਦੀ ਬਰੀਕੀ ਨਾਲ ਤਿਆਰ ਕੀਤੀ ਗਈ ਪਿੱਤਲ ਦੀ ਮੂਰਤੀ ਹੈ, ਜੋ ਸਿੱਕਿਮ ਦੇ ਰਾਜਪਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਟ ਕੀਤੀ ਸੀ। ਦੂਜੀ ਕਲਾਕ੍ਰਿਤੀ ਇੱਕ ਤਿੱਬਤੀ ਬੋਧੀ ਪ੍ਰਾਰਥਨਾ ਚੱਕਰ (prayer wheel), ਯਾਨੀ 'ਮਨੀ ਖੋਰਲੋ' (Mani Khorlo) ਹੈ। ਇਸ 'ਤੇ ਪਵਿੱਤਰ ਮੰਤਰ 'ਓਮ ਮਨੀ ਪਦਮੇ ਹੁਮ' (Om Mani Padme Hum) ਅੰਕਿਤ ਹੈ; ਇਹ ਹਿਮਾਲਿਅਨ ਰਾਜ ਦੀਆਂ ਕਲਾਤਮਕ ਅਤੇ ਅਧਿਆਤਮਿਕ ਪਰੰਪਰਾਵਾਂ ਨੂੰ ਦਰਸਾਉਂਦਾ ਹੈ।
ਇਸ ਸਾਲ ਦੀ ਨੀਲਾਮੀ ਵਿੱਚ ਇਨ੍ਹਾਂ ਦੋਵਾਂ ਕਲਾਕ੍ਰਿਤੀਆਂ ਦੀ ਮੌਜੂਦਗੀ ਦੇਸ਼ ਦੇ ਸੱਭਿਆਚਾਰਕ ਖੇਤਰ ਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ। ਇਹ ਇਸ ਗੱਲ ਨੂੰ ਵੀ ਉਜਾਗਰ ਕਰਦੀ ਹੈ ਕਿ ਜੋ 'ਪੀਐੱਮ ਮਮੈਂਟੋਜ਼' ਵਰਗੀਆਂ ਪਹਿਲਕਦਮੀਆਂ ਦੇਸ਼ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ ਨੂੰ ਲੋਕਾਂ ਦੇ ਹੋਰ ਨੇੜੇ ਲਿਆਉਣ ਵਿੱਚ ਅਹਿਮ ਭੂਮਿਰਾ ਨਿਭਾ ਸਕਦੀਆਂ ਹਨ।
ਪੀਐੱਮ ਮਮੈਂਟੋਜ਼ ਨੀਲਾਮੀ ਦਾ ਅੱਠਵਾਂ ਸੰਸਕਰਣ ਜਾਰੀ ਹੈ। ਹੁਣ ਇਸ ਨੂੰ 31 ਅਕਤੂਬਰ 2026 ਤੱਕ ਵਧਾ ਦਿੱਤਾ ਗਿਆ ਹੈ। ਨੀਲਾਮੀ ਤੋਂ ਪ੍ਰਾਪਤ ਹੋਣ ਵਾਲੀ ਰਾਸ਼ੀ 'ਨਮਾਮਿ ਗੰਗੇ' ਪ੍ਰੋਜੈਕਟ ਵਿੱਚ ਦਿੱਤੀ ਜਾਵੇਗੀ। ਇੱਛੁਕ ਬੋਲੀਕਾਰ ਅਧਿਕਾਰਤ ਪੀਐੱਮ ਮਮੈਂਟੋਜ਼ ਈ-ਨੀਲਾਮੀ ਪੋਰਟਲ: https://pmmementos.gov.in ਰਾਹੀਂ ਔਨਲਾਈਨ ਬੋਲੀ ਲਗਾ ਸਕਦੇ ਹਨ।
*********
ਐੱਮ. ਅੰਨਾਦੁਰਈ /ਏਕੇ
(Release ID: 2320183)
ਵਿਜ਼ੀਟਰ ਕਾਊਂਟਰ : 8