ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2026 ਵਿੱਚ ਭਾਰਤੀ ਦਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ
Posted On:
04 OCT 2026 9:53PM by PIB Chandigarh
ਏਸ਼ਿਆਈ ਖੇਡਾਂ 2026 ਦੀ ਸਮਾਪਤੀ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਦਲ ਦੇ ਹਰੇਕ ਮੈਂਬਰ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਦ੍ਰਿੜ੍ਹ ਸੰਕਲਪ, ਜਨੂਨ ਅਤੇ ਉੱਘੀ ਖੇਡ ਭਾਵਨਾ ਨਾਲ ਦੇਸ਼ ਦੀ ਪ੍ਰਤੀਨਿਧਤਾ ਕੀਤੀ।
ਪ੍ਰਧਾਨ ਮੰਤਰੀ ਨੇ ਸਾਰੇ ਤਮਗ਼ਾ ਜੇਤੂਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਨੂੰ ਅਪਾਰ ਖ਼ੁਸ਼ੀ ਦਿੱਤੀ ਹੈ।
ਸ਼੍ਰੀ ਮੋਦੀ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਖੇਡਾਂ ਹੋਰ ਵੀ ਵੱਡੀਆਂ ਪ੍ਰਾਪਤੀਆਂ ਲਈ ਪ੍ਰੇਰਣਾ ਦੇਣਗੀਆਂ ਅਤੇ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣਗੀਆਂ।
ਸ਼੍ਰੀ ਮੋਦੀ ਨੇ ਐੱਕਸ ’ਤੇ ਲਿਖਿਆ;
“ਏਸ਼ਿਆਈ ਖੇਡਾਂ 2026 ਦੀ ਸਮਾਪਤੀ ਦੇ ਮੌਕੇ ’ਤੇ ਮੈਂ ਭਾਰਤੀ ਦਲ ਦੇ ਹਰ ਮੈਂਬਰ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਦ੍ਰਿੜ੍ਹ ਸੰਕਲਪ, ਜਨੂਨ ਅਤੇ ਉੱਘੀ ਖੇਡ ਭਾਵਨਾ ਨਾਲ ਸਾਡੇ ਦੇਸ਼ ਦੀ ਪ੍ਰਤੀਨਿਧਤਾ ਕੀਤੀ।
ਸਾਰੇ ਤਮਗ਼ਾ ਜੇਤੂਆਂ ਨੂੰ ਵਧਾਈਆਂ, ਜਿਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਨੂੰ ਬਹੁਤ ਖ਼ੁਸ਼ੀ ਦਿੱਤੀ ਹੈ।
ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਖੇਡਾਂ ਹੋਰ ਵੀ ਵੱਡੀਆਂ ਪ੍ਰਾਪਤੀਆਂ ਲਈ ਪ੍ਰੇਰਣਾ ਦੇਣਗੀਆਂ। ਨਾਲ ਹੀ, ਇਹ ਜ਼ਮੀਨੀ ਪੱਧਰ ’ਤੇ ਖੇਡਾਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਯੋਗਦਾਨ ਪਾਉਣਗੀਆਂ।”
****
ਐੱਮਜੇਪੀਐੱਸ/ਐੱਸਐੱਸ/ਐੱਸਟੀ
(Release ID: 2318986)
ਵਿਜ਼ੀਟਰ ਕਾਊਂਟਰ : 9
Read this release in:
Tamil
,
Kannada
,
Malayalam
,
Odia
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati