ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਸੱਚ, ਅਹਿੰਸਾ, ਦਇਆ ਅਤੇ ਸੇਵਾ ਦੇ ਆਦਰਸ਼ਾਂ ਨੂੰ ਉਜਾਗਰ ਕਰਦਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ
Posted On:
02 OCT 2026 9:11AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸਤਿਕਾਰਯੋਗ ਬਾਪੂ ਦਾ ਸਮੁੱਚਾ ਜੀਵਨ ਸੱਚ, ਅਹਿੰਸਾ, ਦਇਆ ਅਤੇ ਸੇਵਾ ਦੀ ਇੱਕ ਆਦਰਸ਼ ਮਿਸਾਲ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜੀਵਨ ਅਤੇ ਆਦਰਸ਼ ਹਰ ਯੁੱਗ ਵਿੱਚ ਮਨੁੱਖਤਾ ਦੇ ਰਾਹ ਨੂੰ ਰੌਸ਼ਨ ਕਰਦੇ ਰਹਿਣਗੇ।
ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ:
“अद्वेष्टा सर्वभूतानां मैत्रः करुण एव च।
निर्ममो निरहङ्कारः समदुःखसुखः क्षमी॥”
ਇਹ ਸੁਭਾਸ਼ਿਤਮ ਸਾਨੂੰ ਦੱਸਦਾ ਹੈ ਕਿ ਜੋ ਵਿਅਕਤੀ ਕਿਸੇ ਵੀ ਜੀਵ ਨਾਲ ਨਫ਼ਰਤ ਨਹੀਂ ਕਰਦਾ, ਸਾਰਿਆਂ ਲਈ ਦੋਸਤੀ ਅਤੇ ਦਇਆ ਰੱਖਦਾ ਹੈ, ਮੋਹ ਅਤੇ ਹੰਕਾਰ ਤੋਂ ਮੁਕਤ ਹੈ, ਸੁੱਖ ਅਤੇ ਦੁੱਖ ਵਿੱਚ ਸਮਾਨ ਰਹਿੰਦਾ ਹੈ ਅਤੇ ਹਮੇਸ਼ਾ ਮਾਫ਼ ਕਰਨ ਵਾਲਾ ਹੁੰਦਾ ਹੈ—ਅਜਿਹਾ ਵਿਅਕਤੀ ਹੀ ਪਰਮ ਸਾਧਕ ਹੁੰਦਾ ਹੈ।
ਐਕਸ 'ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਕਿਹਾ;
“ਸਤਿਕਾਰਯੋਗ ਬਾਪੂ ਦਾ ਸਮੁੱਚਾ ਜੀਵਨ ਸੱਚ, ਅਹਿੰਸਾ, ਦਇਆ ਅਤੇ ਸੇਵਾ ਦਾ ਇੱਕ ਚਾਨਣ ਮੁਨਾਰਾ ਹੈ, ਜੋ ਹਰ ਯੁੱਗ ਵਿੱਚ ਮਨੁੱਖਤਾ ਲਈ ਰਾਹ ਪੱਧਰਾ ਕਰਦਾ ਰਹੇਗਾ।
अद्वेष्टा सर्वभूतानां मैत्रः करुण एव च।
निर्ममो निरहङ्कारः समदुःखसुखः क्षमी॥”
****
MJPS/SS/ST
(Release ID: 2318789)
ਵਿਜ਼ੀਟਰ ਕਾਊਂਟਰ : 9
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam