ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ 2026 ਵਿੱਚ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਜਯੋਤੀ ਸੁਰੇਖਾ ਵੇਨਮ, ਪ੍ਰਿਥਿਕਾ ਪ੍ਰਦੀਪ ਅਤੇ ਚਿਕਿਥਾ ਤਨਿਪਾਰਥੀ ਨੂੰ ਵਧਾਈਆਂ ਦਿੱਤੀਆਂ

Posted On: 30 SEP 2026 1:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ 2026 ਵਿੱਚ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਜਯੋਤੀ ਸੁਰੇਖਾ ਵੇਨਮ, ਪ੍ਰਿਥਿਕਾ ਪ੍ਰਦੀਪ ਅਤੇ ਚਿਕਿਥਾ ਤਨਿਪਾਰਥੀ ਨੂੰ ਵਧਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਦਰਸ਼ਨ ਵਿਸ਼ਵ ਰਿਕਾਰਡ ਦੇ ਬਰਾਬਰ ਸੀ, ਜਿਸ ਨਾਲ ਇਹ ਪ੍ਰਾਪਤੀ ਹੋਰ ਵੀ ਖ਼ਾਸ ਹੋ ਗਈ।

ਸ਼੍ਰੀ ਮੋਦੀ ਨੇ ਇਸ ਪ੍ਰਾਪਤੀ ਨੂੰ ਤੀਰਅੰਦਾਜ਼ਾਂ ਲਈ ਇਤਿਹਾਸਕ ਸਫ਼ਲਤਾ ਦੱਸਿਆ ਅਤੇ ਪੂਰੀ ਟੀਮ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਪੋਸਟ ਵਿੱਚ ਕਿਹਾ;

“ਭਾਰਤ ਲਈ ਸੋਨ ਤਮਗ਼ਾ!

2026 ਏਸ਼ਿਆਈ ਖੇਡਾਂ ਵਿੱਚ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤਣ ’ਤੇ ਜਯੋਤੀ ਸੁਰੇਖਾ ਵੇਨਮ, ਪ੍ਰਿਥਿਕਾ ਪ੍ਰਦੀਪ ਅਤੇ ਚਿਕਿਥਾ ਤਨਿਪਾਰਥੀ ਨੂੰ ਦਿਲੋਂ ਵਧਾਈਆਂ। ਇਹ ਪ੍ਰਾਪਤੀ ਹੋਰ ਵੀ ਖ਼ਾਸ ਇਸ ਲਈ ਹੈ ਕਿਉਂਕਿ ਉਨ੍ਹਾਂ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਇਹ ਸਾਡੇ ਤੀਰਅੰਦਾਜ਼ਾਂ ਲਈ ਬਹੁਤ ਵੱਡੀ ਪ੍ਰਾਪਤੀ ਹੈ। ਪੂਰੀ ਟੀਮ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ: ਪ੍ਰਧਾਨ ਮੰਤਰੀ @narendramodi”

****

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2317077) ਵਿਜ਼ੀਟਰ ਕਾਊਂਟਰ : 5