ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਅਤੇ ਕਾਰਪੋਰੇਟ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 27 ਤੋਂ 29 ਸਤੰਬਰ, 2026 ਤੱਕ ਕਤਰ ਦੀ ਅਧਿਕਾਰਤ ਯਾਤਰਾ ‘ਤੇ ਰਹਿਣਗੇ


ਕੇਂਦਰੀ ਵਿੱਤ ਮੰਤਰੀ ਆਪਣੀ ਯਾਤਰਾ ਦੌਰਾਨ ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦੇ ਬੋਰਡ ਆਫ ਗਵਰਨਰਜ਼ ਦੀ 11ਵੀਂ ਸਲਾਨਾ ਮੀਟਿੰਗ ਵਿੱਚ ਹਿੱਸਾ ਲੈਣਗੇ

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਏਆਈਆਈਬੀ ਪ੍ਰੈਜੀਡੈਂਟ ਦੇ ਨਾਲ –ਨਾਲ ਜੌਰਡਨ, ਸਵਿਟਜ਼ਰਲੈਂਡ, ਅਲਜੀਰੀਆ, ਸਊਦੀ ਅਰਬ ਅਤੇ ਨੇਪਾਲ ਦੇ ਹਮਰੁਤਬਿਆਂ ਨਾਲ ਮਹੱਤਵਪੂਰਨ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ

Posted On: 27 SEP 2026 8:31PM by PIB Chandigarh

ਕੇਂਦਰੀ ਵਿੱਤ ਮੰਤਰੀ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 27 ਤੋਂ 29 ਸਤੰਬਰ 2026 ਤੱਕ ਕਤਰ ਦੀ ਅਧਿਕਾਰਤ ਯਾਤਰਾ ‘ਤੇ ਰਹਿਣਗੇ। ਕੇਂਦਰੀ ਵਿੱਤ ਮੰਤਰੀ ਜੀ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਦੇ ਵਫ਼ਦ ਦੀ ਅਗਵਾਈ ਕਰ ਰਹੇ ਹਨ।

ਇਸ ਯਾਤਰਾ ਦੌਰਾਨ, ਸ਼੍ਰੀਮਤੀ ਸੀਤਾਰਮਣ 28 ਸਤੰਬਰ 2026 ਨੂੰ ਦੋਹਾ ਵਿਖੇ ਆਯੋਜਿਤ ਹੋਣ ਵਾਲੀ ਏਸ਼ੀਅਨ ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦੇ ਬੋਰਡ ਆਫ ਗਵਰਨਰਜ਼ ਦੀ 11ਵੀਂ ਸਲਾਨਾ ਮੀਟਿੰਗ ਵਿੱਚ ਹਿੱਸਾ ਲੈਣਗੇ, ਨਾਲ ਹੀ ਏਆਈਆਈਬੀ ਪ੍ਰੈਜੀਡੈਂਟ ਅਤੇ ਜੌਰਡਨ, ਸਵਿਟਜ਼ਰਲੈਂਡ, ਅਲਜੀਰੀਆ, ਸਊਦੀ ਅਰਬ ਅਤੇ ਨੇਪਾਲ ਦੇ ਹਮਰੁਤਬਿਆਂ ਦੇ ਨਾਲ ਹੋਰ ਮਹੱਤਵਪੂਰਨ ਦੁਵੱਲੀਆਂ ਮੀਟਿੰਗਾਂ ਵਿੱਚ ਵੀ ਸ਼ਾਮਲ ਹੋਣਗੇ।

ਏਆਈਆਈਬੀ ਦੀ ਸਲਾਨਾ ਮੀਟਿੰਗ ਵਿੱਚ ਕੇਂਦਰੀ ਵਿੱਤ ਮੰਤਰੀ ਏਆਈਆਈਬੀ ਦੇ ਭਾਰਤੀ ਗਵਰਨਰ ਦੇ ਤੌਰ ‘ਤੇ ਹਿੱਸਾ ਲੈਣਗੇ। ਭਾਰਤ ਇਸ ਬੈਂਕ ਦਾ ਦੂਜਾ ਸਭ ਤੋਂ ਵੱਡਾ ਸ਼ੇਅਰਹੋਲਡਰ ਹੈ। 

ਅਧਿਕਾਰਤ ਯਾਤਰਾ ਦੌਰਾਨ, ਕੇਂਦਰੀ ਵਿੱਤ ਮੰਤਰੀ ਦੇ ਕਤਰ ਸਰਕਾਰ ਦੀ ਅਗਵਾਈ ਹੇਠ ਮੁਲਾਕਾਤ ਕਰਨ ਅਤੇ ਕਤਰ ਦੇ ਵਪਾਰਕ ਨੇਤਾਵਾਂ ਅਤੇ ਨਿਵੇਸ਼ਕਾਂ ਦੇ ਨਾਲ ਚਰਚਾ ਕਰਨ ਦੀ ਉਮੀਦ ਹੈ।

ਏਆਈਆਈਬੀ ਅਤੇ ਸਲਾਨਾ ਮੀਟਿੰਗਾਂ ਬਾਰੇ

ਏਆਈਆਈਬੀ ਦੀ ਸਲਾਨਾ ਮੀਟਿੰਗ ਵਿੱਚ ਮੈਂਬਰ ਦੇਸ਼ਾਂ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਦੇ ਵਫ਼ਦ ਹਿੱਸਾ ਲੈਂਦੇ ਹਨ। ਏਆਈਆਈਬੀ, ਇੱਕ ਬਹੁ-ਪੱਖੀ ਵਿਕਾਸ ਬੈਂਕ ਵਜੋਂ, ਏਸ਼ੀਆ ਵਿੱਚ ਟਿਕਾਊ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨਿਰੰਤਰ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ, ਧਨ ਸਿਰਜਣ ਅਤੇ ਇਨਫ੍ਰਾਸਟ੍ਰਕਚਰ ਦੀ ਕਨੈਕਟੀਵਿਟੀ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਇਨਫ੍ਰਾਸਟ੍ਰਕਚਰ ਅਤੇ ਹੋਰ ਉਤਪਾਦਕ ਖੇਤਰਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ‘ਤੇ ਕੇਂਦ੍ਰਿਤ ਹੈ।

************

ਐੱਸਆਰ/ਕੇਐੱਮਐੱਨ/ਬਲਜੀਤ ਸਿੰਘ


(Release ID: 2316007) ਵਿਜ਼ੀਟਰ ਕਾਊਂਟਰ : 4