ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਮਿਕਸਡ 4x400 ਮੀਟਰ ਰਿਲੇਅ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ’ਤੇ ਵਧਾਈਆਂ ਦਿੱਤੀਆਂ
Posted On:
25 SEP 2026 11:17AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਨੂ ਟੀਐੱਸ, ਪੂਵੰਮਾ ਐੱਮਆਰ, ਵਿਸ਼ਾਲ ਟੀਕੇ ਅਤੇ ਵਿਥਿਆ ਰਾਮਰਾਜ ਨੂੰ ਏਸ਼ਿਆਈ ਖੇਡਾਂ ਵਿੱਚ ਮਿਕਸਡ 4x400 ਮੀਟਰ ਰਿਲੇਅ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਣ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਰਫ਼ਤਾਰ, ਤਾਲਮੇਲ ਅਤੇ ਦ੍ਰਿੜ੍ਹਤਾ ਨੇ ਇੱਕ ਰੋਮਾਂਚਕ ਦੌੜ ਪੇਸ਼ ਕੀਤੀ ਅਤੇ ਇਹ ਭਾਰਤੀ ਅਥਲੈਟਿਕਸ ਲਈ ਮਾਣ ਵਾਲਾ ਪਲ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਹੋਰ ਬੁਲੰਦੀਆਂ ਨੂੰ ਪ੍ਰਾਪਤ ਕਰਦੇ ਰਹਿਣ।
, ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਸਾਂਝਾ ਕੀਤਾ:
“ਸਾਡੀ ਮਿਕਸਡ 4x400 ਮੀਟਰ ਰਿਲੇਅ ਟੀਮ ਵੱਲੋਂ ਇੱਕ ਸ਼ਾਨਦਾਰ ਪ੍ਰਦਰਸ਼ਨ!
ਮਨੂ ਟੀਐੱਸ, ਪੂਵੰਮਾ ਐੱਮਆਰ, ਵਿਸ਼ਾਲ ਟੀਕੇ ਅਤੇ ਵਿਥਿਆ ਰਾਮਰਾਜ ਨੂੰ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ’ਤੇ ਵਧਾਈਆਂ। ਉਨ੍ਹਾਂ ਦੀ ਰਫ਼ਤਾਰ, ਤਾਲਮੇਲ ਅਤੇ ਦ੍ਰਿੜ੍ਹਤਾ ਨੇ ਇੱਕ ਰੋਮਾਂਚਕ ਦੌੜ ਪੇਸ਼ ਕੀਤੀ ਅਤੇ ਇਹ ਭਾਰਤੀ ਅਥਲੈਟਿਕਸ ਲਈ ਮਾਣ ਵਾਲਾ ਹੈ।
ਉਹ ਅੱਗੇ ਵੀ ਹੋਰ ਬੁਲੰਦੀਆਂ ਨੂੰ ਪ੍ਰਾਪਤ ਕਰਦੇ ਰਹਿਣ: PM @narendramodi”
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2314774)
ਵਿਜ਼ੀਟਰ ਕਾਊਂਟਰ : 5