ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੱਚੀ, ਮਿੱਠੀ ਅਤੇ ਦਿਆਲੂ ਬੋਲੀ ਦੇ ਮਹੱਤਵ ਨੂੰ ਉਜਾਗਰ ਕਰਨ ਵਾਲਾ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

Posted On: 24 SEP 2026 9:02AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਕ੍ਰਿਤ ਦਾ ਇੱਕ ਸੁਭਾਸ਼ਿਤਮ ਸਾਂਝਾ ਕੀਤਾ ਹੈ,ਜਿਸ ਵਿੱਚ ਸੱਚੇ, ਮਿੱਠੇ ਅਤੇ ਲਾਭਦਾਇਕ ਸ਼ਬਦਾਂ ਦੇ ਬੋਲਣ ਅਤੇ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਬੋਲੀ ਵਿੱਚ ਅਨੁਸ਼ਾਸਨ ਦੇ ਅਭਿਆਸ ਦੇ ਮਹੱਤਵ ਦਾ ਜ਼ਿਕਰ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ;

"अनुद्वेगकरं वाक्यं सत्यं प्रियहितं च यत्।

स्वाध्यायाभ्यसनं चैव वाङ्मयं तप उच्यते॥"

ਸਾਨੂੰ ਹਮੇਸ਼ਾ ਸੱਚੀ, ਮਿੱਠੀ ਅਤੇ ਲਾਭਦਾਇਕ ਬੋਲੀ ਬੋਲਣੀ ਚਾਹੀਦੀ ਹੈ, ਜੋ ਕਿਸੇ ਦੇ ਮਨ ਵਿੱਚ ਅਸ਼ਾਂਤੀ ਪੈਦਾ ਨਾ ਕਰੇ। ਪਵਿੱਤਰ ਗ੍ਰੰਥਾਂ ਦਾ ਨਿਰੰਤਰ ਅਧਿਐਨਅਤੇ ਚਿੰਤਨ ਹੀ ਬੋਲੀ ਨੂੰ ਅਸਲ ਅਰਥ ਪ੍ਰਦਾਨ ਕਰਦਾ ਹੈ। ਸੋਚ-ਸਮਝ ਕੇ ਬੋਲੇ ਗਏ ਸ਼ਬਦ ਸਮਾਜ ਵਿੱਚ ਸ਼ਾਂਤੀ, ਸਦਭਾਵਨਾ ਅਤੇ ਹਾਂ-ਪੱਖੀ ਊਰਜਾ ਦਾ ਸੰਚਾਰ ਕਰਦੀ ਹੈ।

**********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2314428) ਵਿਜ਼ੀਟਰ ਕਾਊਂਟਰ : 6