ਖੇਤੀਬਾੜੀ ਮੰਤਰਾਲਾ
ਨੈਸ਼ਨਲ ਰੇਨਫੈੱਡ ਅਧਾਰਿਤ ਏਰੀਆ ਅਥਾਰਿਟੀ ਨੇ ਵਾਟਰਸ਼ੈੱਡ ਵਿਕਾਸ ਅਤੇ ਪ੍ਰਬੰਧਨ ਲਈ ਉੱਚ-ਪੱਧਰੀ ਬੈਠਕ ਕੀਤੀ
Posted On:
23 SEP 2026 11:14AM by PIB Chandigarh
ਖੇਤੀਬਾੜੀ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ 'ਨੈਸ਼ਨਲ ਰੇਨਫੈੱਡ ਏਰੀਆ ਅਥਾਰਿਟੀ' (NRAA) ਨੇ ਕੱਲ੍ਹ (22.09.2026) ਨਵੀਂ ਦਿੱਲੀ ਸਥਿਤ NASC ਕੰਪਲੈਕਸ ਵਿਖੇ 'REWARD' ਯਾਨੀ ਰਿਵਾਰਡ (ਨਵੀਨਤਾਕਾਰੀ ਵਿਕਾਸ ਰਾਹੀਂ ਜਲਵਾਯੂ-ਅਨੁਕੂਲ ਖੇਤੀਬਾੜੀ ਲਈ ਵਾਟਰਸ਼ੈੱਡਾਂ ਦੀ ਪੁਨਰ-ਸੁਰਜੀਤੀ ਕਰਨਾ) ਪ੍ਰੋਗਰਾਮ ਦੇ ਤਹਿਤ ਇੱਕ 'ਨੈਸ਼ਨਲ ਲੈਵਲ ਟੈਕਨੀਕਲ ਕਮੇਟੀ' (NLTC) ਦੀ ਮੀਟਿੰਗ ਦਾ ਆਯੋਜਨ ਕੀਤਾ।
ਇਸ ਮੀਟਿੰਗ ਦੀ ਪ੍ਰਧਾਨਗੀ NRAA ਦੇ ਮੁੱਖ ਕਾਰਜਕਾਰੀ ਅਧਿਕਾਰੀ (CEO), ਡਾ. ਚੰਦਰ ਸ਼ੇਖਰ ਕੁਮਾਰ (IAS) ਨੇ ਕੀਤੀ। ICAR ਦੇ DDG (NRM) ਡਾ. ਏ.ਕੇ. ਨਾਇਕ; DoLR ਦੇ ਸੰਯੁਕਤ ਸਕੱਤਰ (WM) ਸ਼੍ਰੀ ਨਿਤਿਨ ਖਾਡੇ (IAS); ਓਡੀਸ਼ਾ ਦੇ ਡਾਇਰੈਕਟਰ (DSC & WD) ਡਾ. ਸੁਬ੍ਰਤ ਪਾਂਡਾ (IAS); ਅਤੇ ਕਰਨਾਟਕ ਦੇ WDD ਕਮਿਸ਼ਨਰ ਸ਼੍ਰੀ ਉਪੇਂਦਰ ਪ੍ਰਤਾਪ ਸਿੰਘ (ਔਨਲਾਈਨ) ਵੀ ਮੀਟਿੰਗ ਵਿੱਚ ਮੌਜੂਦ ਸਨ। ਓਡੀਸ਼ਾ ਅਤੇ ਕਰਨਾਟਕ ਦੀਆਂ ਰਾਜ ਪੱਧਰੀ ਨੋਡਲ ਏਜੰਸੀਆਂ (SLNAs) ਦੇ ਵਿਗਿਆਨੀ ਅਤੇ ਨੁਮਾਇੰਦੇ; ICAR ਸੰਸਥਾਵਾਂ, ਖੇਤੀਬਾੜੀ ਯੂਨੀਵਰਸਿਟੀਆਂ, IITs, ਗੈਰ-ਸਰਕਾਰੀ ਸੰਗਠਨਾਂ (NGOs), ਕਨਸੋਰਟੀਅਮ ਭਾਈਵਾਲਾਂ, DoLR, NRAA ਦੀ ਰਿਵਾਰਡ ਪੀਐੱਮਯੂ ਟੀਮ ਅਤੇ CoE-WM (ਲਗਭਗ 45 ਭਾਗੀਦਾਰ) ਦੇ ਤਕਨੀਕੀ ਭਾਗੀਦਾਰ ਬੈਠਕ ਵਿੱਚ ਸ਼ਾਮਲ ਹੋਏ। ਮੀਟਿੰਗ ਦਾ ਤਾਲਮੇਲ NRAA ਦੀ ਤਕਨੀਕੀ ਮਾਹਰ (ਵਾਟਰਸ਼ੈੱਡ ਵਿਕਾਸ) ਅਤੇ PI-REWARD, ਡਾ. ਸੁਸਮਾ ਸੁਧਿਸ਼੍ਰੀ ਦੁਆਰਾ ਕੀਤਾ ਗਿਆ।

NRAA ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ. ਚੰਦਰ ਸ਼ੇਖਰ ਕੁਮਾਰ ਨੇ REWARD ਪ੍ਰੋਗਰਾਮ ਵਿੱਚ ਇੱਕਠੇ ਹੋਏ ਅੰਕੜਿਆਂ ਦੇ ਅਧਾਰ ‘ਤੇ NTG ਦੇ ਡਰਾਫਟ (ਖਰੜੇ) ਵਿੱਚ ਕੀਤੇ ਗਏ ਬਿਆਨਾਂ ਅਤੇ ਦਾਅਵਿਆਂ ਦੀ ਪੁਸ਼ਟੀ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਓਡੀਸ਼ਾ ਅਤੇ ਕਰਨਾਟਕ ਦੀਆਂ ਰਾਜ ਸਰਕਾਰਾਂ ਨੂੰ ਵਾਟਰਸ਼ੈੱਡ ਡੇਟਾ ਅਤੇ 'ਡਿਸੀਜ਼ਨ ਸਪੋਰਟ ਸਿਸਟਮ' (DSS) ਨੂੰ ਸਾਰੇ ਹਿੱਸੇਦਾਰਾਂ ਨਾਲ ਸਾਂਝਾ ਕਰਨ ਦੀ ਸਲਾਹ ਦਿੱਤੀ। ਡਾ. ਏ ਕੇ ਨਾਇਕ ਨੇ ਵਾਟਰਸ਼ੈੱਡ ਦੀ ਬਿਹਤਰ ਯੋਜਨਾਬੰਦੀ ਲਈ 'ਲੈਂਡ ਰਿਸੋਰਸ ਇਨਵੈਂਟਰੀ' (LRI) ਅਤੇ ਹਾਈਡ੍ਰੋਲੋਜੀ (ਜਲ-ਵਿਗਿਆਨ) ਦੇ ਏਕੀਕਰਣ 'ਤੇ ਜ਼ੋਰ ਦਿੱਤਾ।

ICAR ਦੇ DDG (NRM), ਡਾ. ਏ ਕੇ ਨਾਇਕ ਨੇ ਕਿਹਾ ਕਿ ਕੁਝ ਨਤੀਜਿਆਂ/ ਸਿੱਟਿਆਂ ਤੱਕ ਪਹੁੰਚਣ ਲਈ ਅਪਣਾਈਆਂ ਗਈਆਂ ਵਿਧੀਆਂ ਨੂੰ NTG ਵਿੱਚ ਸਪਸ਼ਟ ਤੌਰ 'ਤੇ ਲਿਖਿਆ ਜਾਣਾ ਚਾਹੀਦਾ ਹੈ ਅਤੇ ਵੈੱਬ ਪੋਰਟਲ ਜਲਦੀ ਤੋਂ ਜਲਦੀ ਵਿਕਸਿਤ ਕੀਤੇ ਜਾਣੇ ਚਾਹੀਦੇ ਹਨ।
DoLR ਦੇ ਸੰਯੁਕਤ ਸਕੱਤਰ (WM), ਸ਼੍ਰੀ ਨਿਤਿਨ ਖਾਡੇ, ਆਈਏਐੱਸ ਨੇ ਸੁਝਾਅ ਦਿੱਤਾ ਕਿ ਕਾਰਜਾਂ ਨੂੰ ਲਾਗੂ ਕਰਨ ਲਈ ਵੱਧ ਸਮਾਂ ਪ੍ਰਾਪਤ ਕਰਨ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (DPR) ਤਿਆਰ ਕਰਨ ਦਾ ਸਮਾਂ ਛੇ ਮਹੀਨਿਆਂ ਤੋਂ ਘਟਾ ਕੇ ਤਿੰਨ ਮਹੀਨੇ ਕੀਤਾ ਜਾ ਸਕਦਾ ਹੈ। ਵੱਖ –ਵੱਖ ਖੇਤਰਾਂ ਦੇ ਵਿਚਕਾਰ ਤਾਲਮੇਲ (convergence) ਦੇ ਪਹਿਲੂਆਂ 'ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ NTG ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਮੀਟਿੰਗ ਦੀ ਸ਼ੁਰੂਆਤ ਵਿੱਚ, ਡਾ. ਸੁਸਮਾ ਸੁਧਿਸ਼੍ਰੀ ਨੇ ਪਿਛਲੀ NLTC ਮੀਟਿੰਗ ਤੋਂ ਬਾਅਦ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕੀਤੀ ਅਤੇ ਨਾਲ ਹੀ ਰਾਸ਼ਟਰੀ ਤਕਨੀਕੀ ਦਿਸ਼ਾ-ਨਿਰਦੇਸ਼ਾਂ (NTG) ਦੇ ਦੂਜੇ ਡਰਾਫਟ (ਖਰੜੇ) ਵਿੱਚ ਕੀਤੀਆਂ ਗਈਆਂ ਸੋਧਾਂ ਨੂੰ ਵੀ ਪੇਸ਼ ਕੀਤਾ।
ਡਾ. ਸੁਸਮਾ ਨੇ ਓਡੀਸ਼ਾ ਅਤੇ ਕਰਨਾਟਕ ਦੀਆਂ ਰਾਜ-ਪੱਧਰੀ ਨੋਡਲ ਏਜੰਸੀਆਂ ਨੂੰ NRAA ਅਤੇ ਕਨਸੋਰਟੀਅਮ ਭਾਈਵਾਲਾਂ ਨਾਲ ਰਿਕਾਰਡ ਕੀਤੇ ਗਏ ਡੇਟਾ ਨੂੰ ਸਾਂਝਾ ਕਰਨ, ਰਿਪੋਰਟ ਤਿਆਰ ਕਰਨ ਅਤੇ NTG ਦੀ ਤਸਦੀਕ ਲਈ ਸਾਂਝਾ ਕਰਨ ਦੀ ਬੇਨਤੀ ਕੀਤੀ। ਵਿਕਸਿਤ ਕੀਤਾ ਜਾ ਰਿਹਾ ਰਾਸ਼ਟਰੀ ਤਕਨੀਕੀ ਦਿਸ਼ਾ-ਨਿਰਦੇਸ਼' (NTG) 'ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ 3.0' ਦੇ 'ਵਾਟਰਸ਼ੈੱਡ ਵਿਕਾਸ' ਕੰਪੋਨੈਂਟ ਦੇ ਤਹਿਤ ਦੇਸ਼ ਭਰ ਵਿੱਚ ਆਉਣ ਵਾਲੀ ਪੀੜ੍ਹੀ ਦੇ ਵਾਟਰਸ਼ੈੱਡ ਵਿਕਾਸ ਕਾਰਜਾਂ ਲਈ ਵਰਤੋਂ ਵਿੱਚ ਲਿਆਂਦੀ ਜਾਵੇਗੀ।
*************
ਐੱਸਐੱਸ/ਐੱਮਐੱਸ/ਡੀਕੇ/ਏਕੇ
(Release ID: 2314200)
ਵਿਜ਼ੀਟਰ ਕਾਊਂਟਰ : 5