ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਯੁਰਵੇਦ ਦਿਵਸ ’ਤੇ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਨੇ ਆਯੁਰਵੇਦ ਨੂੰ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਲਈ ਸੰਪੂਰਨ ਵਿਗਿਆਨ ਦੇ ਰੂਪ ਵਿੱਚ ਉਜਾਗਰ ਕਰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

Posted On: 23 SEP 2026 10:25AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਯੁਰਵੇਦ ਦਿਵਸ ਦੇ ਮੌਕੇ ’ਤੇ ਸਾਰੇ ਨਾਗਰਿਕਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪਰੰਪਰਾਗਤ ਚਿਕਿਤਸਾ ਇਲਾਜ ਪ੍ਰਣਾਲੀ ਦੇ ਸਦੀਵੀ ਗਿਆਨ ’ਤੇ ਚਾਨਣਾ ਪਾਉਂਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਰਵੇਦ ਕੇਵਲ ਇੱਕ ਇਲਾਜ ਪ੍ਰਣਾਲੀ ਨਹੀਂ ਹੈ, ਸਗੋਂ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਸ਼ੈਲੀ ਦਾ ਇੱਕ ਮਜ਼ਬੂਤ ਸਾਧਨ ਹੈ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸ ਅਮੀਰ ਵਿਰਸੇ ਨੂੰ ਅਪਣਾਉਣ ਦੇ ਆਪਣੇ ਸੰਕਲਪ ਨੂੰ ਦ੍ਰਿੜ੍ਹ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ’ਤੇ, ਸ਼੍ਰੀ ਮੋਦੀ ਨੇ ਆਯੁਰਵੇਦ ਦੇ ਸੰਪੂਰਨ ਸਰੂਪ ’ਤੇ ਜ਼ੋਰ ਦਿੰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਿਤਮ ਵੀ ਸਾਂਝਾ ਕੀਤਾ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ;

 “ਆਯੁਰਵੇਦ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ! ਆਯੁਰਵੇਦ ਕੇਵਲ ਇਲਾਜ ਦੀ ਪ੍ਰਣਾਲੀ ਨਹੀਂ, ਸਗੋਂ ਸਿਹਤਮੰਦ ਅਤੇ ਸੰਤੁਲਿਤ ਜੀਵਨ ਸ਼ੈਲੀ ਦਾ ਇੱਕ ਮਜ਼ਬੂਤ ਸਾਧਨ ਹੈ। ਆਓ, ਆਪਣੇ ਇਸ ਅਮੀਰ ਵਿਰਸੇ ਨੂੰ ਅਪਣਾਉਣ ਦਾ ਸੰਕਲਪ ਹੋਰ ਮਜ਼ਬੂਤ ਕਰੀਏ।”

हिताहितं सुखं दुःखमायुस्तस्य हिताहितम्।

मानं च तच्च यत्रोक्तमायुर्वेदः स उच्यते।।"

ਆਯੁਰਵੇਦ ਉਹ ਵਿਗਿਆਨ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਮਨੁੱਖ ਲਈ ਕਿਸ ਤਰ੍ਹਾਂ ਦੀ ਜੀਵਨ ਸ਼ੈਲੀ ਲਾਹੇਵੰਦ ਹੈ ਅਤੇ ਕਿਸ ਤਰ੍ਹਾਂ ਦੀ ਨੁਕਸਾਨਦੇਹ, ਜੀਵਨ ਨੂੰ ਸੁਖੀ ਜਾਂ ਦੁਖੀ ਕੀ ਬਣਾਉਂਦਾ ਹੈ, ਸਿਹਤਮੰਦ ਜੀਵਨ ਅਤੇ ਰੋਗ-ਗ੍ਰਸਤ ਜੀਵਨ ਵਿੱਚ ਕੀ ਫ਼ਰਕ ਹੈ ਅਤੇ ਲੰਮੇ ਤੇ ਸਿਹਤਮੰਦ ਜੀਵਨ ਲਈ ਕੀ ਅਪਣਾਉਣਾ ਚਾਹੀਦਾ ਹੈ ਅਤੇ ਕੀ ਨਹੀਂ ਅਪਣਾਉਣਾ ਚਾਹੀਦਾ। ਇਸ ਵਿੱਚ ਜੀਵਨ ਕਾਲ ਦੀ ਕੁਦਰਤ ਅਤੇ ਮਾਤਰਾ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਂਦੀ ਹੈ।

******

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2313892) ਵਿਜ਼ੀਟਰ ਕਾਊਂਟਰ : 7