ਸੱਭਿਆਚਾਰ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਯਾਦਗਾਰੀ ਚਿੰਨ੍ਹ ਈ-ਨੀਲਾਮੀ 2026 ਵਿੱਚ ਗੁਜਰਾਤ ਦੀ ਸੱਭਿਆਚਾਰਕ ਵਿਰਾਸਤ ਅਤੇ ਸਮਕਾਲੀ ਉਪਲਬਧੀਆਂ ਪ੍ਰਦਰਸ਼ਿਤ


ਪ੍ਰਧਾਨ ਮੰਤਰੀ ਯਾਦਗਾਰੀ ਚਿੰਨ੍ਹ ਈ-ਨੀਲਾਮੀ ਦੇ 8ਵੇਂ ਸੰਸਕਰਣ ਵਿੱਚ ਗੁਜਰਾਤ ਦੀ ਰਵਾਇਤੀ ਦਸਤਕਾਰੀ, ਆਰਕੀਟੈਕਚਰਲ ਹੈਰੀਟੇਜ਼ ਅਤੇ ਆਧੁਨਿਕ ਨਵੀਨਤਾਵਾਂ ਨੂੰ ਸਥਾਨ ਮਿਲਿਆ

Posted On: 21 SEP 2026 6:44PM by PIB Chandigarh

ਪ੍ਰਧਾਨ ਮੰਤਰੀ ਯਾਦਗਾਰੀ ਚਿੰਨ੍ਹ ਈ-ਨੀਲਾਮੀ 2026 ਦਾ 8ਵਾਂ ਸੰਸਕਰਣ ਗੁਜਰਾਤ ਦੇ ਯਾਦਗਾਰੀ ਚਿਨ੍ਹਾਂ ਦਾ ਇੱਕ ਵਿਭਿੰਨ ਸੰਗ੍ਰਹਿ ਪ੍ਰਦਰਸ਼ਿਤ ਕਰਦਾ ਹੈ। ਇਹ ਰਾਜ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ, ਰਵਾਇਤੀ ਕਲਾ ਅਤੇ ਸ਼ਿਲਪਕਾਰੀ, ਆਰਕੀਟੈਕਚਰਲ ਕਲਾ, ਟੈਕਸਟਾਈਲ ਅਤੇ ਸਮਕਾਲੀ ਉਪਲਬਧੀਆਂ ਨੂੰ ਦਰਸਾਉਂਦਾ ਹੈ। ਇਹ ਸੰਗ੍ਰਹਿ ਗੁਜਰਾਤ ਦੀ ਸੱਭਿਆਚਾਰਕ ਪਛਾਣ ਦੀ ਵਿਸ਼ੇਸ਼ ਪ੍ਰਤੀਨਿਧਤਾ ਨੂੰ ਇਕੱਠਾ ਕਰਦਾ ਹੈ, ਜੋ ਆਧੁਨਿਕ ਭਾਰਤ ਵਿੱਚ ਇਸ ਦੇ ਯੋਗਦਾਨ ਦੇ ਨਾਲ-ਨਾਲ ਇਸ ਦੀਆਂ ਸਥਾਈ ਪਰੰਪਰਾਵਾਂ ਨੂੰ ਵੀ ਉਜਾਗਰ ਕਰਦਾ ਹੈ।

ਗੁਜਰਾਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਸਮਕਾਲੀ ਭਾਰਤ ਤੋਂ ਮਿਲਦੀ ਹੈ

ਗੁਜਰਾਤ ਸੰਗ੍ਰਹਿ ਵਿੱਚ ਰਾਜ ਦੀ ਆਰਕੀਟੈਕਚਰਲ ਵਿਰਾਸਤ, ਰਵਾਇਤੀ ਟੈਕਸਟਾਈਲ ਆਰਟਸ, ਸਵਦੇਸ਼ੀ ਚਿੱਤਰਕਲਾ ਪਰੰਪਰਾਵਾਂ, ਖੇਡ ਉਪਲਬਧੀਆਂ ਅਤੇ ਤਕਨਾਲੌਜੀ ਤਰੱਕੀ ਦੀ ਪ੍ਰਤੀਨਿਧਤਾ ਕਰਨ ਵਾਲੇ ਯਾਦਗਾਰੀ ਚਿੰਨ੍ਹ ਸ਼ਾਮਲ ਹਨ।

ਵਾਡਨਗਰ ਸਥਿਤ 17ਵੀਂ ਸਦੀ ਦੇ ਹਟਕੇਸ਼ਵਰ ਮਹਾਦੇਵ ਮੰਦਿਰ ਸਮਾਰਕ ਦਾ ਇੱਕ ਵਾਸਤੂਕਲਾ ਸਬੰਧੀ ਚਿੱਤਰਣ, ਜਿਸ ਵਿੱਚ ਰਾਮਾਇਣ ਅਤੇ ਮਹਾਭਾਰਤ ਤੋਂ ਪ੍ਰੇਰਿਤ ਖਾਸ ਸਜਾਵਟ ਅਤੇ ਤੱਤ ਪ੍ਰਦਰਸ਼ਿਤ 

ਗੁਜਰਾਤ ਦੇ ਟੇਬਲ ਟੈਨਿਸ ਖਿਡਾਰੀ ਮਾਨਵ ਠੱਕਰ ਵੱਲੋਂ ਭੇਟ ਕੀਤੀ ਗਈ ਇੱਕ ਖੇਡ ਸਬੰਧੀ ਯਾਦਗਾਰੀ ਵਸਤੂ; ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਚੈਂਪੀਅਨਸ਼ਿਪ ਸਮੇਤ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ

 

ਇੱਕ ਰਵਾਇਤੀ ਮਾਤਾ-ਨੀ-ਪਛੇੜੀ - ਜੀਵਨ ਦੇ ਰੁੱਖ ਦਾ ਕੱਪੜੇ ਉੱਤੇ ਚਿੱਤਰਣ, ਜੋ ਗਿਆਨ, ਸ਼ਕਤੀ, ਖੁਸ਼ਹਾਲੀ ਅਤੇ ਸਾਰੇ ਜੀਵਤ ਪ੍ਰਾਣੀਆਂ ਦੇ ਆਪਸੀ ਸਬੰਧਾਂ ਨੂੰ ਦਰਸਾਉਂਦਾ ਹੈ

 

ਮੱਧ ਗੁਜਰਾਤ ਦੇ ਰਾਠਵਾ, ਭੀਲ ਅਤੇ ਭੀਲਲਾ ਭਾਈਚਾਰਿਆਂ ਨਾਲ ਸਬੰਧਿਤ ਫ੍ਰੇਮਯੁਕਤ ਪਿਥੋਰਾ ਚਿੱਤਰਕਲਾ, ਜਿਸ ਵਿੱਚ ਘੋੜੇ, ਦੇਵੀ-ਦੇਵਤਿਆਂ ਅਤੇ ਪਿਥੋਰਾ ਕਲਾ ਨਾਲ ਜੁੜੀਆਂ ਸੱਭਿਆਚਾਰਕ ਅਤੇ ਵਿਸ਼ਵਾਸ ਪ੍ਰਣਾਲੀਆਂ ਦੀ ਪ੍ਰਤੀਨਿਧਤਾ ਕਰਨ ਵਾਲੇ ਰੂਪਾਂਕਣ  ਦਰਸਾਏ ਗਏ ਹਨ

 

ਭਾਰਤ ਦੀ ਪਹਿਲੀ ਸੋਲਰ ਟਾਇਲ, ਜਿਸ ‘ਤੇ ਮੋਢੇਰਾ ਸੂਰਜ ਮੰਦਿਰ ਦੇ ਉੱਕਰੇ ਹੋਏ ਕਾਰਵਿੰਗਜ਼  ਲੱਗੇ ਹਨ, ਗੁਜਰਾਤ ਦੀ ਵਿਰਸਾਤ ਅਤੇ ਸੌਰ ਊਰਜਾ ਦੇ ਖੇਤਰ ਵਿੱਚ ਭਾਰਤ ਦੀ ਤਰੱਕੀ ਦਾ ਸੁਮੇਲ ਹੈ

 ਇਸ ਨੀਲਾਮੀ ਵਿੱਚ ਗੁਜਰਾਤ ਦੀ ਸੱਭਿਆਚਾਰਕ ਵਿਰਾਸਤ ਅਤੇ ਵਿਕਾਸ ਨੂੰ ਦਰਸਾਉਣ ਵਾਲੇ ਹੋਰ ਯਾਦਗਾਰੀ ਚਿੰਨ੍ਹ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਅੰਬਾਜੀ ਮੰਦਿਰ, ਸੋਮਨਾਥ ਮੰਦਿਰ ਅਤੇ ਦੁਆਰਕਾਧੀਸ਼ ਜੀ ਦੀਆਂ ਮੂਰਤੀਆਂ; ਇੱਕ ਰਵਾਇਤੀ ਭੁਜੋੜੀ ਸ਼ੌਲ ਅਤੇ ਲਿੱਪਨ ਕਲਾ; ਏਮਸ ਰਾਜਕੋਟ ਦਾ ਇੱਕ ਪ੍ਰਤੀਕ੍ਰਿਤੀ ਮਾਡਲ; ਅਡਾਲਜ ਦੀ ਬਾਉਲੀ ਦੀ ਇੱਕ ਪਰਤਦਾਰ ਲੱਕੜ ਦੀ ਵਾਸਤੂਕਲਾ ਸਬੰਧੀ ਯਾਦਗਾਰੀ ਚਿੰਨ੍ਹ ਅਤੇ ਟਾਟਾ ਇਲੈਕਟ੍ਰੌਨਿਕਸ ਦੀ "ਚਰਖਾ ਟੂ ਚਿਪਸ" (Charkha to Chips) ਸਿਰਲੇਖ ਵਾਲੀ ਸਮਾਰਕ ਸੈਮੀਕੰਡਕਟਰ ਪੱਤਰੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਯਾਦਗਾਰੀ ਚਿੰਨ੍ਹ ਦੀ ਈ-ਨੀਲਾਮੀ ਦਾ 8ਵਾਂ ਸੰਸਕਰਣ 17 ਸਤੰਬਰ, 2026 ਤੋਂ ਸ਼ੁਰੂ ਹੋਇਆ ਹੈ, ਜਿਸ ਵਿੱਚ ਪੂਰੇ ਭਾਰਤ ਦੇ ਕੁੱਲ 1,498 ਯਾਦਗਾਰੀ ਚਿੰਨ੍ਹ ਪੇਸ਼ ਕੀਤੇ ਗਏ ਹਨ। ਇਹ ਦੇਸ਼ ਦੀਆਂ ਵਿਭਿੰਨ ਕਲਾਤਮਕ ਪਰੰਪਰਾਵਾਂ, ਰਵਾਇਤੀ ਸ਼ਿਲਪ ਕੌਸ਼ਲ਼, ਸੱਭਿਆਚਾਰਕ ਰੀਤੀ-ਰਿਵਾਜਾਂ, ਅਧਿਆਤਮਕ ਪਰੰਪਰਾਵਾਂ ਅਤੇ ਖੇਡ ਉਪਲਬਧੀਆਂ ਦੀ ਪ੍ਰਤੀਨਿਧਤਾ ਕਰਦੇ ਹਨ।

ਇਹ ਨੀਲਾਮੀ ਸੱਭਿਆਚਾਰ ਮੰਤਰਾਲੇ ਦੁਆਰਾ ਨਵੀਂ ਦਿੱਲੀ ਸਥਿਤ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (NGMA) ਰਾਹੀਂ ਆਯੋਜਿਤ ਕੀਤੀ ਜਾਂਦੀ ਹੈ। ਇਸ ਪਹਿਲਕਦਮੀ ਤਹਿਤ ਨਾਗਰਿਕਾਂ, ਸੰਗ੍ਰਹਿਕਾਰਾਂ, ਸੰਸਥਾਵਾਂ ਅਤੇ ਕਲਾ ਪ੍ਰੇਮੀਆਂ ਨੂੰ ਵੱਖ-ਵੱਖ ਮੌਕਿਆਂ 'ਤੇ ਪ੍ਰਧਾਨ ਮੰਤਰੀ ਨੂੰ ਭੇਟ ਕੀਤੇ ਗਏ ਵਿਲੱਖਣ ਯਾਦਗਾਰੀ ਚਿੰਨ੍ਹ ਪ੍ਰਾਪਤ ਕਰਨ ਦਾ ਮੌਕਾ ਮਿਲਦਾ ਹੈ।

ਪ੍ਰਧਾਨ ਮੰਤਰੀ ਯਾਦਗਾਰੀ ਚਿੰਨ੍ਹਾਂ ਦੀ ਈ-ਨੀਲਾਮੀ ਤੋਂ ਪ੍ਰਾਪਤ ਹੋਣ ਵਾਲੀ ਧਨਰਾਸ਼ੀ ਨਮਾਮਿ ਗੰਗਾ ਪ੍ਰੋਗਰਾਮ ਨੂੰ ਸਹਾਇਤਾ ਪ੍ਰਦਾਨ ਕਰੇਗੀ, ਜੋ ਗੰਗਾ ਨਦੀ ਅਤੇ ਇਸ ਦੇ ਈਕੋਸਿਸਟਮ ਦੀ ਸੰਭਾਲ, ਪੁਨਰ-ਸੁਰਜੀਤੀ ਅਤੇ ਸੁਰੱਖਿਆ ਲਈ ਸਮਰਪਿਤ ਰਾਸ਼ਟਰੀ ਮਿਸ਼ਨ ਹੈ। ਇਹ ਪਹਿਲਕਦਮੀ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਇੱਕ ਮਹੱਤਵਪੂਰਨ ਰਾਸ਼ਟਰੀ ਵਾਤਾਵਰਣ ਮਿਸ਼ਨ ਨਾਲ ਜੋੜਦੀ ਹੈ।

ਜਨਵਰੀ 2019 ਵਿੱਚ ਸ਼ੁਰੂ ਹੋਈ ਪੀਐੱਮ ਮੋਮੈਂਟੋਜ਼ ਈ-ਨੀਲਾਮੀ ਨੇ ਆਪਣੇ ਪਿਛਲੇ ਸੰਸਕਰਣਾਂ ਰਾਹੀਂ  ਨਮਾਮਿ ਗੰਗਾ ਪ੍ਰੋਜੈਕਟ ਲਈ 50 ਕਰੋੜ ਰੁਪਏ ਤੋਂ ਵੱਧ ਦੀ ਧਨਰਾਸ਼ੀ ਇਕੱਠੀ ਕੀਤੀ ਹੈ।

ਪ੍ਰਧਾਨ ਮੰਤਰੀ ਯਾਦਗਾਰੀ ਚਿੰਨ੍ਹ ਈ-ਨੀਲਾਮੀ 2026 ਦਾ ਸੰਚਾਲਨ ਅਧਿਕਾਰਤ ਪੋਰਟਲ https://pmmementos.gov.in/#/ ਰਾਹੀਂ ਔਨਲਾਈਨ ਕੀਤਾ ਜਾ ਰਿਹਾ ਹੈ

***************

ਐੱਮ ਅੰਨਾਦੁਰਾਈ/ਬਲਜੀਤ


(Release ID: 2313425) ਵਿਜ਼ੀਟਰ ਕਾਊਂਟਰ : 6