ਆਯੂਸ਼
azadi ka amrit mahotsav

11ਵੇਂ ਆਯੁਰਵੇਦ ਦਿਵਸ ਤੋਂ ਪਹਿਲਾਂ ਦੇਸ਼ ਭਰ ਵਿੱਚ ਲੋਕ ਵੱਡੇ ਪੱਧਰ 'ਤੇ ਇਕੱਠੇ ਹੋਏ


30 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 9,700 ਤੋਂ ਵੱਧ ਗਤੀਵਿਧੀਆਂ ਦਾ ਆਯੋਜਨ; 89 ਲੱਖ ਤੋਂ ਵੱਧ ਨਾਗਰਿਕਾਂ ਨੇ ਆਯੁਰਵੇਦ ਲਈ ਸਮਰਥਨ ਦੇਣ ਦਾ ਸੰਕਲਪ ਲਿਆ;

3.6 ਲੱਖ ਤੋਂ ਵੱਧ ਭਾਗੀਦਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ; ਕਈ ਦੇਸ਼ਾਂ ਵਿੱਚ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ

Posted On: 21 SEP 2026 3:33PM by PIB Chandigarh

ਦੇਸ਼ ਭਰ ਵਿੱਚ 23 ਸਤੰਬਰ ਨੂੰ 11ਵਾਂ ਆਯੁਰਵੇਦ ਦਿਵਸ ਮਨਾਇਆ ਜਾਵੇਗਾ। ਇਸ ਸਾਲ ਦਾ ਵਿਸ਼ਾ ਹੈ "ਸਿਹਤਮੰਦ ਭਵਿੱਖ ਲਈ ਆਯੁਰਵੇਦ"। ਇਸ ਮੌਕੇ ‘ਤੇ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 9,700 ਤੋਂ ਵੱਧ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚੋਂ 3.6 ਲੱਖ ਤੋਂ ਵੱਧ ਭਾਗੀਦਾਰਾਂ ਨੇ ਆਯੁਰਵੇਦ ਦਿਵਸ ਦੀ ਅਧਿਰਾਕਤ ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਕਰਵਾਈ ਹੈ। ਲਗਭਗ 89.3 ਲੱਖ ਨਾਗਰਿਕਾਂ ਨੇ ਆਯੁਰਵੇਦ ਦਿਵਸ 2026 ਵੈੱਬਸਾਈਟ ਰਾਹੀਂ ਆਯੁਰਵੇਦ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ ਹੈ, ਜੋ ਦੇਸ਼ਵਿਆਪੀ ਜਨਤਕ ਭਾਗੀਦਾਰੀ ਨੂੰ ਦਰਸਾਉਂਦਾ ਹੈ।

ਆਯੁਰਵੇਦ ਦਿਵਸ 2026 ਲਈ ਮਾਈਕ੍ਰੋਸਾਈਟ ayurvedaday.org.in 'ਤੇ ਉਪਲਬਧ ਹੈ। ਇਹ ਦੇਸ਼ਵਿਆਪੀ ਸਮਾਗਮਾਂ ਦੇ ਹਿੱਸੇ ਵਜੋਂ ਆਯੋਜਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿੱਚ ਨਾਗਰਿਕਾਂ ਦੀ ਭਾਗੀਦਾਰੀ, ਰਜਿਸਟ੍ਰੇਸ਼ਨ ਅਤੇ ਰਿਪੋਰਟਿੰਗ ਲਈ ਇੱਕ ਡਿਜੀਟਲ ਪਲੈਟਫਾਰਮ ਵਜੋਂ ਕੰਮ ਕਰਦੀ ਹੈ।

ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਸਮੇਤ ਕਈ ਰਾਜਾਂ ਨੇ ਉਚਿਤ ਭਾਗੀਦਾਰੀ ਦਰਜ ਕੀਤੀ ਹੈ, ਜੋ ਕਿ ਇਸ ਦੇਸ਼ਵਿਆਪੀ ਸਮਾਗਮ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਵਿਆਪਕ ਸ਼ਮੂਲੀਅਤ ਨੂੰ ਦਰਸਾਉਂਦੀ ਹੈ।

ਆਯੁਰਵੇਦ ਬਾਰੇ ਜਾਗਰੂਕਤਾ ਵਧਾਉਣ ਅਤੇ ਭਾਈਚਾਰਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਆਯੁਰਵੇਦ ਜਾਗਰੂਕਤਾ ਪ੍ਰੋਗਰਾਮ, ਸੂਚਨਾ, ਸਿੱਖਿਆ ਅਤੇ ਸੰਚਾਰ (IEC) ਪਹਿਲਕਦਮੀਆਂ, ਜਨਤਕ ਪਹੁੰਚ ਪ੍ਰੋਗਰਾਮ ਅਤੇ ਆਯੁਰਵੇਦ ਸਿਹਤ ਅਤੇ ਵੈਲਨੈੱਸ ਕੈਂਪ ਵਰਗੀਆਂ ਮੁੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਹੋਰ ਗਤੀਵਿਧੀਆਂ ਵਿੱਚ ਔਸ਼ਧੀ ਪੌਦਿਆਂ ਦੇ ਪੌਦੇ ਲਗਾਉਣ ਅਤੇ ਸੰਭਾਲ ਮੁਹਿੰਮਾਂ, ਸਕੂਲਾਂ ਅਤੇ ਕਾਲਜਾਂ ਵਿੱਚ ਆਯੁਰਵੇਦ ਜਾਗਰੂਕਤਾ ਪ੍ਰੋਗਰਾਮ, ਨੌਜਵਾਨ ਸ਼ਮੂਲੀਅਤ ਪਹਿਲਕਦਮੀਆਂ, ਆਯੁਰਵੇਦ ਆਹਾਰ (ਭੋਜਨ) ਅਤੇ ਸਿਹਤਮੰਦ ਖਾਣ-ਪੀਣ ਦੇ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਵਾਲੇ ਅਭਿਆਨ, ਨਾਗਰਿਕ ਸਹੁੰ ਮੁਹਿੰਮਾਂ ਅਤੇ ਆਯੁਰਵੇਦ ਕੁਇਜ਼ ਸ਼ਾਮਲ ਹਨ।

ਇਹ ਪਹਿਲਕਦਮੀਆਂ ਜਾਗਰੂਕਤਾ, ਸਿਹਤ ਅਤੇ ਸ਼ਮੂਲੀਅਤ ਗਤੀਵਿਧੀਆਂ ਰਾਹੀਂ ਨਾਗਰਿਕਾਂ, ਅਕਾਦਮਿਕ ਸੰਸਥਾਵਾਂ, ਭਾਈਚਾਰਿਆਂ ਅਤੇ ਵੱਖ –ਵੱਖ ਸੰਗਠਨਾਂ ਨੂੰ ਇਕੱਠਾ ਕਰਦੀਆਂ ਹਨ, ਜਿਸ ਨਾਲ ਆਯੁਰਵੇਦ ਦਿਵਸ ਸਮਾਰੋਹ ਵਿੱਚ ਵਿਆਪਕ ਜਨਤਕ ਭਾਗੀਦਾਰੀ ਦੇ ਮੌਕੇ ਮਿਲ ਰਹੇ ਹਨ।

11ਵੇਂ ਆਯੁਰਵੇਦ ਦਿਵਸ 2026 ਨੂੰ ਮਨਾਉਣ ਲਈ 10 ਦੇਸ਼ਾਂ ਵਿਖੇ ਆਯੋਜਿਤ ਗਤੀਵਿਧੀਆਂ ਵਿੱਚ 1,900 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।

11ਵੇਂ ਆਯੁਰਵੇਦ ਦਿਵਸ ਵਿੱਚ ਹਿੱਸਾ ਲੈਣ ਵਾਲੇ ਦੇਸ਼ਾਂ ਅਤੇ ਖੇਤਰਾਂ ਵਿੱਚ ਬ੍ਰਿਟਿਸ਼ ਹਿੰਦ ਮਹਾਂਸਾਗਰ ਖੇਤਰ, ਯੂਨਾਈਟਿਡ ਕਿੰਗਡਮ, ਅਫਗ਼ਾਨਿਸਤਾਨ, ਬੁਲਗਾਰੀਆ, ਸਪੇਨ, ਅਲਜੀਰੀਆ, ਆਸਟ੍ਰੇਲੀਆ, ਡੈੱਨਮਾਰਕ, ਆਈਸਲੈਂਡ ਅਤੇ ਸੰਯੁਕਤ ਰਾਜ ਅਮਰੀਕਾ ਸ਼ਾਮਲ ਹਨ।

ਅੰਤਰਰਾਸ਼ਟਰੀ ਭਾਗੀਦਾਰੀ ਆਯੁਰਵੇਦ ਦਿਵਸ ਦੀ ਵਧਦੀ ਪਹੁੰਚ ਅਤੇ ਆਯੁਰਵੇਦ ਜਾਗਰੂਕਤਾ, ਸਿਹਤ ਅਤੇ ਜਨਤਕ ਸ਼ਮੂਲੀਅਤ 'ਤੇ ਕੇਂਦ੍ਰਿਤ ਗਤੀਵਿਧੀਆਂ ਵਿੱਚ ਭਾਰਤ ਤੋਂ ਬਾਹਰਲੇ ਭਾਈਚਾਰਿਆਂ, ਸੰਸਥਾਵਾਂ ਅਤੇ ਸੰਗਠਨਾਂ ਦੀ ਸ਼ਮੂਲੀਅਤ ਨੂੰ ਦਰਸਾਉਂਦੀ ਹੈ। 

***************

ਐੱਸਆਰ/ਐੱਸਵੀ/ਐੱਸਜੀ/ਏਕੇ


(Release ID: 2313303) ਵਿਜ਼ੀਟਰ ਕਾਊਂਟਰ : 4