ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੈਮੀਕੌਨ ਇੰਡੀਆ 2026 ਦੀਆਂ ਝਲਕੀਆਂ ਸਾਂਝਾ ਕੀਤੀਆਂ
Posted On:
17 SEP 2026 8:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਸੈਮੀਕੌਨ ਇੰਡੀਆ 2026 ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਇਸ ਸਮਾਗਮ ਦੇ ਪੰਜਵੇਂ ਸੰਸਕਰਣ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਅੰਤਰਰਾਸ਼ਟਰੀ ਭਾਗੀਦਾਰਾਂ ਦਾ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਆਏ ਸਾਰੇ ਮਹਿਮਾਨਾਂ ਦਾ ਉਹ ਖ਼ਾਸ ਸਵਾਗਤ ਕਰਦੇ ਹਨ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
ਭਾਰਤ ਦਾ ਸੈਮੀਕੰਡਕਟਰ ਈਕੋਸਿਸਟਮ ਤੇਜ਼ੀ ਨਾਲ ਵਿਸਤਾਰ ਕਰ ਰਿਹਾ ਹੈ। ਇਹ ਨਵੀਨਤਾ, ਨਿਵੇਸ਼ ਅਤੇ ਵਿਕਾਸ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਦਿੱਲੀ ਵਿੱਚ ਸੈਮੀਕੌਨ ਇੰਡੀਆ 2026 ਨੂੰ ਸੰਬੋਧਨ ਕਰ ਰਿਹਾ ਹਾਂ।
ਸੈਮੀਕੌਨ ਇੰਡੀਆ 2026 ਪ੍ਰਤੀ ਉਤਸ਼ਾਹ ਦੇਖ ਕੇ ਹੀ ਵਿਸ਼ਵਾਸ ਕੀਤਾ ਜਾ ਸਕਦਾ ਹੈ!
ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਭਾਰਤ ਸੈਮੀਕੰਡਕਟਰ ਵਰਗੇ ਖੇਤਰ ਵਿੱਚ ਆਪਣੇ ਯਤਨਾਂ ਦਾ ਵਿਸਤਾਰ ਕਰ ਰਿਹਾ ਹੈ।
ਭਾਰਤ ਅੱਜ ਤੋਂ ਹੀ ਆਉਣ ਵਾਲੇ ਕੱਲ੍ਹ ਲਈ ਚਿਪਸ ਦੀ ਤਿਆਰੀ ਵਿੱਚ ਲੱਗਿਆ ਹੈ!
ਸੈਮੀਕੰਡਕਟਰ ਮਿਸ਼ਨ 2.0
ਡੂੰਘੇ ਸੁਧਾਰ।
ਪ੍ਰੋਜੈਕਟਾਂ ਦੀ ਵਧਦੀ ਲੜੀ।
ਇੱਕ ਸੰਪੂਰਨ ਈਕੋਸਿਸਟਮ ਤਿਆਰ ਹੋ ਰਿਹਾ ਹੈ ਜਿਸ ਦੇ ਕੇਂਦਰ ਵਿੱਚ ਸਾਡੇ ਨੌਜਵਾਨ ਹਨ।
****
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2313291)
ਵਿਜ਼ੀਟਰ ਕਾਊਂਟਰ : 8