ਵਿੱਤ ਮੰਤਰਾਲਾ
azadi ka amrit mahotsav

ਐੱਨਐੱਲਐੱਮਸੀ ਦੀ 21ਵੀਂ ਬੋਰਡ ਮੀਟਿੰਗ ਵਿੱਚ ਮੁਦਰੀਕਰਣ ਪ੍ਰੋਗਰਾਮ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ; ਸੰਪਤੀ ਮੁਦਰੀਕਰਣ ਵਿੱਚ ਤੇਜ਼ੀ ਲਿਆਉਣ 'ਤੇ ਜ਼ੋਰ ਦਿੱਤਾ ਗਿਆ


ਮੁਦਰੀਕਰਣ ਲਈ 5,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਸਤਾਵਾਂ ਦੀ ਸਿਫ਼ਾਰਸ਼ ਕੀਤੀ ਗਈ

ਬੋਰਡ ਨੇ ਵਿੱਤੀ ਸਾਲ 2025-26 ਲਈ ਸਾਲਾਨਾ ਵਿੱਤੀ ਸਟੇਟਮੈਂਟਾਂ ਅਤੇ ਡਾਇਰੈਕਟਰਾਂ ਦੀ ਰਿਪੋਰਟ ਨੂੰ ਮਨਜ਼ੂਰੀ ਦਿੱਤੀ

Posted On: 19 SEP 2026 10:54AM by PIB Chandigarh

ਨੈਸ਼ਨਲ ਲੈਂਡ ਮੋਨੇਟਾਈਜੇਸ਼ਨ ਕਾਰਪੋਰੇਸ਼ਨ (ਐੱਨਐੱਲਐੱਮਸੀ) ਦੇ ਡਾਇਰੈਕਟਰ ਬੋਰਡ ਦੀ 21ਵੀਂ ਮੀਟਿੰਗ 18 ਸਤੰਬਰ, 2026 ਨੂੰ ਕਾਰਪੋਰੇਸ਼ਨ ਦੇ ਚੱਲ ਰਹੇ ਸੰਪਤੀ ਮੁਦਰੀਕਰਣ ਪ੍ਰੋਗਰਾਮ, ਵਿੱਤੀ ਪ੍ਰਦਰਸ਼ਨ ਅਤੇ ਮੁੱਖ ਸੰਸਥਾਗਤ ਪਹਿਲਕਦਮੀਆਂ ਦੀ ਸਮੀਖਿਆ ਕਰਨ ਲਈ ਆਯੋਜਿਤ ਕੀਤੀ ਗਈ ।

ਮੀਟਿੰਗ ਦਾ ਮੁੱਖ ਉਦੇਸ਼ 5,000 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਸੰਪਤੀਆਂ ਨਾਲ ਸਬੰਧਿਤ ਮੁਦਰੀਕਰਣ ਪ੍ਰਸਤਾਵਾਂ 'ਤੇ ਵਿਚਾਰ ਕਰਨਾ ਅਤੇ ਸਿਫਾਰਸ਼ ਕਰਨਾ ਸੀ। ਇਨ੍ਹਾਂ ਪ੍ਰਸਤਾਵਾਂ ਵਿੱਚ ਮੁਦਰੀਕਰਣ ਲਈ ਪਛਾਣੀਆਂ ਗਈਆਂ ਵਾਧੂ ਜ਼ਮੀਨ ਅਤੇ ਇਮਾਰਤੀ ਸੰਪਤੀਆਂ ਸ਼ਾਮਲ ਹਨ ਅਤੇ ਇਹ ਸਰਕਾਰ ਦੇ ਘੱਟ ਵਰਤੋਂ ਵਾਲੀਆਂ ਅਤੇ ਵਾਧੂ ਸੰਪਤੀਆਂ ਦੇ ਮੁੱਲ ਨੂੰ ਅਨਲੌਕਿੰਗ ਕਰਨ ਦੇ ਉਦੇਸ਼ ਨੂੰ ਅੱਗੇ ਵਧਾਉਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ ।

ਬੋਰਡ ਨੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਅਤੇ ਹੋਰ ਸਰਕਾਰੀ ਸੰਸਥਾਵਾਂ ਦੀਆਂ ਵਾਧੂ ਸੰਪਤੀਆਂ ਦੇ ਮੁਦਰੀਕਰਣ ਦੀ ਸਹੂਲਤ ਲਈ ਐੱਨਐੱਲਐੱਮਸੀ ਦੁਆਰਾ ਕੀਤੀ ਗਈ ਪ੍ਰਗਤੀ ਦੀ ਸਮੀਖਿਆ ਕੀਤੀ। ਕਾਰਪੋਰੇਸ਼ਨ ਢੁਕਵੀਆਂ ਸੰਪਤੀਆਂ ਦੀ ਪਛਾਣ ਕਰਨ, ਜ਼ਰੂਰੀ ਉਚਿਤ ਜਾਂਚ-ਪੜਤਾਲ ਕਰਨ, ਮੁਲਾਂਕਣ ਦੀ ਸਹੂਲਤ ਦੇਣ ਅਤੇ ਪਾਰਦਰਸ਼ਿਤਾ, ਕੁਸ਼ਲਤਾ ਅਤੇ ਮੁੱਲ ਪ੍ਰਾਪਤੀ 'ਤੇ ਜ਼ੋਰ ਦਿੰਦੇ ਹੋਏ ਢੁਕਵੇਂ ਮੁਦਰੀਕਰਣ ਪ੍ਰਕਿਰਿਆਵਾਂ ਨੂੰ ਢਾਂਚਾ ਦੇਣ ਲਈ ਸੰਪਤੀ-ਮਾਲਕ ਸੰਸਥਾਵਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਬੋਰਡ ਨੂੰ ਐੱਨਐੱਲਐੱਮਸੀ ਦੁਆਰਾ ਕੀਤੇ ਜਾ ਰਹੇ ਸੰਪਤੀ ਮੁਦਰੀਕਰਣ ਦੀ ਗਤੀ ਅਤੇ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਿੱਚ ਵੱਖ-ਵੱਖ ਸੰਪਤੀ-ਮਾਲਕ ਸੰਸਥਾਵਾਂ ਦੁਆਰਾ ਕੀਤੇ ਜਾ ਰਹੇ ਉਪਰਾਲੇ ਸ਼ਾਮਲ ਸਨ। ਇਸ ਚਰਚਾ ਦਾ ਮੁੱਖ ਉਦੇਸ਼ ਮੁਦਰੀਕਰਣ ਪ੍ਰਕਿਰਿਆ ਨੂੰ ਤੇਜ਼ ਕਰਨਾ, ਲਾਗੂ ਕਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਇਹ ਯਕੀਨੀ ਬਣਾਉਣਾ ਸੀ ਕਿ ਪਛਾਣੀਆਂ ਗਈਆਂ ਸੰਪਤੀਆਂ ਦਾ ਮੁਦਰੀਕਰਣ ਢੁਕਵੇਂ ਅਤੇ ਪਾਰਦਰਸ਼ੀ ਤੰਤਰ ਦੇ ਮਾਧਿਅਮ ਰਾਹੀਂ ਅੱਗੇ ਵਧੇ ।

ਬੋਰਡ ਨੇ ਪ੍ਰਗਤੀ ਦੀ ਸ਼ਲਾਘਾ ਕਰਦੇ ਹੋਏ, ਵਾਧੂ ਸੰਪਤੀਆਂ ਦੇ ਸਮੇਂ ਸਿਰ ਮੁਦਰੀਕਰਣ ਨੂੰ ਸੁਵਿਧਾਜਨਕ ਬਣਾਉਣ ਲਈ ਗਤੀ ਨੂੰ ਬਣਾਈ ਰੱਖਣ ਅਤੇ ਹਿੱਤਧਾਰਕ ਸੰਸਥਾਵਾਂ ਨਾਲ ਤਾਲਮੇਲ ਨੂੰ ਮਜ਼ਬੂਤ ​​ਕਰਨ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ।

ਬੋਰਡ ਨੇ ਵਿੱਤੀ ਸਾਲ 2025-26 ਲਈ ਐੱਨਐੱਲਐੱਮਸੀ ਦੇ ਸਲਾਨਾ ਵਿੱਤੀ ਵਿਵਰਣ ਅਤੇ ਡਾਇਰੈਕਟਰਾਂ ਦੀ ਰਿਪੋਰਟ ਨੂੰ ਵੀ ਪ੍ਰਵਾਨਗੀ ਦਿੱਤੀ।

ਇਸ ਮੀਟਿੰਗ ਵਿੱਚ ਐੱਨਐੱਲਐੱਮਸੀ ਦੀਆਂ ਸੰਸਥਾਗਤ ਅਤੇ ਸੰਚਾਲਨ ਸਮਰੱਥਾਵਾਂ ਨੂੰ ਮਜ਼ਬੂਤ ​​ਕਰਨ ਅਤੇ ਸੰਪਤੀ ਪ੍ਰਬੰਧਨ ਲਈ ਇੱਕ ਵਧੇਰੇ ਯੋਜਨਾਬੱਧ ਢਾਂਚਾ ਬਣਾਉਣ ਦੇ ਉਦੇਸ਼ ਨਾਲ ਚੱਲ ਰਹੀਆਂ ਪਹਿਲਕਦਮੀਆਂ ਦੀ ਸਮੀਖਿਆ ਕਰਨ ਦਾ ਮੌਕਾ ਵੀ ਮਿਲਿਆ ।

ਬੋਰਡ ਵੱਲੋਂ 5,000 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਜਾਇਦਾਦਾਂ ਨਾਲ ਸਬੰਧਿਤ ਪ੍ਰਸਤਾਵਾਂ ਦੀ ਸਿਫ਼ਾਰਸ਼ ਸਰਕਾਰ ਦੇ ਸੰਪਤੀ ਮੁਦਰੀਕਰਣ ਪ੍ਰੋਗਰਾਮ ਵਿੱਚ ਐੱਨਐੱਲਐੱਮਸੀ ਦੀ ਵੱਧ ਰਹੀ ਭਾਗੀਦਾਰੀ ਨੂੰ ਦਰਸਾਉਂਦੀ ਹੈ। ਐੱਨਐੱਲਐੱਮਸੀ ਵਾਧੂ ਜ਼ਮੀਨ ਅਤੇ ਇਮਾਰਤੀ ਸੰਪਤੀਆਂ ਦੀ ਉਤਪਾਦਕ ਵਰਤੋਂ ਨੂੰ ਆਸਾਨ ਬਣਾ ਕੇ ਉਨ੍ਹਾਂ ਸੰਪਤੀਆਂ ਤੋਂ ਮੁੱਲ ਪ੍ਰਾਪਤ ਕਰਨ ਵਿੱਚ ਯੋਗਦਾਨ ਦੇਣਾ ਚਾਹੁੰਦੀ ਹੈ, ਜੋ ਕਿ ਹੋਰ ਤਰੀਕਿਆਂ ਨਾਲ ਅਣਵਰਤੀਆਂ ਰਹਿ ਸਕਦੀਆਂ ਹਨ, ਨਾਲ ਹੀ ਸੰਪਤੀ ਮਾਲਕਾਂ ਨੂੰ ਪਾਰਦਰਸ਼ੀ ਅਤੇ ਵਪਾਰਕ ਤੌਰ 'ਤੇ ਵਿਵਹਾਰਕ ਮੁਦਰੀਕਰਣ ਮੌਕਿਆਂ ਦਾ ਲਾਭ ਉਠਾਉਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ।

ਬੋਰਡ ਨੇ ਭਾਰਤ ਸਰਕਾਰ ਦੇ ਵਿਆਪਕ ਸੰਪਤੀ ਮੁਦਰੀਕਰਣ ਉਦੇਸ਼ਾਂ ਦੇ ਅਨੁਸਾਰ, ਵਾਧੂ ਸੰਪਤੀਆਂ ਦੇ ਕੁਸ਼ਲ, ਪਾਰਦਰਸ਼ੀ ਅਤੇ ਮੁੱਲ-ਅਧਾਰਿਤ ਮੁਦਰੀਕਰਣ 'ਤੇ ਐੱਨਐੱਲਐੱਮਸੀ ਦੇ ਨਿਰੰਤਰ ਧਿਆਨ ਨੂੰ ਦੁਹਰਾਇਆ। ਕਾਰਪੋਰੇਸ਼ਨ ਵਾਧੂ ਸੰਪਤੀਆਂ ਦੀ ਪਛਾਣ ਅਤੇ ਮੁਦਰੀਕਰਣ ਦੀ ਸਹੂਲਤ ਲਈ ਅਤੇ ਜਨਤਕ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਵਿੱਚ ਸਹਿਯੋਗ ਕਰਨ ਦੇ ਲਈ ਸੰਬੰਧਿਤ ਮੰਤਰਾਲਿਆਂ, ਵਿਭਾਗਾਂ, ਸੀਪੀਐੱਸਈ ਅਤੇ ਹੋਰ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ।

ਨੈਸ਼ਨਲ ਲੈਂਡ ਮੋਨੇਟਾਈਜੇਸ਼ਨ ਕਾਰਪੋਰੇਸ਼ਨ (ਐੱਨਐੱਲਐੱਮਸੀ) ਬਾਰੇ

ਨੈਸ਼ਨਲ ਲੈਂਡ ਮੋਨੇਟਾਈਜੇਸ਼ਨ ਕਾਰਪੋਰੇਸ਼ਨ ਲਿਮਟਿਡ (ਐੱਨਐੱਲਐੱਮਸੀ) ਭਾਰਤ ਸਰਕਾਰ ਦੀ ਪੂਰੀ ਮਲਕੀਅਤ ਵਾਲੀ ਕੰਪਨੀ ਹੈ। ਇਸਦਾ ਪ੍ਰਸ਼ਾਸਕੀ ਨਿਯੰਤਰਣ ਜਨਤਕ ਉੱਦਮਾਂ ਵਿਭਾਗ (ਡੀਪੀਈ),ਵਿੱਤ ਮੰਤਰਾਲੇ ਦੇ ਪਾਸ ਹੈ। ਐੱਨਐੱਲਐੱਮਸੀ ਦੀ ਸਥਾਪਨਾ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ (ਸੀਪੀਐੱਸਈ) ਅਤੇ ਹੋਰ ਸਰਕਾਰੀ ਸੰਸਥਾਵਾਂ ਦੀ ਵਾਧੂ ਜ਼ਮੀਨ ਅਤੇ ਇਮਾਰਤ ਸੰਪਤੀਆਂ ਦਾ ਮੁਦਰੀਕਰਣ ਕਰਨ ਲਈ ਅਤੇ ਇਸ ਨੂੰ ਸੁਵਿਧਾਜਨਕ ਬਣਾਉਣ ਲਈ ਕੀਤੀ ਗਈ ਹੈ।

ਐੱਨਐੱਲਐੱਮਸੀ ਸੰਪਤੀ-ਮਾਲਕੀਅਤ ਵਾਲੀਆਂ ਸੰਸਥਾਵਾਂ ਦੇ ਨਾਲ ਮਿਲ ਕੇ ਢੁਕਵੇਂ ਅਤੇ ਪਾਰਦਰਸ਼ੀ ਤੰਤਰਾਂ ਰਾਹੀਂ ਵਾਧੂ ਸੰਪਤੀਆਂ ਦੀ ਪਛਾਣ, ਮੁਲਾਂਕਣ ਅਤੇ ਮੁਦਰੀਕਰਣ ਦੀ ਸਹੂਲਤ ਲਈ ਕੰਮ ਕਰਦਾ ਹੈ। ਇਸਦਾ ਉਦੇਸ਼ ਜਨਤਕ ਵਾਧੂ ਸੰਪਤੀਆਂ ਦੇ ਮੁੱਲ ਨੂੰ ਅਨਲੌਕਿੰਗ ਕਰਨਾ ਅਤੇ ਸਰਕਾਰ ਦੇ ਵਿਆਪਕ ਸੰਪਤੀ ਮੁਦਰੀਕਰਣ ਉਦੇਸ਼ਾਂ ਵਿੱਚ ਸਹਿਯੋਗ ਕਰਨਾ ਹੈ।

***********

ਸੰਜੇ ਰਾਏ/ਦਿਵਿਆ ਐਨ ਮੈਥਿਊ/ਏਕੇ


(Release ID: 2312993) ਵਿਜ਼ੀਟਰ ਕਾਊਂਟਰ : 4