ਰੱਖਿਆ ਮੰਤਰਾਲਾ
azadi ka amrit mahotsav

ਕੋਚੀਨ ਸ਼ਿਪਯਾਰਡ ਲਿਮਿਟੇਡ, ਕੋਚੀ ਵਿਖੇ ਭਾਰਤੀ ਜਲ ਸੈਨਾ ਲਈ ਪਹਿਲੇ ਅਗਲੀ ਪੀੜ੍ਹੀ ਦੇ ਮਿਜ਼ਾਈਲ ਵੈਸਲ (ਐੱਨਜੀਐੱਮਵੀ) ਦਾ ਕੀਲ-ਲੇਇੰਗ ਸਮਾਰੋਹ


Posted On: 19 SEP 2026 11:46AM by PIB Chandigarh

ਭਾਰਤੀ ਜਲ ਸੈਨਾ ਦੇ ਨੈਕਸਟ ਜੇਨਰੇਸ਼ਨ ਮਿਜ਼ਾਈਲ ਵੈਸਲ (ਐੱਨਜੀਐੱਮਵੀ) ਪ੍ਰੋਜੈਕਟ ਦੇ ਪਹਿਲੇ ਪੋਤ ਦਾ ਕੀਲ-ਲੇਇੰਗ ਸਮਾਰੋਹ 18 ਸਤੰਬਰ 2026 ਨੂੰ ਕੋਚੀ ਦੇ ਕੋਚੀਨ ਸ਼ਿਪਯਾਰਡ ਲਿਮਿਟੇਡ (ਸੀਐੱਸਐੱਲ) ਵਿਖੇ ਆਯੋਜਿਤ ਕੀਤਾ ਗਿਆ । ਇਸ ਮੌਕੇ ਵਾਈਸ ਐਡਮਿਰਲ ਸੰਜੇ ਸਾਧੂ, ਕੰਟਰੋਲਰ ਔਫ ਵਾਰਸ਼ਿਪ ਪ੍ਰੋਡਕਸ਼ਨ ਐਂਡ ਐਕਵਿਜ਼ੀਸ਼ਨ, ਮੁੱਖ ਮਹਿਮਾਨ ਸਨ। ਇਸ ਮੌਕੇ ਭਾਰਤੀ ਜਲ ਸੈਨਾ ਅਤੇ ਸੀਐਸਐਲ ਦੇ ​​ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਐੱਨਜੀਐੱਮਵੀ ਦੇ ਨਿਰਮਾਣ ਲਈ ਇਕਰਾਰਨਾਮਾ ਮਾਰਚ 2023 ਵਿੱਚ ਸੀਐੱਸਐੱਲ ਨਾਲ ਸੰਪੰਨ ਹੋਇਆ ਸੀ। ਐੱਨਜੀਐੱਮਵੀ ਨੂੰ ਅਤਿ-ਆਧੁਨਿਕ ਹਥਿਆਰਾਂ ਅਤੇ ਸੈਂਸਰਾਂ ਨਾਲ ਲੈਸ ਕਰਨ ਦੀ ਯੋਜਨਾ ਹੈ । ਜਿਸ ਨਾਲ ਭਾਰਤੀ ਜਲ ਸੈਨਾ ਦੀ "ਭਵਿੱਖ ਲਈ ਤਿਆਰ ਅਤੇ ਯੁੱਧ ਲਈ ਤਿਆਰ ਫੋਰਸ" ਬਣਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।

ਐੱਨਜੀਐੱਮਵੀ ਦਾ ਨਿਰਮਾਣ ਹਿੰਦ ਮਹਾਸਾਗਰ ਖੇਤਰ ਦੇ ਗੁੰਝਲਦਾਰ ਸਮੁੰਦਰੀ ਵਾਤਾਵਰਣ ਵਿੱਚ ਸੰਚਾਲਨ ਕਰਨ ਦੇ ਸਮਰੱਥ ਇੱਕ ਮਜ਼ਬੂਤ ​​ਅਤੇ ਆਧੁਨਿਕ ਜਲ ਸੈਨਾ ਦੇ ਨਿਰਮਾਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਪ੍ਰੋਜੈਕਟ ਭਾਰਤੀ ਰੱਖਿਆ ਉਦਯੋਗ ਦੀਆਂ ਵਧਦੀਆਂ ਸਵਦੇਸ਼ੀ ਸਮਰੱਥਾਵਾਂ ਨੂੰ ਵੀ ਦਰਸਾਉਂਦਾ ਹੈ। ਸਾਰੇ ਪ੍ਰਮੁੱਖ ਮਹੱਤਵਪੂਰਨ ਉਪਕਰਣ ਸਵਦੇਸ਼ੀ ਤੌਰ 'ਤੇ ਵਿਕਸਿਤ ਅਤੇ ਨਿਰਮਿਤ ਕੀਤੇ ਜਾ ਰਹੇ ਹਨ। ਇਹ ਭਾਰਤ ਸਰਕਾਰ ਦੇ ਆਤਮਨਿਰਭਰ ਭਾਰਤ, ਮੇਕ ਇਨ ਇੰਡੀਆ ਅਤੇ ਮੇਕ ਫਾਰ ਦ ਵਰਲਡ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।

****

ਵੀਐਮ/ਏਐਸ/ਏਕੇ


(Release ID: 2312991) ਵਿਜ਼ੀਟਰ ਕਾਊਂਟਰ : 9