ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼ੁਭਕਾਮਨਾਵਾਂ, ਸਨੇਹ ਅਤੇ ਅਸ਼ੀਰਵਾਦ ਲਈ ਧੰਨਵਾਦ ਪ੍ਰਗਟ ਕੀਤਾ
Posted On:
17 SEP 2026 10:40PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਜਨਮ ਦਿਨ ’ਤੇ ਦੇਸ਼ ਭਰ ਦੇ ਲੋਕਾਂ ਵੱਲੋਂ ਮਿਲੀਆਂ ਸ਼ੁਭਕਾਮਨਾਵਾਂ, ਸਨੇਹ ਅਤੇ ਅਸ਼ੀਰਵਾਦ ਲਈ ਤਹਿ ਦਿਲੋਂ ਧੰਨਵਾਦ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸ਼ੁਭਕਾਮਨਾਵਾਂ ਦਾ ਹਰ ਸ਼ਬਦ ਬਹੁਤ ਪਿਆਰਾ ਹੈ ਅਤੇ ਲੋਕਾਂ ਦੀ ਸੇਵਾ ਕਰਨ ਲਈ ਉਨ੍ਹਾਂ ਨੂੰ ਨਵੀਂ ਤਾਕਤ ਦਿੰਦਾ ਹੈ। ਉਨ੍ਹਾਂ ਨੇ ਦਿਨ ਭਰ ਸੇਵਾ ਕਾਰਜਾਂ ਵਿੱਚ ਲੱਗੇ ਸਾਰੇ ਲੋਕਾਂ ਦੀ ਵੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਵਿਕਸਤ ਭਾਰਤ ਦੇ ਨਿਰਮਾਣ ਲਈ ਮਿਲ ਕੇ ਕੰਮ ਕਰਦੇ ਰਹਿਣ ਦਾ ਸੱਦਾ ਦਿੱਤਾ।
ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਕੀਤਾ:
ਸਾਰੀਆਂ ਸ਼ੁਭਕਾਮਨਾਵਾਂ, ਸਨੇਹ ਅਤੇ ਅਸ਼ੀਰਵਾਦ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਸ਼ੁਭਕਾਮਨਾਵਾਂ ਦਾ ਹਰ ਸ਼ਬਦ ਬਹੁਤ ਪਿਆਰਾ ਹੈ ਅਤੇ ਮੈਨੂੰ ਸਾਡੇ ਲੋਕਾਂ ਦੀ ਸੇਵਾ ਕਰਨ ਲਈ ਨਵੀਂ ਤਾਕਤ ਦਿੰਦਾ ਹੈ।
ਮੈਂ ਦਿਨ ਭਰ ਸੇਵਾ ਕਾਰਜਾਂ ਵਿੱਚ ਲੱਗੇ ਸਾਰਿਆਂ ਦੀ ਵੀ ਸ਼ਲਾਘਾ ਕਰਦਾ ਹਾਂ।
ਆਓ ਰਲ ਕੇ ਵਿਕਸਤ ਭਾਰਤ ਦਾ ਨਿਰਮਾਣ ਜਾਰੀ ਰੱਖੀਏ।
***************
ਐੱਮਜੇਪੀਐੱਸ/ਐੱਸਐੱਸ/ਵੀਜੇ
(Release ID: 2311888)
ਵਿਜ਼ੀਟਰ ਕਾਊਂਟਰ : 6