ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਨੇਹ ਅਤੇ ਅਸੀਸਾਂ ਲਈ ਧੰਨਵਾਦ ਪ੍ਰਗਟ ਕੀਤਾ

Posted On: 17 SEP 2026 11:31AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਜਨਮਦਿਨ ਦੇ ਮੌਕੇ ’ਤੇ ਦੇਸ਼ ਭਰ ਦੇ ਲੋਕਾਂ ਤੋਂ ਪ੍ਰਾਪਤ ਸਨੇਹ ਅਤੇ ਅਸੀਸਾਂ ਲਈ ਧੰਨਵਾਦ ਪ੍ਰਗਟ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਕੁੱਝ ਭਾਵ ਅਜਿਹੇ ਹੁੰਦੇ ਹਨ, ਜੋ ਬਹੁਤ ਖ਼ਾਸ ਹੁੰਦੇ ਹਨ ਅਤੇ ਦਿਲ ਨੂੰ ਡੂੰਘਾਈ ਨਾਲ ਛੂਹ ਜਾਂਦੇ ਹਨ। ਉਨ੍ਹਾਂ ਨੇ ‘ਅਸ਼ੀਰਵਾਦ ਕਾ ਦੀਆ’ ਨੂੰ ਪਿਆਰ ਦੀ ਅਜਿਹੀ ਹੀ ਇੱਕ ਅਭਿਵਿਅਕਤੀ ਦੱਸਿਆ, ਜਿਸ ਨੇ ਉਨ੍ਹਾਂ ਨੂੰ ਡੂੰਘਾਈ ਨਾਲ ਛੂਹ ਲਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਅਸੀਸ ਭਾਰਤ ਦੇ ਲੋਕਾਂ ਦੀ ਹੋਰ ਵੀ ਵੱਧ ਸਮਰਪਣ ਭਾਵ ਨਾਲ ਸੇਵਾ ਕਰਨ ਦੇ ਉਨ੍ਹਾਂ ਦੇ ਸੰਕਲਪ ਨੂੰ ਮਜ਼ਬੂਤ ਕਰਦੀ ਹੈ।

ਸ੍ਰੀ ਮੋਦੀ ਨੇ ਐੱਕਸ ’ਤੇ ਪੋਸਟ ਕੀਤਾ:

“ਕੁੱਝ ਭਾਵ ਹਮੇਸ਼ਾ ਬਹੁਤ ਖ਼ਾਸ ਹੁੰਦੇ ਹਨ!

#AshirwadKaDiya ਪਿਆਰ ਦੀ ਅਜਿਹੀ ਹੀ ਇੱਕ ਅਭਿਵਿਅਕਤੀ ਹੈ, ਜਿਸ ਨੇ ਮੈਨੂੰ ਡੂੰਘਾਈ ਨਾਲ ਛੂਹਿਆ ਹੈ।

ਹਰ ਅਸੀਸ ਆਪਣੇ ਪਿਆਰੇ ਭਾਰਤ ਦੀ ਹੋਰ ਵੀ ਵੱਧ ਸਮਰਪਣ ਭਾਵ ਨਾਲ ਸੇਵਾ ਕਰਨ ਦੇ ਮੇਰੇ ਸੰਕਲਪ ਨੂੰ ਮਜ਼ਬੂਤ ਕਰਦੀ ਹੈ।”

 

****

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2311354) ਵਿਜ਼ੀਟਰ ਕਾਊਂਟਰ : 4