ਰੱਖਿਆ ਮੰਤਰਾਲਾ
ਭਾਰਤ-ਅਮਰੀਕਾ ਦੇ ਸੰਯੁਕਤ ਫੌਜੀ ਅਭਿਆਸ “ਯੁੱਧ ਅਭਿਆਸ 2026” ਔਲੀ ਅਤੇ ਮਹਾਜਨ ਰੇਂਜ ਵਿੱਚ ਸ਼ੁਰੂ
Posted On:
15 SEP 2026 4:45PM by PIB Chandigarh
ਭਾਰਤ-ਅਮਰੀਕਾ ਦੇ ਸੰਯੁਕਤ ਫੌਜੀ ਅਭਿਆਸ “ਯੁੱਧ ਅਭਿਆਸ” ਦੇ 22ਵੇਂ ਐਡੀਸ਼ਨ ਦਾ ਉਦਘਾਟਨ ਸਮਾਰੋਹ ਅੱਜ ਉੱਤਰਾਖੰਡ ਦੇ ਔਲੀ (Auli) ਵਿਦੇਸ਼ੀ ਸਿਖਲਾਈ ਕੇਂਦਰ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਸੈਨਾ ਦੀਆਂ 14ਵੀਂ ਇਨਫੈਂਟ੍ਰੀ ਡਿਵੀਜਨ ਦੇ ਜਨਰਲ ਅਫਸਰ ਕਮਾਂਡਿੰਗ ਮੇਜਰ ਜਨਰਲ ਅਮਰੇਸ਼ ਗੁੰਜਨ ਅਤੇ ਅਮਰੀਕੀ ਸੈਨਾ ਦੇ 11ਵੇਂ ਏਅਰਬੋਰਨ ਡਿਵੀਜਨ ਦੀ ਪਹਿਲੀ ਇਨਫੈਂਟ੍ਰੀ ਬ੍ਰਿਗੇਡ ਕੌਮਬੈਟ ਟੀਮ ਦੇ ਕਮਾਂਡਰ ਕਰਨਲ ਬੈਂਜਾਮਿਨ ਜੈਕਮੈਨ ਨੇ ਦੋਵਾਂ ਧਿਰਾਂ ਦੇ 600-600 ਜਵਾਨਾਂ ਵਾਲੇ ਪ੍ਰਤੀਭਾਗੀ ਦਲਾਂ ਨੂੰ ਸੰਬੋਧਨ ਕੀਤਾ। ਇਹ ਅਭਿਆਸ ਰਾਜਸਥਾਨ ਦੇ ਔਲੀ ਅਤੇ ਮਹਾਜਨ ਫੀਲਡ ਫਾਈਨਿੰਗ ਰੇਂਜ ਵਿੱਚ ਵੀ ਇੱਕ ਹੀ ਸਮੇਂ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਅਭਿਆਸ ਦਾ ਉਦੇਸ਼ ਪਹਾੜੀ ਅਤੇ ਅਰਧ-ਪਹਾੜੀ ਇਲਾਕਿਆਂ ਵਿੱਚ 'ਏਕੀਕ੍ਰਿਤ ਯੁੱਧ ਸਮੂਹਾਂ' (integrated battle groups) ਦੀ ਵਰਤੋਂ ਕਰਨ ਵਿੱਚ ਦੋਵਾਂ ਫੌਜਾਂ ਦੀਆਂ ਸਾਂਝੀਆਂ ਫੌਜੀ ਸਮਰੱਥਾਵਾਂ ਵਿੱਚ ਵਾਧਾ ਕਰਨਾ ਹੈ ਜਿਸ ਵਿੱਚ ਪੈਦਲ ਫੌਜ-ਕੇਂਦ੍ਰਿਤ ਕਾਰਵਾਈਆਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਅੰਤਰ-ਕਾਰਜਸ਼ੀਲਤਾ ਮਜ਼ਬੂਤ ਹੋਵੇਗੀ, ਸਭ ਤੋਂ ਵਧਿਆ ਸੰਚਾਲਨ ਵਿਧੀਆਂ ਦਾ ਅਦਾਨ-ਪ੍ਰਧਾਨ ਅਸਾਨ ਹੋਵੇਗਾ ਅਤੇ ਸੰਯੁਕਤ ਯੋਜਨਾ ਅਤੇ ਲਾਗੂ ਕਰਨ ਨੂੰ ਮਜ਼ਬੂਤ ਬਣਾਇਆ ਜਾ ਸਕੇਗਾ।
ਇਸ ਅਭਿਆਸ ਵਿੱਚ ਤਕਨਾਲੋਜੀ ਦੇ ਸਮਾਵੇਸ਼ ‘ਤੇ ਪ੍ਰਮੁੱਖ ਤੌਰ ‘ਤੇ ਧਿਆਨ ਦਿੱਤਾ ਜਾਵੇਗਾ। ਇਸ ਦੌਰਾਨ ਸਿਖਲਾਈ ਵਿੱਚ ਨਿਗਰਾਨੀ ਅਤੇ ਟੋਹੀ ਕਾਰਜਾਂ ਲਈ ਡਰੋਨ ਅਤੇ ਸੁਤੰਤਰ ਪ੍ਰਣਾਲੀਆਂ ਦੀ ਵਰਤੋਂ ਸ਼ਾਮਲ ਹੋਵੇਗੀ। ਨਾਲ ਹੀ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਆਧੁਨਿਕ ਹਥਿਆਰ ਪ੍ਰਣਾਲੀਆਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਦੋਵਾਂ ਸੈਨਾਵਾਂ ਦੇ ਵਿਸ਼ਾ ਮਾਹਰ ਉੱਭਰਦੀ ਤਕਨਾਲੋਜੀਆਂ ਅਤੇ ਬਹੁ-ਖੇਤਰੀ ਯੁੱਧ ਵਿੱਚ ਹੋ ਰਹੇ ਬਦਲਾਵਾਂ ‘ਤੇ ਵੀ ਆਪਣੇ ਵਿਚਾਰ ਸਾਂਝਾ ਕਰਨਗੇ।
ਇਹ ਅਭਿਆਸ ਦੋਵਾਂ ਸੈਨਾਵਾਂ ਨੂੰ ਰਣਨੀਤੀ, ਤਕਨੀਕ ਅਤੇ ਪ੍ਰਕਿਰਿਆਵਾਂ ਨੂੰ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਅਤੇ ਵੱਖ-ਵੱਖ ਭੂ-ਭਾਗਾਂ ਅਤੇ ਸੰਚਾਲਨ ਸਬੰਧੀ ਵਾਤਾਵਰਣ ਵਿੱਚ ਤਾਲਮੇਲ ਫੌਜੀ ਕਾਰਵਾਈਆਂ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਵਧਾਏਗਾ।

****
ਨਿਸ਼ਾਂਤ / ਪ੍ਰਦੀਪ/ਬਲਜੀਤ ਸਿੰਘ
(Release ID: 2311253)
ਵਿਜ਼ੀਟਰ ਕਾਊਂਟਰ : 2