ਖੇਤੀਬਾੜੀ ਮੰਤਰਾਲਾ
azadi ka amrit mahotsav

ਸਹੀ ਵਿਗਿਆਨ, ਨੀਤੀ ਅਤੇ ਬਜ਼ਾਰ ਦੇ ਸਮਰਥਨ ਨਾਲ ਡ੍ਰਾਈ ਲੈਂਡ ਵੀ ਵੱਡੀ ਤਾਕਤ ਬਣ ਸਕਦੀ ਹੈ: ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


ਡ੍ਰਾਈ ਲੈਂਡ ਵਿੱਚ ਬਦਲਾਅ ਲਿਆਉਣ ਲਈ ਸੰਪੂਰਨ-ਪ੍ਰਣਾਲੀ, ਸੰਪੂਰਨ-ਸਮਾਜ ਅਤੇ ਸੰਪੂਰਨ-ਸਰਕਾਰ ਵਾਲੇ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ: ਸਕੱਤਰ, ਡੀਏਆਰਈ

ਨਵੀਂ ਦਿੱਲੀ ਵਿੱਚ ‘ਡ੍ਰਾਈਲੈਂਡ ਕਾਂਗਰਸ 2026’ ਦੀ ਸ਼ੁਰੂਆਤ: ਪਹਿਲੇ ਦਿਨ ਬ੍ਰੀਡਿੰਗ, ਜਲਵਾਯੂ ਦੇ ਪ੍ਰਤੀ ਸਹਿਣਸ਼ੀਲਤਾ ਅਤੇ ਪੋਸ਼ਣ ‘ਤੇ ਵਿਸ਼ੇਸ਼ ਜ਼ੋਰ

Posted On: 10 SEP 2026 9:02PM by PIB Chandigarh

​ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਡ੍ਰਾਈ ਲੈਂਡ ਖੇਤੀਬਾੜੀ ਵਿੱਚ ਬਦਲਾਅ ਲਿਆਉਣ, ਖੁਰਾਕ ਅਤੇ ਪੋਸ਼ਣ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਵਿਗਿਆਨ, ਨੀਤੀ ਅਤੇ ਬਜ਼ਾਰ ਦੇ ਸਮਰਥਨ ‘ਤੇ ਅਧਾਰਿਤ ਇੱਕ ਸੰਪੂਰਨ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ। ਸ਼੍ਰੀ ਚੌਹਾਨ ਨੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਕੰਪਲੈਕਸ (NASC), ਨਵੀਂ ਦਿੱਲੀ ਵਿਖੇ ‘ਡ੍ਰਾਈ ਲੈਂਡ ਕਾਂਗਰਸ 2026’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਡ੍ਰਾਈ ਲੈਂਡ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ, ਸਗੋਂ ਸਹੀ ਵਿਗਿਆਨਕ ਉਪਾਵਾਂ, ਨੀਤੀਆਂ ਅਤੇ ਬਜ਼ਾਰ ਦੇ ਸਹਿਯੋਗ ਨਾਲ ਇਹ ਭਾਰਤ ਅਤੇ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋਰ ਖੇਤਰਾਂ ਲਈ ਤਾਕਤ ਦਾ ਸਰੋਤ ਬਣ ਸਕਦੀ ਹੈ।

ਡ੍ਰਾਈ ਲੈਂਡ ਕਾਂਗਰਸ 2026’ ਦਾ ਆਯੋਜਨ 10 ਸਤੰਬਰ 2026 ਤੋਂ ਨਵੀਂ ਦਿੱਲੀ ਵਿੱਚ ਹੋ ਰਿਹਾ ਹੈ, ਜਿਸ ਵਿੱਚ 25 ਤੋਂ ਵੱਧ ਦੇਸ਼ਾਂ ਦੇ 800 ਤੋਂ ਜ਼ਿਆਦਾ ਪ੍ਰਤੀਨਿਧੀ ਇੱਕਠੇ ਹੋਏ ਹਨ ਜਿਸ ਵਿੱਚ ਵਿਗਿਆਨੀ, ਨੀਤੀ ਨਿਰਮਾਤਾ, ਵਿਕਾਸ ਸਹਿਯੋਗੀ, ਉਦਯੋਗ ਪ੍ਰਤੀਨਿਧੀ, ਸਿੱਖਿਆ ਸ਼ਾਸਤਰੀ, ਨਾਗਰਿਕ ਸਮਾਜ ਸੰਗਠਨ ਅਤੇ ਕਿਸਾਨ ਸ਼ਾਮਲ ਹਨ, ਤਾਂ ਜੋ ਮਜ਼ਬੂਤ ਅਤੇ ਟਿਕਾਊ  ਡ੍ਰਾਈ ਲੈਂਡ ਖੇਤੀਬਾੜੀ ਲਈ ਵਿਗਿਆਨ, ਤਕਨਾਲੋਜੀ ਅਤੇ ਨੀਤੀ ‘ਤੇ ਅਧਾਰਿਤ ਹੱਲਾਂ ‘ਤੇ ਚਰਚਾ ਕੀਤੀ ਜਾ ਸਕੇ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਸੰਮੇਲਨ ਦਾ ਮੁੱਖ ਉਦੇਸ਼ ਡ੍ਰਾਈ ਲੈਂਡ ‘ਤੇ ਖੇਤੀ ਕਰਨ ਵਾਲੇ ਭਾਈਚਾਰਿਆਂ ਲਈ ਰੋਜ਼ੀ-ਰੋਟੀ ਦੇ ਬਿਹਤਰ ਅਵਸਰ ਪੈਦਾ ਕਰਨ ਦੇ ਨਾਲ-ਨਾਲ, ਫ਼ਸਲਾਂ ਦੀ ਸਹਿਣ-ਸ਼ਕਤੀ ਨੂੰ ਮਜ਼ਬੂਤ ਕਰਨਾ, ਡ੍ਰਾਈ ਲੈਂਡ ਵਾਲੇ ਇਲਾਕਿਆਂ ਦਾ ਟਿਕਾਊ ਪ੍ਰਬੰਧਨ, ਪੋਸ਼ਣ, ਬਜ਼ਾਰ ਅਤੇ ਨੀਤੀਆਂ ‘ਤੇ ਧਿਆਨ  ਕੇਂਦ੍ਰਿਤ ਕਰਨਾ ਹੈ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਦੇ ਯਤਨਾਂ ਵਿੱਚ ਖੁਰਾਕ ਸੁਰੱਖਿਆ, ਪੋਸ਼ਣ ਸੁਰੱਖਿਆ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਕੇਂਦਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਫ਼ਲਤਾ ਦਾ ਇੱਕਮਾਤਰ ਪੈਮਾਨਾ ਸਿਰਫ਼ ਉਤਪਾਦਨ ਵਧਾਉਣਾ ਨਹੀਂ ਹੋਣਾ ਚਾਹੀਦਾ, ਸਗੋਂ ਕਿਸਾਨ ਭਾਈਚਾਰਿਆਂ ਦੀ ਬਿਹਤਰ ਰੋਜ਼ੀ-ਰੋਟੀ ਅਤੇ ਖੁਸ਼ਹਾਲੀ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, “ਡ੍ਰਾਈ ਲੈਂਡ ਕੋਈ ਕਮਜ਼ੋਰੀ ਨਹੀਂ ਹੈ। ਸਹੀ ਵਿਗਿਆਨ, ਸਹੀ ਨੀਤੀ ਅਤੇ ਸਹੀ ਬਜ਼ਾਰ ਦੇ ਸਹਿਯੋਗ ਨਾਲ, ਇਹ ਭਾਰਤ, ਅਫ਼ਰੀਕਾ ਅਤੇ ਅਜਿਹੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋਰ ਖੇਤਰਾਂ ਲਈ ਸਭ ਤੋਂ ਵੱਡੀਆਂ ਤਾਕਤਾਂ ਵਿੱਚੋਂ ਇੱਕ ਬਣ ਸਕਦੀ ਹੈ।”

ਉਦਘਾਟਨੀ ਸ਼ੈਸ਼ਨ ਦੀ ਪ੍ਰਧਾਨਗੀ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਏ) ਦੇ ਸਾਬਕਾ ਸਕੱਤਰ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਆਰ. ਐੱਸ. ਪਰੋਦਾ ਨੇ ਕੀਤੀ। ਆਈਸੀਏਆਰ ਅਤੇ ਆਈਸੀਆਰਆਈਐੱਸਏਟੀ ( ICRISAT) ਦੇ ਸਾਬਕਾ ਦਿੱਗਜਾਂ, ਜਿਨ੍ਹਾਂ ਵਿੱਚ ਡਾ. ਪੰਜਾਬ ਸਿੰਘ, ਡਾ. ਤ੍ਰਿਲੋਚਨ ਮਹਾਪਾਤਰਾ ਅਤੇ ਡਾ. ਵਿਲੀਅਮ ਡੀ. ਡਾਰ ਸ਼ਾਮਲ ਹਨ, ਨੇ ਆਈਸੀਆਰਆਈਐੱਸਏਟੀ (ICRISAT) ਦੀ ਬੋਰਡ ਚੇਅਰਪਰਸਨ, ਸੁਸ਼੍ਰੀ ਕੈਥੀ ਰੀਡ ਅਤੇ ਸੀਜੀਆਈਏਆਰ (CGIAR) ਦੀ ਮੁੱਖ ਵਿਗਿਆਨੀ, ਡਾ. ਸੈਂਡਰਾ ਮਿਲਾਚ ਦੇ ਨਾਲ ਇਸ ਸ਼ੈਸ਼ਨ ਵਿੱਚ ਹਿੱਸਾ ਲਿਆ। ਡਾ. ਐੱਮ. ਐੱਲ. ਜਾਟ, ਸਕੱਤਰ, ਡੀਏਆਰਈ (DARE) ਅਤੇ ਡਾਇਰੈਕਟਰ ਜਨਰਲ, ਆਈਸੀਏਆਰ (ICAR) ਅਤੇ ਡਾ. ਹਿਮਾਂਸ਼ੂ ਪਾਠਕ, ਡਾਇਰੈਕਟਰ ਜਨਰਲ, ਆਈਸੀਆਰਆਈਐੱਸਏਟੀ (ICRISAT), ਕਾਂਗਰਸ ਦੇ ਸਰਪ੍ਰਸਤ ਹਨ। ਕਾਂਗਰਸ ਦੇ ਸਹਿ-ਚੇਅਰਮੈਨ ਡਾ. ਸਟੈਨਫੋਰਡ ਬਲੇਡ, ਡਿਪਟੀ ਡਾਇਰੈਕਟਰ ਜਨਰਲ (ਖੋਜ ਅਤੇ ਨਵੀਨਤਾ), ਆਈਸੀਆਰਆਈਐੱਸਏਟੀ (ICRISAT); ਡਾ. ਦੇਵੇਂਦਰ ਕੁਮਾਰ ਯਾਦਵ, ਡਿਪਟੀ ਡਾਇਰੈਕਟਰ ਜਨਰਲ (ਫ਼ਸਲ ਵਿਗਿਆਨ), ਆਈਸੀਏਆਰ (ICAR); ਅਤੇ ਸ਼੍ਰੀ ਸੰਜੈ ਅਗਰਵਾਲ, ਵਧੀਕ ਡਾਇਰੈਕਟਰ ਜਨਰਲ, ਆਈਸੀਆਰਆਈਐੱਸਏਟੀ  (ICRISAT) ਹਨ।

ਪਦਮ ਸ਼੍ਰੀ ਪੁਰਸਕਾਰ ਜੇਤੂ ਅਤੇ ਕਿਸਾਨ ਭਿਕਲਿਆ ਲਾਡਕਿਆ ਧਿੰਡਾ ਨੇ ਖੁਸ਼ਕ ਇਲਾਕਿਆਂ ਵਿੱਚ ਖੇਤੀਬਾੜੀ ਵਿੱਚ ਬਦਲਾਅ ਲਿਆਉਣ ਦੀਆਂ ਰਣਨੀਤੀਆਂ ਵਿੱਚ ਕਿਸਾਨਾਂ ਦੇ ਤਜਰਬਿਆਂ ਅਤੇ ਜ਼ਰੂਰਤਾਂ ਨੂੰ ਸ਼ਾਮਲ ਕਰਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਸਾਨਾਂ ਦਾ ਪੱਖ ਰੱਖਿਆ।

ਉਦਘਾਟਨੀ ਸ਼ੈਸ਼ਨ ਦੌਰਾਨ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ‘ਟ੍ਰਾਂਸਫਾਰਮਿੰਗ ਦ ਡ੍ਰਾਈਲੈਂਡਜ਼: ਦ ਆਈਸੀਆਰਆਈਐੱਸਏਟੀ (ICRISAT) ਜਰਨੀ’ ਨੂੰ ਵੀ ਰਿਲੀਜ਼ ਕੀਤਾ, ਜਿਸ ਦਾ ਸੰਪਾਦਨ ਡਾ. ਹਿਮਾਂਸ਼ੂ ਪਾਠਕ ਅਤੇ ਡਾ. ਸਟੈਨਫੋਰਡ ਬਲੇਡ ਨੇ ਕੀਤਾ ਹੈ ਅਤੇ ਇਸ ਦਾ ਪ੍ਰਕਾਸ਼ਨ ਆਈਸੀਆਰਆਈਐੱਸਏਟੀ (ICRISAT) ਨੇ ਕੀਤਾ ਹੈ। ਇਹ ਪ੍ਰਕਾਸ਼ਨ ਏਸ਼ੀਆ, ਅਫ਼ਰੀਕਾ ਅਤੇ ਹੋਰ ਖੇਤਰਾਂ ਵਿੱਚ ਵਿਗਿਆਨ, ਨਵੀਨਤਾ, ਭਾਈਵਾਲੀ ਅਤੇ ਪ੍ਰਭਾਵ ਦੇ ਖੇਤਰ ਵਿੱਚ ਆਈਸੀਆਰਆਈਐੱਸਏਟੀ ਦੇ ਪੰਜ ਦਹਾਕਿਆਂ ਤੋਂ ਵੱਧ ਦੇ ਕਾਰਜਾਂ ਦਾ ਦਸਤਾਵੇਜ਼ ਪੇਸ਼ ਕਰਦਾ ਹੈ। ‘ਡ੍ਰਾਈ ਲੈਂਡ ਕਾਂਗਰਸ 2026’ ਦੀ ਸਾਰ-ਪੁਸਤਕ (ਜਿਸ ਵਿੱਚ 250 ਤੋਂ ਵੱਧ ਸਾਰ ਸ਼ਾਮਲ ਹਨ) ਅਤੇ ‘ਆਈਸੀਆਰਆਈਐੱਸਏਟੀ (ICRISAT) ਰਿਸਰਚ ਐਂਡ ਕਾਰਪੋਰੇਟ ਪ੍ਰੋਫਾਈਲ’ ਵੀ ਲਾਂਚ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਤੇਜ਼ੀ ਨਾਲ ਫ਼ਸਲ ਸੁਧਾਰ, ਮਜ਼ਬੂਤ ਖੇਤੀਬਾੜੀ ਪ੍ਰਣਾਲੀ ਅਤੇ ਖੇਤੀ-ਖੁਰਾਕ ਪ੍ਰਣਾਲੀਆਂ ਵਿੱਚ ਬਦਲਾਅ ਵਰਗੇ ਖੇਤਰਾਂ ਵਿੱਚ ਸੰਸਥਾਨ ਦੇ ਕੰਮ ਨੂੰ ਉਜਾਗਰ ਕੀਤਾ ਗਿਆ ਹੈ।

ਪਹਿਲੇ ਦਿਨ ਦੇ ਤਕਨੀਕੀ ਪ੍ਰੋਗਰਾਮ ਵਿੱਚ ਤਿੰਨ ਵਿਸ਼ਿਆਂ ‘ਤੇ ਅਧਾਰਿਤ ਸ਼ੈਸ਼ਨ ਹੋਏ, ਜਿਨ੍ਹਾਂ ਵਿੱਚ “ਭਵਿੱਖ ਲਈ ਬ੍ਰੀਡਿੰਗ: ਜੈਨੇਟਿਕ ਲਾਭਾਂ ਵਿੱਚ ਤੇਜ਼ੀ”, “ਜਲਵਾਯੂ-ਅਨੁਕੂਲ ਖੁਸ਼ਕ ਭੂਮੀ ਲੈਂਡਸਕੇਪ” ਅਤੇ “ਬਜ਼ਾਰਾਂ ਅਤੇ ਨੀਤੀਆਂ ਰਾਹੀਂ ਬਿਹਤਰ ਖੁਰਾਕ ਅਤੇ ਪੋਸ਼ਣ” ਸ਼ਾਮਲ ਹਨ। ​ਇਨ੍ਹਾਂ ਸ਼ੈਸ਼ਨਾਂ ਵਿੱਚ ਮਾਹਰਾਂ ਨੇ ਫ਼ਸਲਾਂ ਵਿੱਚ ਜੈਨੇਟਿਕ ਸੁਧਾਰ ਦੀ ਰਫ਼ਤਾਰ ਵਧਾਉਣ, ਜਲਵਾਯੂ ਦੇ ਪ੍ਰਤੀ ਸਹਿਣਸ਼ੀਲਤਾ ਮਜ਼ਬੂਤ ਕਰਨ, ਡ੍ਰਾਈ  ਇਲਾਕਿਆਂ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣ, ਪੋਸ਼ਣ ਵਧਾਉਣ ਅਤੇ ਰੋਜ਼ੀ-ਰੋਟੀ ਦੇ ਬਿਹਤਰ ਅਵਸਰ ਪੈਦਾ ਕਰਨ ਵਰਗੇ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ।

 

ਡਾ. ਐੱਮ. ਐੱਲ. ਜਾਟ, ਸਕੱਤਰ, ਡੀਏਆਰਈ (DARE) ਅਤੇ ਡਾਇਰੈਕਟਰ ਜਨਰਲ, ਆਈਸੀਏਆਰ (ICAR) ਨੇ ਭਾਰਤ ਦੀ ਖੇਤੀਬਾੜੀ ਪ੍ਰਣਾਲੀਆਂ ਵਿੱਚ ਬਦਲਾਅ ਲਿਆਉਣ ਦੇ ਆਪਣੇ ਤਜਰਬੇ ਅਤੇ ਗਲੋਬਲ ਸਾਊਥ ਲਈ ਮਿਲਣ ਵਾਲੇ ਸਬਕ ‘ਤੇ ਇੱਕ ਦੂਰਅੰਦੇਸ਼ੀ ਭਾਸ਼ਣ ਦਿੱਤਾ। ​ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖੁਸ਼ਕ ਇਲਾਕਿਆਂ ਵਿੱਚ ਬਦਲਾਅ ਲਿਆਉਣ ਲਈ ਖੇਤੀ ਤੋਂ ਅੱਗੇ ਵੱਧ ਕੇ ਕਦਮ ਚੁੱਕਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਖੁਸ਼ਕ ਇਲਾਕਿਆਂ ਵਿੱਚ ਅਵਸਰ ਪੈਦਾ ਕਰਨ ਅਤੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਸੰਪੂਰਨ-ਪ੍ਰਣਾਲੀ, ਸੰਪੂਰਨ-ਸਮਾਜ ਅਤੇ ਸੰਪੂਰਨ-ਸਰਕਾਰ ਵਾਲੇ ਦ੍ਰਿਸ਼ਟੀਕੋਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ, “ਸੁਝਾਵਾਂ ਤੋਂ ਅਮਲ ਤੱਕ, ਵੱਖ-ਵੱਖ ਹਿੱਸਿਆਂ ਤੋਂ ਪੂਰੀ ਪ੍ਰਣਾਲੀ ਤੱਕ, ਇਹੋ ਡ੍ਰਾਈ ਇਲਾਕਿਆਂ ਦੀ ਖੇਤੀ ਵਿੱਚ ਬਦਲਾਅ ਲਿਆਉਣ ਦਾ ਰਾਹ ਹੈ।”

ਸ਼੍ਰੀ ਨਰੇਂਦਰ ਭੂਸ਼ਨ, ਸਕੱਤਰ, ਭੂਮੀ ਸਰੋਤ ਵਿਭਾਗ, ਭਾਰਤ ਸਰਕਾਰ ਨੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਭੂਮੀ ਸਰੋਤ ਪ੍ਰਬੰਧਨ ਅਤੇ ਭਾਈਚਾਰਕ ਯਤਨਾਂ ਰਾਹੀਂ ਖੁਸ਼ਕ ਭੂਮੀ ਦੀ ਨਵੇਂ ਸਿਰੇ ਤੋਂ ਕਲਪਨਾ ਕਰਨ ‘ਤੇ ਗੱਲਬਾਤ ਕੀਤੀ। ​ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਡ੍ਰਾਈ ਲੈਂਡ ਖੇਤਰਾਂ ਵਿੱਚ ਭੂਮੀ ਅਤੇ ਸਰੋਤ ਪ੍ਰਬੰਧਨ ਨੂੰ ਮਜ਼ਬੂਤ ਕਰਨ ਅਤੇ ਭਾਈਚਾਰਿਆਂ ਦਾ ਸਮਰਥਨ ਕਰਨ ਵਿੱਚ ਇੱਕ ਸੰਪੂਰਨ  ਦ੍ਰਿਸ਼ਟੀਕੋਣ ਦੀ ਭੂਮਿਕਾ ਨੂੰ ਉਜਾਗਰ ਕੀਤਾ।

ਡਾ. ਹਿਮਾਂਸ਼ੂ ਪਾਠਕ, ਡਾਇਰੈਕਟਰ ਜਨਰਲ, ਆਈਸੀਆਰਆਈਐੱਸਏਟੀ (ICRISAT), ਨੇ ਖੁਰਾਕ ਪ੍ਰਣਾਲੀਆਂ ਅਤੇ ਰੋਜ਼ੀ-ਰੋਟੀ ਲਈ ਖੁਸ਼ਕ ਖੇਤਰਾਂ ਦੇ ਗਲੋਬਲ ਮਹੱਤਵ ‘ਤੇ ਚਾਨਣਾ ਪਾਇਆ ਅਤੇ ਖੁਸ਼ਕ ਖੇਤਰਾਂ ਨੂੰ ਉਤਪਾਦਕ, ਲਾਭਦਾਇਕ ਅਤੇ ਲਚਕੀਲਾ ਬਣਾਉਣ ਦੇ ਨਾਲ-ਨਾਲ ਰੋਜ਼ੀ-ਰੋਟੀ ਦੇ ਅਵਸਰ ਪੈਦਾ ਕਰਨ ਅਤੇ ਪਲਾਇਣ ਨੂੰ ਘਟਾਉਣ ਲਈ ਇੱਕ ਰੋਡਮੈਪ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ​ਉਨ੍ਹਾਂ ਨੇ ਭਵਿੱਖ ਦੇ ਖੇਤੀਬਾੜੀ ਵਿਕਾਸ ਵਿੱਚ ਡ੍ਰਾਈ ਖੇਤਰਾਂ ਨੂੰ ਕੇਂਦਰ ਵਿੱਚ ਰੱਖਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਡਾ. ਆਰ. ਐੱਸ. ਪਰੋਦਾ ਨੇ ਡ੍ਰਾਈ ਲੈਂਡ ਦੀ ਖੇਤੀ ਵਿੱਚ ਜਲ ਪ੍ਰਬੰਧਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਪਾਣੀ ਦੀ ਹਰ ਬੂੰਦ ਤੋਂ ਵੱਧ ਆਰਥਿਕ ਅਤੇ ਪੋਸ਼ਣ ਸਬੰਧੀ ਮੁੱਲ ਯਕੀਨੀ ਬਣਾਉਣ ਦੀ ਗੱਲ ਕੀਤੀ । ​ਡਾ. ਪੰਜਾਬ ਸਿੰਘ ਨੇ ਕਿਹਾ ਕਿ ਖੁਸ਼ਕ ਭੂਮੀ ਦੇ ਵਿਕਾਸ ਦੇ ਅਗਲੇ ਪੜਾਅ ਵਿੱਚ ਅਜਿਹੀਆਂ ਖੇਤੀ ਪ੍ਰਣਾਲੀਆਂ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਜੋ ਲਾਭਦਾਇਕ, ਲਚਕੀਲੀਆਂ, ਵਾਤਾਵਰਣ ਦੇ ਪੱਖੋਂ ਟਿਕਾਊ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਆਕਰਸ਼ਕ ਹੋਣ।

ਡਾ. ਤ੍ਰਿਲੋਚਨ ਮਹਾਪਾਤਰਾ ਨੇ ਖੁਸ਼ਕ ਮਿੱਟੀ ਵਾਲੇ ਖੇਤਰਾਂ ਵਿੱਚ ਹੱਲਾਂ ਨੂੰ ਜਲਦੀ ਤੋਂ ਜਲਦੀ ਅਪਣਾਉਣ ਅਤੇ ਉਨ੍ਹਾਂ ਦਾ ਵਿਸਥਾਰ ਕਰਨ ਲਈ ਗਿਆਨ, ਮੁਹਾਰਤ ਅਤੇ ਸਫ਼ਲ ਮਾਡਲਾਂ ਨੂੰ ਸਾਂਝਾ ਕਰਨ ਵਿੱਚ ਦੱਖਣ-ਦੱਖਣ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

​ਮਿਸ ਕੈਥੀ ਰੀਡ, ਬੋਰਡ ਚੇਅਰਮੈਨ, ICRISAT, ਨੇ ਖੁਸ਼ਕ ਮਿੱਟੀ ਦੀ ਖੇਤੀਬਾੜੀ ਵਿੱਚ ਗਲੋਬਲ ਧਿਆਨ, ਨਿਵੇਸ਼ ਅਤੇ ਕਾਰਵਾਈ ਦਾ ਸੱਦਾ ਦਿੱਤਾ ਅਤੇ ਡ੍ਰਾਈ ਲੈਂਡ ਵਾਲੇ ਖੇਤਰਾਂ ਵਿੱਚ ਸਹਿਣਸ਼ੀਲਤਾ ਵਧਾਉਣ ਵਿੱਚ ਦੱਖਣ-ਦੱਖਣ ਸਹਿਯੋਗ ਦੀ ਸਮਰੱਥਾ ਨੂੰ ਉਜਾਗਰ ਕੀਤਾ।

ਡਾ. ਵਿਲੀਅਮ ਡੀ. ਡਾਰ, ਸਾਬਕਾ ਡਾਇਰੈਕਟਰ ਜਨਰਲ, ICRISAT, ਨੇ ਜ਼ੋਰ ਦੇ ਕੇ ਕਿਹਾ ਕਿ ਦੱਖਣ-ਦੱਖਣ ਸਹਿਯੋਗ  ਗਲੋਬਲ ਸਾਊਥ ਦੇ ਦੇਸ਼ਾਂ ਨੂੰ ਬਰਾਬਰ ਦੇ ਭਾਈਵਾਲਾਂ ਵਜੋਂ ਇੱਕਠੇ ਸਿੱਖਣ, ਨਵੀਨਤਾ  ਕਰਨ ਅਤੇ ਹੱਲ ਵਿਕਸਿਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ।

​ਡਾ. ਸੈਂਡਰਾ ਮੀਲਾਚ, ਮੁੱਖ ਵਿਗਿਆਨੀ, CGIAR, ਨੇ ਕਿਹਾ ਕਿ ਭਾਰਤ ਹੌਲੀ-ਹੌਲੀ ਗਲੋਬਲ ਸਾਊਥ ਲਈ ਹੱਲਾਂ ਦਾ ਸਰੋਤ ਬਣਦਾ ਜਾ ਰਿਹਾ ਹੈ, ਅਜਿਹੀਆਂ ਨਵੀਨਤਾਵਾਂ ਨਾਲ ਜਿਨ੍ਹਾਂ ਨੂੰ ਖੁਸ਼ਕ ਖੇਤਰਾਂ ਵਿੱਚ ਸਮਾਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਥਾਨਾਂ ਵਿੱਚ ਅਪਣਾਇਆ ਅਤੇ ਲਾਗੂ ਕੀਤਾ ਜਾ ਸਕਦਾ ਹੈ।

ਡ੍ਰਾਈ ਲੈਂਡ ਕਾਂਗਰਸ 2026’ ਵਿੱਚ ਅਗਲੇ ਦੋ ਦਿਨਾਂ ਤੱਕ ਵਿਚਾਰ-ਵਟਾਂਦਰਾ ਜਾਰੀ ਰਹੇਗਾ। ਇਸ ਵਿੱਚ ਡ੍ਰਾਈ ਲੈਂਡ ਖੇਤੀਬਾੜੀ ਵਿੱਚ ਬਦਲਾਅ ਲਿਆਉਣ ਲਈ ਵਿਗਿਆਨਕ ਨਵੀਨਤਾਵਾਂ, ਜਲਵਾਯੂ ਸਹਿਣਸ਼ੀਲਤਾ, ਟਿਕਾਊ ਖੇਤੀ ਪ੍ਰਣਾਲੀ, ਪੋਸ਼ਣ, ਬਜ਼ਾਰ, ਨੀਤੀਆਂ ਅਤੇ ਰੋਜ਼ੀ-ਰੋਟੀ ਦੇ ਅਵਸਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

*****

ਆਰਸੀ/ਐੱਮਐੱਸ/ਐੱਚਆਰ/ਡੀਕੇ/ਏਕੇ


(Release ID: 2310307) ਵਿਜ਼ੀਟਰ ਕਾਊਂਟਰ : 4