ਬਿਜਲੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਮਰੀਕਾ ਦੇ ਹਿਊਸਟਨ ਵਿੱਚ ਜੀ-20 ਊਰਜਾ ਭਰਪੂਰਤਾ ਮੰਤਰੀ ਪੱਧਰੀ ਬੈਠਕ ਵਿੱਚ ਹਿੱਸਾ ਲੈਣਗੇ
Posted On:
11 SEP 2026 8:41AM by PIB Chandigarh
ਕੇਂਦਰੀ ਬਿਜਲੀ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ਼੍ਰੀ ਮਨੋਹਰ ਲਾਲ 14 ਤੋਂ 16 ਸਤੰਬਰ 2026 ਤੱਕ ਅਮਰੀਕਾ ਦੇ ਹਿਊਸਟਨ ਵਿੱਚ ਆਯੋਜਿਤ ਜੀ-20 ਊਰਜਾ ਮੰਤਰੀਆਂ ਦੀ ਬੈਠਕ ਵਿੱਚ ਹਿੱਸਾ ਲੈਣਗੇ। ਅਮਰੀਕਾ ਦੀ ਮੇਜ਼ਬਾਨੀ ਹੇਠ ਆਯੋਜਿਤ ਜੀ-20 ਪ੍ਰਧਾਨਗੀ ਵਾਲੀ ਇਸ ਬੈਠਕ ਵਿੱਚ ਜੀ-20 ਮੈਂਬਰ ਦੇਸ਼ਾਂ ਦੇ ਊਰਜਾ ਮੰਤਰੀ ਅਤੇ ਸੀਨੀਅਰ ਨੁਮਾਇੰਦੇ ਇਕੱਠੇ ਹੋ ਕੇ ਆਲਮੀ ਊਰਜਾ ਸੁਰੱਖਿਆ, ਊਰਜਾ ਦੀ ਕਿਫਾਇਤੀ ਸਮਰੱਥਾ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਮਜ਼ਬੂਤ ਊਰਜਾ ਸਪਲਾਈ ਲੜੀ ਨਾਲ ਜੁੜੇ ਮੁੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨਗੇ।
ਮੰਤਰੀ ਤਿੰਨ ਮੁੱਖ ਥੰਮ੍ਹਾਂ ਹੇਠ ਆਯੋਜਿਤ ਮੰਤਰੀ ਪੱਧਰੀ ਸੈਸ਼ਨਾਂ ਵਿੱਚ ਹਿੱਸਾ ਲੈਣਗੇ—"ਊਰਜਾ ਸੁਰੱਖਿਆ ਅਤੇ ਕਿਫ਼ਾਇਤੀ ਬੇਸਲੋਡ", "ਮਨਜ਼ੂਰੀ ਅਤੇ ਰੈਗੂਲੇਟਰੀ ਕੁਸ਼ਲਤਾ ਅਤੇ "ਮਹੱਤਵਪੂਰਨ ਖਣਿਜ ਅਤੇ ਲਚਕਦਾਰ ਸਪਲਾਈ ਲੜੀ"। ਚਰਚਾ ਵਿੱਚ ਊਰਜਾ ਸੁਰੱਖਿਆ ਅਤੇ ਕਿਫ਼ਾਇਤ ਸਮਰੱਥਾ ਨੂੰ ਮਜ਼ਬੂਤ ਕਰਨ, ਕੁਸ਼ਲ ਰੈਗੂਲੇਟਰੀ ਢਾਂਚੇ ਦੇ ਜ਼ਰੀਏ ਊਰਜਾ ਬੁਨਿਆਦੀ ਢਾਂਚੇ ਦੇ ਸਮੇਂ ਸਿਰ ਵਿਕਾਸ ਨੂੰ ਸੁਚਾਰੂ ਬਣਾਉਣ ਅਤੇ ਸੁਰੱਖਿਅਤ, ਮਜ਼ਬੂਤ ਅਤੇ ਵਿਭਿੰਨ ਮਹੱਤਵਪੂਰਨ ਖਣਿਜ ਸਪਲਾਈ ਲੜੀ ਦੇ ਨਿਰਮਾਣ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਬੈਠਕ ਦੌਰਾਨ ਸ਼੍ਰੀ ਮਨੋਹਰ ਲਾਲ ਭਾਰਤ ਦੇ ਉਸ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਨਗੇ, ਜਿਸ ਦੇ ਤਹਿਤ ਇੱਕ ਮਜ਼ਬੂਤ ਅਤੇ ਭਵਿੱਖ ਲਈ ਤਿਆਰ ਊਰਜਾ ਪ੍ਰਣਾਲੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਦੇਸ਼ ਦੀ ਤੇਜ਼ੀ ਨਾਲ ਵਧ ਰਹੀ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹੋਵੇ। ਨਾਲ ਹੀ, ਉਹ ਸੰਸਥਾਗਤ ਅਤੇ ਨੀਤੀਗਤ ਸੁਧਾਰਾਂ ਰਾਹੀਂ ਮਨਜ਼ੂਰੀ ਦੇਣ ਅਤੇ ਰੈਗੂਲੇਟਰੀ ਕੁਸ਼ਲਤਾ ਵਧਾਉਣ ਵਿੱਚ ਭਾਰਤ ਦੇ ਤਜਰਬੇ ਨੂੰ ਸਾਂਝਾ ਕਰਨਗੇ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਵਿਭਿੰਨੀਕਰਨ, ਚੱਕਰੀ ਪ੍ਰਕਿਰਤੀ ਅਤੇ ਸਮੁੱਚੀ ਮੁੱਲ ਲੜੀ ਨੂੰ ਮਜ਼ਬੂਤ ਕਰਨ 'ਤੇ ਭਾਰਤ ਦੇ ਜ਼ੋਰ ਨੂੰ ਉਜਾਗਰ ਕਰਨਗੇ।
ਮੰਤਰੀ ਦੀ ਭਾਗੀਦਾਰੀ ਉੱਭਰ ਰਹੀਆਂ ਆਲਮੀ ਊਰਜਾ ਚੁਣੌਤੀਆਂ ਨਾਲ ਨਜਿੱਠਣ ਵਿੱਚ ਰਚਨਾਤਮਕ ਅੰਤਰਰਾਸ਼ਟਰੀ ਸਹਿਯੋਗ ਅਤੇ ਸਮੂਹਿਕ ਕਾਰਵਾਈ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਮੁੜ ਦੁਹਰਾਏਗੀ। ਭਾਰਤ ਵਿਵਹਾਰਕ, ਸਮਾਵੇਸ਼ੀ ਅਤੇ ਤਕਨਾਲੋਜੀ-ਨਿਰਪੱਖ ਪਹੁੰਚਾਂ ਦੀ ਵਕਾਲਤ ਕਰਦਾ ਰਹੇਗਾ, ਜੋ ਵੱਖ-ਵੱਖ ਦੇਸ਼ਾਂ ਦੀਆਂ ਸਥਿਤੀਆਂ ਦਾ ਸਤਿਕਾਰ ਕਰਦੇ ਹੋਏ ਸਾਰਿਆਂ ਲਈ ਸੁਰੱਖਿਅਤ, ਕਿਫ਼ਾਇਤੀ, ਭਰੋਸੇਮੰਦ, ਮਜ਼ਬੂਤ ਅਤੇ ਟਿਕਾਊ ਊਰਜਾ ਪ੍ਰਣਾਲੀਆਂ ਨੂੰ ਅੱਗੇ ਵਧਾਉਣ।
************
ਐੱਨਆਰ/ਏਪੀ
(Release ID: 2309953)
ਵਿਜ਼ੀਟਰ ਕਾਊਂਟਰ : 8