ਖੇਤੀਬਾੜੀ ਮੰਤਰਾਲਾ
ਡ੍ਰਾਈਲੈਂਡ ਕਾਂਗਰਸ 2026 ਡ੍ਰਾਈਲੈਂਡਸ ‘ਤੇ ਦਿੱਲੀ ਐਲਾਨਨਾਮੇ ਨਾਲ ਸਮਾਪਤ
ਤਿੰਨ ਦਿਨਾਂ ਡ੍ਰਾਈਲੈਂਡ ਕਾਂਗਰਸ ਦਾ ਡ੍ਰਾਈਲੈਂਡਸ ਵਿੱਚ ਬਦਲਾਅ ਲਿਆਉਣ ਲਈ ਵਿਗਿਆਨ, ਨਵੀਨਤਾ ਅਤੇ ਸਾਝੇਦਾਰੀ ਦੇ ਸੱਦੇ ਨਾਲ ਸਮਾਪਨ
ਮਜ਼ਬੂਤ ਡੇਟਾ ਪ੍ਰਣਾਲੀਆਂ ਅਤੇ ਜੀਵੰਤ ਲੈਬਸ ਲਚਕਦਾਰ ਡ੍ਰਾਈਲੈਂਡਸ ਖੇਤੀ-ਖੁਰਾਕ ਪ੍ਰਣਾਲੀਆਂ ਦੇ ਨਿਰਮਾਣ ਲਈ ਜ਼ਰੂਰੀ: ਡਾ. ਐੱਮ. ਐੱਲ. ਜਾਟ, ਸਕੱਤਰ, ਡੀਏਆਰਈ (DARE)
Posted On:
13 SEP 2026 9:07AM by PIB Chandigarh
ਤਿੰਨ-ਦਿਨਾਂ ਡ੍ਰਾਈਲੈਂਡ ਕਾਂਗਰਸ 2026 ਅੱਜ ਨਵੀਂ ਦਿੱਲੀ ਵਿਖੇ ਡ੍ਰਾਈਲੈਂਡਸ ਐਗਰੀਕਲਚਰ ਲਈ ਹੱਲਾਂ ਵਿੱਚ ਤੇਜ਼ੀ ਲਿਆਉਣ ਅਤੇ ਦੱਖਣ-ਦੱਖਣ ਅਤੇ ਤਿਕੋਣੀ ਸਹਿਯੋਗ ਨੂੰ ਵਧਾਉਣ ਦੇ ਸਸ਼ਕਤ ਸੱਦੇ ਨਾਲ ਸਮਾਪਤ ਹੋਈ। ਅੰਤਿਮ ਦਿਨ ਸੰਯੁਕਤ ਰਾਸ਼ਟਰ ਦੇ ਦੱਖਣ-ਦੱਖਣ ਸਹਿਯੋਗ ਦਿਵਸ ਨਾਲ ਸਬੰਧਿਤ ਰਿਹਾ ਅਤੇ ਇਸ ਦਾ ਸਮਾਪਨ ‘ਡ੍ਰਾਈਲੈਂਡਸ ‘ਤੇ ਦਿੱਲੀ ਐਲਾਨਨਾਮਾ (3D)’ ਨੂੰ ਅਪਣਾਉਣ ਨਾਲ ਹੋਇਆ, ਜਿਸ ਵਿੱਚ ਗਲੋਬਲ ਸਾਊਥ ਵਿੱਚ ਸਹਿਯੋਗ, ਗਿਆਨ ਦੇ ਅਦਾਨ-ਪ੍ਰਦਾਨ, ਨਵੀਨਤਾ ਅਤੇ ਸਾਂਝੀ ਕਾਰਵਾਈ ਰਾਹੀਂ ਡ੍ਰਾਈਲੈਂਡਸ ਐਗਰੀਕਲਚਰ ਵਿੱਚ ਬਦਲਾਅ ਲਿਆਉਣ ਲਈ ਇੱਕ ਸਾਂਝਾ ਏਜੰਡਾ ਤੈਅ ਕੀਤਾ ਗਿਆ। ਸਮਾਪਨ ਸੈਸ਼ਨ ਵਿੱਚ ਡ੍ਰਾਈਲੈਂਡ ਕਾਂਗਰਸ 2026 ਵਿੱਚ ਹਿੱਸਾ ਲੈਣ ਵਾਲੀਆਂ ਸਰਕਾਰਾਂ, ਸੰਸਥਾਵਾਂ, ਸਾਂਝੇਦਾਰਾਂ ਅਤੇ ਪ੍ਰਤੀਨਿਧੀਆਂ ਨੇ ਇਸ ਨੂੰ ਪ੍ਰਵਾਨਗੀ ਦਿੱਤੀ।
ਸਮਾਪਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਖੇਤੀਬਾੜੀ ਖੋਜ ਅਤੇ ਸਿੱਖਿਆ ਵਿਭਾਗ (ਡੀਏਆਰਈ) ਦੇ ਸਕੱਤਰ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ ਡਾਇਰੈਕਟਰ ਜਨਰਲ ਡਾ. ਐੱਮ. ਐੱਲ. ਜਾਟ ਨੇ ਡ੍ਰਾਈਲੈਂਡਸ ਐਗਰੀਕਲਚਰ ਨਾਲ ਜੁੜੇ ਯਤਨਾਂ ਦੇ ਕੇਂਦਰ ਵਿੱਚ ਦੂਰਅੰਦੇਸ਼ੀ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇੱਕ ਮਜ਼ਬੂਤ ਸੰਸਥਾਗਤ ਢਾਂਚੇ ਦੀ ਜ਼ਰੂਰਤ ਦੱਸੀ ਅਤੇ ਕਿਹਾ ਕਿ ਆਈਸੀਏਆਰ-ਰਾਸ਼ਟਰੀ ਖੇਤੀਬਾੜੀ ਆਰਥਿਕ ਅਤੇ ਨੀਤੀ ਖੋਜ ਸੰਸਥਾਨ (ਆਈਸੀਏਆਰ-ਐੱਨਆਈਏਪੀ (ICAR-NIAP) ਨੂੰ ਡ੍ਰਾਈਲੈਂਡਸ ਐਗਰੀਕਲਚਰ ‘ਤੇ ਦੂਰਦਰਸ਼ਿਤਾ ਦੇ ਕੰਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਡ੍ਰਾਈਲੈਂਡਸ ਖੇਤੀਬਾੜੀ-ਖੁਰਾਕ ਪ੍ਰਣਾਲੀਆਂ ਲਈ ਮਜ਼ਬੂਤ ਡੇਟਾ ਅਤੇ ਸੂਚਨਾ ਪ੍ਰਣਾਲੀਆਂ ਦੇ ਨਾਲ-ਨਾਲ ਅਜਿਹੇ ਸਾਂਝੇ ਨਵੀਨਤਾ ਅਧਾਰਾਂ ਜਾਂ ਜੀਵੰਤ ਲੈਬਸ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ, ਜੋ ਖੋਜ ਨੂੰ ਵਿਵਹਾਰ ਅਤੇ ਨੀਤੀ ਨਾਲ ਜੋੜਦੇ ਹਨ।
ਆਈਸੀਆਰਆਈਐੱਸਏਟੀ ਦੇ ਡਾਇਰੈਕਟਰ ਜਨਰਲ ਡਾ. ਹਿਮਾਂਸ਼ੂ ਪਾਠਕ ਨੇ ਵਿਸ਼ਵਵਿਆਪੀ ਖੁਰਾਕ ਸੁਰੱਖਿਆ ਲਈ ਡ੍ਰਾਈਲੈਂਡਸ ਦੇ ਰਣਨੀਤਕ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਪਿਛਲੇ ਤਿੰਨ ਦਿਨਾਂ ਦੇ ਵਿਚਾਰ-ਵਟਾਂਦਰਿਆਂ ਨੂੰ ਠੋਸ ਕਾਰਵਾਈ ਵਿੱਚ ਬਦਲਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਚਾਰ-ਵਟਾਂਦਰੇ ਦੇ ਸਿੱਟਿਆਂ ਨੂੰ ਸੰਖੇਪ ਰੂਪ ਵਿੱਚ ਇਕੱਠਾ ਕਰਕੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਦੀਆਂ ਅਤੇ ਦੀਰਘਕਾਲੀ ਕਾਰਵਾਈਆਂ ਵਿੱਚ ਪਹਿਲ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ, ਉਨ੍ਹਾਂ ਨੇ ਮੁਹਾਰਤ, ਗਿਆਨ ਅਤੇ ਆਪਸੀ ਸਾਂਝ ਨੂੰ ਇੱਕਠਾ ਕਰਕੇ ਵਿਚਾਰਾਂ ਤੋਂ ਧਾਰਨਾਵਾਂ ਵੱਲ ਅਤੇ ਧਾਰਨਾਵਾਂ ਤੋਂ ਠੋਸ ਕਾਰਵਾਈ ਅਤੇ ਲਾਗੂਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ‘ਤੇ ਜ਼ੋਰ ਦਿੱਤਾ।
ਸਮਾਪਨ ਸੈਸ਼ਨ ਵਿੱਚ ਸੰਮੇਲਨ ਤੋਂ ਉਭਰ ਕੇ ਆਈਆਂ ਨਵੀਆਂ ਸਾਝੇਦਾਰੀਆਂ ਅਤੇ ਸਹਿਯੋਗਾਂ ‘ਤੇ ਵੀ ਵਿਸ਼ੇਸ਼ ਚਾਨਣਾ ਪਾਇਆ ਗਿਆ। ਗਲੋਬਲ ਕ੍ਰੌਪ ਡਾਇਵਰਸਿਟੀ ਟਰੱਸਟ ਦੇ ਨਾਲ ਨਵੇਂ ਸਮਝੌਤਿਆਂ ਅਤੇ ਸਹਿਮਤੀ ਪੱਤਰਾਂ ਦੀ ਘੋਸ਼ਣਾ ਕੀਤੀ ਗਈ। ਇਸ ਤੋਂ ਇਲਾਵਾ, ਡ੍ਰਾਈਲੈਂਡਸ ਐਗਰੀਕਲਚਰ ਵਿੱਚ ਨਵੀਨਤਾ ਅਤੇ ਕਾਰਵਾਈ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਾਝੇਦਾਰੀਆਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਆਈਸੀਆਰਆਈਐੱਸਏਟੀ (ICRISAT) ਨੇ ਐਵੀਓਰ ਲਾਈਫ ਸਾਇੰਸਿਸ, ਨਿਫ਼ਟਮ (NIFTEM), ਵਿਪਰੋ ਲਿਮਿਟੇਡ ਅਤੇ ਓਡੀਸ਼ਾ ਦੇ ਅੰਗੁਲ ਅਤੇ ਰਾਏਗੜ੍ਹ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਵੀ ਐੱਮਓਯੂ (MoU) ਦਾ ਅਦਾਨ-ਪ੍ਰਦਾਨ ਕੀਤਾ। ਇਸ ਸੰਮੇਲਨ ਦੇ ਸਹਿ-ਪ੍ਰਧਾਨ, ਡਾ. ਡੀ.ਕੇ. ਯਾਦਵ (ਡਿਪਟੀ ਡਾਇਰੈਕਟਰ ਜਨਰਲ – ਫਸਲ ਵਿਗਿਆਨ, ਆਈਸੀਏਆਰ) ਅਤੇ ਡਾ. ਸਟੈਨਫੋਰਡ ਬਲੇਡ (ਡਿਪਟੀ ਡਾਇਰੈਕਟਰ ਜਨਰਲ – ਖੋਜ ਅਤੇ ਨਵੀਨਤਾ, ਆਈਸੀਆਰਆਈਐੱਸਏਟੀ) ਨੇ ਤਿੰਨ-ਦਿਨਾਂ ਵਿਚਾਰ-ਵਟਾਂਦਰੇ ਦਾ ਸਾਰ ਪੇਸ਼ ਕੀਤਾ ਅਤੇ ਸੰਮੇਲਨ ਵਿੱਚੋਂ ਨਿਕਲੇ ਮੁੱਖ ਨਤੀਜਿਆਂ ਅਤੇ ਸਿਫਾਰਸ਼ਾਂ ‘ਤੇ ਚਾਨਣਾ ਪਾਇਆ।
ਇਸ ਤੋਂ ਪਹਿਲਾਂ, ਦਿਨ ਦੀ ਸ਼ੁਰੂਆਤ ਦੱਖਣ-ਦੱਖਣ ਸਹਿਯੋਗ ਲਈ ਸੰਯੁਕਤ ਰਾਸ਼ਟਰ (ਯੂਐੱਨ) ਦਿਵਸ ਦੇ ਮੌਕੇ ‘ਤੇ ਇੱਕ ਯਾਦਗਾਰੀ ਸਮਾਗਮ ਨਾਲ ਹੋਈ, ਜਿਸ ਵਿੱਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ, ਐੱਫਏਓ (FAO) ਦੇ ਡਾਇਰੈਕਟਰ ਜਨਰਲ ਅਤੇ ਯੂਐੱਨਓਐੱਸਐੱਸਸੀ (UNOSSC) ਦੀ ਡਾਇਰੈਕਟਰ ਸੁਸ਼੍ਰੀ ਦੀਮਾ ਅਲ-ਖਤੀਬ ਦੇ ਸੰਦੇਸ਼ ਸ਼ਾਮਲ ਸਨ। ਆਈਸੀਆਰਆਈਐੱਸਏਟੀ ਦੇ ਡਾਇਰੈਕਟਰ ਜਨਰਲ ਡਾ. ਹਿਮਾਂਸ਼ੂ ਪਾਠਕ ਨੇ ਖੇਤੀਬਾੜੀ ਵਿੱਚ ਦੱਖਣ-ਦੱਖਣ ਸਹਿਯੋਗ ਲਈ ਅੰਤਰਰਾਸ਼ਟਰੀ ਇਕਜੁੱਟਤਾ (ਆਈਐੱਸਐੱਸਸੀਏ) ਦਾ ਵਿਜ਼ਨ ਸਾਂਝਾ ਕੀਤਾ ਅਤੇ ਗਲੋਬਲ ਸਾਊਥ ਦੇ ਦੇਸ਼ਾਂ ਦਰਮਿਆਨ ਸਾਝੇਦਾਰੀਆਂ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਚਾਨਣਾ ਪਾਇਆ। ICRISAT, ICAR, CGIAR, RIS, NABARD ਅਤੇ CGIAR ਕੈਪੈਸਿਟੀ ਸ਼ੇਅਰਿੰਗ ਐਕਸਲੇਰੇਟਰ ਦੇ ਪ੍ਰਤੀਨਿਧੀਆਂ ਨੇ ਵਧੇਰੇ ਪ੍ਰਭਾਵ ਲਈ ਦੱਖਣ-ਦੱਖਣ ਸਹਿਯੋਗ ਨੂੰ ਅੱਗੇ ਵਧਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ।
ਇਸ ਤੋਂ ਬਾਅਦ ਸੀਜੀਆਈਏਆਰ ਦੇ ਸਹਿਯੋਗ ਨਾਲ “ਨਾਲੇਜ ਵਿਦਾਊਟ ਬਾਰਡਰਜ਼: ਦੱਖਣ-ਦੱਖਣ ਅਤੇ ਤਿਕੋਣੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ” ਸੈਸ਼ਨ ਆਯੋਜਿਤ ਕੀਤਾ ਗਿਆ। ਦੋ ਪੈਨਲ ਵਿਚਾਰ-ਵਟਾਂਦਰਿਆਂ ਵਿੱਚ ਦੱਖਣ-ਦੱਖਣ ਅਤੇ ਤਿਕੋਣੀ ਸਹਿਯੋਗ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਸਫ਼ਲ ਮਾਡਲਾਂ ਨੂੰ ਵਿਆਪਕ ਪੱਧਰ ‘ਤੇ ਲਾਗੂ ਕਰਨ ਦੇ ਉਪਾਵਾਂ ‘ਤੇ ਵਿਚਾਰ ਕੀਤਾ ਗਿਆ। ਇਥੋਪੀਆ, ਸੇਨੇਗਲ, ਬ੍ਰਾਜ਼ੀਲ, ਚੀਨ ਅਤੇ ਭਾਰਤ ਦੀਆਂ ਰਾਸ਼ਟਰੀ ਖੇਤੀਬਾੜੀ ਖੋਜ ਪ੍ਰਣਾਲੀਆਂ ਦੇ ਬੁਲਾਰਿਆਂ ਦੇ ਨਾਲ-ਨਾਲ ਸੀਜੀਆਈਏਆਰ, ਫਾਰਾ (ਐੱਫਏਆਰਏ) ਅਤੇ ਅਪਾਰੀ (APAARI) ਦੇ ਪ੍ਰਤੀਨਿਧੀਆਂ ਨੇ ਆਪਣੇ ਤਜ਼ਰਬੇ ਅਤੇ ਵਿਜ਼ਨ ਸਾਂਝੇ ਕੀਤੇ।
ਕਾਂਗਰਸ ਵਿੱਚ ਆਈਐੱਸਐੱਸਸੀਏ ਗਲੋਬਲ ਐਵਾਰਡਜ਼ 2026 ਵੀ ਪ੍ਰਦਾਨ ਕੀਤੇ ਗਏ। ਇਹ ਇੱਕ ਸਲਾਨਾ ਪ੍ਰਮੁੱਖ ਪਹਿਲਕਦਮੀ ਹੈ, ਜਿਸ ਦੇ ਤਹਿਤ ਗਲੋਬਲ ਸਾਊਥ ਦੇ ਸੰਸਥਾਨਾਂ ਦੁਆਰਾ ਵਿਕਸਿਤ ਪ੍ਰਮਾਣਿਤ ਖੇਤੀਬਾੜੀ ਨਵੀਨਤਾਵਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿੱਚ ਵਿਆਪਕ ਪੱਧਰ ‘ਤੇ ਵਿਸਤਾਰ ਅਤੇ ਵੱਖ-ਵੱਖ ਦੇਸ਼ਾਂ ਵਿੱਚ ਅਨੁਕੂਲਨ ਦੀ ਮਜ਼ਬੂਤ ਸਮਰੱਥਾ ਹੈ। ਇਸ ਦੇ ਪਹਿਲੇ ਸੰਸਕਰਣ ਵਿੱਚ ਏਸ਼ੀਆ, ਦੱਖਣ-ਪੂਰਬੀ ਏਸ਼ੀਆ, ਅਫਰੀਕਾ, ਮੱਧ ਪੂਰਬ ਅਤੇ ਲੇਟਿਨ ਅਮਰੀਕਾ ਅਤੇ ਕੈਰੇਬੀਅਨ ਖੇਤਰ ਦੇ 34 ਦੇਸ਼ਾਂ ਤੋਂ 170 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਆਈਐੱਸਐੱਸਸੀਏ ਗਲੋਬਲ ਐਵਾਰਡ ਫਾਰ ਟ੍ਰਾਂਸਫਾਰਮੇਟਿਵ ਐਕਸੀਲੈਂਸ (ਮੈਗਾ ਐਵਾਰਡ) ਲੇਬਨਾਨ ਸਥਿਤ ਆਈਸੀਏਆਰਡੀਏ ਨੂੰ “TAAT ਵੀਟ ਕੰਪੈਕਟ ਟੈਕਨੋਲੋਜੀਜ਼: ਹੀਟ-ਟੋਲਰੈਂਟ ਵੀਟ ਵਰਾਇਟੀਜ਼”, ਮੈਕਸੀਕੋ ਸਥਿਤ ਸਿਮਿਟ (CIMMYT) ਨੂੰ “ਈ-ਐਗ੍ਰੋਲੋਜੀ 360” ਅਤੇ ਭਾਰਤ ਦੀ ਓਡੀਸ਼ਾ ਸਰਕਾਰ ਦੇ ਓਡੀਸ਼ਾ ਲਾਈਵਲੀਹੁੱਡਜ਼ ਮਿਸ਼ਨ ਨੂੰ “ਪੋਸ਼ਣ ਅਤੇ ਗ੍ਰਾਮੀਣ ਮਜ਼ਬੂਤੀ ਲਈ ਮਹਿਲਾਵਾਂ ਦੀ ਅਗਵਾਈ ਵਿੱਚ ਟਿਕਾਊ ਖੇਤੀਬਾੜੀ” ਲਈ ਪ੍ਰਦਾਨ ਕੀਤਾ ਗਿਆ।
ਫਸਲ ਸੁਧਾਰ ਅਤੇ ਉਤਪਾਦਨ ਤਕਨਾਲੋਜੀ ਸ਼੍ਰੇਣੀ ਦੇ ਐਵਾਰਡ ਬਾਂਗਲਾਦੇਸ਼ ਦੇ ਬਾਂਗਲਾਦੇਸ਼ ਖੇਤੀਬਾੜੀ ਖੋਜ ਸੰਸਥਾਨ (ਬੀਏਆਰਆਈ (BARI) ਨੂੰ ‘ਬਾਰੀ ਚੀਨਾਬਾਦਾਮ-9’ ਲਈ; ਭਾਰਤ ਦੇ ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਧਾਰਵਾੜ ਨੂੰ ‘ਜੀਪੀਬੀਡੀ 4’ ਲਈ; ਅਤੇ ਮਿਆਂਮਾਰ ਦੇ ਖੇਤੀਬਾੜੀ ਖੋਜ ਵਿਭਾਗ (ਡੀਏਆਰ) ਨੂੰ ਜਲਵਾਯੂ-ਅਨੁਕੂਲ, ਜਲਦੀ ਪੱਕਣ ਵਾਲੇ ਛੋਲੇ, ਅਰਹਰ ਅਤੇ ਮੂੰਗਫਲੀ ਦੀਆਂ ਕਿਸਮਾਂ ਲਈ ਪ੍ਰਦਾਨ ਕੀਤੇ ਗਏ। ਕੁਦਰਤੀ ਸਰੋਤ ਪ੍ਰਬੰਧਨ ਅਤੇ ਜਲਵਾਯੂ ਅਨੁਕੂਲਤਾ ਸ਼੍ਰੇਣੀ ਦੇ ਐਵਾਰਡਾਂ ਤਹਿਤ ਕਰਨਾਟਕ ਦੇ ਖੇਤੀਬਾੜੀ ਵਿਭਾਗ ਨੂੰ ‘ਕ੍ਰਿਸ਼ੀ ਭਾਗਯ’ ਲਈ; ਭਾਰਤ ਦੇ ਨੈਕਟਰ (NECTAR) – ਉੱਤਰ ਪੂਰਬੀ ਤਕਨਾਲੋਜੀ ਐਪਲੀਕੇਸ਼ਨ ਅਤੇ ਪ੍ਰਸਾਰ ਕੇਂਦਰ) ਨੂੰ ਕੇਲੇ ਦੇ ਝੂਠੇ ਤਣੇ (Pseudo-stem) ਦੀ ਏਕੀਕ੍ਰਿਤ ਪ੍ਰੋਸੈੱਸਿੰਗ ਲਈ; ਬਿਹਾਰ ਸਰਕਾਰ ਦੇ ਖੇਤੀਬਾੜੀ ਵਿਭਾਗ ਨੂੰ ‘ਆਹਰ-ਪਾਈਨ’ ਦ੍ਰਿਸ਼ਾਂ ਦੀ ਮੁੜ-ਸੁਰਜੀਤੀ ਲਈ; ਅਤੇ ਮਲਾਵੀ ਦੇ ਸਸਟੇਨੇਬਲ ਫਾਰਮਿੰਗ ਸੌਲਿਊਸ਼ਨਜ਼ ਨੂੰ ਡਿਜੀਟਲ ਲੈਂਡ-ਰੇਸਟੋਰੇਸ਼ਨ ਸਥਾਪਨਾ ਪ੍ਰਬੰਧਨ ਲਈ ਦਿੱਤੇ ਗਏ।
ਖੇਤੀਬਾੜੀ ਵਪਾਰ ਅਤੇ ਬਜ਼ਾਰ ਪ੍ਰਣਾਲੀਆਂ ਦੀ ਸ਼੍ਰੇਣੀ ਵਿੱਚ ਬਾਂਗਲਾਦੇਸ਼ ਦੇ ਬੀਆਈਆਈਡੀ (BIID) ਫਾਊਂਡੇਸ਼ਨ ਨੂੰ ‘ਈ-ਕ੍ਰਿਸ਼ਕ’ ਲਈ; ਤਮਿਲ ਨਾਡੂ ਖੇਤੀਬਾੜੀ ਯੂਨੀਵਰਸਿਟੀ ਨੂੰ ‘TNAU-FPO ਲਿੰਕੇਜ ਪ੍ਰੋਗਰਾਮ’ ਲਈ ਅਤੇ ਨਾਈਜੀਰੀਆਈ ਸਟੋਰਡ ਉਤਪਾਦ ਖੋਜ ਸੰਸਥਾਨ ਨੂੰ ਉਸ ਦੇ ਪੈਰਾਬੋਲਿਕ (Parabolic) ਆਕਾਰ ਦੇ ਸੌਰ ਡ੍ਰਾਇਅਰ ਲਈ ਐਵਾਰਡ ਪ੍ਰਦਾਨ ਕੀਤੇ ਗਏ। ਡਿਜੀਟਲ ਖੇਤੀਬਾੜੀ ਸ਼੍ਰੇਣੀ ਦੇ ਐਵਾਰਡ ਆਂਧਰ ਪ੍ਰਦੇਸ਼ ਸਰਕਾਰ ਦੇ ਬਾਗਬਾਨੀ ਵਿਭਾਗ ਨੂੰ ਏਪੀਐੱਮਆਈਪੀ ਡਿਜੀਟਲ ਈਕੋਸਿਸਟਮ’ ਲਈ ਅਤੇ ਗੁਜਰਾਤ ਸਰਕਾਰ ਦੇ ਖੇਤੀਬਾੜੀ, ਕਿਸਾਨ ਭਲਾਈ ਅਤੇ ਸਹਿਕਾਰਤਾ ਵਿਭਾਗ ਨੂੰ ‘ਕ੍ਰਿਸ਼ੀ ਪ੍ਰਗਤੀ’ ਲਈ ਪ੍ਰਦਾਨ ਕੀਤੇ ਗਏ।
ਪਸ਼ੂ-ਧਨ ਸੁਧਾਰ ਅਤੇ ਉਤਪਾਦਨ ਤਕਨਾਲੋਜੀ ਸ਼੍ਰੇਣੀ ਦੇ ਐਵਾਰਡ ਬਾਂਗਲਾਦੇਸ਼ ਸਥਿਤ ਵਰਲਡਫਿਸ਼ (WorldFish) ਨੂੰ ਉਸ ਦੀ ਉੱਨਤ ਕੌਰਪ ਬੀਜ ਪ੍ਰਣਾਲੀ ਲਈ ਅਤੇ ਕੇਨਯਾ ਸਥਿਤ ਅੰਤਰਰਾਸ਼ਟਰੀ ਪਸ਼ੂ-ਧਨ ਖੋਜ ਸੰਸਥਾਨ (ਆਈਐੱਲਆਰਆਈ (ILRI) ਨੂੰ ‘ਸਹਿਭਾਗੀ ਸਵਦੇਸੀ ਚਿਕਨ ਨਸਲ ਸੁਧਾਰ ਪ੍ਰੋਗਰਾਮ (ਪੀਆਈਸੀ- ਬੀਆਈਪੀ (PIC-BIP)’ ਲਈ ਪ੍ਰਦਾਨ ਕੀਤੇ ਗਏ। ਇਸ ਤੋਂ ਇਲਾਵਾ, ਡ੍ਰਾਈਲੈਂਡਸ ਐਗਰੀਕਲਚਰ ਦੇ ਖੇਤਰ ਵਿੱਚ ਆਸਵੰਦ ਖੋਜ ਅਤੇ ਉਭਰਦੀਆਂ ਵਿਗਿਆਨਕ ਪ੍ਰਤਿਭਾਵਾਂ ਨੂੰ ਮਾਨਤਾ ਦਿੰਦੇ ਹੋਏ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ 16 ਸਰਵੋਤਮ ਪੋਸਟਰ ਐਵਾਰਡ ਪ੍ਰਦਾਨ ਕੀਤੇ ਗਏ।
“ਦੱਖਣ-ਦੱਖਣ ਸਹਿਯੋਗ ਨਾਲ ਡ੍ਰਾਈਲੈਂਡਸ ਐਗਰੀਕਲਚਰ ਦੇ ਟ੍ਰਾਂਸਫੋਰਮਿੰਗ” ਵਿਸ਼ੇ ‘ਤੇ ਆਯੋਜਿਤ ਇਸ ਕਾਂਗਰਸ ਦਾ ਸਮਾਪਨ ਵਿਗਿਆਨਕ ਗਿਆਨ ਨੂੰ ਵਰਤੋਂ ਵਿੱਚ ਲਿਆਉਣ, ਪ੍ਰਮਾਣਿਤ ਨਵੀਨਤਾਵਾਂ ਨੂੰ ਵਿਆਪਕ ਪੱਧਰ ‘ਤੇ ਅਪਣਾਉਣ ਅਤੇ ਗਲੋਬਲ ਸਾਊਥ ਵਿੱਚ ਲਚਕਦਾਰ ਅਤੇ ਟਿਕਾਊ ਡ੍ਰਾਈਲੈਂਡਸ ਐਗਰੀਕਲਚਰ ਲਈ ਸਾਝੇਦਾਰੀਆਂ ਨੂੰ ਮਜ਼ਬੂਤ ਕਰਨ ਦੀ ਨਵੀਂ ਵਚਨਬੱਧਤਾ ਨਾਲ ਹੋਇਆ।
*****
ਆਰਸੀ/ਐੱਮਐੱਸ/ਏਕੇ
(Release ID: 2309774)
ਵਿਜ਼ੀਟਰ ਕਾਊਂਟਰ : 2