ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਨੇ ਆਂਧਰ ਪ੍ਰਦੇਸ਼ ਵਿੱਚ 'ਕ੍ਰਿਟੀਕਲ ਕੇਅਰ ਬਲੌਕਾਂ' ਅਤੇ 'ਏਕੀਕ੍ਰਿਤ ਜਨਤਕ ਸਿਹਤ ਲੈਬਸ’ ਦਾ ਉਦਘਾਟਨ ਕੀਤਾ
'ਕ੍ਰਿਟੀਕਲ ਕੇਅਰ ਬਲੌਕਸ’ ਅਤੇ 'ਏਕੀਕ੍ਰਿਤ ਜਨਤਕ ਸਿਹਤ ਲੈਬ' ਗੰਭੀਰ ਰੂਪ ਨਾਲ ਬਿਮਾਰ ਮਰੀਜ਼ ਦੀ ਜਾਨ ਬਚਾਉਣ ਦੀ ਸਮਰੱਥਾ ਅਤੇ ਬਿਮਾਰੀਆਂ ਦੇ ਖ਼ਤਰਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨਾਲ ਨਿਪਟਣ ਦੀ ਸਮਰੱਥਾ ਨੂੰ ਦਰਸਾਉਂਦੇ ਹਨ, ਤਾਂ ਜੋ ਉਹ ਵੱਡੀ ਪਬਲਿਕ ਹੈਲਥ ਐਮਰਜੈਂਸੀ ਨਾ ਬਣ ਜਾਣ: ਸ਼੍ਰੀ ਨੱਡਾ
"ਪੀਐੱਮ-ਏਬੀਐੱਚਆਈਐੱਮ (PM-ABHIM) ਨੂੰ ਭਵਿੱਖੀ ਮਹਾਮਾਰੀਆਂ ਅਤੇ ਪਬਲਿਕ ਹੈਲਥ ਐਮਰਜੈਂਸੀਆਂ ਨਾਲ ਨਜਿੱਠਣ ਲਈ ਸਿਹਤ ਪ੍ਰਣਾਲੀ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਅਤੇ ਨਾਲ ਹੀ ਨਿਯਮਿਤ ਸਿਹਤ ਸੇਵਾਵਾਂ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ”
"ਪੀਐੱਮ-ਏਬੀਐੱਚਆਈਐੱਮ ਦੇ ਤਹਿਤ, ਭਾਰਤ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 631 'ਕ੍ਰਿਟੀਕਲ ਕੇਅਰ ਬਲੌਕਸ' ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਕ੍ਰਿਟੀਕਲ ਕੇਅਰ ਸਮਰੱਥਾ ਦਾ ਇੱਕ ਦੇਸ਼-ਵਿਆਪੀ ਨੈੱਟਵਰਕ ਤਿਆਰ ਹੋ ਰਿਹਾ ਹੈ"
"ਪਹਿਲਾਂ ਮੁੱਖ ਤੌਰ 'ਤੇ ਬਿਮਾਰੀ ਤੋਂ ਰੋਕਥਾਮ ਵਾਲੀ ਸਿਹਤ ਸੰਭਾਲ (preventive healthcare) 'ਤੇ ਧਿਆਨ ਦਿੱਤਾ ਜਾਂਦਾ ਸੀ, ਜਦਕਿ 2017 ਤੋਂ ਬਾਅਦ ਬਚਾਅ, ਮੁੱਢਲੀ (primary), ਸੈਕੰਡਰੀ ਅਤੇ ਤੀਜੇ ਦਰਜੇ (tertiary) ਦੀ ਸਿਹਤ ਸੰਭਾਲ ਵਿਚਕਾਰ ਮਜ਼ਬੂਤ ਤਾਲਮੇਲ ਵਿਕਸਿਤ ਕਰਨ ਦਾ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ"
ਸ਼੍ਰੀ ਨੱਡਾ ਨੇ ਲੋਕਾਂ ਦੇ ਘਰ-ਘਰ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਅਤੇ 41 ਸਿਹਤ ਮਿਆਰਾਂ ਦੀ ਜਾਂਚ ਦੀ ਸੁਵਿਧਾ ਪ੍ਰਦਾਨ ਕਰਨ ਲਈ ਆਂਧਰ ਪ੍ਰਦੇਸ਼ ਦੇ 'ਸੰਜੀਵਨੀ' ਪ੍ਰੋਗਰਾਮ ਦੀ ਸ਼ਲਾਘਾ ਕੀਤੀ
Posted On:
12 SEP 2026 2:52PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਆਂਧਰ ਪ੍ਰਦੇਸ਼ ਵਿੱਚ 10 'ਕ੍ਰਿਟੀਕਲ ਕੇਅਰ ਬਲੌਕਸ' (CCBs) ਅਤੇ 12 'ਏਕੀਕ੍ਰਿਤ ਜਨਤਕ ਸਿਹਤ ਲੈਬੋਰਟਰੀਆਂ' (IPHLs) ਦਾ ਉਦਘਾਟਨ ਕੀਤਾ। ਇਸ ਮੌਕੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਐੱਨ. ਚੰਦਰਬਾਬੂ ਨਾਇਡੂ ਅਤੇ ਆਂਧਰ ਪ੍ਰਦੇਸ਼ ਸਰਕਾਰ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਮੰਤਰੀ ਸ਼੍ਰੀ ਸੱਤਿਆ ਕੁਮਾਰ ਯਾਦਵ ਦੀ ਮੌਜੂਦਗੀ ਵਿੱਚ ਹੋਇਆ, ਸੰਸਦ ਮੈਂਬਰ, ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੇ ਮੈਂਬਰ, ਸੀਨੀਅਰ ਅਧਿਕਾਰੀ, ਡਾਕਟਰ ਅਤੇ ਸਿਹਤ ਸੰਭਾਲ ਦੇ ਪੇਸ਼ੇਵਰ ਵੀ ਸ਼ਾਮਲ ਸਨ।
ਅੱਜ ਜਿਨ੍ਹਾਂ 10 'ਕ੍ਰਿਟੀਕਲ ਕੇਅਰ ਬਲੌਕਸ' ਦਾ ਉਦਘਾਟਨ ਕੀਤਾ ਗਿਆ ਉਹ GMC ਕਡੱਪਾ, ACSR GMC ਨੇਲੋਰ, GMC ਸ਼੍ਰੀ ਕਾਕੁਲਮ, AMC ਵਿਸ਼ਾਖਾਪਟਨਮ, GMC ਓਂਗੋਲ, ਜ਼ਿਲ੍ਹਾ ਹਸਪਤਾਲ ਅਨਾਕਾਪੱਲੀ, GMC ਰਾਜਾਮਹੇਂਦ੍ਰਵਰਮ, KMC ਕੁਰਨੂਲ, ਜ਼ਿਲ੍ਹਾ ਹਸਪਤਾਲ ਹਿੰਦੂਪੁਰ ਅਤੇ SMC ਵਿਜੈਵਾੜਾ ਵਿਖੇ ਸਥਿਤ ਹਨ; ਜਦਕਿ 12 'ਏਕੀਕ੍ਰਿਤ ਜਨਤਕ ਸਿਹਤ ਲੈਬੋਰਟਰੀਆਂ' ਏਰੀਆ ਹਸਪਤਾਲ ਸੀਥਮਪੇਟਾ, ਏਰੀਆ ਹਸਪਤਾਲ ਗੁੰਟਾਕਲ, ਏਰੀਆ ਹਸਪਤਾਲ ਪਲਮਾਨੇਰ, ਏਰੀਆ ਹਸਪਤਾਲ ਅਗਨਮਪੂਡੀ, ਏਰੀਆ ਹਸਪਤਾਲ ਨੰਦੀਗਾਮਾ, ਏਰੀਆ ਹਸਪਤਾਲ ਚਿਰਾਲਾ, ਏਰੀਆ ਹਸਪਤਾਲ ਅਰਾਕੂ, ਏਰੀਆ ਹਸਪਤਾਲ ਨਰਸਾਰਾਓਪੇਟਾ, ਏਰੀਆ ਹਸਪਤਾਲ ਬਾਨਗਾਨਾਪੱਲੀ, ਏਰੀਆ ਹਸਪਤਾਲ ਅਨਾਪਾਰਥੀ, ਏਰੀਆ ਹਸਪਤਾਲ ਟੁਨੀ ਅਤੇ ਏਰੀਆ ਹਸਪਤਾਲ ਗੁਡੂਰ ਵਿਖੇ ਸਥਿਤ ਹਨ। ਸ਼੍ਰੀ ਨੱਡਾ ਨੇ ਕਿਹਾ ਕਿ ਇਹ ਸੁਵਿਧਾਵਾਂ ਆਂਧਰ ਪ੍ਰਦੇਸ਼ ਅਤੇ ਪੂਰੇ ਦੇਸ਼ ਵਿੱਚ ਜਨਤਕ ਸਿਹਤ ਤਿਆਰੀਆਂ ਅਤੇ ਸਿਹਤ-ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹਨ।

ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀ ਨੱਡਾ ਨੇ ਕਿਹਾ ਕਿ ਇਹ ਉਦਘਾਟਨ "ਸਿਰਫ਼ ਬੁਨਿਆਦੀ ਢਾਂਚਾਗਤ ਸੁਵਿਧਾਵਾਂ ਦਾ ਉਦਘਾਟਨ ਨਹੀਂ ਹੈ, ਸਗੋਂ ਆਂਧਰ ਪ੍ਰਦੇਸ਼ ਅਤੇ ਦੇਸ਼ ਲਈ ਇੱਕ ਮਜ਼ਬੂਤ ਸਿਹਤ ਸੁਰੱਖਿਆ ਢਾਂਚਾ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਸੀ।" ਉਨ੍ਹਾਂ ਕਿਹਾ ਕਿ ਕ੍ਰਿਟੀਕਲ ਕੇਅਰ ਬਲੌਕਸ ਅਤੇ ਏਕੀਕ੍ਰਿਤ ਜਨਤਕ ਸਿਹਤ ਲੈਬਸ ਇੱਕ ਮਜ਼ਬੂਤ ਸਿਹਤ ਪ੍ਰਣਾਲੀ ਦੇ ਦੋ ਜ਼ਰੂਰੀ ਪਹਿਲੂ: "ਗੰਭੀਰ ਰੂਪ ਨਾਲ ਬਿਮਾਰ ਮਰੀਜ਼ ਦੀ ਜਾਨ ਬਚਾਉਣ ਦੀ ਸਮਰੱਥਾ ਅਤੇ ਬਿਮਾਰੀਆਂ ਦੇ ਖ਼ਤਰਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਵੱਡੀ ਪਬਲਿਕ ਹੈਲਥ ਐਮਰਜੈਂਸੀ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਹਨ।"
ਕੋਵਿਡ-19 ਮਹਾਮਾਰੀ ਤੋਂ ਮਿਲੇ ਸਬਕਾਂ ਨੂੰ ਯਾਦ ਕਰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਸੰਕਟ ਨੇ ਇਹ ਦਿਖਾਇਆ ਕਿ ਕਿਵੇਂ ਇੱਕ ਹੈਲਥ ਐਮਰਜੈਂਸੀ ਬਹੁਤ ਤੇਜ਼ੀ ਨਾਲ ਆਰਥਿਕ, ਸਮਾਜਿਕ, ਰੋਜ਼ੀ-ਰੋਟੀ ਅਤੇ ਅੰਤ ਵਿੱਚ ਰਾਸ਼ਟਰੀ ਐਮਰਜੈਂਸੀ ਵਿੱਚ ਬਦਲ ਸਕਦੀ ਹੈ। ਸ਼੍ਰੀ ਨੱਡਾ ਨੇ ਕਿਹਾ, "ਕੋਵਿਡ-19 ਨੇ ਸਾਨੂੰ ਸਿਖਾਇਆ ਹੈ ਕਿ ਸਿਹਤ ਸੁਰੱਖਿਆ ਹੀ ਰਾਸ਼ਟਰੀ ਸੁਰੱਖਿਆ ਹੈ।" ਉਸ ਮਹਾਮਾਰੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਿਹਤ ਬੁਨਿਆਦੀ ਢਾਂਚਾ ਅਜਿਹਾ ਹੋਣਾ ਚਾਹੀਦਾ ਹੈ, ਜੋ ਰੋਜ਼ਾਨਾ ਦੀਆਂ ਸਿਹਤ ਸੇਵਾਵਾਂ ਵਿੱਚ ਵਿਘਨ ਪਾਏ ਬਿਨਾ ਐਮਰਜੈਂਸੀ ਹਾਲਤਾਂ ਦਾ ਸਾਹਮਣਾ ਕਰ ਸਕੇ।

ਸ਼੍ਰੀ ਨੱਡਾ ਨੇ ਕਿਹਾ ਕਿ ਮਹਾਮਾਰੀ ਦੌਰਾਨ, ਨਿਯਮਿਤ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਆਈਸੋਲੇਸ਼ਨ ਅਤੇ ਕੋਵਿਡ-ਕੇਅਰ ਸੁਵਿਧਾਵਾਂ ਵਿੱਚ ਬਦਲਣਾ ਪਿਆ, ਜਿਸ ਨਾਲ ਕੋਵਿਡ ਤੋਂ ਇਲਾਵਾ ਦੂਜੀਆਂ ਜ਼ਰੂਰੀ ਸਿਹਤ ਸੇਵਾਵਾਂ ‘ਤੇ ਅਸਰ ਪਿਆ। ਇਸੇ ਪਿਛੋਕੜ ਵਿੱਚ ਪੀਐੱਮ -ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (PM-ABHIM) ਦੀ ਕਲਪਨਾ ਕੀਤੀ ਗਈ ਸੀ, ਜਿਸ ਦਾ ਉਦੇਸ਼ ਭਵਿੱਖ ਦੀਆਂ ਮਹਾਮਾਰੀਆਂ ਅਤੇ ਪਬਲਿਕ ਹੈਲਥ ਐਮਰਜੈਂਸੀਆਂ ਨਾਲ ਨਿਪਟਣ ਲਈ ਸਿਹਤ ਪ੍ਰਣਾਲੀ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ ਜਦਕਿ ਸਧਾਰਨ ਸਿਹਤ ਸੰਭਾਲ ਨੂੰ ਵੀ ਜਾਰੀ ਰੱਖਣਾ ਹੈ।
ਸ਼੍ਰੀ ਨੱਡਾ ਨੇ ਕਿਹਾ "ਅਸੀਂ ਹੁਣ ਹਸਪਤਾਲਾਂ ਨੂੰ ਸਿਰਫ਼ ਬੈੱਡਾਂ ਦੀ ਗਿਣਤੀ ਦੇ ਅਧਾਰ ‘ਤੇ ਨਹੀਂ ਦੇਖ ਸਕਦੇ।" ਉਨ੍ਹਾਂ ਅੱਗੇ ਕਿਹਾ, "ਇੱਕ ਮਜ਼ਬੂਤ ਸਿਹਤ ਪ੍ਰਣਾਲੀ ਵਿੱਚ ਕ੍ਰਿਟੀਕਲ-ਕੇਅਰ ਸਮਰੱਥਾ, ਆਕਸੀਜਨ ਅਤੇ ਮੈਡੀਕਲ-ਗੈਸ ਸਿਸਟਮ, ਆਈਸੋਲੇਸ਼ਨ ਦੀਆਂ ਸਹੂਲਤਾਂ, ਸਿਖਲਾਈ ਪ੍ਰਾਪਤ ਸਟਾਫ, ਲੈਬੋਰਟਰੀ ਦੀ ਸਮਰੱਥਾ ਅਤੇ ਬਿਮਾਰੀਆਂ ਦੇ ਫੈਲਣ ਦਾ ਜਲਦੀ ਪਤਾ ਲਗਾਉਣ ਦੀ ਸਮਰੱਥਾ ਹੋਣੀ ਚਾਹੀਦੀ ਹੈ, ਨਾਲ ਹੀ ਨਿਯਮਿਤ ਸਿਹਤ ਸੇਵਾਵਾਂ ਵੀ ਜਾਰੀ ਰਹਿਣੀਆਂ ਚਾਹੀਦੀਆਂ ਹਨ।"
ਕੇਂਦਰੀ ਮੰਤਰੀ ਨੇ ਕਿਹਾ ਕਿ ਪੀਐੱਮ-ਏਬੀਐੱਚਆਈਐੱਮ ਭਾਰਤ ਦੇ ਜਨਤਕ ਸਿਹਤ ਬੁਨਿਆਦੀ ਢਾਂਚੇ ਦੇ ਨਜ਼ਰੀਏ ਪ੍ਰਤੀ ਇੱਕ ਵੱਡੀ ਤਬਦੀਲੀ ਹੈ। ਉਨ੍ਹਾਂ ਕਿਹਾ "ਇਸ ਦਾ ਉਦੇਸ਼ ਸਿਰਫ਼ ਹੋਰ ਸਹੂਲਤਾਂ ਬਣਾਉਣਾ ਨਹੀਂ ਹੈ। ਇਸ ਦਾ ਉਦੇਸ਼ ਇੱਕ ਅਜਿਹੀ ਸਿਹਤ ਪ੍ਰਣਾਲੀ ਬਣਾਉਣਾ ਹੈ ਜੋ: ਤਿਆਰ ਹੋਵੇ, ਜੁੜੀ ਹੋਵੇ, ਲਚਕੀਲੀ ਅਤੇ ਭਵਿੱਖ ਦੀਆਂ ਹੈਲਥ ਐਮਰਜੈਂਸੀਆਂ ਦਾ ਜਵਾਬ ਦੇਣ ਵਿੱਚ ਸਮਰੱਥ ਹੋਵੇ।"
ਪੀਐੱਮ-ਏਬੀਐੱਚਆਈਐੱਮ ਦੇ ਤਹਿਤ, ਭਾਰਤ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 631 ਕ੍ਰਿਟੀਕਲ ਕੇਅਰ ਬਲੌਕਸ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਕ੍ਰਿਟੀਕਲ-ਕੇਅਰ ਸਮਰੱਥਾ ਦਾ ਇੱਕ ਦੇਸ਼ ਵਿਆਪੀ ਨੈੱਟਵਰਕ ਤਿਆਰ ਹੋ ਰਿਹਾ ਹੈ। ਆਂਧਰ ਪ੍ਰਦੇਸ਼ ਲਈ, ਭਾਰਤ ਸਰਕਾਰ ਨੇ ਪੰਜ ਵਰ੍ਹਿਆਂ ਦੀ ਯੋਜਨਾ ਦੀ ਮਿਆਦ ਲਈ ਚਾਰ ਮੁੱਖ ਹਿੱਸਿਆਂ- ਕ੍ਰਿਟੀਕਲ ਕੇਅਰ ਬਲੌਕਸ, ਏਕੀਕ੍ਰਿਤ ਜਨਤਕ ਸਿਹਤ ਲੈਬਸ, ਸ਼ਹਿਰੀ ਆਯੁਸ਼ਮਾਨ ਆਰੋਗਯ ਮੰਦਿਰ ਅਤੇ ਗ੍ਰਾਮੀਣ ਆਯੁਸ਼ਮਾਨ ਆਰੋਗਯ ਮੰਦਿਰ ਲਈ 1,271.80 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ। ਸ਼੍ਰੀ ਨੱਡਾ ਨੇ ਕਿਹਾ ਕਿ ਇਹ ਭਾਈਚਾਰਕ ਪੱਧਰ ਤੋਂ ਲੈ ਕੇ ਜ਼ਿਲ੍ਹਾ ਅਤੇ ਤੀਜੇ ਪੱਧਰ ਦੀਆਂ ਕੇਅਰ ਸੁਵਿਧਾਵਾਂ ਤੱਕ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਦੇ ਸਰਕਾਰ ਦੇ ਵਿਆਪਕ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।
ਪੀਐੱਮ-ਏਬੀਐੱਚਆਈਐੱਮ ਦੇ ਤਹਿਤ, ਆਂਧਰ ਪ੍ਰਦੇਸ਼ ਵਿੱਚ ਲਗਭਗ 606 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਨਾਲ 24 'ਕ੍ਰਿਟੀਕਲ ਕੇਅਰ ਬਲੌਕਸ' ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਦੀ ਯੋਜਨਾ ਸਰਕਾਰੀ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ ਅਤੇ ਖੇਤਰੀ ਹਸਪਤਾਲਾਂ ਵਿੱਚ ਬਣਾਈ ਗਈ ਹੈ। ਉੱਨਤ ਦੇਖਭਾਲ ਤੱਕ ਸਮੇਂ ਸਿਰ ਪਹੁੰਚ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ, "ਕ੍ਰਿਟੀਕਲ ਕੇਅਰ ਭਾਈਚਾਰੇ ਦੇ ਨੇੜੇ ਉਪਲਬਧ ਹੋਣੀ ਚਾਹੀਦੀ ਹੈ।"

ਸ਼੍ਰੀ ਨੱਡਾ ਨੇ ਕਿਹਾ ਕਿ ਜਿੱਥੇ ਸੀਸੀਬੀ ਗੰਭੀਰ ਤੌਰ 'ਤੇ ਬਿਮਾਰ ਮਰੀਜ਼ਾਂ ਦੀ ਦੇਖਭਾਲ ਕਰਨ ਦੀ ਲਈ ਸਿਹਤ ਪ੍ਰਣਾਲੀ ਦੀ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ, ਉੱਥੇ ਏਕੀਕ੍ਰਿਤ ਜਨਤਕ ਸਿਹਤ ਲੈਬਸ (ਆਈਪੀਐੱਚਐੱਲ) ਬਿਮਾਰੀ ਨੂੰ ਸਮਝਣ, ਉਸ ਨੂੰ ਖੋਜਣ ਅਤੇ ਕੰਟਰੋਲ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਦੀਆਂ ਹਨ। ਪੀਐੱਮ-ਏਬੀਐੱਚਆਈਐੱਮ ਦੇ ਤਹਿਤ, ਆਂਧਰ ਪ੍ਰਦੇਸ਼ ਲਈ 32.50 ਕਰੋੜ ਰੁਪਏ ਦੀ ਵੰਡ ਨਾਲ 26 ਏਕੀਕ੍ਰਿਤ ਜਨਤਕ ਸਿਹਤ ਲੈਬਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਾਰੇ 26 IPHLs ਦੇ ਸਿਵਿਲ ਨਿਰਮਾਣ ਕੰਮ ਪੂਰੇ ਹੋ ਚੁੱਕੇ ਹਨ; 14 ਪਹਿਲਾਂ ਹੀ ਕਾਰਜਸ਼ੀਲ ਹਨ ਅਤੇ ਬਾਕੀ 12 ਉਦਘਾਟਨ ਲਈ ਤਿਆਰ ਹਨ।
ਸ਼੍ਰੀ ਨੱਡਾ ਨੇ ਕਿਹਾ, “ਕੋਵਿਡ-19 ਤੋਂ ਮਿਲਿਆ ਸਬਕ ਬਹੁਤ ਸਪਸ਼ਟ ਸੀ: ਅਸੀਂ ਕਿਸੇ ਸਿਹਤ ਸੰਕਟ ਦਾ ਜਲਦੀ ਪਤਾ ਨਹੀਂ ਲਗਾ ਸਕਦੇ ਜੇ ਅਸੀਂ ਉਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਲੜ ਸਕਦੇ।” ਉਨ੍ਹਾਂ ਨੇ ਲੈਬੋਰਟਰੀ ਦੀ ਸਮਰੱਥਾ ਨੂੰ ਇੱਕ ਡਾਇਗਨੌਸਟਿਕ ਸੇਵਾ ਤੋਂ ਵੱਧ ਦੱਸਦਿਆਂ, ਇਸ ਨੂੰ "ਰਾਸ਼ਟਰੀ ਸਿਹਤ ਸੁਰੱਖਿਆ ਦਾ ਇੱਕ ਹਿੱਸਾ" ਦੱਸਿਆ।
ਕੇਂਦਰੀ ਮੰਤਰੀ ਨੇ ਕਿਹਾ ਕਿ ਪੀਐਮ-ਏਬੀਐੱਚਆਈਐੱਮ ਦੇ ਤਹਿਤ ਸਰਕਾਰ ਦਾ ਵਿਜ਼ਨ ਤੀਜੇ ਦਰਜੇ ਦੇ ਹਸਪਤਾਲਾਂ ਤੋਂ ਪਰ੍ਹੇ ਸਿਹਤ ਸੰਭਾਲ ਦੇ ਸਾਰੇ ਪੱਧਰਾਂ ਨੂੰ ਸ਼ਾਮਲ ਕਰਦਾ ਹੈ। ਜ਼ਮੀਨੀ ਪੱਧਰ 'ਤੇ, ਆਯੁਸ਼ਮਾਨ ਆਰੋਗਯ ਮੰਦਿਰ ਭਾਈਚਾਰਿਆਂ ਦੇ ਨੇੜੇ ਵਿਆਪਕ ਪ੍ਰਾਇਮਰੀ ਹੈਲਥਕੇਅਰ ਨੂੰ ਲਿਆਉਂਦੇ ਹਨ। ਮਜ਼ਬੂਤ ਕੀਤੇ ਗਏ PHCs ਅਤੇ CHCs ਰੈਫਰਲ ਅਤੇ ਸੈਕੰਡਰੀ ਦੇਖਭਾਲ ਪ੍ਰਦਾਨ ਕਰਦੇ ਹਨ, ਜਦਕਿ ਕ੍ਰਿਟੀਕਲ ਕੇਅਰ ਬਲੌਕ ਜ਼ਿਲ੍ਹਾ ਪੱਧਰ 'ਤੇ ਐਡਵਾਂਸਡ ਐਮਰਜੈਂਸੀ ਅਤੇ ਤੀਬਰ ਦੇਖਭਾਲ ਪ੍ਰਦਾਨ ਕਰਦੇ ਹਨ ਅਤੇ IPHLs ਡਾਇਗਨੌਸਟਿਕ ਅਤੇ ਨਿਗਰਾਨੀ ਸਮਰੱਥਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ “ਇਹ ਸਾਰੇ ਹਿੱਸੇ ਦੇਖਭਾਲ ਅਤੇ ਜਨਤਕ ਸਿਹਤ ਦੀਆਂ ਤਿਆਰੀਆਂ ਦੀ ਨਿਰੰਤਰਤਾ ਬਣਾਉਂਦੇ ਹਨ।” ਉਨ੍ਹਾਂ ਨੇ ਕਿਹਾ ਇਸ ਨੂੰ ਭਾਰਤ ਦੀ ਸਿਹਤ ਨੀਤੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦੱਸਿਆ: "ਅਸੀਂ ਇੱਕ ਹਸਪਤਾਲ-ਕੇਂਦ੍ਰਿਤ ਪਹੁੰਚ ਤੋਂ ਇੱਕ ਸਿਹਤ-ਸਿਸਟਮ ਪਹੁੰਚ ਵੱਲ ਵਧ ਰਹੇ ਹਾਂ।"
ਸ਼੍ਰੀ ਨੱਡਾ ਨੇ ਕਿਹਾ ਕਿ ਭਾਰਤ ਦੇ ਸਿਹਤ ਖੇਤਰ ਵਿੱਚ ਆਏ ਬਦਲਾਅ ਨੂੰ ‘ਰਾਸ਼ਟਰੀ ਸਿਹਤ ਨੀਤੀ, 2017 ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਜਿਸ ਨੇ ਸਿਹਤ ਸੰਭਾਲ ਲਈ ਇੱਕ ਰੋਕਥਾਮ, ਪ੍ਰੋਤਸਾਹਨ ਅਤੇ ਵਿਆਪਕ ਪਹੁੰਚ ਵੱਲ ਇੱਕ ਮਹੱਤਵਪੂਰਨ ਤਬਦੀਲੀ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ 2017 ਤੋਂ ਪਹਿਲਾਂ, ਮੁੱਖ ਤੌਰ 'ਤੇ ਰੋਕਥਾਮ ਵਾਲੀ ਸਿਹਤ ਸੰਭਾਲ ਸੇਵਾਵਾਂ 'ਤੇ ਕੇਂਦ੍ਰਿਤ ਸੀ, ਜਦਕਿ ਇਸ ਤੋਂ ਬਾਅਦ ਪਹੁੰਚ ਰੋਕਥਾਮ, ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ ਵਿਚਕਾਰ ਮਜ਼ਬੂਤ ਤਾਲਮੇਲ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ "ਅਸੀਂ ਰੋਕਥਾਮ, ਸੈਕੰਡਰੀ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ ਵਿਚਕਾਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਿਹਤ ਸੰਭਾਲ ਵਿਆਪਕ ਅਤੇ ਲੋਕ-ਕੇਂਦ੍ਰਿਤ ਹੋ ਸਕੇ।" ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਪਹੁੰਚ ਦੇ ਨਤੀਜੇ ਵਜੋਂ ਵਧੇਰੇ ਏਕੀਕ੍ਰਿਤ ਸਿਹਤ ਸੰਭਾਲ ਵਿਵਸਥਾ ਏਕੀਕ੍ਰਿਤ ਬਣੀ ਹੈ, ਜਿਸ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਹੈਲਥਕੇਅਰ ਦੀ ਮਜ਼ਬੂਤੀ ਦੇ ਨਾਲ ਨਾਲ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੰਸਥਾਵਾਂ ਦਾ ਵਿਸਤਾਰ ਹੋਇਆ ਹੈ।
ਸ਼੍ਰੀ ਨੱਡਾ ਨੇ ਕਿਹਾ ਕਿ ਭਾਰਤ ਦੇ ਸਿਹਤ ਖੇਤਰ ਵਿੱਚ ਆਏ ਬਦਲਾਅ ਨੂੰ 'ਰਾਸ਼ਟਰੀ ਸਿਹਤ ਨੀਤੀ, 2017' ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ। ਇਸ ਨੀਤੀ ਨੇ ਸਿਹਤ ਸੰਭਾਲ ਲਈ ਬਚਾਅ , ਸਿਹਤ ਨੂੰ ਉਤਸ਼ਾਹਿਤ ਅਤੇ ਵਿਆਪਕ ਨਜ਼ਰੀਏ ਵੱਲ ਇੱਕ ਮਹੱਤਵਪੂਰਨ ਬਦਲਾਅ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ 2017 ਤੋਂ ਪਹਿਲਾਂ, ਮੁੱਖ ਤੌਰ 'ਤੇ ਜ਼ਿਆਦਾ ਧਿਆਨ ਬਿਮਾਰੀ ਦੇ ਇਲਾਜ 'ਤੇ ਸੀ, ਜਦਕਿ ਉਸ ਤੋਂ ਬਾਅਦ ਰੋਕਥਾਮ ਵਾਲੀ, ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ ਦਰਮਿਆਨ ਮਜ਼ਬੂਤ ਤਾਲਮੇਲ ਬਣਾਉਣ 'ਤੇ ਜ਼ੋਰ ਦਿੱਤਾ ਜਾ ਗਿਆ ਹੈ। ਉਨ੍ਹਾਂ ਨੇ ਕਿਹਾ, "ਅਸੀਂ ਰੋਕਥਾਮ ਵਾਲੀ, ਸੈਕੰਡਰੀ ਅਤੇ ਤੀਜੇ ਦਰਜੇ ਦੀ ਸਿਹਤ ਸੰਭਾਲ ਵਿਚਕਾਰ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇਹ ਸਿਹਤ ਸੰਭਾਲ ਵਿਆਪਕ ਅਤੇ ਲੋਕ-ਕੇਂਦ੍ਰਿਤ ਬਣ ਸਕੇ।" ਉਨ੍ਹਾਂ ਅੱਗੇ ਕਿਹਾ ਕਿ ਇਸ ਪਹੁੰਚ ਨਾਲ ਇੱਕ ਵਧੇਰੇ ਏਕੀਕ੍ਰਿਤ ਸਿਹਤ ਸੰਭਾਲ ਢਾਂਚਾ ਤਿਆਰ ਹੋਇਆ ਹੈ, ਜਿਸ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੰਸਥਾਵਾਂ ਦਾ ਵੀ ਵਿਸਥਾਰ ਹੋਇਆ ਹੈ।
ਸ਼੍ਰੀ ਨੱਡਾ ਨੇ ਦੱਸਿਆ ਕਿ ਦੇਸ਼ ਭਰ ਵਿੱਚ 1.75 ਲੱਖ ਤੋਂ ਵੱਧ 'ਆਯੁਸ਼ਮਾਨ ਆਰੋਗਯ ਮੰਦਿਰ' ਸਥਾਪਿਤ ਕੀਤੇ ਗਏ ਹਨ, ਜਿਸ ਨਾਲ ਵਿਆਪਕ ਪ੍ਰਾਇਮਰੀ ਸਿਹਤ ਸੰਭਾਲ ਲੋਕਾਂ ਦੇ ਘਰਾਂ ਤੱਕ ਪਹੁੰਚ ਗਈ ਹੈ। ਇਹ ਕੇਂਦਰ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ, ਜਿਵੇਂ ਕਿ ਸ਼ੂਗਰ ਅਤੇ ਹਾਈਪਰਟੈਨਸ਼ਨ ਦੀ ਸਕ੍ਰੀਨਿੰਗ, ਗਰਭ-ਅਵਸਥਾ ਦੌਰਾਨ ਜਾਂਚ, ਟੀਕਾਕਰਣ ਅਤੇ ਰੋਕਥਾਮ ਅਤੇ ਸਿਹਤ-ਸੰਭਾਲ ਨੂੰ ਹੁਲਾਰਾ ਦੇਣ ਵਾਲੀਆਂ ਹੋਰ ਸੇਵਾਵਾਂ। ਉਨ੍ਹਾਂ ਨੇ ਦੱਸਿਆ ਕਿ 42 ਕਰੋੜ ਤੋਂ ਵੱਧ ਲੋਕਾਂ ਦੀ ਸ਼ੂਗਰ ਅਤੇ ਹਾਈਪਰਟੈਨਸ਼ਨ ਲਈ, 36 ਕਰੋੜ ਤੋਂ ਵੱਧ ਲੋਕਾਂ ਦੀ ਮੂੰਹ ਦੇ ਕੈਂਸਰ ਲਈ, 17 ਕਰੋੜ ਤੋਂ ਵੱਧ ਮਹਿਲਾਵਾਂ ਦੀ ਬ੍ਰੈਸਟ ਕੈਂਸਰ ਲਈ ਅਤੇ 9 ਕਰੋੜ ਤੋਂ ਵੱਧ ਮਹਿਲਾਵਾਂ ਦੀ ਸਰਵਾਈਕਲ ਕੈਂਸਰ ਲਈ ਸਕ੍ਰੀਨਿੰਗ ਕੀਤੀ ਗਈ ਹੈ। ਉਨ੍ਹਾਂ ਨੇ ਰੋਕਥਾਮ ਵਾਲੀ ਸਿਹਤ ਸੰਭਾਲ ਨੂੰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਦੀ ਦਿਸ਼ਾ ਵਿੱਚ HPV ਟੀਕੇ ਦੀ ਸ਼ੁਰੂਆਤ ਨੂੰ ਇੱਕ ਅਹਿਮ ਕਦਮ ਦੱਸਿਆ।

ਕੇਂਦਰੀ ਸਿਹਤ ਮੰਤਰੀ ਨੇ ਡਿਜੀਟਲ ਤਕਨਾਲੋਜੀ ਰਾਹੀਂ ਭਾਰਤ ਦੇ ਟੀਕਾਕਰਣ ਪ੍ਰੋਗਰਾਮ ਨੂੰ ਮਜ਼ਬੂਤ ਕਰਨ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਜਨਮ ਤੋਂ ਲੈ ਕੇ 16 ਸਾਲ ਦੀ ਉਮਰ ਤੱਕ 12 ਟੀਕੇ ਲਗਾਏ ਜਾਂਦੇ ਹਨ ਅਤੇ ਟੀਕਾਕਰਣ ਦਾ ਰਿਕਾਰਡ 'ਯੂ-ਵਿਨ' (U-WIN) ਪਲੈਟਫਾਰਮ ਰਾਹੀਂ ਡਿਜੀਟਲ ਤੌਰ 'ਤੇ ਟ੍ਰੈਕ ਕੀਤਾ ਜਾਂਦਾ ਹੈ। ਇਹ ਪਲੈਟਫਾਰਮ ਟੀਕਾਕਰਣ ਦੇ ਡਿਜੀਟਲ ਰਿਕਾਰਡ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਸਮੇਂ ਸਿਰ ਟੀਕੇ ਲੱਗਣ। ਸ਼੍ਰੀ ਨੱਡਾ ਨੇ ਟੀਕਾਕਰਣ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਆਂਧਰ ਪ੍ਰਦੇਸ਼ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਰਾਜ ਨੇ 'ਮਿਸ਼ਨ ਇੰਦ੍ਰਧਨੁਸ਼' ਤਹਿਤ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਣ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ।
ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਆਈਆਂ ਤਬਦੀਲੀਆਂ ਦਾ ਜ਼ਿਕਰ ਕਰਦਿਆਂ, ਸ਼੍ਰੀ ਨੱਡਾ ਨੇ ਕਿਹਾ ਕਿ 2023-24 ਵਿੱਚ ਸੰਸਥਾਗਤ ਜਣੇਪੇ (ਹਸਪਤਾਲ ਵਿੱਚ ਹੋਣ ਵਾਲੀ ਡਿਲੀਵਰੀ) ਦਾ ਅੰਕੜਾ 90 ਫੀਸਦੀ ਤੋਂ ਵੱਧ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਮਾਵਾਂ ਦੀ ਮੌਤ ਦਰ ਵਿੱਚ 86 ਫੀਸਦੀ ਦੀ ਕਮੀ ਆਈ ਹੈ, ਜਦਕਿ ਆਲਮੀ ਪੱਧਰ ‘ਤੇ ਇਹ ਕਮੀ 48 ਫੀਸਦੀ ਰਹੀ ਹੈ; ਇਸੇ ਤਰ੍ਹਾਂ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ 79 ਫੀਸਦੀ ਦੀ ਕਮੀ ਆਈ ਹੈ, ਜਦਕਿ ਆਲਮੀ ਪੱਧਰ 'ਤੇ 61 ਫੀਸਦੀ ਦੀ ਗਿਰਾਵਟ ਆਈ ਹੈ। ਨਵਜੰਮੇ ਬੱਚਿਆਂ ਦੀ ਮੌਤ ਦਰ ਵਿੱਚ 70 ਫੀਸਦੀ ਦੀ ਕਮੀ ਆਈ ਹੈ, ਜਦਕਿ ਵਿਸ਼ਵ ਪੱਧਰ 'ਤੇ ਇਹ ਕਮੀ 54 ਫੀਸਦੀ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (WHO) ਦੀ 2025 ਦੀ ਰਿਪੋਰਟ ਅਨੁਸਾਰ, ਭਾਰਤ ਵਿੱਚ ਟੀਬੀ (TB) ਦੇ ਮਾਮਲਿਆਂ ਵਿੱਚ 25 ਫੀਸਦੀ ਦੀ ਕਮੀ ਆਈ ਹੈ, ਜਦਕਿ ਵਿਸ਼ਵ ਪੱਧਰ 'ਤੇ ਇਹ ਕਮੀ 12 ਫੀਸਦੀ ਰਹੀ ਹੈ; ਨਾਲ ਹੀ, ਟੀਬੀ ਦੇ ਇਲਾਜ ਦੀ ਕਵਰੇਜ 90 ਫੀਸਦੀ ਤੋਂ ਵੱਧ ਹੋ ਗਈ ਹੈ। ਸ਼੍ਰੀ ਨੱਡਾ ਨੇ ਕਿਹਾ ਕਿ ਆਪਣੀ ਜੇਬ ਤੋਂ ਹੋਣ ਵਾਲੇ ਖਰਚ (ਆਉਟ-ਆਫ-ਪਾਕੇਟ ਖਰਚਾ) ਘਟ ਕੇ 43.4 ਫੀਸਦੀ ਹੋ ਜਾਣਾ ਵੀ ਨਾਗਰਿਕਾਂ ਨੂੰ ਮਿਲ ਰਹੀ ਵਧਦੀ ਵਿੱਤੀ ਸੁਰੱਖਿਆ ਦਾ ਇੱਕ ਅਹਿਮ ਸੰਕੇਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਹਤ-ਢਾਂਚੇ ਦਾ ਕਾਫ਼ੀ ਵਿਸਥਾਰ ਹੋਇਆ ਹੈ; ਸਿਰਫ਼ 12 ਵਰ੍ਹਿਆਂ ਵਿੱਚ 16 ਨਵੇਂ ਏਮਸ (AIIMS) ਬਣਾਏ ਗਏ ਹਨ, ਜਿਸ ਨਾਲ ਦੇਸ਼ ਵਿੱਚ ਏਮਸ ਦੀ ਕੁੱਲ ਗਿਣਤੀ 23 ਹੋ ਗਈ ਹੈ।
ਸ਼੍ਰੀ ਨੱਡਾ ਨੇ ਆਂਧਰ ਪ੍ਰਦੇਸ਼ ਦੇ 'ਸੰਜੀਵਨੀ' ਪ੍ਰੋਗਰਾਮ ਦੀ ਵੀ ਸ਼ਲਾਘਾ ਕੀਤੀ, ਜੋ ਲੋਕਾਂ ਦੇ ਘਰਾਂ ਤੱਕ ਸਿਹਤ ਸੇਵਾਵਾਂ ਪਹੁੰਚਾ ਰਿਹਾ ਹੈ ਅਤੇ 41 ਤਰ੍ਹਾਂ ਦੀਆਂ ਸਿਹਤ ਜਾਂਚਾਂ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਈਚਾਰਿਆਂ ਦੇ ਨੇੜੇ ਸਕ੍ਰੀਨਿੰਗ ਅਤੇ ਸਿਹਤ ਸੇਵਾਵਾਂ ਪਹੁੰਚਾਉਣ ਦੇ ਰਾਜ ਦੇ ਨਵੇਂ ਅਤੇ ਅਨੋਖੇ ਤਰੀਕੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਪ੍ਰਾਇਮਰੀ ਹੈਲਥਕੇਅਰ ਨੂੰ ਮਜ਼ਬੂਤੀ ਦੇਣ ਲਈ ਬਿਹਤਰੀਨ ਮਾਡਲ ਪੇਸ਼ ਕਰਦੀਆਂ ਹਨ। ਉਨ੍ਹਾਂ ਨੇ ਰਾਸ਼ਟਰੀ ਪੱਧਰ ‘ਤੇ ਸੰਜੀਵਨੀ ਮਾਡਲ ਨੂੰ ਲਾਗੂ ਕਰਨ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਨ ਵਿੱਚ ਦਿਲਚਸਪੀ ਦਿਖਾਈ।

ਕੇਂਦਰੀ ਸਿਹਤ ਮੰਤਰੀ ਨੇ PM-ABHIM ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਵਿੱਚ ਆਂਧਰ ਪ੍ਰਦੇਸ਼ ਸਰਕਾਰ ਦੀ ਅਗਵਾਈ ਅਤੇ ਇਸ ਦੇ ਸਿਹਤ ਵਿਭਾਗ, ਅਧਿਕਾਰੀਆਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ, ਲੈਬ ਟੈਕਨੀਸ਼ੀਅਨਾਂ, ਐਮਰਜੈਂਸੀ ਕੇਅਰ ਟੀਮਾਂ, ਆਸ਼ਾ (ASHA) ਵਰਕਰਾਂ, ਏਐੱਨਐੱਮ (ANMs) ਅਤੇ ਫ੍ਰੰਟ ਲਾਈਨ ਹੈਲਥ ਵਰਕਰਸ ਦੀ ਵੀ ਸ਼ਲਾਘਾ ਕੀਤੀ। ਸ਼੍ਰੀ ਨੱਡਾ ਨੇ ਕਿਹਾ ਕਿ, "ਬੁਨਿਆਦੀ ਢਾਂਚੇ ਨਾਲ ਸਮਰੱਥਾ ਵਧ ਸਕਦੀ ਹੈ। ਤਕਨਾਲੋਜੀ ਦੁਆਰਾ ਕਨੈਕਟੀਵਿਟੀ ਬਣ ਸਕਦੀ ਹੈ। ਲੈਬਾਂ ਤੋਂ ਜਾਂਚ ਦੀ ਸਮਰੱਥਾ ਸਥਾਪਿਤ ਹੋ ਸਕਦੀ ਹੈ। ਪਰ ਅੰਤ ਵਿੱਚ, ਲੋਕ ਹੀ ਲੋਕਾਂ ਨੂੰ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਦੇ ਹਨ।" ਕੋਵਿਡ-19 ਦੌਰਾਨ ਸਿਹਤ ਸੰਭਾਲ ਕਰਮਚਾਰੀਆਂ ਦੁਆਰਾ ਦਿਖਾਏ ਗਏ ਹੌਂਸਲੇ ਨੂੰ ਯਾਦ ਕਰਦਿਆਂ, ਉਨ੍ਹਾਂ ਨੇ ਸਾਰੇ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਨਵੀਆਂ ਸਹੂਲਤਾਂ ਦੀ ਵਰਤੋਂ ਕਰਦੇ ਹੋਏ "ਕੁਸ਼ਲਤਾ, ਹਮਦਰਦੀ ਅਤੇ ਸਨਮਾਨ" ਨਾਲ ਦੇਖਭਾਲ ਪ੍ਰਦਾਨ ਕਰਨ ਦੀ ਤਾਕੀਦ ਕੀਤੀ।
ਸ਼੍ਰੀ ਨੱਡਾ ਨੇ ਕਿਹਾ ਕਿ ਭਾਰਤ ਦੇ ਸਿਹਤ ਖੇਤਰ ਵਿੱਚ ਤਬਦੀਲੀ ਲਿਆਉਣ ਵਿੱਚ ਆਂਧਰ ਪ੍ਰਦੇਸ਼ ਦੀ ਅਹਿਮ ਭੂਮਿਕਾ ਹੈ ਅਤੇ ਰਾਜ ਤੋਂ ਮਿਲਣ ਵਾਲੇ ਤਜ਼ਰਬੇ ਅਤੇ ਵਧੀਆ ਅਭਿਆਸ ਜਨਤਕ ਸਿਹਤ ਨੂੰ ਮਜ਼ਬੂਤ ਕਰਨ ਦੀ ਵਿਆਪਕ ਰਾਸ਼ਟਰੀ ਕੋਸ਼ਿਸ਼ ਵਿੱਚ ਯੋਗਦਾਨ ਪਾ ਸਕਦੇ ਹਨ।
ਪਿਛੋਕੜ:
ਭਾਰਤ ਸਰਕਾਰ ਨੇ ਆਂਧਰ ਪ੍ਰਦੇਸ਼ ਰਾਜ ਲਈ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (PM-ABHIM) ਅਧੀਨ ਕੁੱਲ 24 ਕ੍ਰਿਟੀਕਲ ਕੇਰ ਬਲੌਕ (CCB) ਅਤੇ 26 ਇੰਟੀਗ੍ਰੇਟਿਡ ਪਬਲਿਕ ਹੈਲਥ ਲੈਬੋਰਟਰੀ (ਆਈਪੀਐੱਚਐੱਲ ) ਨੂੰ ਪ੍ਰਵਾਨਗੀ ਦਿੱਤੀ ਸੀ, ਜਿਨ੍ਹਾਂ ਦੀ ਅਨੁਮਾਨਿਤ ਲਾਗਤ 647.51 ਕਰੋੜ ਰੁਪਏ ਸੀ।
ਦੇਸ਼ ਭਰ ਵਿੱਚ ਬਿਮਾਰੀਆਂ ਦੀ ਨਿਗਰਾਨੀ ਨੂੰ ਮਜ਼ਬੂਤ ਕਰਨ, ਜਾਂਚ ਸਮਰੱਥਾ ਵਧਾਉਣ ਅਤੇ ਜਨਤਕ ਸਿਹਤ ਪ੍ਰਤੀ ਪ੍ਰਤੀਕਿਰਿਆ ਨੂੰ ਬਿਹਤਰ ਬਣਾਉਣ ਲਈ 'ਏਕੀਕ੍ਰਿਤ ਜਨਤਕ ਸਿਹਤ ਪ੍ਰਯੋਗਸ਼ਾਲਾਵਾਂ' (ਆਈਪੀਐੱਚਐੱਲ) ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਨ੍ਹਾਂ ਪ੍ਰਯੋਗਸ਼ਾਲਾਵਾਂ ਦਾ ਉਦੇਸ਼ ਜ਼ਿਲ੍ਹਾ ਪੱਧਰ 'ਤੇ ਸੰਚਾਰੀ ਅਤੇ ਗੈਰ-ਸੰਚਾਰੀ (ਸੰਕ੍ਰਮਣ ਅਤੇ ਗੈਰ ਸੰਕ੍ਰਮਣ ਵਾਲੀਆਂ) ਬਿਮਾਰੀਆਂ ਦੀ ਵਿਆਪਕ ਅਤੇ ਸਮੇਂ ਸਿਰ ਜਾਂਚ ਕਰਨਾ ਹੈ, ਤਾਂ ਜੋ ਬਿਮਾਰੀਆਂ ਦੇ ਫੈਲਣ ਦਾ ਛੇਤੀ ਪਤਾ ਚੱਲ ਸਕੇ, ਜਨਤਕ ਸਿਹਤ ਲਈ ਖ਼ਤਰਿਆਂ ਦੀ ਬਿਹਤਰ ਨਿਗਰਾਨੀ ਹੋ ਸਕੇ ਅਤੇ ਸਬੂਤ-ਅਧਾਰਿਤ ਫੈਸਲੇ ਲਏ ਜਾ ਸਕਣ।
10 CCBs (ਕ੍ਰਿਟੀਕਲ ਕੇਅਰ ਬਲਾਕਾਂ) ਦਾ ਨਿਰਮਾਣ ਕਾਰਜ ਪੂਰਾ ਹੋ ਗਿਆ ਹੈ ਅਤੇ ਅੱਜ ਉਨ੍ਹਾਂ ਦਾ ਉਦਘਾਟਨ ਕੀਤਾ ਗਿਆ। 26 ਆਈਪੀਐੱਚਐੱਲ ਦਾ ਨਿਰਮਾਣ ਕਾਰਜ ਵੀ ਪੂਰਾ ਹੋ ਗਿਆ ਹੈ; ਇਨ੍ਹਾਂ ਵਿੱਚੋਂ 14 ਆਈਪੀਐੱਚਐੱਲ ਪਹਿਲਾਂ ਹੀ ਕਾਰਜਸ਼ੀਲ ਸਨ, ਅਤੇ ਬਾਕੀ 12 ਆਈਪੀਐੱਚਐੱਲ ਦਾ ਉਦਘਾਟਨ ਅੱਜ ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ.ਪੀ. ਨੱਡਾ ਦੁਆਰਾ ਕੀਤਾ ਗਿਆ।
ਅੱਜ ਉਦਘਾਟਨ ਕੀਤੀਆਂ ਗਈਆਂ ਸਾਰੀਆਂ 22 ਸਹੂਲਤਾਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ:
|
ਲੜੀ ਨੰ.
|
ਜ਼ਿਲ੍ਹੇ ਦਾ ਨਾਂ
|
ਸਹੂਲਤ ਦਾ ਨਾਂ
|
ਸਹੂਲਤ ਦੀ ਕਿਸਮ
|
|
1
|
ਵਾਈਐੱਸਆਰ ਕਡੱਪਾ
|
ਜੀਐੱਮਸੀ ਕਡੱਪਾ
|
ਸੀਸੀਬੀ
|
|
2
|
ਐੱਸਪੀਐੱਸਆਰ ਨੇਲੋਰ
|
ਏਸੀਐੱਸਆਰ ਜੀਐੱਮਸੀ ਨੇਲੋਰ
|
ਸੀਸੀਬੀ
|
|
3
|
ਸ੍ਰੀਕਾਕੁਲਮ
|
ਜੀਐੱਮਸੀ ਸ੍ਰੀਕਾਕੁਲਮ
|
ਸੀਸੀਬੀ
|
|
4
|
ਵਿਸ਼ਾਖਾਪਟਨਮ
|
ਏਐੱਮਸੀ, ਵਿਸ਼ਾਖਾਪਟਨਮ
|
ਸੀਸੀਬੀ
|
|
5
|
ਪ੍ਰਾਕਸਮ
|
ਜੀਐੱਮਸੀ ਓਨਗੋਲ
|
ਸੀਸੀਬੀ
|
|
6
|
ਅੰਨਾਕੱਪਾਲੀ
|
ਡੀਐੱਚ ਅੰਨਾਕੱਪਾਲੀ
|
ਸੀਸੀਬੀ
|
|
7
|
ਈਸਟ ਗੋਦਾਵਰੀ
|
ਜੀਐੱਮਸੀ ਰਾਜਾਮਹੇਂਦ੍ਰਾਵਰਮ
|
ਸੀਸੀਬੀ
|
|
8
|
ਕੁਰਨੂਲ
|
ਕੇਐੱਮਸੀ ਕੁਰਨੂਲ
|
ਸੀਸੀਬੀ
|
|
9
|
ਸ੍ਰੀ ਸੱਤਿਆ ਸਾਈ
|
ਡੀਐੱਚ ਹਿੰਦੂਪੁਰ
|
ਸੀਸੀਬੀ
|
|
10
|
ਐੱਨਟੀਆਰ
|
ਐੱਸਐੱਮਸੀ, ਵਿਜੈਵਾੜਾ
|
ਸੀਸੀਬੀ
|
|
11
|
ਪਾਰਵਤੀਪੂਰਮ ਮਣਯਮ
|
ਏਐੱਚ ਸੀਥਾਮਪੇਟਾ
|
ਆਈਪੀਐੱਚਐੱਲ
|
|
12
|
ਅੰਨਤਪੁਰਾਮੁ
|
ਏਐੱਚ ਗੁੰਟਾਕਲ
|
ਆਈਪੀਐੱਚਐੱਲ
|
|
13
|
ਚਿਤੌੜ
|
ਏਐੱਚ ਪਾਲਾਮਨੇਰ
|
ਆਈਪੀਐੱਚਐੱਲ
|
|
14
|
ਵਿਸ਼ਾਖਾਪਟਨਮ
|
ਏਐੱਚ ਅਗਨਮਪੁਡੀ
|
ਆਈਪੀਐੱਚਐੱਲ
|
|
15
|
ਐੱਨਟੀਆਰ
|
ਏਐੱਚ ਨੰਦੀਗਾਮਾ
|
ਆਈਪੀਐੱਚਐੱਲ
|
|
16
|
ਬਪਾਟਲਾ
|
ਏਐੱਚ ਚਿਰਾਲਾ
|
ਆਈਪੀਐੱਚਐੱਲ
|
|
17
|
ਅਲੁੱਰੀ ਸੀਤਾਰਾਮ ਰਾਜੂ
|
ਏਐੱਚ ਅਰਕੂ
|
ਆਈਪੀਐੱਚਐੱਲ
|
|
18
|
ਪਾਲਨਾਡੂ
|
ਏਐੱਚ ਨਰਾਸਰਾਓਪੇਟਾ
|
ਆਈਪੀਐੱਚਐੱਲ
|
|
19
|
ਨੰਦਿਆਲ
|
ਏਐੱਚ ਬਾਨਗਾਨਾਪੱਲੀ
|
ਆਈਪੀਐੱਚਐੱਲ
|
|
20
|
ਈਸਟ ਗੋਦਾਵਰੀ
|
ਏਐੱਚ ਅੰਨਾਪਰਥੀ
|
ਆਈਪੀਐੱਚਐੱਲ
|
|
21
|
ਕਾਕੀਨਾਡਾ
|
ਏਐੱਚ ਤੁਨੀ
|
ਆਈਪੀਐੱਚਐੱਲ
|
|
22
|
ਐੱਸਪੀਐੱਸਆਰ ਨੇਲੋਰ
|
ਏਐੱਚ ਗੁਡੁਰ
|
ਆਈਪੀਐੱਚਐੱਲ
|
****
ਐੱਸਆਰ /ਏਕੇ
HFW/HFM Inauguration of CCBs and IPHLs/12Sept 2026/1
(Release ID: 2309704)
ਵਿਜ਼ੀਟਰ ਕਾਊਂਟਰ : 3