ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ “ਸੰਮਲਿਤ ਆਲਮੀ ਸ਼ਾਸਨ ਅਤੇ ਬਹੁਪੱਖੀਵਾਦ ਨੂੰ ਮਜ਼ਬੂਤ ਬਣਾਉਣ” ਦੇ ਵਿਸ਼ੇ ’ਤੇ ਬ੍ਰਿਕਸ ਸੈਸ਼ਨ ਦੀ ਪ੍ਰਧਾਨਗੀ ਕੀਤੀ

Posted On: 13 SEP 2026 10:48AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 12 ਸਤੰਬਰ 2026 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੌਰਾਨ “ਸੰਮਲਿਤ ਆਲਮੀ ਸ਼ਾਸਨ ਅਤੇ ਬਹੁਪੱਖੀਵਾਦ ਨੂੰ ਮਜ਼ਬੂਤ ਬਣਾਉਣ” ਦੇ ਵਿਸ਼ੇ ’ਤੇ ਬ੍ਰਿਕਸ ਸੈਸ਼ਨ ਦੀ ਪ੍ਰਧਾਨਗੀ ਕੀਤੀ।

2. ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਜ਼ੋਰ ਦਿੰਦਿਆਂ ਕਿਹਾ ਕਿ:

i. ਗਲੋਬਲ ਸਾਊਥ ਵਿਸ਼ਵ ਪੱਧਰੀ ਸੰਕਟਾਂ ਵਿੱਚ ਮੋਹਰੀ ਕਤਾਰ ਵਿੱਚ ਹੈ, ਪਰ ਫੈਸਲੇ ਲੈਣ ਵਿੱਚ ਪਿਛਲੀ ਕਤਾਰ ਵਿੱਚ ਹੈ। ਸਾਨੂੰ “ਵਿਸ਼ੇਸ਼ ਅਧਿਕਾਰਾਂ ਦੇ ਪਿਰਾਮਿਡ” ਨੂੰ “ਭਾਈਵਾਲੀ ਦੇ ਮੰਚ” ਵਿੱਚ ਬਦਲਣਾ ਚਾਹੀਦਾ ਹੈ।

ii. ਆਲਮੀ ਸ਼ਾਸਨ ਨੂੰ ਅੱਜ ਦੀਆਂ ਹਕੀਕਤਾਂ ਨੂੰ ਦਰਸਾਉਣਾ ਚਾਹੀਦਾ ਹੈ, ਜਿਸ ਵਿੱਚ ਖ਼ਾਸ ਤੌਰ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਰਗੀਆਂ ਸੰਸਥਾਵਾਂ ਵਿੱਚ ਵਧੇਰੇ ਪ੍ਰਤੀਨਿਧਤਾ ਹੋਵੇ।

iii. ਗਲੋਬਲ ਸਾਊਥ ਨੂੰ ਨਿਯਮਾਂ ਦੀ ਪਾਲਣਾ ਕਰਨ ਵਾਲੇ ਤੋਂ ਨਿਯਮ ਬਣਾਉਣ ਵਾਲੇ ਦੀ ਭੂਮਿਕਾ ਵੱਲ ਲਿਜਾਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਬ੍ਰਿਕਸ ਰਾਹੀਂ, ਅਸੀਂ ਗਲੋਬਲ ਸਾਊਥ ਦੇ ਨੌਜਵਾਨ ਕੂਟਨੀਤਿਕਾਂ ਅਤੇ ਨੀਤੀ-ਘਾੜਿਆਂ ਨੂੰ ਗੱਲਬਾਤ ਦੇ ਹੁਨਰ, ਵਿਹਾਰਕ ਸਿਖਲਾਈ ਅਤੇ ਕਾਨੂੰਨੀ ਮੁਹਾਰਤ ਪ੍ਰਦਾਨ ਕਰ ਸਕਦੇ ਹਾਂ।

iv. ਸਮੁੰਦਰੀ ਯਾਤਰੀਆਂ ਦਾ ਆਲਮੀ ਵਪਾਰ ਵਿੱਚ ਮਹੱਤਵਪੂਰਨ ਯੋਗਦਾਨ ਹੈ, ਫਿਰ ਵੀ ਸੰਕਟ ਦੇ ਸਮੇਂ ਉਨ੍ਹਾਂ ਨੂੰ ਅਕਸਰ ਢੁਕਵੀਂ ਸਹਾਇਤਾ ਨਹੀਂ ਮਿਲਦੀ ਅਤੇ ਉਨ੍ਹਾਂ ਨੇ ਸਮੁੰਦਰੀ ਯਾਤਰੀਆਂ ਲਈ ਐਮਰਜੈਂਸੀ ਸਹਾਇਤਾ ਨੈੱਟਵਰਕ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ।

3. ਪ੍ਰਧਾਨ ਮੰਤਰੀ ਨੇ ਇਹ ਆਖਦਿਆਂ ਆਪਣਾ ਸੰਬੋਧਨ ਸਮਾਪਤ ਕੀਤਾ ਕਿ ਜੇ ਸਾਡਾ ਭਵਿੱਖ ਸਾਂਝਾ ਹੈ ਤਾਂ ਉਸ ਭਵਿੱਖ ਨੂੰ ਆਕਾਰ ਦੇਣ ਦਾ ਅਧਿਕਾਰ ਵੀ ਸਾਂਝਾ ਹੋਣਾ ਚਾਹੀਦਾ ਹੈ—ਆਵਾਜ਼ ਤੋਂ ਪ੍ਰਭਾਵ ਤੱਕ, ਵਿਸ਼ੇਸ਼ ਅਧਿਕਾਰ ਤੋਂ ਭਾਈਵਾਲੀ ਤੱਕ। ਪ੍ਰਧਾਨ ਮੰਤਰੀ ਦੇ ਉਦਘਾਟਨੀ ਸੰਬੋਧਨ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

4. ਸੈਸ਼ਨ ਦੀ ਸਮਾਪਤੀ ਨਵੀਂ ਦਿੱਲੀ ਬ੍ਰਿਕਸ ਆਗੂਆਂ ਦੇ ਐਲਾਨਨਾਮੇ ਨੂੰ ਅਪਣਾਉਣ ਨਾਲ ਹੋਈ, ਜਿਸ ਵਿੱਚ ਅੱਗੇ ਬ੍ਰਿਕਸ ਸਹਿਯੋਗ ਲਈ ਸਾਂਝੀਆਂ ਤਰਜੀਹਾਂ, ਵਚਨਬੱਧਤਾ ਅਤੇ ਦਿਸ਼ਾ ਨਿਰਧਾਰਤ ਕੀਤੀ ਗਈ ਹੈ। ਐਲਾਨਨਾਮੇ ਨੂੰ ਇੱਥੇ ਦੇਖਿਆ ਜਾ ਸਕਦਾ ਹੈ।

***********

ਐੱਮਜੇਪੀਐੱਸ/ਐੱਸਐੱਸ/ਐੱਸਟੀ


(Release ID: 2309700) ਵਿਜ਼ੀਟਰ ਕਾਊਂਟਰ : 4