ਖੇਤੀਬਾੜੀ ਮੰਤਰਾਲਾ
ਬਦ੍ਰੀ ਪਸ਼ੂਆਂ ਵਿੱਚ ਓਪੀਯੂ-ਆਈਵੀਐੱਫ (OPU-IVF) ਤਕਨਾਲੋਜੀ ਰਾਹੀਂ ਇੱਕ ਵੱਛੇ ਦਾ ਜਨਮ: ਉੱਤਰਾਖੰਡ ਦੀ ਦੇਸੀ ਨਸਲ ਦੀ ਸੰਭਾਲ ਅਤੇ ਜੈਨੇਟਿਕ ਸੁਧਾਰ ਵੱਲ ਇੱਕ ਵੱਡੀ ਪ੍ਰਾਪਤੀ
ਉੱਨਤ ਭਰੂਣ ਤਕਨਾਲੋਜੀ ਨੇ ਬਿਹਤਰੀਨ ਬਦ੍ਰੀ ਪਸ਼ੂਆਂ ਦੇ ਜਰਮਪਲਾਜ਼ਮ ਦੇ ਮਲਟੀਪਲੀਕੇਸ਼ਨ ਲਈ ਇੱਕ ਨਵਾਂ ਰਸਤਾ ਖੋਲ੍ਹਿਆ ਹੈ
Posted On:
12 SEP 2026 11:45AM by PIB Chandigarh
ਦੇਸੀ ਪਸ਼ੂਆਂ ਦੀਆਂ ਨਸਲਾਂ ਦੀ ਸੰਭਾਲ, ਆਬਾਦੀ ਵਿਸਥਾਰ ਅਤੇ ਜੈਨੇਟਿਕ ਸੁਧਾਰ ਵੱਲ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ। ਅਕਾਦਮਿਕ ਡੇਅਰੀ ਫਾਰਮ ਵਿਖੇ ‘ਓਵਮ ਪਿਕ-ਅੱਪ’ ਅਤੇ ‘ਇਨ ਵਿਟਰੋ ਫਰਟੀਲਾਈਜ਼ੇਸ਼ਨ (OPU-IVF)’ ਤਕਨੀਕ ਦੀ ਵਰਤੋਂ ਕਰਦੇ ਹੋਏ ਇੱਕ ਸਿਹਤਮੰਦ ਬਦ੍ਰੀ ਵੱਛੇ ਦਾ ਜਨਮ ਹੋਇਆ। ਇਸ ਲਈ, ਬਦ੍ਰੀ ਨਸਲ ਦੇ ਭਰੂਣ ਨੂੰ ਸਾਹੀਵਾਲ ਨਸਲ ਦੀ ਗਾਂ ਵਿੱਚ ਟ੍ਰਾਂਸਫਰ ਕੀਤਾ ਗਿਆ ਸੀ। ਵੱਛੇ ਦਾ ਜਨਮ 11 ਸਤੰਬਰ 2026 ਨੂੰ ਹੋਇਆ ਸੀ। ਬਦ੍ਰੀ ਪਸ਼ੂ ਉੱਤਰਾਖੰਡ ਦਾ ਇੱਕ ਮਹੱਤਵਪੂਰਨ ਦੇਸੀ ਜੈਨੇਟਿਕ ਸਰੋਤ ਹਨ ਅਤੇ ਇਨ੍ਹਾਂ ਨੂੰ ਉੱਤਰਾਖੰਡ ਦਾ ਰਾਜ ਜਾਨਵਰ ਮੰਨਿਆ ਜਾਂਦਾ ਹੈ।
ਇਹ ਪ੍ਰਾਪਤੀ ਕਰਨਾਲ ਵਿੱਚ ਆਈਸੀਏਆਰ-ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ (ਆਈਸੀਏਆਰ- ਐੱਨਡੀਆਰਆਈ) ਅਤੇ ਪੰਤਨਗਰ, ਉਤਰਾਖੰਡ ਵਿੱਚ ਜੀ.ਬੀ. ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਵਿਚਕਾਰ ਸਹਿਯੋਗ ਰਾਹੀਂ ਪ੍ਰਾਪਤ ਕੀਤੀ ਗਈ ਹੈ, ਜਿਸ ਨੂੰ ਉੱਤਰਾਖੰਡ ਬਾਇਓਟੈਕਨਾਲੋਜੀ ਕੌਂਸਲ, ਹਲਦੀ (Haldi) ਤੋਂ ਵਿੱਤੀ ਸਹਾਇਤਾ ਪ੍ਰਾਪਤ ਹੋਈ। ਇਹ ਪ੍ਰਾਪਤੀ ਕੀਮਤੀ ਬਦ੍ਰੀ ਜਰਮਪਲਾਜ਼ਮ ਦੀ ਸੰਭਾਲ, ਤੇਜ਼ੀ ਨਾਲ ਮਲਟੀਪਲੀਕੇਸ਼ਨ ਅਤੇ ਜੈਨੇਟਿਕ ਸੁਧਾਰ ਲਈ ਉੱਨਤ ਪ੍ਰਜਨਨ ਬਾਇਓਟੈਕਨਾਲੋਜੀ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।
ਇਸ ਪ੍ਰਾਪਤੀ ਬਾਰੇ ਬੋਲਦਿਆਂ, ਕਰਨਾਲ ਦੇ ਆਈਸੀਏਆਰ-ਐੱਨਡੀਆਰਆਈ ਦੇ ਡਾਇਰੈਕਟਰ ਡਾ. ਧੀਰ ਸਿੰਘ ਨੇ ਕਿਹਾ ਕਿਓਪੀਯੂ-ਆਈਵੀਐੱਫ ਵਰਗੀਆਂ ਉੱਨਤ ਪ੍ਰਜਨਨ ਤਕਨੀਕਾਂ ਸ਼ਾਨਦਾਰ ਮਾਦਾ ਜਰਮਪਲਾਜ਼ਮ ਦੇ ਤੇਜ਼ੀ ਨਾਲ ਗੁਣਾ ਕਰਨ ਵਿੱਚ ਮਦਦ ਕਰ ਸਕਦੀਆਂ ਹਨ ਅਤੇ ਬਦ੍ਰੀ ਪਸ਼ੂਆਂ ਦੀ ਨਸਲ ਸੁਧਾਰ ਅਤੇ ਜਰਮਪਲਾਜ਼ਮ ਸੰਭਾਲ ਲਈ ਯੋਜਨਾਬੱਧ ਪ੍ਰੋਗਰਾਮ ਬਣਾਉਣ ਵਿੱਚ ਸਹਾਇਤਾ ਕਰ ਸਕਦੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਫਲ ਜਨਮ ਨਸਲ ਸੰਭਾਲ ਅਤੇ ਜੈਨੇਟਿਕ ਸੁਧਾਰ ਲਈ ਤਕਨਾਲੋਜੀ-ਅਧਾਰਿਤ ਪਹੁੰਚਾਂ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਨੀਂਹ ਰੱਖੇਗਾ।
ਇਹ ਖੋਜ ਪ੍ਰੋਗਰਾਮ 2023 ਵਿੱਚ ਜੀ.ਬੀ. ਪੰਤ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾ. ਐੱਮ.ਐੱਸ. ਚੌਹਾਨ ਦੀ ਅਗਵਾਈ ਅਤੇ ਪਹਿਲਕਦਮੀ ਹੇਠ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੀ ਅਗਵਾਈ ਹੇਠ, ਜੀ.ਬੀ. ਪੰਤ ਯੂਨੀਵਰਸਿਟੀ ਅਤੇ ਆਈਸੀਏਆਰ-ਐਨਡੀਆਰਆਈ, ਕਰਨਾਲ ਵਿਚਕਾਰ ਇੱਕ ਵਿਗਿਆਨਕ ਸਹਿਯੋਗ ਸ਼ੁਰੂ ਕੀਤਾ ਗਿਆ ਸੀ, ਜਿਸਦਾ ਉਦੇਸ਼ ਬਦ੍ਰੀ ਪਸ਼ੂਆਂ ਦੇ ਜਰਮਪਲਾਜ਼ਮ ਦੀ ਸੰਭਾਲ ਅਤੇ ਮਲਟੀਪਲੀਕੇਸ਼ਨ ਲਈ ਉੱਨਤ ਪ੍ਰਜਨਨ ਤਕਨਾਲੋਜੀਆਂ ਸਥਾਪਿਤ ਕਰਨਾ ਸੀ। ਪਿਛਲੇ ਤਿੰਨ ਵਰ੍ਹਿਆਂ ਵਿੱਚ, ਇਕੱਠੇ ਕੰਮ ਕਰ ਰਹੀਆਂ ਵਿਗਿਆਨਕ ਟੀਮਾਂ ਨੇ ਬਦ੍ਰੀ ਪਸ਼ੂਆਂ ਲਈ ਓਪੀਯੂ-ਆਈਵੀਐੱਫ , ਭਰੂਣ ਉਤਪਾਦਨ ਅਤੇ ਭਰੂਣ ਟ੍ਰਾਂਸਪਲਾਂਟੇਸ਼ਨ ਪ੍ਰਕਿਰਿਆਵਾਂ ਸਥਾਪਿਤ ਕਰਨ ਲਈ ਕੰਮ ਕੀਤਾ ਹੈ।
ਓਪੀਯੂ-ਆਈਵੀਐੱਫ ਪ੍ਰੋਗਰਾਮ ਦੇ ਤਹਿਤ, ਅਲਟਰਾਸਾਊਂਡ-ਗਾਈਡਿਡ ‘ਓਵਮ ਪਿਕ-ਅੱਪ’ ਰਾਹੀਂ ਜੈਨੇਟਿਕ ਤੌਰ 'ਤੇ ਕੀਮਤੀ ਚੁਣੀਆਂ ਗਈਆਂ ਬਦ੍ਰੀ ਡੋਨਰ (Doner) ਗਾਵਾਂ ਤੋਂ ਅੰਡੇ (oocytes) ਇਕੱਠੇ ਕੀਤੇ ਗਏ ਸਨ। ਇਕੱਠੇ ਕੀਤੇ ਗਏ ਅੰਡੇ ਪਰਿਪੱਕ ਕੀਤੇ ਗਏ ਸਨ ਅਤੇ ਫਿਰ ਉਤਰਾਖੰਡ ਪਸ਼ੂਧਨ ਵਿਕਾਸ ਬੋਰਡ ਤੋਂ ਪ੍ਰਾਪਤ ਕੀਤੇ ਗਏ ਜੈਨੇਟਿਕ ਤੌਰ 'ਤੇ ਉੱਤਮ ਬਦ੍ਰੀ ਬਲਦ ਦੇ ਵੀਰਜ ਦੀ ਵਰਤੋਂ ਕਰਕੇ ਇਨ-ਵਿਟਰੋ ਫਰਟੀਲਾਈਜ਼ ਕੀਤੇ ਗਏ ਸਨ। ਨਤੀਜੇ ਵਜੋਂ ਭਰੂਣਾਂ ਨੂੰ ਨਿਯੰਤਰਿਤ ਪ੍ਰਯੋਗਸ਼ਾਲਾ ਦੀਆਂ ਸਥਿਤੀਆਂ ਵਿੱਚ ਵਿਕਸਿਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਸਹੀ ਢੰਗ ਨਾਲ ਕ੍ਰੋਸਬ੍ਰੇਡ ਪ੍ਰਾਪਤਕਰਤਾ ਗਾਵਾਂ ਵਿੱਚ ਲਗਾਇਆ ਗਿਆ ਸੀ। ਅਜਿਹੇ ਇੱਕ ਬਦ੍ਰੀ ਭਰੂਣ ਨੂੰ ਸਾਹੀਵਾਲ ਪ੍ਰਾਪਤਕਰਤਾ ਗਾਂ ਵਿੱਚ ਸਫਲਤਾਪੂਰਵਕ ਟ੍ਰਾਂਸਫਰ ਕੀਤਾ ਗਿਆ ਸੀ, ਜਿਸਨੇ ਬਾਅਦ ਵਿੱਚ ਇੱਕ ਸਿਹਤਮੰਦ ਬਦ੍ਰੀ ਮਾਦਾ ਵੱਛੇ ਨੂੰ ਜਨਮ ਦਿੱਤਾ।
ਇੱਕ ਹੋਰ ਸਿੰਕ੍ਰੋਨਾਈਜ਼ਡ ਕ੍ਰੋਸਬ੍ਰੇਡ ਪ੍ਰਾਪਤਕਰਤਾ ਗਾਂ ਦੇ ਵੀ ਅਗਲੇ 5-7 ਦਿਨਾਂ ਵਿੱਚ ਇੱਕ ਬਦ੍ਰੀ ਵੱਛੇ ਨੂੰ ਜਨਮ ਦੇਣ ਦੀ ਉਮੀਦ ਹੈ।
ਓਪੀਯੂ-ਆਈਵੀਐੱਫ ਤਕਨਾਲੋਜੀ ਦੀ ਵਰਤੋਂ ਕਰਕੇ ਬਦ੍ਰੀ ਵੱਛੇ ਦਾ ਸਫਲ ਉਤਪਾਦਨ ਉੱਤਰਾਖੰਡ ਵਿੱਚ ਬਦ੍ਰੀ ਪਸ਼ੂ ਜਰਮਪਲਾਜ਼ਮ ਦੀ ਸੰਭਾਲ, ਮਲਟੀਪਲੀਕੇਸ਼ਨ ਅਤੇ ਜੈਨੇਟਿਕ ਸੁਧਾਰ ਲਈ ਇੱਕ ਤਕਨਾਲੋਜੀ-ਅਧਾਰਿਤ ਪ੍ਰੋਗਰਾਮ ਸ਼ੁਰੂ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਤਕਨਾਲੋਜੀ ਜੈਨੇਟਿਕ ਤੌਰ 'ਤੇ ਉੱਤਮ ਗਾਂਵਾਂ ਤੋਂ ਕਈ ਭਰੂਣ ਬਣਾਉਣ ਵਿੱਚ ਮਦਦ ਕਰੇਗੀ, ਇਸ ਤਰ੍ਹਾਂ ਰਵਾਇਤੀ ਪ੍ਰਜਨਨ ਤਰੀਕਿਆਂ ਦੇ ਮੁਕਾਬਲੇ ਉੱਤਮ ਜਰਮਪਲਾਜ਼ਮ ਦੇ ਮਲਟੀਪਲੀਕੇਸ਼ਨ ਦੀ ਦਰ ਵਿੱਚ ਵਾਧਾ ਹੋਵੇਗਾ।
ਇਹ ਪ੍ਰੋਗਰਾਮ ਸਭ ਤੋਂ ਵਧੀਆ ਅਤੇ ਉੱਚ-ਉਪਜ ਦੇਣ ਵਾਲੀਆਂ ਬਦ੍ਰੀ ਗਾਵਾਂ ਦੀ ਕਲੋਨਿੰਗ 'ਤੇ ਵੀ ਕੰਮ ਕਰ ਰਿਹਾ ਹੈ। ਸਹਿਯੋਗੀ ਟੀਮ ਨੇ ਚੱਲ ਰਹੇ ਖੋਜ ਦੇ ਵੱਖ-ਵੱਖ ਪੜਾਵਾਂ ਰਾਹੀਂ ਕਲੋਨ ਕੀਤੇ ਬਦ੍ਰੀ ਭਰੂਣਾਂ ਨੂੰ ਸਫਲਤਾਪੂਰਵਕ ਤਿਆਰ ਕੀਤਾ ਹੈ। ਅਗਲੇ ਪੜਾਅ ਵਿੱਚ, ਓਪੀਯੂ-ਆਈਵੀਐੱਫ ਦੁਆਰਾ ਬਣਾਏ ਗਏ ਭਰੂਣਾਂ ਨੂੰ ਇਮਪਲਾਂਟ ਕਰਨ ਅਤੇ ਢੁਕਵੀਂ ਸਾਹੀਵਾਲ, ਕ੍ਰੋਸਬ੍ਰੇਡ ਅਤੇ ਬਦ੍ਰੀ ਪ੍ਰਾਪਤ ਕਰਨ ਵਾਲੀਆਂ ਗਾਵਾਂ ਵਿੱਚ ਕਲੋਨ ਕਰਨ ਦੀ ਯੋਜਨਾ ਹੈ। ਇਨ੍ਹਾਂ ਯਤਨਾਂ ਦਾ ਉਦੇਸ਼ ਸਭ ਤੋਂ ਵਧੀਆ ਬਦ੍ਰੀ ਜਰਮਪਲਾਜ਼ਮ ਦੀ ਗਿਣਤੀ ਨੂੰ ਤੇਜ਼ੀ ਨਾਲ ਵਧਾਉਣਾ ਅਤੇ ਇਸ ਦੇਸੀ ਨਸਲ ਦੇ ਲੰਬੇ ਸਮੇਂ ਦੇ ਬਚਾਅ ਅਤੇ ਜੈਨੇਟਿਕ ਸੁਧਾਰ ਵਿੱਚ ਯੋਗਦਾਨ ਪਾਉਣਾ ਹੈ।
ਇਹ ਪ੍ਰਾਪਤੀ ਹਿਮਾਲੀਅਨ ਖੇਤਰ ਵਿੱਚ ਟਿਕਾਊ ਪਸ਼ੂ ਵਿਕਾਸ ਲਈ ਸਥਾਨਕ ਜੈਨੇਟਿਕ ਸਰੋਤਾਂ ਨੂੰ ਉੱਨਤ ਪ੍ਰਜਨਨ ਬਾਇਓਟੈਕਨਾਲੌਜੀ ਨਾਲ ਜੋੜਨ ਦੀ ਸੰਭਾਵਨਾ ਨੂੰ ਉਜਾਗਰ ਕਰਦੀ ਹੈ। ਬਦ੍ਰੀ ਓਪੀਯੂ-ਆਈਵੀਐੱਫ ਵੱਛੇ ਦਾ ਸਫਲ ਜਨਮ ਉੱਤਰਾਖੰਡ ਵਿੱਚ ਸ਼ਾਨਦਾਰ ਬਦ੍ਰੀ ਜਰਮਪਲਾਜ਼ਮ ਦੀ ਸੰਭਾਲ, ਜੈਨੇਟਿਕ ਸੁਧਾਰ ਅਤੇ ਵਿਆਪਕ ਪ੍ਰਸਾਰ ਵੱਲ ਸਹਿਯੋਗੀ ਯਤਨਾਂ ਨੂੰ ਅੱਗੇ ਵਧਾਉਣ ਲਈ ਇੱਕ ਆਧਾਰ ਪ੍ਰਦਾਨ ਕਰਦਾ ਹੈ।
ਆਈਸੀਏਆਰ-ਐਨਡੀਆਰਆਈ, ਕਰਨਾਲ ਅਤੇ ਜੀ.ਬੀ ਪੰਤ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ, ਪੰਤਨਗਰ, ਸਵਦੇਸ਼ੀ ਜਾਨਵਰਾਂ ਦੀਆਂ ਨਸਲਾਂ ਦੀ ਸੰਭਾਲ, ਜੈਨੇਟਿਕ ਸੁਧਾਰ ਅਤੇ ਟਿਕਾਊ ਵਰਤੋਂ ਲਈ ਖੋਜ ਅਤੇ ਤਕਨਾਲੋਜੀ ਟ੍ਰਾਂਸਫਰ ਪਹਿਲਕਦਮੀਆਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ।
******
ਆਰਸੀ/ਐੱਮਐੱਸ/ਏਕੇ
(Release ID: 2309635)
ਵਿਜ਼ੀਟਰ ਕਾਊਂਟਰ : 8