ਵਣਜ ਤੇ ਉਦਯੋਗ ਮੰਤਰਾਲਾ
ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਬ੍ਰਿਕਸ ਦੇਸ਼ਾਂ ਵਿਚਕਾਰ ਸਥਾਈ, ਮਜ਼ਬੂਤ ਅਤੇ ਜ਼ਿਆਦਾ ਸੰਤੁਲਿਤ ਵਪਾਰ ਦਾ ਸੱਦਾ ਦਿੱਤਾ
ਸ਼੍ਰੀ ਗੋਇਲ ਨੇ ਮੈਂਬਰ ਦੇਸ਼ਾਂ ਤੋਂ ਬਜ਼ਾਰ ਖੋਲ੍ਹਣ ਅਤੇ ਨਿਯਮ-ਕਾਨੂੰਨ ਦੀਆਂ ਪ੍ਰਕਿਰਿਆਵਾਂ ਨੂੰ ਅਸਾਨ ਬਣਾਉਣ ਦੀ ਤਾਕੀਦ ਕੀਤੀ
ਸ਼੍ਰੀ ਗੋਇਲ ਨੇ ਬ੍ਰਿਕਸ ਮੈਂਬਰ ਅਤੇ ਸਹਿਯੋਗੀ ਦੇਸ਼ਾਂ ਤੋਂ ਪੇਮੈਂਟ ਸਿਸਟਮ ਨੂੰ ਜੋੜਣ ਅਤੇ ਇੱਕ ਦੂਜੇ ਦੀਆਂ ਸਥਾਨਕ ਕਰੰਸੀਆਂ ਵਿੱਚ ਵਪਾਰ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ
ਸ੍ਰੀ ਗੋਇਲ ਨੇ ਖੇਤੀਬਾੜੀ, ਫਾਰਮਾਸਿਊਟੀਕਲ, ਇੰਜੀਨੀਅਰਿੰਗ, ਇਲੈਕਟ੍ਰੌਨਿਕਸ, ਆਟੋਮੋਬਾਈਲ, ਸੇਵਾਵਾਂ, ਸਟਾਰਟਅੱਪ ਅਤੇ ਉੱਭਰਦੀਆਂ ਤਕਨਾਲੋਜੀਆਂ ਦੇ ਖੇਤਰਾਂ ਵਿੱਚ ਵਧੇਰੇ ਸਹਿਯੋਗ 'ਤੇ ਜ਼ੋਰ ਦਿੱਤਾ
ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸਪਲਾਈ ਚੇਨ ਕਨੈਕਟੀਵਿਟੀ, ਵਪਾਰ ਨੂੰ ਅਸਾਨ ਬਣਾਉਣ ਅਤੇ ਇਨੋਵੇਸ਼ਨ ਨੂੰ ਬ੍ਰਿਕਸ ਦੀਆਂ ਮੁੱਖ ਤਰਜੀਹਾਂ ਦੱਸਿਆ
Posted On:
11 SEP 2026 12:10PM by PIB Chandigarh
ਆਲਮੀ ਵਪਾਰ ਵਿੱਚ ਬ੍ਰਿਕਸ ਦੀ ਲਗਭਗ ਇੱਕ-ਚੌਥਾਈ ਹਿਸੇਦਾਰੀ ਨੂੰ ਦੇਖਦੇ ਹੋਏ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਮੈਂਬਰ ਅਤੇ ਸਹਿਯੋਗੀ ਦੇਸ਼ਾਂ ਵਿਚਕਾਰ ਸਥਾਈ, ਮਜ਼ਬੂਤ ਅਤੇ ਜ਼ਿਆਦਾ ਸੰਤੁਲਿਤ ਵਪਾਰਕ ਸਬੰਧ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਨਵੀਂ ਦਿੱਲੀ ਵਿੱਚ ਬ੍ਰਿਕਸ ਬਿਜ਼ਨਸ ਫੋਰਮ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗੋਇਲ ਨੇ ਆਰਥਿਕ ਸਹਿਯੋਗ ਦੀ ਪੂਰੀ ਸਮਰੱਥਾ ਦਾ ਲਾਭ ਚੁੱਕਣ ਲਈ ਬਜ਼ਾਰ ਤੱਕ ਬਿਹਤਰ ਪਹੁੰਚ, ਵਿਭਿੰਨ ਸਪਲਾਈ ਚੇਨ ਅਤੇ ਅਸਾਨ ਨਿਯਮ-ਕਾਨੂੰਨ ਪ੍ਰਕਿਰਿਆਵਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਫੋਰਮ ਮਹੱਤਵਪੂਰਨ ਨਤੀਜੇ ਦੇਵੇਗਾ ਅਤੇ ਬ੍ਰਿਕਸ ਦੇਸ਼ਾਂ ਵਿੱਚ ਆਰਥਿਕ ਗੱਲਬਾਤ ਅਤੇ ਵਪਾਰਕ ਸਾਂਝੇਦਾਰੀ ਨੂੰ ਵੱਡੇ ਪੱਧਰ ‘ਤੇ ਲੈ ਜਾਵੇਗਾ।
ਉਦਘਾਟਨ ਸੈਸ਼ਨ ਨੂੰ ਰੂਸੀ ਸੰਘ ਦੇ ਆਰਥਿਕ ਵਿਕਾਸ ਮੰਤਰੀ ਮਹਾਮਹਿਮ ਮੈਕਸਿਮ ਰੇਸ਼ੇਤਨਿਕੋਵ (H.E. Maxim Reshetnikov); ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ; ਵਣਜ ਅਤੇ ਉਦਯੋਗ ਅਤੇ ਇਲੈਕਟ੍ਰੋਨਿਕ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ; ਅਤੇ ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਵੀ ਸੰਬੋਧਨ ਕੀਤਾ।
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਬ੍ਰਿਕਸ ਦੇਸ਼ਾਂ ਵਿੱਚ ਵਪਾਰ ਦਾ ਇੱਕ ਮਹੱਤਵਪੂਰਨ ਥੰਮ੍ਹ ਹੈ। ਉਨ੍ਹਾਂ ਨੇ ਇੰਜੀਨੀਅਰਿੰਗ ਦੇ ਸਮਾਨ ਅਤੇ ਇਲੈਕਟ੍ਰੌਨਿਕੀ ਵਿੱਚ ਦੇਸ਼ ਦੀ ਮਜ਼ਬੂਤ ਸਮਰੱਥਾਵਾਂ ‘ਤੇ ਚਾਨਣਾ ਪਾਇਆ, ਜੋ ਭਾਰਤ ਦੇ ਬਣਾਏ ਸਮਾਨਾਂ ਦੇ ਨਿਰਯਾਤ ਦਾ ਸਭ ਤੋਂ ਵੱਡਾ ਹਿੱਸਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਦੁਨੀਆ ਦੀ ਫਾਰਮੇਸੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਬ੍ਰਿਕਸ ਦੇਸ਼ਾਂ ਨੂੰ ਅਜਿਹੇ ਹੋਰ ਉਤਪਾਦਾਂ ਲਈ ਇੱਕ ਮਹੱਤਵਪੂਰਨ ਬਜ਼ਾਰ ਵਜੋਂ ਦੇਖਦਾ ਹੈ, ਜਿਨ੍ਹਾਂ ਨੂੰ ਉਹ ਇੱਕ ਭਰੋਸੇਯੋਗ ਸਹਿਯੋਗੀ ਵਜੋਂ ਦੁਨੀਆ ਤੱਕ ਪਹੁੰਚਣਾ ਚਾਹੁੰਦਾ ਹੈ।
ਸਹਿਯੋਗੀ ਦੇਸ਼ਾਂ ਵਿੱਚ ਸਥਾਈ ਅਤੇ ਮਜ਼ਬੂਤ ਵਪਾਰ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਸਪਲਾਈ ਚੇਨਾਂ ਵਿੱਚ ਵਿਭਿੰਨਤਾ ਹੋਣੀ ਚਾਹੀਦੀ ਹੈ ਅਤੇ ਵਪਾਰ ਕਿਸੇ ਵੀ ਮੈਂਬਰ ਦੇਸ਼ ਵਿੱਚ ਵਿਕਾਸ ਅਤੇ ਲੋਕਾਂ ਦੀ ਭਲਾਈ ਵਿੱਚ ਰੁਕਾਵਟ ਨਹੀਂ ਬਣਨਾ ਚਾਹੀਦਾ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨਾਲ ਇੱਕ-ਦੂਜੇ ਦੇ ਉਤਪਾਦਾਂ- ਜਿਨ੍ਹਾਂ ਵਿੱਚ ਕੱਚਾ ਮਾਲ ਅਤੇ ਜ਼ਰੂਰੀ ਮਿਨਰਲਸ ਸ਼ਾਮਲ ਹਨ- ਲਈ ਆਪਣੇ ਬਜ਼ਾਰ ਖੋਲ੍ਹਣ ਦਾ ਸੱਦਾ ਦਿੱਤਾ।
ਸ਼੍ਰੀ ਗੋਇਲ ਨੇ ਕਿਹਾ ਕਿ ਸਪਲਾਈ ਚੇਨ ਤਦ ਹੀ ਮਜ਼ਬੂਤ ਹੁੰਦੀ ਹੈ ਜਦੋਂ ਉਹ ਦੋਨਾਂ ਪਾਸੇ ਕੰਮ ਕਰਦੀ ਹੈ। ਇਹ ਦੇਖਦੇ ਹੋਏ ਕਿ 88 ਪ੍ਰਤੀਸ਼ਤ ਦੇਸ਼ਾਂ ਲਈ ਟੈਰਿਫ ਦੀ ਤੁਲਨਾ ਵਿੱਚ ਗੈਰ-ਟੈਰਿਫ ਉਪਾਵਾਂ ਨਾਲ ਨਿਰਯਾਤ ਦੀ ਲਾਗਤ ਜ਼ਿਆਦਾ ਆਉਂਦੀ ਹੈ, ਉਨ੍ਹਾਂ ਨੇ ਬਜ਼ਾਰ ਤੱਕ ਅਸਾਨ ਅਤੇ ਸੁਚਾਰੂ ਪਹੁੰਚ ਦੀ ਵਕਾਲਤ ਕੀਤੀ। ਉਨ੍ਹਾਂ ਨੇ ਬ੍ਰਿਕਸ ਮੈਂਬਰ ਅਤੇ ਸਹਿਯੋਗੀ ਦੇਸ਼ਾਂ ਨਾਲ ਆਪਣੇ ਬਜ਼ਾਰ ਖੋਲ੍ਹਣ ਅਤੇ ਨਾਲ ਹੀ ਮਿਲ ਕੇ ਕੰਮ ਕਰਦੇ ਹੋਏ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਅਸਾਨ ਬਣਾਉਣ ਅਤੇ ਖੇਰ ਜੀ ਤੇਜ਼ੀ ਨਾਲ ਮਨਜ਼ੂਰੀ ਨੂੰ ਸੁਵਿਧਾਜਨਕ ਬਣਾਉਣ ਦੀ ਤਾਕੀਦ ਕੀਤੀ।
ਸ਼੍ਰੀ ਗੋਇਲ ਨੇ ਖੇਤੀਬਾੜੀ ਖੇਤਰ ਵਿੱਚ ਜ਼ਿਆਦਾ ਸਹਿਯੋਗ ਦਾ ਸੱਦਾ ਦਿੱਤਾ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਤੋਂ ਐਗ੍ਰੀ-ਟੈਕ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਨੂੰ ਕਿਹਾ ਤਾਂ ਜੋ ਉਹ ਖੁਰਾਕ ਸੁਰੱਖਿਆ ਦੇ ਹਿਤ ਵਿੱਚ ਸਾਰੇ ਬ੍ਰਿਕਸ ਦੇਸ਼ਾਂ ਦੇ ਕਿਸਾਨਾਂ ਲਈ ਸੰਯੁਕਤ ਤੌਰ ‘ਤੇ ਸਮਾਧਾਨ ਵਿਕਸਿਤ ਕਰ ਸਕਣ। ਉਨ੍ਹਾਂ ਨੇ ਦੇਸ਼ਾਂ ਤੋਂ ਇਹ ਵੀ ਸੱਦਾ ਦਿੱਤਾ ਕਿ ਉਹ ਇੱਕ-ਦੂਜੇ ਲਈ ਆਪਣੇ ਸੇਵਾ ਬਜ਼ਾਰ ਨੂੰ ਸਹੀਂ ਮਾਇਨੇ ਵਿੱਚ ਖੋਲ੍ਹਣ, ਸਰਹੱਦਾਂ ਤੋਂ ਪਾਰ ਪੇਸ਼ੇਵਰਾਂ ਦੀ ਆਵਾਜਾਈ ਨੂੰ ਅਸਾਨ ਬਣਾਏ ਅਤੇ ਇੱਕ-ਦੂਜੇ ਦੀ ਪੇਸ਼ੇਵਰ ਯੋਗਤਾਵਾਂ ਨੂੰ ਮਾਨਤਾ ਦੇਣਾ ਅਸਾਨ ਬਣਾਏ।
ਭਾਰਤ ਦੇ ਸਟਾਰਟਅੱਪ ਅਤੇ ਉੱਦਮਤਾ ਈਕੋਸਿਸਟਮ ਵਿੱਚ ਮਹਿਲਾਵਾਂ ਦੀ ਭਾਗੀਦਾਰੀ ‘ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਮਾਨਤਾ ਪ੍ਰਾਪਤ 2,50,000 ਸਟਾਰਟਅੱਪਸ ਵਿੱਚੋਂ 45 ਪ੍ਰਤੀਸ਼ਤ ਤੋਂ ਜ਼ਿਆਦਾ ਵਿੱਚ ਘੱਟੋ-ਘੱਟ ਇੱਕ ਮਹਿਲਾ ਸਾਂਝੇਦਾਰ ਜਾਂ ਡਾਇਰੈਕਟਰ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਦਿੱਤੇ ਗਏ ਛੋਟੇ ਲੋਨ ਦਾ 2 ਤਿਹਾਈ ਹਿੱਸਾ ਮਹਿਲਾ ਉੱਦਮੀਆਂ ਨੂੰ ਦਿੱਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਪੈਰਾਂ ‘ਤੇ ਖੜੇ ਹੋਣ ਅਤੇ ਸੁਤੰਤਰ ਅਤੇ ਆਤਮਨਿਰਭਰ ਬਣਨ ਵਿੱਚ ਮਦਦ ਮਿਲੀ ਹੈ। ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਨਵੀਂ ਦਿੱਲੀ ਵਿੱਚ ਹੋਈ ਬ੍ਰਿਕਸ ਮਹਿਲਾ ਵਪਾਰ ਗਠਬੰਧਨ ਦੀ ਮੀਟਿੰਗ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਗੋਇਲ ਨੇ ਉਨ੍ਹਾਂ ਨੇ ਇਸ ਗਠਬੰਧਨ ਨਾਲ ਇਹ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਕਿ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮ ਹਰ ਬ੍ਰਿਕਸ ਪ੍ਰਦਰਸ਼ਨੀ, ਵਪਾਰ ਮੇਲੇ ਅਤੇ ਹੋਰ ਅਜਿਹੇ ਮੌਕਿਆਂ ਵਿੱਚ ਹਿੱਸਾ ਲੈਣ ਜਿਨ੍ਹਾਂ ਨੂੰ ਪ੍ਰੋਤਸਾਹਿਤ ਅਤੇ ਸਮਰਥਿਤ ਕੀਤਾ ਜਾ ਸਕੇ।
ਸ਼੍ਰੀ ਗੋਇਲ ਨੇ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਤਿਆਰ ਕਰਨ ਵਿੱਚ ਭਾਰਤ ਦੀਆਂ ਅਹਿਮ ਪਹਿਲਕਦਮੀਆਂ 'ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ 'ਯੂਨੀਫਾਈਡ ਪੇਮੈਂਟਸ ਇੰਟਰਫੇਸ' (UPI) ਵਿੱਚ ਅੱਜ ਸਲਾਨਾ 250 ਅਰਬ ਤੋਂ ਵੱਧ ਲੈਣ-ਦੇਣ (ਟ੍ਰਾਂਜੈਕਸ਼ਨਾਂ) ਹੁੰਦੇ ਹਨ, ਜੋ ਵਿਸ਼ਵ ਪੱਧਰ 'ਤੇ ਡੇਟਾ ਦੇ ਹਿਸਾਬ ਨਾਲ ਅੱਧੇ ਤੋਂ ਜ਼ਿਆਦਾ ਲੈਣ-ਦੇਣ ਹੈ। ਉਨ੍ਹਾਂ ਦੱਸਿਆ ਕਿ UPI ਨੂੰ 11 ਦੇਸ਼ਾਂ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਬ੍ਰਿਕਸ (BRICS) ਮੈਂਬਰ ਅਤੇ ਸਹਿਯੋਗੀ ਦੇਸ਼ਾਂ ਤੋਂ ਤਾਕੀਦ ਕੀਤੀ ਕਿ ਉਹ ਆਪਣੇ ਪੇਮੈਂਟ ਸਿਸਟਮ ਨੂੰ ਜੋੜਨ, ਇੱਕ ਦੂਜੇ ਦੀਆਂ ਸਥਾਨਕ ਕਰੰਸੀਆਂ ਵਿੱਚ ਵਪਾਰ ਨੂੰ ਹੁਲਾਰਾ ਦੇਣ, ਡਿਜੀਟਲ ਵਪਾਰ ਨੂੰ ਆਲਮੀ ਬਣਾਉਣ ਅਤੇ ਉਭਰਦੀਆਂ ਤਕਨੀਕਾਂ ਲਈ ਮਿਲ ਕੇ ਕੰਮ ਕਰਨ।
ਉਨ੍ਹਾਂ ਨੇ ਕਿਹਾ ਕਿ ਭਾਰਤ ਖੇਤੀਬਾੜੀ, ਫਾਰਮਾਸਿਊਟੀਕਲ, ਇੰਜੀਨੀਅਰਿੰਗ, ਇਲੈਕਟ੍ਰੌਨਿਕਸ, ਆਟੋਮੋਬਾਈਲ ਅਤੇ ਆਟੋ ਕੰਪੋਨੈਂਟਸ ਅਤੇ ਸੇਵਾਵਾਂ ਵਰਗੇ ਖੇਤਰਾਂ ਵਿੱਚ ਮਜ਼ਬੂਤ ਸਮਰੱਥਾਵਾਂ ਰਖਦਾ ਹੈ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਵੀ ਆਪਸ ਵਿੱਚ ਜੋੜਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਟ੍ਰੇਂਡਸ ਸੰਯੁਕਤ ਨਵੀਨਤਾ, ਤਕਨੀਕੀ ਸਾਂਝੇਦਾਰੀ ਅਤੇ ਮਜ਼ਬੂਤ ਆਲਮੀ ਵੈਲਿਉ ਚੇਨ ਲਈ ਕਾਫੀ ਗੁੰਜਾਇਸ਼ ਪੈਦਾ ਕਰਦਾ ਹੈ।
ਸ਼੍ਰੀ ਗੋਇਲ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ‘ਵਿਕਸਿਤ ਭਾਰਤ 2047’ ਵੱਲ ਵਧ ਰਿਹਾ ਹੈ (1.4 ਅਰਬ ਭਾਰਤੀਆਂ ਦਾ ਇੱਕ ਸਾਂਝਾ ਟੀਚਾ ਹੈ ਕਿ ਜਦੋਂ ਦੇਸ਼ ਆਪਣੀ ਆਜ਼ਾਦੀ ਦੇ 100 ਵਰ੍ਹੇ ਪੂਰੇ ਕਰੇ ਤਾਂ ਭਾਰਤ ਇੱਕ ਵਿਕਸਿਤ ਦੇਸ਼ ਬਣ ਜਾਵੇ) ਬ੍ਰਿਕਸ ਮੈਂਬਰਾਂ ਅਤੇ ਸਹਿਯੋਗੀ ਦੇਸ਼ਾਂ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ਵੀ ਤੇਜ਼ੀ ਨਾਲ ਵਧੇਗੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਨ੍ਹਾਂ ਖਾਸ ਵਿਸ਼ਿਆਂ ‘ਤੇ ਹੋਣ ਵਾਲੇ ਸੈਸ਼ਨਾਂ ਨਾਲ ਅਜਿਹੇ ਰਚਨਾਤਮਕ ਅਤੇ ਅਮਲ ਵਿੱਚ ਲਿਆਂਦੇ ਜਾ ਸਕਣ ਵਾਲੇ ਸੁਝਾਅ ਮਿਲਣਗੇ ਜਿਨ੍ਹਾਂ ਨੂੰ ਬ੍ਰਿਕਸ ਦੇਸ਼ਾਂ ਦਰਮਿਆਨ ਆਪਸੀ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਵਰ੍ਹੇ ਬ੍ਰਿਕਸ ਸਹਿਯੋਗ ਦੇ ਸੰਸਥਾਗਤ ਰੂਪ ਲੈਣ ਦੇ 20 ਵਰ੍ਹੇ ਪੂਰੇ ਹੋ ਰਹੇ ਹਨ। ਇਸ ਦੌਰਾਨ ਬ੍ਰਿਕਸ ਨੇ ਮੈਂਬਰਸ਼ਿਪ, ਏਜੰਡਾ ਅਤੇ ਸਹਿਯੋਗ ਦੇ ਤਰੀਕਿਆਂ ਦੇ ਮਾਮਲੇ ਵਿੱਚ ਕਾਫੀ ਵਿਕਾਸ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਵਿੱਚ ਮਜ਼ਬੂਤੀ, ਨਵੀਨਤਾ, ਸਹਿਯੋਗ ਅਤੇ ਟਿਕਾਊ ਵਿਕਾਸ ਵਰਗੇ ਵਿਸ਼ਿਆਂ ਰਾਹੀਂ ਇਸ ਵਿਕਾਸ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਰਜੀਹਾਂ ਇਸ ਲਈ ਵੀ ਬਹੁਤ ਅਹਿਮ ਹਨ ਕਿਉਂਕਿ ਆਲਮੀ ਰਾਜਨੀਤਕ ਅਤੇ ਆਰਥਿਕ ਵਿਵਸਥਾ ਵਿੱਚ ਵੱਡੇ ਪਰਿਵਰਤਨ ਹੋ ਰਹੇ ਹਨ। ਅਸਥਿਰਤਾ, ਅਨਿਸ਼ਚਿਤਤਾ ਅਤੇ ਗੁੰਝਲਤਾਵਾਂ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਣ ਗਈਆਂ ਹਨ, ਜਦਕਿ ਭੂ-ਰਾਜਨੀਤਕ, ਸੰਘਰਸ਼, ਮਹਾਮਾਰੀ, ਜਲਵਾਯੂ ਨਾਲ ਜੁੜੀਆਂ ਸਮੱਸਿਆਵਾਂ, ਡਿਜੀਟਾਈਜ਼ੇਸ਼ਨ ਅਤੇ ਤਕਨੀਕੀ ਤਰੱਕੀ ਆਰਥਿਕ ਲੈਂਡਸਕੇਪ ਨੂੰ ਬਦਲ ਰਹੇ ਹਨ।
ਡਾ. ਜੈਸ਼ੰਕਰ ਨੇ ਕਿਹਾ ਕਿ ਮਜ਼ਬੂਤੀ ਬ੍ਰਿਕਸ ਭਾਈਚਾਰਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਬ੍ਰਿਕਸ ਵਪਾਰ ਪ੍ਰੀਸ਼ਦ ਅਤੇ ਬ੍ਰਿਕਸ ਮਹਿਲਾ ਵਪਾਰ ਗਠਬੰਧਨ, ਉਦਯੋਗ ਜਗਤ, ਉੱਦਮੀਆਂ ਅਤੇ ਬਿਜ਼ਨਸ ਲੀਡਰਜ਼ ਨੂੰ ਬ੍ਰਿਕਸ ਪ੍ਰਕਿਰਿਆ ਨਾਲ ਜੋੜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੇਵਾਵਾਂ, ਖੇਤੀਬਾੜੀ ਅਤੇ ਖੇਤੀ-ਤਕਨਾਲੋਜੀ, ਡਿਜੀਟਲ ਡਿਲੀਵਰੀ, ਐੱਮਐੱਸਐੱਮਈ, ਸਟਾਰਟਅੱਪ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਦੇ ਨਾਲ-ਨਾਲ ਸਪਲਾਈ ਚੇਨ ਜੁੜਾਅ ਅਤੇ ਈਜ਼ ਆਫ ਡੂਇੰਗ ਬਿਜ਼ਨਸ ਵੀ ਬਹੁਤ ਮਹੱਤਵਪੂਰਨ ਹੋ ਗਿਆ ਹੈ। ਉਨ੍ਹਾਂ ਨੇ ਸਹੀ ਬਜ਼ਾਰ ਤੌਰ-ਤਰੀਕਿਆਂ, ਭਰੋਸੇਮੰਦ ਲੌਜਿਸਟਿਕਸ, ਇੱਕ ਅਨੁਮਾਨ ਦੇ ਮੁਤਾਬਕ ਬਿਜ਼ਨਸ ਮਾਹੌਲ, ਵਿਭਿੰਨ ਵਪਾਰਕ ਸਬੰਧਾਂ ਅਤੇ ਪਾਰਦਰਸ਼ੀ ਵਪਾਰ ਅਤੇ ਨਿਵੇਸ਼ ਰਾਹੀਂ ਜੁੜੇ ਅਤੇ ਪ੍ਰਤੀਯੋਗੀ ਬਣੇ ਰਹਿੰਦੇ ਹੋਏ ਵਧੇਰੇ ਆਤਮ-ਨਿਰਭਰਤਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਡਿਜੀਟਲ ਪਬਲਿਕ ਇਨਫ੍ਰਾਕਟ੍ਰਕਚਰ, ਆਰਟੀਫਿਸ਼ੀਅਲ ਇੰਟੈਲੀਜੈਂਸ, ਫਿਨਟੈੱਕ ਅਤੇ ਐਡਵਾਂਸਡ ਮੈਨੂਫੈਕਚਰਿੰਗ ਨੂੰ ਵੱਡੇ ਮੌਕਿਆਂ ਦੇ ਰੂਪ ਵਿੱਚ ਰੇਖਾਂਕਿਤ ਕੀਤਾ, ਨਾਲ ਹੀ ਪਹੁੰਚ, ਮਾਪਦੰਡਾਂ, ਸੁਰੱਖਿਆ ਅਤੇ ਭਰੋਸੇ ਨਾਲ ਜੁੜੇ ਸਵਾਲਾਂ ਦਾ ਵੀ ਜ਼ਿਕਰ ਕੀਤਾ।
ਡਾ. ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਵਿੱਚ ਬ੍ਰਿਕਸ ਇਨਕਿਊਬੇਟਰ ਨੈੱਟਵਰਕ ਅਤੇ ਬ੍ਰਿਕਸ ਸਟਾਰਟਅੱਪ ਇਨੋਵੇਸ਼ਨ ਫੰਡ ਰਾਹੀਂ ਨਵੀਨਤਾ ਅਤੇ ਉੱਤਮਤਾ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇਸ ਦੇ ਫਾਇਦੇ ਹਰ ਤਰ੍ਹਾਂ ਦੇ ਬਿਜ਼ਨਸ ਭਾਈਚਾਰਿਆਂ ਤੱਕ ਪਹੁੰਚਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਤਜ਼ਰਬਾ ਉਸ ਨੂੰ ਇੱਕ ਸੁਭਾਵਿਕ ਸਾਂਝੇਦਾਰ ਬਣਾਉਂਦਾ ਹੈ, ਕਿਉਂਕਿ ਇੱਥੇ ਇੱਕ ਵੱਡਾ ਅਤੇ ਵਧਦਾ ਹੋਇਆ ਬਜ਼ਾਰ, ਵਧਦੀਆਂ ਹੋਈਆਂ ਨਿਰਮਾਣ ਸਮਰੱਥਾਵਾਂ, ਟੈਲੰਟ ਦਾ ਵੱਡਾ ਪੂਲ, ਡਿਜੀਟਲ ਅਨੁਭਵ ਅਤੇ ਇੱਕ ਗਤੀਸ਼ੀਲ ਨਵੀਨਤਾ ਅਤੇ ਉੱਦਮਸ਼ੀਲਤਾ ਦਾ ਅਧਾਰ ਹੈ। ਉਨ੍ਹਾਂ ਨੇ ਕਿਹਾ ਕਿ ਫੋਰਮ ਦਾ ਸਭ ਤੋਂ ਉਪਯੋਗੀ ਯੋਗਦਾਨ ਬ੍ਰਿਕਸ ਸਹਿਯੋਗ ਦੇ ਅਗਲੇ ਪੜਾਅ ਵਿੱਚ ਵਪਾਰ ਦਾ ਇੱਕ ਸਪਸ਼ਟ ਨਜ਼ਰੀਆ ਲਿਆਉਣਾ ਹੋਵੇਗਾ, ਜਿਸ ਵਿੱਚ ਮੌਕਿਆਂ, ਕਾਰੋਬਾਰਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਸਰਕਾਰਾਂ ਕੀ ਕਰ ਸਕਦੀਆਂ ਹਨ, ਇਸ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਉਦਘਾਟਨੀ ਸੈਸ਼ਨ ਵਿੱਚ ਬੋਲਦੇ ਹੋਏ, ਵਣਜ ਅਤੇ ਉਦਯੋਗ ਅਤੇ ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਬ੍ਰਿਕਸ ਬਿਜ਼ਨਸ ਫੋਰਮ ਬ੍ਰਿਕਸ ਅਰਥਵਿਵਸਥਾਵਾਂ ਦੀ ਤਾਕਤ ਨੂੰ ਠੋਸ ਵਪਾਰਕ ਨਤੀਜਿਆਂ ਵਿੱਚ ਬਦਲਣ ਦਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਸਹਿਯੋਗ ਦੇ ਇੱਕ ਮਹੱਤਵਪੂਰਨ ਖੇਤਰ ਵਜੋਂ ਡਿਜੀਟਲ ਸੇਵਾਵਾਂ, ਵਿਸ਼ੇਸ਼ ਤੌਰ ‘ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਉਤਪਾਦਕਤਾ, ਜੀਵਨ ਪੱਧਰ, ਆਮਦਨ ਅਤੇ ਵਿਅਕਤੀਆਂ ਅਤੇ ਐੱਮਐੱਸਐੱਮਈ ਲਈ ਨਤੀਜਿਆਂ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਹੈ, ਨਾਲ ਹੀ ਇਹ ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਕੰਪਿਊਟਿੰਗ ਤੱਕ ਪਹੁੰਚ ਨੂੰ ਯਕੀਨੀ ਬਣਾਉਂਦਾ ਹੈ।
ਸ਼੍ਰੀ ਪ੍ਰਸਾਦ ਨੇ ਗਵਰਨੈਂਸ ਦੇ ਕੇਂਦਰ ਵਿੱਚ ਸੰਯੁਕਤ ਰਾਸ਼ਟਰ ਨੂੰ ਰੱਖਦੇ ਹੋਏ ਆਰਟੀਫਿਸ਼ੀਅਲ ਇੰਟੈਲੀਜੈਂਸ ਵਿੱਚ ਵਧੇਰੇ ਤਕਨਾਲੋਜੀ ਦੇ ਅਦਾਨ-ਪ੍ਰਧਾਨ ਅਤੇ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸੈਮੀਕੰਡਕਟਰ ਦੇ ਮਾਮਲੇ ਵਿੱਚ, ਉਨ੍ਹਾਂ ਨੇ ਲਗਭਗ 13 ਅਰਬ ਡਾਲਰ ਦੇ ਪ੍ਰੋਤਸਾਹਨ ਵਾਲੇ ਭਾਰਤ ਦੇ ਸੈਮੀਕੰਡਕਟਰ ਮਿਸ਼ਨ 2.0 ‘ਤੇ ਚਾਨਣਾ ਪਾਇਆ ਅਤੇ ਪੂਰੇ ਸੈਮੀਕੰਡਕਟਰ ਈਕੋਸਿਸਟਮ ਨੂੰ ਵਿਕਸਿਤ ਕਰਨ ਲਈ ਸਹਿਯੋਗ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਸਹਿਯੋਗ ਦੇ ਖੇਤਰਾਂ ਦੇ ਰੂਪ ਵਿੱਚ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਅਤੇ ਡੇਟਾ ਸੈਂਟਰਾਂ ‘ਤੇ ਵੀ ਚਾਨਣਾ ਪਾਇਆ, ਜਿਸ ਵਿੱਚ ਭਾਰਤ ਦੇ ਸਰਬੋਤਮ ਤੌਰ-ਤਰੀਕਿਆਂ ਨੂੰ ਸਾਝਾਂ ਕਰਨਾ ਸ਼ਾਮਲ ਹੈ। ਨਾਲ ਹੀ, ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨਾਲ ਮਿਲ ਕੇ ਵਿਕਾਸ ਕਰਨ, ਨਿਵੇਸ਼ ਕਰਨ ਅਤੇ ਨਵੀਨਤਾ ਕਰਨ ਦਾ ਸੱਦਾ ਦਿੱਤਾ, ਤਾਂ ਜੋ ਖੋਜ ਅਤੇ ਵਿਕਾਸ ਅਤੇ ਸਟਾਰਟਅੱਪਸ ਲਈ ਵਧੇਰੇ ਸੰਸਾਧਨ ਮਿਲ ਸਕਣ ਅਤੇ ਯੁਵਾ ਅੰਤਰਰਾਸ਼ਟਰੀ ਸਰਹੱਦਾਂ ਦੇ ਪਾਰ ਬਜ਼ਾਰਾਂ ਤੱਕ ਪਹੁੰਚ ਸਕਣ।
ਵਣਜ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਕਿਹਾ ਕਿ ਬ੍ਰਿਕਸ ਇੱਕ ਅਹਿਮ ਅਤੇ ਤੇਜ਼ੀ ਨਾਲ ਵਧ ਰਿਹਾ ਬਜ਼ਾਰ ਹੈ। ਬ੍ਰਿਕਸ ਦੇਸ਼ਾਂ ਦੇ ਦਰਮਿਆਨ ਵਪਾਰ 2003 ਵਿੱਚ 84 ਅਰਬ ਅਮਰੀਕੀ ਡਾਲਰ ਤੋਂ ਵਧ ਕੇ 2024 ਵਿੱਚ ਲਗਭਗ 1.2 ਟ੍ਰਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ।
ਉਨ੍ਹਾਂ ਨੇ WTO ਦੀ ਅਗਵਾਈ ਵਾਲੇ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਬਣਾਈ ਰੱਖਣ ਅਤੇ ਉਸ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਨਾਲ ਹੀ, ਉਨ੍ਹਾਂ ਨੇ ਕਿਫਾਇਤੀ ਕਾਰਜਸ਼ੀਲ ਪੂੰਜੀ ਰਾਹੀਂ ਐੱਮਐੱਸਐੱਮਈ ਨੂੰ ਸਪੋਰਟ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ‘ਜੈਪੁਰ ਸਹਿਮਤੀ’ ਬ੍ਰਿਕਸ ਲਈ ਇੱਕ ਸਾਂਝਾ ਮਕੈਨੀਜ਼ਮ ਲੱਭਣ ਦਾ ਅਧਾਰ ਬਣੇਗਾ।
ਸ਼੍ਰੀ ਅਗਰਵਾਲ ਨੇ ਬ੍ਰਿਕਸ ਕਨੈਕਟ, ਬੀ2ਬੀ ਸਾਂਝੇਦਾਰੀ, ਸਲਾਨਾ ਬ੍ਰਿਕਸ ਵਪਾਰ ਅਤੇ ਨਿਵੇਸ਼ ਪ੍ਰਦਰਸ਼ੀ, ਡਿਜੀਟਲ ਟ੍ਰੇਡ ਡੌਕਿਊਮੈਂਟੇਸ਼ਨ ਅਤੇ ਹੈਲਥਕੇਅਰ ਸਮੇਤ ਵੱਖ-ਵੱਖ ਸੈਕਟਰ ਵਿੱਚ ਜ਼ਿਆਦਾ ਸਹਿਯੋਗ ਰਾਹੀਂ ਗਲੋਬਲ ਵੈਲਿਊ ਚੇਨ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਹਿਯੋਗ, ਭਰੋਸੇ, ਨਵੀਨਤਾ ਅਤੇ ਸਾਂਝੀ ਖੁਸ਼ਹਾਲੀ ਰਾਹੀਂ ‘ਬ੍ਰਿਕਸ ਇਕੌਨਮਿਕ ਪਾਰਟਨਰਸ਼ਿਪ ਸਟ੍ਰੈਟੇਜੀ 2030’ ਦੇ ਤਹਿਤ ਮਜ਼ਬੂਤ ਆਰਥਿਕ ਏਕੀਕਰਣ ਦਾ ਸੱਦਾ ਦਿੱਤਾ। ਆਪਣੀ ਗੱਲ ਖਤਮ ਕਰਦੇ ਹੋਏ, ਸ਼੍ਰੀ ਅਗਰਵਾਲ ਨੇ ਬ੍ਰਿਕਸ ਬਿਜ਼ਨਸ ਫੋਰਮ ਦੀ ਸਫਲਤਾ ਦੀ ਕਾਮਨਾ ਕੀਤੀ।
******************
ਅਭਿਸ਼ੇਕ ਦਿਆਲ / ਅਭਿਜੀਤ ਨਾਰਾਇਣਨ / ਇਸ਼ਿਤਾ ਬਿਸਵਾਸ/ ਸ਼ੀਨਮ ਜੈਨ
(Release ID: 2309206)
ਵਿਜ਼ੀਟਰ ਕਾਊਂਟਰ : 7