ਵਣਜ ਤੇ ਉਦਯੋਗ ਮੰਤਰਾਲਾ
ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਰੂਸੀ ਸੰਘ ਦੇ ਉਦਯੋਗ ਅਤੇ ਵਪਾਰ ਮੰਤਰੀ ਸ਼੍ਰੀ ਅੰਟੋਨ ਅਲੀਖਾਨੋਵ ਨੇ ਇਨੋਪ੍ਰੋਮ ਇੰਡੀਆ 2026 ਵਿੱਚ ਐੱਨਆਈਸੀਡੀਸੀ ਪਵੇਲੀਅਨ ਦਾ ਦੌਰਾ ਕੀਤਾ
NICDC ਨੇ ਮੈਨੂਫੈਕਚਰਿੰਗ ਪਾਰਟਨਰਸ਼ਿਪ ਦੇ ਨਵੇਂ ਮੌਕਿਆਂ ਦੀ ਤਲਾਸ਼ ਲਈ ਰੂਸ, ਬ੍ਰਿਕਸ ਪ੍ਰਤੀਨਿਧੀਆਂ ਅਤੇ ਨਿਵੇਸ਼ਕਾਂ ਨਾਲ ਬੀ2ਬੀ ਮੀਟਿੰਗਾਂ ਆਯੋਜਿਤ ਕੀਤੀ
Posted On:
10 SEP 2026 8:45PM by PIB Chandigarh
ਦੁਵੱਲੀ ਮੀਟਿੰਗ ਤੋਂ ਬਾਅਦ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਰੂਸੀ ਸੰਘ ਦੇ ਉਦਯੋਗ ਅਤੇ ਵਪਾਰ ਮੰਤਰੀ ਸ਼੍ਰੀ ਅੰਟੋਨ ਅਲੀਖਾਨੋਵ ਨੇ ਇਨੋਪ੍ਰੋਮ ਇੰਡੀਆ 2026 ਦੇ ਦੂਜੇ ਦਿਨ ਪ੍ਰਦਰਸ਼ਨੀ ਦੇ ਆਪਣੇ ਦੌਰੇ (ਵੌਕਥ੍ਰੂ) ਤਹਿਤ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਨਿਗਮ ਲਿਮਿਟੇਡ (ਐੱਨਆਈਸੀਡੀਸੀ) ਦੇ ਪਵੇਲੀਅਨ ਦਾ ਦੌਰਾ ਕੀਤਾ।
ਮੰਤਰੀਆਂ ਨੇ ਐੱਨਆਈਸੀਡੀਸੀ ਟੀਮ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੇ ਉਦਯੋਗਿਕ ਅਤੇ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪ੍ਰਮੁੱਖ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ ਗਈ। ਐੱਨਆਈਸੀਡੀਸੀ ਨੇ ਰਾਸ਼ਟਰੀ ਉਦਯੋਗਿਕ ਲਾਂਘਾ ਵਿਕਾਸ ਪ੍ਰੋਗਰਾਮ (ਐੱਨਆਈਸੀਡੀਪੀ), ਇੰਡਸਟ੍ਰੀਅਲ ਸਮਾਰਟ ਸਿਟੀਜ਼, ਪੀਐੱਮ ਮਿੱਤਰ ਪਾਰਕਸ, ਭਾਰਤ ਉਦਯੋਗਿਕ ਵਿਕਾਸ ਯੋਜਨਾ (ਭਵਯ), ਇੰਡਸਟ੍ਰੀਅਲ ਕੌਰੀਡੋਰ ਲੈਂਡ ਪਲੈਟਫਾਰਮ (ਆਈਸੀਐੱਲਪੀ) ਅਤੇ ਐੱਨਆਈਸੀਡੀਸੀ ਲੌਜਿਸਟਿਕਸ ਡੇਟਾ ਸਰਵਿਸਿਜ਼ ਲਿਮਿਟੇਡ (ਐੱਨਐੱਲਡੀਐੱਸਐੱਲ) ਦੁਆਰਾ ਵਿਕਸਿਤ ਡਿਜੀਟਲ ਲੌਜਿਸਟਿਕਸ ਸਮਾਧਾਨਾਂ ਤਹਿਤ ਆਪਣੇ ਕਾਰਜਾਂ ਨੂੰ ਪੇਸ਼ ਕੀਤਾ।
ਇਸ ਗੱਲਬਾਤ ਨੇ ਮੈਨੂਫੈਕਚਰਿੰਗ, ਇੰਡਸਟ੍ਰੀਅਲ ਟੈਕਨਾਲੌਜੀ, ਲੋਕਲਾਈਜ਼ੇਸ਼ਨ ਅਤੇ ਨਿਵੇਸ਼ ਵਿੱਚ ਭਾਰਤ-ਰੂਸ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਗਿਆ।
ਐੱਨਆਈਸੀਡੀਸੀ ਪਵੇਲੀਅਨ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਦੀ ਮਜ਼ਬੂਤ ਭਾਗੀਦਾਰੀ ਦੇਖੀ ਗਈ, ਜਿਨ੍ਹਾਂ ਵਿੱਚ ਉਦਯੋਗ ਪ੍ਰਤੀਨਿਧੀ, ਨਿਵੇਸ਼ਕ, ਤਕਨਾਲੋਜੀ ਕੰਪਨੀਆਂ ਅਤੇ ਵਪਾਰਕ ਪ੍ਰਤੀਨਿਧੀ ਮੰਡਲ ਸ਼ਾਮਲ ਸਨ। ਵਿਜ਼ਟਰਾਂ ਨੇ ਉਦਯੋਗਿਕ ਸਥਾਨਾਂ, ਬੁਨਿਆਦੀ ਢਾਂਚੇ ਦੀ ਤਿਆਰੀਆਂ, ਸੰਪਰਕ, ਭੂਮੀ ਦੀ ਉਪਲਬਧਤਾ ਅਤੇ ਭਾਰਤ ਵਿੱਚ ਮੈਨੂਫੈਕਚਰਿੰਗ ਯੂਨਿਟਸ ਸਥਾਪਿਤ ਕਰਨ ਦੇ ਮੌਕਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਐੱਨਆਈਸੀਡੀਸੀ ਦੇ ਸੀਈਓ ਅਤੇ ਪ੍ਰਬੰਧ ਨਿਦੇਸ਼ਕ ਸ਼੍ਰੀ ਰਜਤ ਕੁਮਾਰ ਸੈਨੀ (ਆਈਏਐੱਸ) ਨੇ ਵੀ ਪਵੇਲੀਅਨ ਦਾ ਦੌਰਾ ਕੀਤਾ ਅਤੇ ਪ੍ਰਦਰਸ਼ਨੀ ਦੌਰਾਨ ਚਲਾਏ ਜਾ ਰਹੇ ਨਿਵੇਸ਼ਕ ਸ਼ਮੂਲੀਅਤ ਅਤੇ ਆਉਟਰੀਚ ਗਤੀਵਿਧੀਆਂ ਦੀ ਸਮੀਖਿਆ ਕੀਤੀ।
ਐੱਨਆਈਸੀਡੀਸੀ ਨੇ ਰੂਸੀ ਹਮਰੂਤਬਾ, BRICS ਪ੍ਰਤੀਨਿਧੀਆਂ, ਭਾਵੀ ਨਿਵੇਸ਼ਕਾਂ ਅਤੇ ਉਦਯੋਗਿਕ ਪ੍ਰਤੀਨਿਧੀਆਂ ਨਾਲ B2B ਮੀਟਿੰਗਾਂ ਦੀ ਇੱਕ ਲੜੀ ਵੀ ਆਯੋਜਿਤ ਕੀਤੀ। ਇਨ੍ਹਾਂ ਚਰਚਾਵਾਂ ਵਿੱਚ ਸੰਭਾਵਿਤ ਮੈਨੂਫੈਕਚਰਿੰਗ ਪਾਰਟਨਰਸ਼ਿਪ, ਲੋਕਲਾਈਜ਼ੇਸ਼ਨ, ਟੈਕਨਾਲੋਜੀ ਵਿੱਚ ਸਹਿਯੋਗ, ਸਪਲਾਈ-ਚੇਨ ਇੰਟੀਗ੍ਰੇਸ਼ਨ ਅਤੇ ਭਾਰਤ ਦੇ ਉਭਰਦੇ ਇੰਡਸਟ੍ਰੀਅਲ ਸਮਾਰਟ ਸਿਟੀਜ਼ ਵਿੱਚ ਮੌਕਿਆਂ ਨੂੰ ਸ਼ਾਮਲ ਕੀਤਾ ਗਿਆ।
ਇਨ੍ਹਾਂ ਚਰਚਾਵਾਂ ਵਿੱਚ ਐਡਵਾਂਸਡ ਇੰਜੀਨੀਅਰਿੰਗ, ਮਸ਼ੀਨਰੀ ਅਤੇ ਉਪਕਰਣ, ਆਵਾਜਾਈ ਪ੍ਰਣਾਲੀਆਂ, ਆਟੋਮੋਬਾਈਲ, ਧਾਤੂ, ਊਰਜਾ, ਏਅਰੋਸਪੇਸ, ਫਾਰਮਾਸਿਊਟੀਕਲ (ਦਵਾਈਆਂ), ਰਸਾਇਣ ਅਤੇ ਉੱਨਤ ਨਿਰਮਾਣ ਤਕਨਾਲੋਜੀਆਂ ਵਰਗੇ ਖੇਤਰ ਸ਼ਾਮਲ ਸਨ।
ਐੱਨਆਈਸੀਡੀਸੀ ਨੇ ਸਾਰੀਆਂ ਸੁਵਿਧਾਵਾਂ ਨਾਲ ਲੈਸ ਉਦਯੋਗਿਕ ਭੂਮੀ, ਗੁਣਵੱਤਾਪੂਰਨ ਇਨਫ੍ਰਾਸਟ੍ਰਕਚਰ, ਮਲਟੀਮਾਡਲ ਕਨੈਕਟੀਵਿਟੀ ਅਤੇ ਨਿਵੇਸ਼ਕ ਸੁਵਿਧਾ ਰਾਹੀਂ ਭਾਰਤ ਵਿੱਚ ਨਿਰਮਾਣ ਦਾ ਕੰਮ ਸ਼ੁਰੂ ਕਰਨ ਜਾਂ ਉਸ ਦਾ ਵਿਸਥਾਰ ਕਰਨ ਦੇ ਇੱਛੂਕ ਕੰਪਨੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਇੰਡਸਟ੍ਰੀਅਲ ਸਮਾਰਟ ਸਿਟੀਜ਼ ਦੀ ਸਮਰੱਥਾ ‘ਤੇ ਜ਼ੋਰ ਦਿੱਤਾ। ਚਰਚਾਵਾਂ ਵਿੱਚ ਨਿਰਮਾਤਾਵਾਂ, ਤਕਨਾਲੋਜੀ ਪ੍ਰਦਾਤਾਵਾਂ ਅਤੇ ਸਪਲਾਈ-ਚੇਨ ਪ੍ਰਤੀਭਾਗੀਆਂ ਵਿੱਚ ਸਾਂਝੇਦਾਰੀ ਸਮੇਤ ਭਾਰਤੀ ਅਤੇ ਰੂਸੀ ਉੱਦਮਾਂ ਵਿੱਚ ਡੂੰਘੇ ਸਹਿਯੋਗ ਦੀਆਂ ਸੰਭਾਵਨਾਵਾਂ ਦੀ ਵੀ ਤਲਾਸ਼ ਕੀਤੀ ਗਈ।
ਪ੍ਰਦਰਸ਼ਨੀ ਦੇ ਦੂਜੇ ਦਿਨ ਐੱਨਆਈਸੀਡੀਸੀ ਪਵੇਲੀਅਨ ਵਿੱਚ ਮਿਲੀ ਪ੍ਰਤੀਕਿਰਿਆ ਨੇ ਭਾਰਤ ਦੇ ਉਦਯੋਗਿਕ ਵਿਕਾਸ ਪ੍ਰੋਗਰਾਮ ਅਤੇ ਗਲੋਬਲ ਮੈਨੂਫੈਕਟਰਿੰਗ ਨਿਵੇਸ਼ ਦੇ ਮੌਕਿਆਂ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਦੀ ਨਿਰੰਤਰ ਦਿਲਚਸਪੀ ਨੂੰ ਦਰਸਾਇਆ।
ਭਾਰਤ ਵਿੱਚ ਆਯੋਜਿਤ ਹੋ ਰਹੇ ਇਨੋਪ੍ਰੋਮ ਦੇ ਇਸ ਪਹਿਲੇ ਸੰਸਕਰਣ ਨੇ ਭਾਰਤ ਅਤੇ ਰੂਸ ਦੇ ਸਰਕਾਰੀ ਪ੍ਰਤੀਨਿਧੀਆਂ, ਉਦਯੋਗਾਂ ਅਤੇ ਨਿਵੇਸ਼ਕਾਂ ਵਿੱਚ ਪ੍ਰਤੱਖ ਗੱਲਬਾਤ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ ਹੈ, ਨਾਲ ਹੀ ਉਦਯੋਗਿਕ ਅਤੇ ਤਕਨੀਰੀ ਸਹਿਯੋਗ ‘ਤੇ ਚਰਚਾਵਾਂ ਨੂੰ ਵੀ ਅਸਾਨ ਬਣਾਇਆ ਹੈ।
ਐੱਨਆਈਸੀਡੀਸੀ 11 ਸਤੰਬਰ 2026 ਨੂੰ ਇਨੋਪ੍ਰੋਮ ਇੰਡੀਆ 2026 ਦੇ ਆਖਰੀ ਦਿਨ ਵੀ ਪ੍ਰਦਰਸ਼ਨੀ ਦੌਰਾਨ ਸ਼ੁਰੂ ਹੋਈ ਚਰਚਾਵਾਂ ਨੂੰ ਅੱਗੇ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਆਪਣੀ ਨਿਵੇਸ਼ਕ ਗੱਲਬਾਤ ਅਤੇ B2B ਚਰਚਾਵਾਂ ਨੂੰ ਜਾਰੀ ਰੱਖੇਗਾ।
ਇਨ੍ਹਾਂ ਗਤੀਵਿਧੀਆਂ ਅਤੇ ਪਹਿਲਕਦਮੀਆਂ ਰਾਹੀਂ, NICDC 'ਮੇਕ ਇਨ ਇੰਡੀਆ' ਅਤੇ 'ਵਿਕਸਿਤ ਭਾਰਤ @2047' ਤਹਿਤ ਘਰੇਲੂ ਨਿਰਮਾਣ ਨੂੰ ਮਜ਼ਬੂਤ ਕਰਨ, ਵਿਸ਼ਵਵਿਆਪੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਇੰਡਸਟ੍ਰੀਅਲ ਈਕੋਸਿਸਟਮ ਵਿਕਸਿਤ ਕਰਨ ਦੇ ਭਾਰਤ ਸਰਕਾਰ ਦੇ ਯਤਨਾਂ ਨੂੰ ਸਸ਼ਕਤ ਬਣਾ ਰਿਹਾ ਹੈ।
*********
ਅਭਿਸ਼ੇਕ ਦਿਆਲ/ਸ਼ਬੀਰ ਅਜ਼ਾਦ/ਇਸ਼ਿਤਾ ਬਿਸਵਾਸ/ਸ਼ੀਨਮ ਜੈਨ
(Release ID: 2309181)
ਵਿਜ਼ੀਟਰ ਕਾਊਂਟਰ : 3