ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਬੰਗਲੁਰੂ ਵਿਖੇ ਜੰਗਲਾਂ ‘ਤੇ ਭਾਰਤ-ਜਾਪਾਨ ਜੁਆਇੰਟ ਵਰਕਿੰਗ ਗਰੁੱਪ ਦੀ 7ਵੀਂ ਮੀਟਿੰਗ ਆਯੋਜਿਤ ਕੀਤੀ ਗਈ

Posted On: 08 SEP 2026 5:02PM by PIB Chandigarh

ਜੰਗਲਾਤ ਖੇਤਰ ਵਿੱਚ ਸਹਿਯੋਗ ‘ਤੇ ਭਾਰਤ-ਜਾਪਾਨ ਜੁਆਇੰਟ ਵਰਕਿੰਗ ਗਰੁੱਪ (JWG) ਦੀ 7ਵੀਂ ਮੀਟਿੰਗ 8 ਸਤੰਬਰ 2026 ਨੂੰ ਬੰਗਲੁਰੂ ਵਿਖੇ ਆਯੋਜਿਤ ਕੀਤੀ ਗਈ। ਭਾਰਤੀ ਵਫ਼ਦ ਦੀ ਅਗਵਾਈ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਜੰਗਲਾਤ) ਸ਼੍ਰੀ ਰਮੇਸ਼ ਕੁਮਾਰ ਪਾਂਡੇ ਨੇ ਕੀਤਾ, ਜਦਕਿ ਜਾਪਾਨੀ ਵਫ਼ਦ ਦੀ ਅਗਵਾਈ ਜਾਪਾਨ ਸਰਕਾਰ ਦੇ ਖੇਤੀਬਾੜੀ, ਜੰਗਲਾਤ ਅਤੇ ਮੱਛੀ ਪਾਲਣ ਮੰਤਰਾਲੇ ਦੀ ਜੰਗਲਾਤ ਏਜੰਸੀ ਦੇ ਡਿਪਟੀ ਡਾਇਰੈਕਟਰ ਜਨਰਲ ਸ਼੍ਰੀ ਸ਼ਿਮਿਜ਼ੂ ਕੋਟਾਰੋ ਨੇ ਕੀਤੀ।

ਇਸ ਮੀਟਿੰਗ ਵਿੱਚ ਸਹਿਯੋਗ ਦੇ ਤਿੰਨ ਮੁੱਖ ਖੇਤਰਾਂ ‘ਤੇ ਵਿਚਾਰ-ਚਰਚਾ ਕੀਤੀ ਗਈ। ਜੰਗਲਾਂ ਦੇ ਬਾਹਰ ਰੁੱਖ (TOFs) ਪ੍ਰੋਗਰਾਮ ਦੇ ਤਹਿਤ, ਦੋਵੇਂ ਧਿਰਾਂ ਨੇ ਜੰਗਲਾਂ ਦੇ ਬਾਰ ਰੁੱਖ ਸੰਸਾਧਨਾਂ ਦੇ ਮੁਲਾਂਕਣ, ਪ੍ਰਬੰਧਨ ਅਤੇ ਜੈਨੇਟਿਕ ਸੁਧਾਰ ਬਾਰੇ ਆਪਣੇ ਅਨੁਭਵ ਸਾਂਝਾ ਕੀਤੇ। ਜੈਨੇਟਿਕ ਸੰਸਾਧਨ ਸੰਭਾਲ, ਟ੍ਰੀ ਬ੍ਰੀਡਿੰਗ (ਰੁੱਖ ਪ੍ਰਜਨਨ), ਬਿਹਤਰ ਪੌਦ ਸਮੱਗਰੀ ਅਤੇ ਜਰਮਪਲਾਜ਼ਮ ਕਨਜ਼ਰਵੇਸ਼ਨ ਸੰਭਾਲ ਬਾਰੇ ਵਿਸ਼ੇਸ਼ ਧਿਆਨ ਦਿੰਦੇ ਹੋਏ ਜੰਗਲ-ਅਧਾਰਿਤ ਜੈਨੇਟਿਕ ਬਾਰੇ ਚਰਚਾ ਕੀਤੀ ਗਈ। ਜੰਗਲਾਤ ਭੰਡਾਰ ਅਧੀਨ, ਦੋਵੇਂ ਧਿਰਾਂ ਨੇ ਜੰਗਲਾਤ ਵਸਤੂ ਸੂਚੀ, ਜੰਗਲਾਤ ਭੰਡਾਰ ਮੁਲਾਂਕਣ ਅਤੇ ਭੂ-ਸਥਾਨਕ ਅਤੇ ਨਿਗਰਾਨੀ ਤਕਨਾਲੋਜੀਆਂ ਬਾਰੇ ਆਪਣੇ ਵਿਚਾਰ ਸਾਂਝਾ ਕੀਤੇ।

ਦੋਵੇਂ ਧਿਰਾਂ ਨੇ 2015 ਵਿੱਚ ਦਸਤਖਤ ਕੀਤੇ ਸਹਿਯੋਗ ਪੱਤਰ (MoC) ਅਧੀਨ 2027-2031 ਦੇ ਰੋਡਮੈਪ ਦਾ ਸਮਰਥਨ ਕੀਤਾ ਅਤੇ ਜੰਗਲਾਤ, ਜੈਵ ਵਿਭਿੰਨਤਾ ਸੰਭਾਲ, ਖੋਜ ਅਤੇ ਸਮਰੱਥਾ ਵਿਕਾਸ ਦੇ ਖੇਤਰਾਂ ਵਿੱਚ ਸਹਿਯੋਗ ਅਤੇ ਸਬੰਧਾਂ ਨੂੰ ਗਹਿਰਾ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸ ਮੀਟਿੰਗ ਦੀ ਸਮਾਪਤੀ 7ਵੇਂ ਜੁਆਇੰਟ ਵਰਕਿੰਗ ਗਰੁੱਪ (JWG) ਦੇ ਮਿੰਟਾਂ ‘ਤੇ ਹਸਤਾਖਰ ਕਰਨ ਦੇ ਨਾਲ ਹੋਈ।

ਪ੍ਰੋਗਰਾਮ ਅਧੀਨ, ਦੋਵੇਂ ਵਫਦਾਂ ਨੇ ਬੰਗਲੁਰੂ ਸਥਿਤ ਲੱਕੜ ਵਿਗਿਆਨ ਅਤੇ ਤਕਨਾਲੋਜੀ ਸੰਸਥਾਨ ਦਾ ਦੌਰਾ ਕੀਤਾ ਅਤੇ ਕਰਨਾਟਕ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ, ਵਫ਼ਦ 9 ਸਤੰਬਰ ਨੂੰ ਮੈਸੂਰ ਵਿਖੇ ਚੰਦਨ ਐਗਰੋ-ਫੌਰੈਸਟਰੀ ਫਾਰਮ, ਚੰਦਨ ਡਿਪੂ ਅਤੇ ਪ੍ਰੋਸੈੱਸਿੰਗ ਯੂਨਿਟ ਦਾ ਦੌਰਾ ਕਰਨਗੇ, ਜਿਸ ਤੋਂ ਬਾਅਦ 10 ਸਤੰਬਰ ਨੂੰ ਨਾਗਰਹੋਲ ਟਾਈਗਰ ਰਿਜ਼ਰਵ ਦਾ ਦੌਰਾ ਕਰਨਗੇ। ਇਨ੍ਹਾਂ ਦੌਰਿਆਂ ਨਾਲ ਪ੍ਰਾਈਵੇਟ ਫਾਰਮਾਂ ਵਿੱਚ ਚੰਦਨ ਦੀ ਖੇਤੀ ਅਤੇ ਜੰਗਲੀ ਜੀਵ ਸੰਭਾਲ ਅਭਿਆਸਾਂ ‘ਤੇ ਤਜ਼ਰਬਿਆਂ ਦਾ ਅਦਾਨ-ਪ੍ਰਦਾਨ ਕਰਨ ਦ ਮੌਕਾ ਮਿਲੇਗਾ।

 

*****

ਵੀਐੱਮ/ਬਲਜੀਤ ਸਿੰਘ


(Release ID: 2308238) ਵਿਜ਼ੀਟਰ ਕਾਊਂਟਰ : 2