ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਰਵਾਇਤੀ ਹੁਨਰਾਂ ਤੋਂ ਪੇਂਡੂ ਉੱਦਮਾਂ ਤੱਕ: KVIC ਪੇਂਡੂ ਭਾਰਤ ਵਿੱਚ ਪੈਦਾ ਕਰ ਰਿਹਾ ਆਜੀਵਿਕਾ ਦੇ ਨਵੇਂ ਮੌਕੇ
ਸੰਘਰਸ਼ ਤੋਂ ਸਫਲਤਾ ਤੱਕ: KVIC ਉੱਦਮੀ ਯਾਤਰਾਵਾਂ ਨੂੰ ਪ੍ਰੇਰਿਤ ਕਰ ਰਿਹਾ ਹੈ
Posted On:
07 SEP 2026 12:13PM by PIB Chandigarh
ਦੇਸ਼ ਦੇ ਪੇਂਡੂ ਖੇਤਰਾਂ ਵਿੱਚ, ਰਵਾਇਤੀ ਹੁਨਰਾਂ ਅਤੇ ਸਥਾਨਕ ਤੌਰ 'ਤੇ ਉਪਲਬਧ ਸਰੋਤ ਤੇਜ਼ੀ ਨਾਲ ਨਵੇਂ ਉੱਦਮਤਾ ਦੇ ਮੌਕਿਆਂ ਦਾ ਅਧਾਰ ਬਣ ਰਹੇ ਹਨ। ਵਿਗਿਆਨਕ ਤਰੀਕਿਆਂ ਨਾਲ ਮਧੂ-ਮੱਖੀ ਪਾਲਣ ਅਤੇ ਮੁੱਲ ਵਰਧਿਤ ਸ਼ਹਿਦ ਉਤਪਾਦਾਂ ਤੋਂ ਲੈ ਕੇ ਵੈਟੀਵਰ-ਅਧਾਰਿਤ ਉੱਦਮਾਂ ਅਤੇ ਕੇਲੇ ਦੇ ਫਾਈਬਰ ਨਾਲ ਬਣੇ ਉਤਪਾਦਾਂ ਤੱਕ, ਪੇਂਡੂ ਉੱਦਮੀ ਇਹ ਦਰਸਾ ਰਹੇ ਹਨ ਕਿ ਕਿਵੇਂ ਸਥਾਨਕ ਗਿਆਨ ਨੂੰ ਵਿਵਹਾਰਕ ਕਾਰੋਬਾਰਾਂ ਅਤੇ ਆਜੀਵਿਕਾ ਦੇ ਮੌਕਿਆਂ ਵਿੱਚ ਕਿਵੇਂ ਤਬਦੀਲ ਕੀਤਾ ਜਾ ਸਕਦਾ ਹੈ।
ਸੂਖਮ, ਲਘੂ ਅਤੇ ਦਰਮਿਆਨੇ ਉੱਦਮ (MSME) ਮੰਤਰਾਲੇ ਦੇ ਅਧੀਨ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (KVIC), ਸਿਖਲਾਈ, ਵਿੱਤੀ ਸਹਾਇਤਾ, ਉੱਨਤ ਉਪਕਰਣ ਅਤੇ ਤਕਨਾਲੋਜੀ, ਬਜ਼ਾਰ ਸਮਰਥਨ ਅਤੇ ਹੋਰ ਦਖਲਅੰਦਾਜ਼ੀ ਰਾਹੀਂ ਇਸ ਤਬਦੀਲੀ ਵਿੱਚ ਸਹਿਯੋਗ ਕਰ ਰਿਹਾ ਹੈ। ਖਾਦੀ ਵਿਕਾਸ ਯੋਜਨਾ (KVY), ਗ੍ਰਾਮੋਦਯੋਗ ਵਿਕਾਸ ਯੋਜਨਾ (GVY) ਅਤੇ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪ੍ਰੋਗਰਾਮ (PMEGP) ਵਰਗੀਆਂ ਪਹਿਲਕਦਮੀਆਂ ਰਾਹੀਂ ਰਵਾਇਤੀ ਹੁਨਰਾਂ ਨੂੰ ਆਧੁਨਿਕ ਉੱਦਮਤਾ ਸਮਰੱਥਾਵਾਂ ਦੇ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ, ਜਿਸ ਨਾਲ ਕਾਰੀਗਰਾਂ ਅਤੇ ਪੇਂਡੂ ਉੱਦਮੀਆਂ ਨੂੰ ਟਿਕਾਊ ਆਜੀਵਿਕਾ ਪੈਦਾ ਕਰਨ ਵਿੱਚ ਮਦਦ ਮਿਲ ਰਹੀ ਹੈ।
ਸੰਘਰਸ਼ ਤੋਂ ਸਫਲਤਾ ਤੱਕ: ਪ੍ਰੇਰਨਾਦਾਇਕ ਉੱਦਮੀ ਯਾਤਰਾਵਾਂ:
1. ਸ਼੍ਰੀ ਟੀ. ਅਜਿਨ: ਮਧੂ-ਮੱਖੀ ਪਾਲਣ ਤੋਂ ਆਜੀਵਿਕਾ ਬਣਾਉਣ ਤੱਕ
ਤਮਿਲ ਨਾਡੂ ਦੇ ਕੰਨਿਆਕੁਮਾਰੀ ਵਿੱਚ ਸ਼੍ਰੀ ਟੀ. ਅਜਿਨ ਨੇ ਮਧੂ-ਮੱਖੀ ਪਾਲਣ ਦੇ ਆਪਣੇ ਗਿਆਨ ਨੂੰ 'ਮਾਰਥੰਡਮ ਹਨੀ ਪ੍ਰੋਡਕਟਸ' ਨਾਮਕ ਆਪਣੀ ਇਕਾਈ ਰਾਹੀਂ ਇੱਕ ਸਫਲ ਸ਼ਹਿਦ ਕਾਰੋਬਾਰ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਉੱਦਮ ਐਗਮਾਰਕ-ਪ੍ਰਮਾਣਿਤ ਸ਼ਹਿਦ ਅਤੇ ਸੁੱਕੇ ਮੇਵਿਆਂ ਨਾਲ ਮਿਸ਼ਰਿਤ ਸ਼ਹਿਦ ਦਾ ਉਤਪਾਦਨ ਕਰਦਾ ਹੈ, ਜਿਸ ਨਾਲ ਰਵਾਇਤੀ ਮਧੂ-ਮੱਖੀ ਪਾਲਣ ਨੂੰ ਹੋਰ ਵਧੇਰੇ ਮਹੱਤਵ ਮਿਲਦਾ ਹੈ।


ਪਰ ਸ਼੍ਰੀ ਅਜਿਨ ਦਾ ਯੋਗਦਾਨ ਸਿਰਫ ਉਨ੍ਹਾਂ ਦੇ ਆਪਣੇ ਉੱਦਮ ਤੱਕ ਹੀ ਸੀਮਿਤ ਨਹੀਂ ਹੈ। ਉਹ ਕਿਸਾਨਾਂ ਨੂੰ, ਵਿਸ਼ੇਸ਼ ਕਰ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਅਤੇ SC/ST ਭਾਈਚਾਰੀਆਂ ਦੇ ਕਿਸਾਨਾਂ ਨੂੰ, ਆਧੁਨਿਕ ਮਧੂ-ਮੱਖੀ ਪਾਲਣ ਵਿਧੀਆਂ ਦੀ ਸਿਖਲਾਈ ਦਿੰਦੇ ਹਨ। ਉਨ੍ਹਾਂ ਨੇ ਰਾਜ, ਖੇਤਰੀ ਅਤੇ ਜ਼ਿਲ੍ਹਾਂ ਪੱਧਰੀ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਿਆ ਹੈ, ਨਾਲ ਹੀ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਰਾਹੀਂ ਆਪਣਾ ਗਿਆਨ ਸਾਂਝਾ ਕੀਤਾ ਹੈ।
ਉਨ੍ਹਾਂ ਦੀ ਯਾਤਰਾ ਦਿਖਾਉਂਦੀ ਹੈ ਕਿ ਇੱਕ ਉੱਦਮੀ ਕਿਸ ਤਰ੍ਹਾਂ ਨਾਲ ਇੱਕ ਸਫਲ ਕਾਰੋਬਾਰ ਰਾਹੀਂ ਪ੍ਰਭਾਵ ਪਾ ਸਕਦਾ ਹੈ ਅਤੇ ਭਾਈਚਾਰੇ ਵਿੱਚ ਹੋਰ ਲੋਕਾਂ ਨੂੰ ਉਨ੍ਹਾਂ ਦੀ ਆਜੀਵਿਕਾ ਦੇ ਮੌਕੇ ਲੱਭਣ ਵਿੱਚ ਮਦਦ ਕਰਕੇ ਵੀ ਯੋਗਦਾਨ ਕਰ ਸਕਦਾ ਹੈ।
2. ਸ਼੍ਰੀ ਬੀ. ਸੁੰਦਰਾਜ: ਵੈਟੀਵਰ ਨੂੰ ਇੱਕ ਉੱਦਮ ਵਿੱਚ ਬਦਲਣਾ
ਸ਼੍ਰੀ ਬੀ. ਸੁੰਦਰਾਜ ਲਈ, ਕੁਦਰਤੀ ਤੌਰ ਨਾਲ ਖੁਸ਼ਬੂਦਾਰ ਪੌਦਾ ਇੱਕ ਨਵਾਂ ਕਾਰੋਬਾਰ ਦੇ ਮੌਕਿਆ ਦਾ ਅਧਾਰ ਬਣ ਗਿਆ। ਆਪਣੀ 'ਪਿਓਰ ਹੈਲਥ' ਹਰਬਲ ਅਗਰਬੱਤੀ ਯੁਨਿਟ ਰਾਹੀਂ ਉਹ ਅਗਰਬੱਤੀ, ਹਰਬਲ ਉਤਪਾਦ, ਵੈਟੀਵਰ ਅਗਰਬੱਤੀ ਅਤੇ ਵੈਟੀਵਰ ਸੰਬੁਰਾਣੀ ਦਾ ਉਤਪਾਦਨ ਕਰਦੇ ਹਨ।


ਗ੍ਰਾਮੋਦਯੋਗ ਵਿਕਾਸ ਯੋਜਨਾ (ਜੀਵੀਵਾਈ) ਦੇ ਤਹਿਤ 2024-25 ਦੌਰਾਨ ਮਿਲੇ ਸਹਿਯੋਗ ਨਾਲ ਸ਼੍ਰੀ ਸੁੰਦਰਾਜ ਨੇ ਆਪਣੀ ਉਤਪਾਦਨ ਸਮਰੱਥਾ ਨੂੰ ਵਧਾਇਆ ਅਤੇ ਆਪਣੇ ਉਤਪਾਦਾਂ ਦੀਆਂ ਚੇਨਾਂ ਦਾ ਵਿਸਤਾਰ ਕੀਤਾ। ਉਨ੍ਹਾਂ ਦੀ ਕਹਾਣੀ ਇਸ ਗੱਲ ਦਾ ਉਦਾਹਰਣ ਹੈ ਕਿ ਕਿਵੇ ਸਥਾਨਕ ਸਰੋਤ, ਰਵਾਇਤੀ ਗਿਆਨ ਅਤੇ ਇੱਕ ਬਿਜਨੇਸ ਆਈਡੀਆ ਮਿਲ ਕੇ ਇੱਕ ਸਥਾਈ ਗ੍ਰਾਮ ਉੱਦਮ ਦਾ ਨਿਰਮਾਣ ਕਰ ਸਕਦੇ ਹਨ।
-
ਸ਼੍ਰੀ ਐੱਮ ਮੁਰੁਗੇਸਨ: ਖੇਤੀਬਾੜੀ ਰਹਿੰਦ-ਖੂੰਹਦ ਨਾਲ ਨਵੇਂ ਮੌਕਿਆਂ ਵੱਲ
ਸ਼੍ਰੀ ਐੱਮ. ਮੁਰੁਗੇਸਨ ਨੇ ਪੀਐੱਮਈਜੀਪੀ ਦੇ ਅਧੀਨ ਕੇਲੇ ਦੇ ਫਾਈਬਰ ਨਾਲ ਸਜਾਵਟੀ ਵਸਤੁਆਂ ਬਣਾਉਣ ਦੀ ਯੁਨਿਟ ਸਥਾਪਿਤ ਕਰਕੇ ਇਸ ਹੀ ਵਿਚਾਰ ‘ਤੇ ਅਧਾਰਿਤ ਇੱਕ ਉੱਦਮ ਦਾ ਨਿਰਮਾਣ ਕੀਤਾ ਹੈ। ਓਮ ਬਣਾਉਣਾ ਕ੍ਰਾਫਟ ਪ੍ਰਾਈਵੇਟ ਲਿਮਿਟੇਡ ਰਾਹੀਂ ਉਹ ਕੇਲੇ ਦੇ ਫਾਈਬਰ ਨੂੰ ਆਕਰਸ਼ਕ ਅਤੇ ਉਪਯੋਗੀ ਸਜਾਵਟੀ ਵਸਤੁਆਂ ਵਿੱਚ ਤਬਦੀਲ ਕਰਦੇ ਹਨ ਜਿਸ ਨਾਲ ਇਹ ਪ੍ਰਦਰਸ਼ਿਤ ਹੁੰਦਾ ਹੈ ਕਿ ਖੇਤੀਬਾੜੀ ਸਰੋਤਾਂ ਨੂੰ ਮੂਲ ਵਰਧਿਤ ਉਤਪਾਦਾਂ ਵਿੱਚ ਕਿਵੇਂ ਤਬਦੀਲ ਕੀਤਾ ਜਾ ਸਕਦਾ ਹੈ।


ਉਨ੍ਹਾਂ ਦੇ ਕਾਰਜਾਂ ਲਈ ਉਨ੍ਹਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਦੇ ਐਵਾਰਡ ਵੀ ਪ੍ਰਾਪਤ ਹੋਏ ਹਨ। ਉਹ ਨਿਯਮਿਤ ਤੌਰ ਨਾਲ ਪ੍ਰਦਰਸ਼ਨੀਆਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਔਲ ਇੰਡੀਆ ਰੇਡੀਓ, ਦੂਰਦਰਸ਼ਨ ਅਤੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਆਪਣਾ ਗਿਆਨ ਸਾਂਝਾ ਕਰਦੇ ਹਨ। ਉਨ੍ਹਾਂ ਦੀ ਯਾਤਰਾ ਇਹ ਦਰਸਾਉਂਦੀ ਹੈ ਕਿ ਗ੍ਰਾਮੀਣ ਉੱਦਮ ਸਥਾਨਕ ਅਤੇ ਕੁਦਰਤੀ ਸਰੋਤਾਂ ਦੀ ਬਿਹਤਰ ਵਰਤੋਂ ਕਰਦੇ ਹੋਏ ਨਵੇਂ ਉਤਪਾਦ ਵਿਕਾਸ ਰਾਹੀਂ ਮੂਲ ਪੈਦਾ ਕਰ ਸਕਦੇ ਹਨ।
ਹਨੀ ਮਿਸ਼ਨ: ਮਧੂ-ਮੱਖੀ ਪਾਲਣ ਨਾਲ ਆਜੀਵਿਕਾ ਦੇ ਨਵੇਂ ਮੌਕੇ
ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਹੈ ਹਨੀ ਮਿਸ਼ਨ, ਜਿਸ ਨੂੰ 2017 ਵਿੱਚ ਵਿਗਿਆਨਕ ਮਧੂ-ਮੱਖੀ ਪਾਲਣ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ, ਕਬਾਇਲੀ ਭਾਈਚਾਰਿਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਆਜੀਵਿਕਾ ਦੇ ਮੌਕੇ ਪੈਦਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੇ ਤਹਿਤ , ਲਾਭਪਾਤਰੀਆਂ ਨੂੰ ਮਧੂ-ਮੱਖੀ ਪਾਲਣ ਲਈ ਸਿਖਲਾਈ ਦੇ ਨਾਲ-ਨਾਲ ਮਧੂ-ਮੱਖੀ ਦੇ ਬਕਸੇ, ਜਿਉਂਦੀਆਂ ਮਧੂ-ਮੱਖੀ ਅਤੇ ਸਬੰਧਿਤ ਉਪਕਰਣ ਵੀ ਦਿੱਤੇ ਜਾਂਦੇ ਹਨ। ਇਸ ਨਾਲ ਉਹ ਮਧੂ-ਮੱਖੀ ਪਾਲਣ ਸ਼ੁਰੂ ਕਰ ਪਾਉਂਦੇ ਹਨ ਅਤੇ ਹੋਲੀ-ਹੋਲੀ ਇਸ ਨੂੰ ਆਮਦਨ ਦਾ ਸਰੋਤ ਬਣਾ ਲੈਂਦੇ ਹਨ।

ਇਸ ਪਹਿਲਕਦਮੀ ਦਾ ਪੈਮਾਨਾ ਅੰਕੜਿਆਂ ਨਾਲ ਸਪਸ਼ਟ ਹੁੰਦਾ ਹੈ। ਕੇਵੀਆਈਸੀ ਦੇ ਅਨੁਸਾਰ, 2017-18 ਅਤੇ 2025-26 ਵਿੱਚ ਦੇਸ਼ ਭਰ ਵਿੱਚ ਲਗਭਗ 2,46,000 ਮਧੂਮੱਖੀ ਦੇ ਬਕਸੇ ਅਤੇ ਮਧੂਮੱਖੀ ਵੰਡੀਆਂ ਗਈਆਂ, ਜਿਸ ਦੇ ਨਤੀਜੇ ਵਜੋਂ 2025-26 ਦੌਰਾਨ ਲਗਭਗ 5500 ਮੀਟ੍ਰਿਕ ਟਨ ਸ਼ਹਿਦ ਦਾ ਉਤਪਾਦਨ ਹੋਇਆ।
ਸ਼ਹਿਦ ਤੋਂ ਵੀ ਵੱਧ ਕੇ
ਮਧੂ-ਮੱਖੀ ਪਾਲਣ ਸ਼ਹਿਦ ਉਤਪਾਦਨ ਤੋਂ ਇਲਾਵਾ ਵੀ ਮੌਕੇ ਪ੍ਰਦਾਨ ਕਰਦਾ ਹੈ। ਮਧੂ-ਮੱਖੀਆਂ ਪਰਾਗਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਜਿਸ ਨਾਲ ਮਧੂ-ਮੱਖੀ ਪਾਲਣ, ਖੇਤੀਬਾੜੀ ਅਤੇ ਜੈਵ ਵਿਭਿੰਨਤਾ ਵਿਚਕਾਰ ਇੱਕ ਕੁਦਰਤੀ ਸਬੰਧ ਬਣਾਉਂਦੀਆਂ ਹਨ। ਤਮਿਲ ਨਾਡੁ, ਕੇਰਲ, ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ, ਓਡੀਸ਼ਾ ਅਤੇ ਉੱਤਰ-ਪੂਰਵੀ ਰਾਜਾਂ ਸਮੇਤ ਕਈ ਰਾਜਾਂ ਵਿੱਚ ਮਧੂ-ਮੱਖੀ ਪਾਲਕਾਂ ਦੁਆਰਾ ਭਾਰਤੀ ਸ਼ਹਿਦ ਮਧੂ-ਮੱਖੀਆਂ ਦਾ ਪਾਲਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਆਜੀਵਿਕਾ ਇਸ ਹੀ ਗਤੀਵਿਧੀ ‘ਤੇ ਨਿਰਭਰ ਹੈ।
ਰਵਾਇਤ ਤੋਂ ਉੱਦਮਤਾ ਤੱਕ
ਸ਼੍ਰੀ ਟੀ. ਅਜਿਨ, ਸ਼੍ਰੀ ਬੀ. ਸੁੰਦਰਾਜ ਅਤੇ ਸ਼੍ਰੀ ਐੱਮ, ਮੁਰੁਗੇਸਨ ਦੇ ਅਨੁਭਵ ਗ੍ਰਾਮੀਣ ਭਾਰਤ ਲਈ ਇੱਕ ਵਿਆਪਕ ਮੌਕੇ ਨੂੰ ਦਰਸਾਉਂਦਾ ਹੈ: ਜਦੋਂ ਸਿਖਲਾਈ, ਤਕਨਾਲੋਜੀ, ਵਿੱਤ, ਬਜ਼ਾਰ ਤੱਕ ਪਹੁੰਚ ਅਤੇ ਉੱਦਮਤਾ ਦਾ ਸਮਰਥਨ ਪ੍ਰਾਪਤ ਹੋਵੇ, ਤਾਂ ਰਵਾਇਤੀ ਹੁਨਰਾਂ ਅਤੇ ਸਥਾਨਕ ਸਰੋਤ ਆਧੁਨਿਕ ਉੱਦਮਾਂ ਲਈ ਇੱਕ ਨੀਂਹ ਪੱਥਰ ਬਣ ਸਕਦੇ ਹਨ।
ਆਪਣੇ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦੇ ਨੈੱਟਵਰਕ ਰਾਹੀਂ, ਕੇਵੀਆਈਸੀ ਇਸ ਬਦਲਾਅ ਵਿੱਚ ਨਿਰੰਤਰ ਸਹਿਯੋਗ ਦਿੰਦਾ ਰਹਿੰਦਾ ਹੈ। ਇਹ ਪੇਂਡੂ ਭਾਈਚਾਰਿਆਂ ਨੂੰ ਉਨ੍ਹਾਂ ਦੀ ਰਵਾਇਤੀ ਸਮਰੱਥਾਵਾਂ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਲਈ ਨਵੇਂ ਆਰਥਿਕ ਮੌਕਿਆਂ ਨੂੰ ਵੀ ਹੁਲਾਰਾ ਦਿੰਦਾ ਹੈ।
ਰਵਾਇਤ ਤੋਂ ਉਦਯੋਗ ਤੱਕ ਦੀ ਯਾਤਰਾ ਵਿੱਚ, ਸਥਾਨਕ ਸਰੋਤਾਂ ਨੂੰ ਮੂਲ-ਵਰਧਿਤ ਉਤਪਾਦਾਂ ਵਿੱਚ ਬਦਲਣ ਅਤੇ ਵਿਅਕਤੀਗਤ ਹੁਨਰ ਨੂੰ ਵਿਆਪਕ ਆਜੀਵਿਕਾ ਵਿੱਚ ਤਬਦੀਲ ਕਰਨ ਵਿੱਚ ਭਾਰਤ ਦੇ ਪੇਂਡੂ ਉਦਯੋਗ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਹ ਦੇਸ਼ ਦੀ ਪੇਂਡੂ ਉੱਦਮਤਾ ਦੀ ਸਫਲਤਾ ਦੀ ਕਹਾਣੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਰਹੇ ਹਨ।
ਵਧੇਰੇ ਜਾਣਕਾਰੀ ਲਈ, ਇਹ ਵੈੱਬਸਾਈਟ ਦੇਖੋ : https://www.kvic.gov.in/kvicres/index.php
*********
ਸੁਨੀਲ ਕੁਮਾਰ ਤਿਵਾਰੀ
E-Mail - hipessi[at]gmail[dot]com
(Release ID: 2307665)
ਵਿਜ਼ੀਟਰ ਕਾਊਂਟਰ : 20