ਕੋਲਾ ਮੰਤਰਾਲਾ
azadi ka amrit mahotsav

ਬਿਜਲੀ ਖੇਤਰ ਵਿੱਚ ਰੇਕ ਲੋਡਿੰਗ 6 ਸਤੰਬਰ, 2026 ਨੂੰ ਵੱਧ ਕੇ 444 ਰੇਕ ਹੋ ਗਈ, ਜੋ ਕਿ ਦਿਨ-ਪ੍ਰਤੀਦਿਨ ਦੇ ਸਥਿਰ ਵਾਧੇ ਨੂੰ ਦਰਸਾਉਂਦੀ ਹੈ

Posted On: 07 SEP 2026 10:12AM by PIB Chandigarh

ਪਿਛਲੇ ਚਾਰ ਦਿਨਾਂ ਦੌਰਾਨ ਬਿਜਲੀ ਖੇਤਰ ਨੂੰ ਕੋਲੇ ਦੀ ਸਪਲਾਈ ਵਿੱਚ ਲਗਾਤਾਰ ਵਾਧਾ ਦੇਖਿਆ ਗਿਆ ਹੈ, ਜੋ ਕਿ 3 ਸਤੰਬਰ, 2026 ਨੂੰ 370 ਰੇਕਾਂ ਤੋਂ ਵਧ ਕੇ 6 ਸਤੰਬਰ, 2026 ਨੂੰ 444 ਰੇਕ ਹੋ ਗਈ, ਭਾਵ ਪ੍ਰਤੀ ਦਿਨ 74 ਰੇਕਸ ਦਾ ਸ਼ੁੱਧ ਵਾਧਾ ਹੋਇਆ, ਜਿਸ ਵਿੱਚ ਇਕੱਲੇ 6 ਸਤੰਬਰ, 2026 ਨੂੰ 31 ਰੇਕਸ ਦਾ ਵਾਧਾ ਸ਼ਾਮਲ ਹੈ। ਇਹ ਕੋਲ ਇੰਡੀਆ ਲਿਮਿਟੇਡ (CIL), ਉਸ ਦੀਆਂ ਸਹਾਇਕ ਕੰਪਨੀਆਂ, SCCL, ਅਤੇ ਕੈਪਟਿਵ ਮਾਈਨ ਆਪਰੇਟਰਾਂ ਦੁਆਰਾ ਬਿਜਲੀ ਖੇਤਰ ਨੂੰ ਕੋਲੇ ਦੀ ਸਪਲਾਈ ਵਧਾਉਣ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ।

ਬਿਜਲੀ ਖੇਤਰ ਲਈ ਰੇਕ ਲੋਡਿੰਗ ਦਾ ਦਿਨ-ਵਾਰ ਰੁਝਾਨ

ਪਿਛਲੇ ਚਾਰ ਦਿਨਾਂ ਵਿੱਚ ਬਿਜਲੀ ਖੇਤਰ ਵਿੱਚ ਕੁੱਲ ਰੇਕ ਲੋਡਿੰਗ ਵਿੱਚ ਲਗਾਤਾਰ ਸੁਧਾਰ ਹੋਇਆ ਹੈ:

3 ਸਤੰਬਰ, 2026: 370 ਰੇਕਸ/ਦਿਨ

4 ਸਤੰਬਰ, 2026: 387 ਰੇਕਸ/ਦਿਨ (ਪਿਛਲੇ ਦਿਨ ਦੇ ਮੁਕਾਬਲੇ ਵਿੱਚ 17 ਵੱਧ)

5 ਸਤੰਬਰ, 2026: 413 ਰੇਕਸ/ਦਿਨ (ਪਿਛਲੇ ਦਿਨ ਦੇ ਮੁਕਾਬਲੇ ਵਿੱਚ 26 ਵੱਧ)

6 ਸਤੰਬਰ, 2026: 444 ਰੇਕਸ/ਦਿਨ (ਪਿਛਲੇ ਦਿਨ ਦੇ ਮੁਕਾਬਲੇ ਵਿੱਚ 31 ਵੱਧ)

ਇਹ ਚਾਰ ਦਿਨਾਂ ਦੀ ਮਿਆਦ ਵਿੱਚ 74 ਰੇਕਸ/ਦਿਨ (ਲਗਭਗ 20 ਪ੍ਰਤੀਸ਼ਤ) ਦਾ ਸੰਚਤ ਵਾਧੇ ਨੂੰ ਦਰਸਾਉਂਦਾ ਹੈ, ਜਿਸ ਵਿੱਚ 6 ਸਤੰਬਰ, 2026 ਨੂੰ ਲੋਡਿੰਗ 444 ਰੇਕਸ/ਦਿਨ ਤੱਕ ਪਹੁੰਚ ਗਈ।

6 ਸਤੰਬਰ, 2026 ਨੂੰ ਕੰਪਨੀ-ਵਾਰ ਸੁਧਾਰ

ਲਗਭਗ ਸਾਰੀਆਂ ਕੋਲਾ ਉਤਪਾਦਕ ਕੰਪਨੀਆਂ ਨੇ 6 ਸਤੰਬਰ, 2026 ਨੂੰ ਪਿਛਲੇ ਦਿਨ ਦੇ ਮੁਕਾਬਲੇ ਵਿੱਚ ਰੇਕ ਲੋਡਿੰਗ ਵਿੱਚ ਸੁਧਾਰ ਦਰਜ ਕੀਤਾ:

  • ਐੱਮਸੀਐੱਲ ਨੇ ਇੱਕ ਹੀ ਦਿਨ ਵਿੱਚ ਸਭ ਤੋਂ ਤੇਜ਼ ਸੁਧਾਰ ਦਰਜ ਕੀਤਾ, ਜਿਸ ਵਿੱਚ 12 ਰੇਕਸ ਦਾ ਵਾਧਾ ਹੋ ਕੇ 111 ਰੇਕਸ ਪ੍ਰਤੀ ਦਿਨ ਹੋ ਗਿਆ।

  • ਕੈਪਟਿਵ ਬਲਾਕ ਲੋਡਿੰਗ ਵਿੱਚ 6 ਰੇਕਸ ਦਾ ਵਾਧਾ ਹੋਇਆ ਅਤੇ ਇਹ ਵੱਧ ਕੇ 72 ਰੇਕਸ ਪ੍ਰਤੀ ਦਿਨ ਹੋ ਗਿਆ।

  • ਬੀਸੀਸੀਐੱਲ ਦੀ ਉਤਪਾਦਨ ਸਮਰਥਾ ਵਿਚ 8 ਰੇਕਸ ਦਾ ਵਾਧਾ ਹੋਇਆ ਅਤੇ ਇਹ ਵੱਧ ਕੇ 25 ਰੇਕਸ ਪ੍ਰਤੀ ਦਿਨ ਹੋ ਗਈ।

  • ਐੱਨਸੀਐੱਲ ਵਿੱਚ 3 ਰੇਕਸ ਦਾ ਵਾਧਾ ਹੋ ਕੇ 35 ਰੇਕਸ/ਦਿਨ ਹੋ ਗਿਆ, ਅਤੇ ਪ੍ਰਾਈਵੇਟ ਵਾਸ਼ਰੀ (ਪੀਡਬਲਿਊ) ਅਤੇ ਗੁਡਸ਼ੈੱਡਾਂ ਵਿੱਚ 3 ਰੇਕਸ ਦਾ ਵਾਧਾ ਹੋ ਕੇ 42 ਰੇਕਸ/ਦਿਨ ਹੋ ਗਿਆ।

  • ਸੀਸੀਐੱਲ ਅਤੇ ਐੱਸਈਸੀਐੱਲ ਨੇ ਵੀ ਕ੍ਰਮਵਾਰ 2 ਅਤੇ 1 ਰੇਕਸ ਦਾ ਵਾਧਾ ਦਰਜ ਕੀਤਾ, ਜਿਸ ਨਾਲ ਉਨ੍ਹਾਂ ਦੀ ਲੋਡਿੰਗ ਵੱਧ ਕੇ ਕ੍ਰਮਵਾਰ 36 ਅਤੇ 46 ਰੇਕਸ/ਦਿਨ ਹੋ ਗਈ।

  • ਈਸੀਐੱਲ ਅਤੇ ਡਬਲਿਊਸੀਐੱਲ ਕ੍ਰਮਵਾਰ 23 ਅਤੇ 29 ਰੇਕਸ/ਦਿਨ ਦੇ ਆਪਣੇ ਪਿਛਲੇ ਦਿਨ ਦੇ ਲੋਡਿੰਗ ਪੱਧਰ ਨੂੰ ਬਰਕਰਾਰ ਰੱਖਿਆ।

ਨਤੀਜੇ ਵਜੋਂ, 6 ਸਤੰਬਰ, 2026 ਨੂੰ ਕੁੱਲ ਸੀਆਈਐੱਲ ਸਾਈਡਿੰਗ ਲੋਡਿੰਗ ਵੱਧ ਕੇ 305 ਰੇਕਸ/ਦਿਨ ਹੋ ਗਈ, ਜੋ ਪਿਛਲੇ ਦਿਨ ਦੇ ਮੁਕਾਬਲੇ 26 ਰੇਕਸ ਦਾ ਵਾਧਾ ਹੈ।

ਮਹੱਤਵਪੂਰਨ ਪਲਾਂਟਾਂ ਦੀ ਸਰਗਰਮੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ

ਜ਼ਰੂਰੀ ਥਰਮਲ ਪਾਵਰ ਪਲਾਂਟਾਂ (ਜਿੱਥੇ ਕੋਲੇ ਦਾ ਸਟਾਕ ਮਿਆਰੀ ਲੋੜ ਦੇ 25 ਪ੍ਰਤੀਸ਼ਤ ਤੋਂ ਘੱਟ ਹੈ) ਦੀ ਗਿਣਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, ਅਤੇ ਇਨ੍ਹਾਂ ਪਲਾਂਟਾਂ ਦੀ ਸਥਿਤੀ ਨੂੰ ਹੋਰ ਬਿਹਤਰ ਬਣਾਉਣ ਲਈ ਕੋਲੇ ਦੀ ਸਪਲਾਈ ਸਬੰਧੀ ਸੁਧਾਰਾਤਮਕ ਉਪਾਅ ਪਹਿਲਾਂ ਤੋਂ ਹੀ ਲਾਗੂ ਕੀਤੇ ਜਾ ਚੁੱਕੇ ਹਨ। ਕੋਲਾ ਮੰਤਰਾਲਾ ਅਤੇ ਕੋਲ ਇੰਡੀਆ ਲਿਮਿਟੇਡ ਬਿਜਲੀ ਖੇਤਰ ਵਿੱਚ ਕੋਲੇ ਦੀ ਸਪਲਾਈ ਵਿੱਚ ਹੋ ਰਹੇ ਇਸ ਸੁਧਾਰ ਨੂੰ ਬਣਾਏ ਰੱਖਣ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹਨ।

***

ਸ਼ੁਹੈਬ ਟੀ, ਸ਼ੀਨਮ ਜੈਨ


(Release ID: 2307493) ਵਿਜ਼ੀਟਰ ਕਾਊਂਟਰ : 3