ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਤਿੰਨ ਦਿਨਾਂ ਸ੍ਰੀਲੰਕਾ ਦੇ ਦੌਰੇ ‘ਤੇ ਜਾਣਗੇ

Posted On: 06 SEP 2026 3:40PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ 8 ਤੋਂ 10 ਸਤੰਬਰ, 2026 ਤੱਕ ਸ੍ਰੀਲੰਕਾ ਦੀ ਰਸਮੀ ਦੌਰੇ ‘ਤੇ ਰਹਿਣਗੇ। ਇਸ ਦੌਰੇ ਦੌਰਾਨ, ਰਕਸ਼ਾ ਮੰਤਰੀ ਸ੍ਰੀਲੰਕਾ ਦੀ ਲੀਡਰਸ਼ਿਪ ਨਾਲ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਕੋਲੰਬੋ ਵਿੱਚ ਰਹਿ ਰਹੇ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨਗੇ। ਉਹ ਰਕਸ਼ਾ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਸਮੇਤ ਇੱਕ ਉੱਚ ਪੱਧਰੀ ਵਫ਼ਦ ਦੀ ਅਗਵਾਈ ਕਰਨਗੇ।

ਭਾਰਤ ਅਤੇ ਸ੍ਰੀਲੰਕਾ ਵਿਚਕਾਰ ਡੂੰਘੇ ਸਭਿਆਚਾਰਕ ਸਬੰਧ ਅਤੇ ਬਹੁ-ਪੱਖੀ ਸਾਂਝੇਦਾਰੀ ਹੈ, ਜੋ ਖੇਤਰੀ ਸੁਰੱਖਿਆ, ਰੱਖਿਆ, ਆਰਥਿਕ ਅਤੇ ਵਪਾਰਕ ਸਹਿਯੋਗ ਅਤੇ ਮਜ਼ਬੂਤ ਜਨ-ਸਬੰਧਾਂ ‘ਤੇ ਅਧਾਰਿਤ ਹੈ। ਦੁਵੱਲੇ ਸਬੰਧਾਂ ਨੂੰ ਉਦੋਂ ਹੋਰ ਮਜ਼ਬੂਤੀ ਮਿਲੀ ਜਦੋਂ ਭਾਰਤ ਨੇ ਆਰਥਿਕ ਸੰਕਟ ਦੌਰਾਨ ਸ੍ਰੀਲੰਕਾ ਦੀ ਮਦਦ ਕੀਤੀ ਅਤੇ 2025 ਵਿੱਚ ਆਏ ਚੱਕਰਵਾਤ ਦਿਤਵਾਹ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਮੋਹਰੀ ਦੇਸ਼ਾਂ ਵਿੱਚੋਂ ਇੱਕ ਵਜੋਂ ਸਹਾਇਤਾ ਪ੍ਰਦਾਨ ਕੀਤੀ। ਇਸ ਨਾਲ ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ ਪ੍ਰਤੀ ਨਿਰੰਤਰ ਵਚਨਬੱਧਤਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਹਾਸਾਗਰ (ਖੇਤਰੀ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਰਬਪੱਖੀ ਤਰੱਕੀ) ਦੇ ਦ੍ਰਿਸ਼ਟੀਕੋਣ ਨੂੰ ਬਲ ਮਿਲਿਆ।

ਰਕਸ਼ਾ ਮੰਤਰੀ ਦੇ ਸ੍ਰੀਲੰਕਾ ਦੌਰੇ ਨਾਲ ਆਪਸੀ ਤੌਰ ‘ਤੇ ਲਾਭਕਾਰੀ ਖੇਤਰਾਂ ਵਿੱਚ ਰਵਾਇਤੀ ਤੌਰ ‘ਤੇ ਮਜ਼ਬੂਤ ਅਤੇ ਦੋਸਤਾਨਾ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ, ਜਿਸ ਵਿੱਚ ਇੱਕ ਮਜ਼ਬੂਤ ਸਮੁੰਦਰੀ ਅਤੇ ਰੱਖਿਆ ਸਾਂਝੇਦਾਰੀ ਵੀ ਸ਼ਾਮਲ ਹੈ।

***

ਵੀਕੇ/ਸੈਵੀ/ਏਕੇ 


(Release ID: 2307233) ਵਿਜ਼ੀਟਰ ਕਾਊਂਟਰ : 2