ਰੱਖਿਆ ਮੰਤਰਾਲਾ
ਭਾਰਤੀ ਹਵਾਈ ਸੈਨਾ ਦੀ ਸਾਰੰਗ ਹੈਲੀਕੌਪਟਰ ਟੀਮ ਅਲ ਅਲਾਮੀਨ ਅੰਤਰਰਾਸ਼ਟਰੀ ਏਅਰਸ਼ੋਅ ਲਈ ਮਿਸਰ ਪਹੁੰਚੀ
Posted On:
06 SEP 2026 12:59PM by PIB Chandigarh
ਭਾਰਤੀ ਹਵਾਈ ਸੈਨਾ ਦੀ ਸਾਰੰਗ ਹੈਲੀਕੌਪਟਰ ਪ੍ਰਦਰਸ਼ਨ ਟੀਮ, ਅਲ ਅਲਾਮੀਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 8 ਤੋਂ 10 ਸਤੰਬਰ 2026 ਤੱਕ ਆਯੋਜਿਤ ਹੋਣ ਵਾਲੇ ਅਲ ਅਲਾਮੀਨ ਅੰਤਰਰਾਸ਼ਟਰੀ ਏਅਰਸ਼ੋਅ ਦੇ ਦੂਜੇ ਸੰਸਕਰਣ ਵਿੱਚ ਹਿੱਸਾ ਲੈਣ ਲਈ ਮਿਸਰ ਪਹੁੰਚ ਗਈ ਹੈ।
ਭਾਰਤੀ ਹਵਾਈ ਸੈਨਾ ਦੀ ਸਾਰੰਗ ਟੀਮ ਵਿਸ਼ਵ ਦੀ ਇੱਕੋ-ਇੱਕ ਪੰਜ ਹੈਲੀਕੌਪਟਰਾਂ ਵਾਲੀ ਪ੍ਰਦਰਸ਼ਨ ਟੀਮ ਹੈ। ਇਹ ਟੀਮ ਯੋਜਨਾਬੱਧ ਪ੍ਰਦਰਸ਼ਨਾਂ ਦੀ ਇੱਕ ਲੜੀ ਦੇ ਮਾਧਿਅਮ ਨਾਲ ਸ਼ੁੱਧਤਾ, ਪੇਸ਼ੇਵਰਤਾ ਅਤੇ ਉਡਾਣ ਕੌਸ਼ਲ ਦਾ ਪ੍ਰਦਰਸ਼ਨ ਕਰੇਗੀ। ਇਹ ਭਾਰਤੀ ਹਵਾਈ ਸੈਨਾ ਦੁਆਰਾ ਅੰਤਰਰਾਸ਼ਟਰੀ ਪੱਧਰ ‘ਤੇ ਕੀਤੇ ਗਏ ਯਤਨਾਂ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹੈ, ਜੋ ਭਾਰਤ ਅਤੇ ਮਿਸਰ ਵਿਚਕਾਰ ਵਧ ਰਹੇ ਰੱਖਿਆ ਅਤੇ ਕੂਟਨੀਤਕ ਸਬੰਧਾਂ ਨੂੰ ਦਰਸਾਉਂਦੀ ਹੈ।
ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਅਤੇ ਨਿਰਮਿਤ ਐਡਵਾਂਸਡ ਲਾਈਟ ਹੈਲੀਕੌਪਟਰ (ਏਐੱਲਐੱਚ) ਧ੍ਰੁਵ ਨੂੰ ਉਡਾਉਂਦੇ ਹੋਏ, ਸਾਰੰਗ ਟੀਮ ਆਪਣੇ ਚੁਣੌਤੀਪੂਰਨ ਫਾਰਮੇਸ਼ਨ ਅਭਿਆਸਾਂ, ਨੇੜਲੀ ਉਡਾਣ ਅਤੇ ਤਾਲਮੇਲ ਵਾਲੇ ਏਅਰਸ਼ੋਅ ਲਈ ਪ੍ਰਸਿੱਧ ਹੈ। ਇਹ ਪ੍ਰਦਰਸ਼ਨ ਨਾ ਸਿਰਫ ਪਾਇਲਟਾਂ ਦੇ ਬੇਮਿਸਾਲ ਹੁਨਰ ਅਤੇ ਅਨੁਸ਼ਾਸਨ ਨੂੰ ਦਰਸਾਉਂਦਾ ਹੈ, ਸਗੋਂ ਭਾਰਤ ਦੇ ਸਵਦੇਸ਼ੀ ਏਅਰੋਸਪੇਸ ਉਦਯੋਗ ਦੀਆਂ ਸਮਰੱਥਾਵਾਂ ਨੂੰ ਵੀ ਉਜਾਗਰ ਕਰਦਾ ਹੈ।
ਸਾਰੰਗ ਟੀਮ ਆਪਣਾ ਪ੍ਰਸਿੱਧ ‘‘ਡੌਲਫਿਨ ਲੀਪ’’ ਕਰਤੱਬ ਪ੍ਰਦਰਸ਼ਿਤ ਕਰੇਗੀ ਅਤੇ ਨਾਲ ਹੀ ‘ਸਪੌਟ ਸਟੌਲ ਟਰਨ’ ਨਾਮਕ ਇੱਕ ਨਵਾਂ ਕਰਤੱਬ ਵੀ ਪੇਸ਼ ਕਰੇਗੀ। ਟੀਮ ਦੀ ਹਿੱਸੇਦਾਰੀ ਨਾਲ ਦੁਨੀਆ ਭਰ ਦੇ ਦਰਸ਼ਕਾਂ ਅਤੇ ਹਵਾਬਾਜ਼ੀ ਪ੍ਰੇਮੀਆਂ ਨੂੰ ਏਐੱਲਐੱਚ ਧ੍ਰੁਵ ਦੀ ਬਹੁਪੱਖੀ ਪ੍ਰਤਿਭਾ ਅਤੇ ਨਿਪੁੰਨਤਾ ਦੇ ਨਾਲ-ਨਾਲ ਭਾਰਤੀ ਹਵਾਈ ਸੈਨਾ ਦੇ ਸਾਹਸੀ ਜਜ਼ਬੇ ਨੂੰ ਵੇਖਣ ਦਾ ਮੌਕਾ ਮਿਲੇਗਾ।
ਅਲ ਅਲਾਮੀਨ ਅੰਤਰਰਾਸ਼ਟਰੀ ਏਅਰਸ਼ੋਅ ਵਿੱਚ ਦੁਨੀਆ ਭਰ ਦੀਆਂ ਪ੍ਰਮੁੱਖ ਏਅਰ ਫੋਰਸ ਦੇ ਨਾਲ-ਨਾਲ ਏਅਰੋਸਪੇਸ, ਰੱਖਿਆ ਅਤੇ ਪੁਲਾੜ ਖੇਤਰਾਂ ਦੇ ਪੇਸ਼ੇਵਰ ਵੀ ਇੱਕਠੇ ਹੁੰਦੇ ਹਨ। ਮਿਸਰ ਦੇ ਆਕਾਸ਼ ਵਿੱਚ ਸਾਰੰਗ ਦਾ ਪ੍ਰਦਰਸ਼ਨ ਇਸ ਆਯੋਜਨ ਵਿੱਚ ਇੱਕ ਵਿਸ਼ੇਸ਼ ਆਯਾਮ ਜੋੜੇਗਾ, ਨਾਲ ਹੀ ਦੁਨੀਆ ਭਰ ਦੀਆਂ ਹੋਰ ਅੰਤਰਰਾਸ਼ਟਰੀ ਟੀਮਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰੇਗਾ।
_20260906130053_7afec6.jpeg)
_20260906130124_71674e.jpeg)
_20260906130139_09cd06.jpeg)


***********
ਜੇਐੱਸ/ਵੀਕੇ/ਐੱਸਐੱਮ/ਏਕੇ
(Release ID: 2307179)
ਵਿਜ਼ੀਟਰ ਕਾਊਂਟਰ : 2