ਵਿੱਤ ਮੰਤਰਾਲਾ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 25 ਅਗਸਤ ਤੋਂ 2 ਸਤੰਬਰ, 2026 ਤੱਕ ਕੈਨੇਡਾ ਅਤੇ ਅਮਰੀਕਾ ਦੀ ਸਰਕਾਰੀ ਯਾਤਰਾ ‘ਤੇ ਰਹਿਣਗੇ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਅਤੇ ਕੈਨੇਡਾ ਦੇ ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ ਸ਼੍ਰੀ ਫ੍ਰੈਂਕਓਇਸ-ਫਿਲਿਪ ਸ਼ੈਂਪੇਨ ਦੋਵੇਂ ਦੇਸ਼ਾਂ ਦਰਮਿਆਨ ਆਰਥਿਕ ਅਤੇ ਵਿੱਤੀ ਵਾਰਤਾ ਦੇ ਉਦਘਾਟਨੀ ਸੈਸ਼ਨ ਵਿੱਚ ਹਿੱਸਾ ਲੈਣਗੇ
ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਕੈਨੇਡਾ ਅਤੇ ਅਮਰੀਕਾ ਦੀ ਯਾਤਰਾ ਦੌਰਾਨ ਨਿਜੀ ਖੇਤਰ ਦੇ ਨਾਲ ਆਹਮਣੇ-ਸਾਹਮਣੇ ਦੀ ਉੱਚ-ਪੱਧਰੀ ਵਾਰਤਾ ਤੋਂ ਇਲਾਵਾ ਪ੍ਰਮੁੱਖ ਨਿਵੇਸ਼ਕਾਂ, ਕਾਰੋਬਾਰਾਂ ਤੇ ਵਿੱਤੀ ਖੇਤਰ ਦੇ ਪ੍ਰਤੀਨਿਧੀਆਂ ਨਾਲ ਰਾਉਂਡਟੇਬਲ ਵਿੱਚ ਹਿੱਸਾ ਲੈਣਗੇ
ਕੇਂਦਰੀ ਵਿੱਤ ਮੰਤਰੀ ਅਮਰੀਕਾ ਦੀ ਜੀ20 ਪ੍ਰਧਾਨਗੀ ਅਧੀਨ ਜੀ-20 ਐੱਫਐੱਮਸੀਬੀਜੀ ਮੀਟਿੰਗ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ
ਕੇਂਦਰੀ ਵਿੱਤ ਮੰਤਰੀ ਜਨ-ਜਨ ਦੇ ਵਿਚਕਾਰ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤੀ ਦੇਣ ਲਈ ਟੋਰਾਂਟੋ ਅਤੇ ਸ਼ਿਕਾਗੋ ਵਿੱਚ ਵਸੇ ਭਾਰਤੀ ਭਾਈਚਾਰਿਆਂ ਨਾਲ ਵੀ ਗੱਲਬਾਤ ਕਰਨਗੇ
Posted On:
24 AUG 2026 3:40PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 25 ਅਗਸਤ ਤੋਂ 2 ਸਤੰਬਰ 2026 ਤੱਕ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੀ ਸਰਕਾਰੀ ਯਾਤਰਾ ਕਰਨਗੇ। ਯਾਤਰਾ ਦੌਰਾਨ ਦੁਵੱਲੀ ਆਰਥਿਕ ਅਤੇ ਵਿੱਤੀ ਭਾਈਵਾਲੀ ਨੂੰ ਮਜ਼ਬੂਤ ਕਰਨ, ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਾਂਝੀਆਂ ਵਿਸ਼ਵ-ਵਿਆਪੀ ਆਰਥਿਕ ਤਰਜੀਹਾਂ ‘ਤੇ ਸਹਿਯੋਗ ਨੂੰ ਅੱਗੇ ਵਧਾਉਣ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਕੈਨੇਡਾ ਦੇ ਟੋਰਾਂਟੋ ਦੀ ਆਪਣੀ ਯਾਤਰਾ ਦੌਰਾਨ, ਸ਼੍ਰੀਮਤੀ ਸੀਤਾਰਮਣ ਕੈਨੇਡਾ ਦੇ ਵਿੱਤ ਅਤੇ ਰਾਸ਼ਟਰੀ ਮਾਲੀਆ ਮੰਤਰੀ ਸ਼੍ਰੀ ਫ੍ਰੈਂਕਓਇਸ-ਫਿਲਿਪ ਸ਼ੈਂਪੇਨ ਦੇ ਨਾਲ ਉਦਘਾਟਨ ਆਰਥਿਕ ਅਤੇ ਵਿੱਤੀ ਵਾਰਤਾ ਵਿੱਚ ਹਿੱਸਾ ਲੈਣਗੇ। ਇਹ ਸੰਵਾਦ ਦੋਵੇਂ ਧਿਰਾਂ ਨੂੰ ਵਿਆਪਕ ਆਰਥਿਕ ਵਿਕਾਸ, ਵਿੱਤੀ ਖੇਤਰ ਸਹਿਯੋਗ, ਦੁਵੱਲੇ ਨਿਵੇਸ਼ ਦੇ ਮੌਕਿਆਂ ਅਤੇ ਸਾਂਝੀਆਂ ਅੰਤਰਰਾਸ਼ਟਰੀ ਤਰਜੀਹਾਂ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਅਤੇ ਨਵੀਨੀਕ੍ਰਿਤ ਭਾਰਤ-ਕੈਨੇਡਾ ਭਾਈਵਾਲੀ ਦੇ ਆਰਥਿਕ ਅਤੇ ਵਿੱਤੀ ਥੰਮ੍ਹ ਨੂੰ ਹੋਰ ਮਜ਼ਬੂਤੀ ਦੇਣ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗਾ।
ਹਾਲ ਹੀ ਦੇ ਮਹੀਨਿਆਂ ਵਿੱਚ ਦੁਵੱਲੀਆਂ ਚਰਚਾਵਾਂ ਵਿੱਚ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ (ਸੀਈਪੀਏ) ਦੀ ਦਿਸ਼ਾ ਵਿੱਚ ਚੱਲ ਰਹੇ ਯਤਨਾਂ ਦੇ ਨਾਲ-ਨਾਲ ਊਰਜਾ, ਮਹੱਤਵਪੂਰਨ ਖਣਿਜਾਂ, ਤਕਨਾਲੋਜੀ, ਨਵੀਨਤਾ ਅਤੇ ਮਜ਼ਬੂਤ ਸਪਲਾਈ ਚੇਨਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮੌਕਿਆਂ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਸ਼੍ਰੀਮਤੀ ਸੀਤਾਰਮਣ ਪ੍ਰਮੁੱਖ ਸੀਈਓ, ਚੇਅਰਮੈਨਾਂ ਅਤੇ ਸੀਨੀਅਰ ਪ੍ਰਤੀਨਿਧੀਆਂ ਦੇ ਨਾਲ ਇੱਕ ਨਿਵੇਸ਼ ਰਾਉਂਡਟੇਬਲ ਵਿੱਚ ਹਿੱਸਾ ਲੈਣਗੇ, ਜਿਨ੍ਹਾਂ ਵਿੱਚੋਂ ਪ੍ਰਮੁੱਖ ਊਰਜਾ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਹੱਤਵਪੂਰਨ ਖਣਿਜ ਖੇਤਰਾਂ ਵਿੱਚੋਂ ਹਨ। ਇਸ ਗੱਲਬਾਤ ਵਿੱਚ ਗਿਫਟ ਸਿਟੀ–ਆਈਐੱਫਐੱਸਸੀ ਵਿੱਚ ਮੌਕਿਆਂ ਸਮੇਤ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਵੱਧ ਤੋਂ ਵੱਧ ਬਿਜ਼ਨਸ-ਟੂ–ਬਿਜ਼ਨਸ ਲਿੰਕੇਜ ਨੂੰ ਸੁਵਿਧਾਜਨਕ ਬਣਾਉਣ, ਨਿਵੇਸ਼ ਦੇ ਮੌਕਿਆਂ ਦੀ ਪਛਾਣ ਕਰਨ ਅਤੇ ਲੰਬੇ ਸਮੇਂ ਦੀ ਵਣਜ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇੱਕ ਹੋਰ ਬਿਜ਼ਨਸ ਰਾਉਂਡਟੇਬਲ ਵਿੱਚ, ਕੇਂਦਰੀ ਵਿੱਤ ਮੰਤਰੀ ਕੈਨੇਡਾ-ਭਾਰਤ ਸਹਿਯੋਗ, ਲੰਬੇ ਸਮੇਂ ਦੇ ਨਿਵੇਸ਼ ਅਤੇ ਵਿੱਤੀ ਖੇਤਰ ਦੇ ਵਿਕਾਸ ਦੇ ਮੌਕਿਆਂ ‘ਤੇ ਸੀਨੀਅਰ ਬਿਜ਼ਨਸ ਲੀਡਰਜ਼ ਨਾਲ ਗੱਲਬਾਤ ਕਰਨਗੇ। ਭਾਰਤੀ ਪਬਲਿਕ ਬੈਂਕਾਂ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਚਰਚਾ ਵਿੱਚ ਹਿੱਸਾ ਲੈਣਗੇ, ਜਿਸ ਨਾਲ ਵਿੱਤੀ ਖੇਤਰ ਦੇ ਵਧੇਰੇ ਸਹਿਯੋਗ ਅਤੇ ਨਿਵੇਸ਼ ਸਬੰਧਾਂ ਦੇ ਰਾਹ ਲੱਭਣ ਦਾ ਮੌਕਾ ਮਿਲੇਗਾ।
ਕੈਨੇਡਾ-ਭਾਰਤ ਬਿਜ਼ਨਸ ਕੌਂਸਲ ਦੇ ਨਾਲ ਭਾਈਵਾਲੀ ਵਿੱਚ ਕੈਨੇਡੀਅਨ ਕਲੱਬ ਆਫ ਟੋਰਾਂਟੋ ਦੋਵੇਂ ਦੇਸ਼ਾਂ ਦੇ ਦਰਮਿਆਨ ਸਾਂਝੇ ਆਰਥਿਕ ਹਿਤਾਂ ਨੂੰ ਅੱਗੇ ਵਧਾਉਣ ਬਾਰੇ ਸ਼੍ਰੀਮਤੀ ਸੀਤਾਰਮਣ ਅਤੇ ਸ਼੍ਰੀ ਸ਼ੈਂਪੇਨ ਦਰਮਿਆਨ ਇੱਕ ਰਸਮੀ ਗੱਲਬਾਤ ਦੀ ਮੇਜ਼ਬਾਨੀ ਕਰੇਗਾ। ਚਰਚਾ ਵਿੱਚ ਨਵੇਂ ਸਿਰ੍ਹੇ ਤੋਂ ਕੈਨੇਡਾ-ਭਾਰਤ ਦੁਵੱਲੇ ਸਬੰਧ, ਨਿਵੇਸ਼ ਦੇ ਅਨੁਕੂਲ ਵਾਤਾਵਰਣ, ਘਰੇਲੂ ਆਰਥਿਕ ਤਰਜੀਹਾਂ ਅਤੇ ਭਾਰਤ-ਕੈਨੇਡਾ ਅਤੇ ਵਿੱਤੀ ਸਬੰਧਾਂ ਦੇ ਵਿਕਾਸ ਅਤੇ ਭਵਿੱਖ ਦੇ ਤੇਜ਼ ਵਿਕਾਸ ਬਾਰੇ ਚਰਚਾ ਹੋਵੇਗੀ।
ਸ਼੍ਰੀਮਤੀ ਸੀਤਾਰਮਣ ਕੈਨੇਡਾ ਸਥਿਤ ਕੰਪਨੀਆਂ ਦੇ ਸੀਈਓ ਅਤੇ ਸੀਨੀਅਰ ਲੀਡਰਜ਼ ਦੇ ਨਾਲ ਆਹਮਣੇ-ਸਾਹਮਣੇ ਦੀਆਂ ਬੈਠਕਾਂ ਵੀ ਕਰਨਗੇ, ਜਿਸ ਵਿੱਚ ਨਿਵੇਸ਼ ਦੇ ਮੌਕਿਆਂ, ਭਾਰਤ ਦੇ ਵਿਕਾਸ ਦੀਆਂ ਸੰਭਾਵਨਾਵਾਂ ਅਤੇ ਭਾਰਤ ਵਿੱਚ ਕੈਨੇਡਾ ਦੇ ਬਿਜ਼ਨਸ ਦੀ ਮੌਜੂਦਗੀ ਦੇ ਵਿਸਥਾਰ ਦੇ ਮੌਕਿਆਂ ਵੱਲ ਧਿਆਨ ਕੇਂਦ੍ਰਿਤ ਕਰਨ ਦੀ ਉਮੀਦ ਹੈ।
ਕੇਂਦਰੀ ਵਿੱਤ ਮੰਤਰੀ ਟੋਰਾਂਟੋ ਵਿਖੇ ਪ੍ਰਵਾਸੀ ਭਾਰਤੀਆਂ ਦੇ ਨਾਲ ਗੱਲਬਾਤ ਵਿੱਚ ਵੀ ਹਿੱਸਾ ਲੈਣਗੇ, ਜਿਸ ਨਾਲ ਭਾਰਤੀ ਭਾਈਚਾਰੇ ਦੇ ਨਾਲ ਜੁੜਨ ਦਾ ਮੌਕਾ ਮਿਲੇਗਾ ਅਤੇ ਭਾਰਤ ਅਤੇ ਕੈਨੇਡਾ ਦੇ ਦਰਮਿਆਨ ਲੋਕਾਂ-ਨਾਲ-ਲੋਕਾਂ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਸਵੀਕਾਰ ਕੀਤਾ ਜਾਵੇਗਾ।
ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਦੌਰਾਨ, ਸ਼੍ਰੀਮਤੀ ਸੀਤਾਰਮਣ 28 ਅਗਸਤ ਤੋਂ 2 ਸਤੰਬਰ, 2026 ਤੱਕ ਸ਼ਿਕਾਗੋ, ਐਸ਼ਵਿਲੇ ਅਤੇ ਨਿਊਯਾਰਕ ਦੀ ਯਾਤਰਾ ਕਰਨਗੇ।
ਸ਼ਿਕਾਗੋ ਵਿੱਚ, ਸ਼੍ਰੀਮਤੀ ਸੀਤਾਰਮਣ ਪ੍ਰਮੁੱਖ ਨਿਵੇਸ਼ਕਾਂ ਦੇ ਨਾਲ ਇੱਕ ਰਾਉਂਡਟੇਬਲ ਵਿੱਚ ਹਿੱਸਾ ਲੈਣਗੇ ਅਤੇ ਨਿਜੀ ਖੇਤਰ ਦੇ ਪ੍ਰਮੁੱਖ ਸੀਈਓਜ਼, ਚੇਅਰਪਰਸਨਾਂ ਅਤੇ ਸੀਨੀਅਰ ਪ੍ਰਤੀਨਿਧੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ। ਸ਼ਿਕਾਗੋ ਵਿੱਚ ਚੋਣਵੀਆਂ ਕੰਪਨੀਆਂ ਦੇ ਸੀਈਓਜ਼ ਅਤੇ ਸੀਨੀਅਰ ਲੀਡਰਸ਼ਿਪ ਨਾਲ ਦੁਵੱਲੀਆਂ ਮੀਟਿੰਗਾਂ ਵੀ ਆਯੋਜਿਤ ਕੀਤੀਆਂ ਜਾਣਗੀਆਂ। ਚਰਚਾ ਭਾਰਤ ਦੇ ਨਿਵੇਸ਼ ਦੇ ਮੌਕਿਆਂ, ਆਰਥਿਕ ਦ੍ਰਿਸ਼ਟੀਕੋਣ ਅਤੇ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਵਪਾਰ ਅਤੇ ਨਿਵੇਸ਼ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਖੇਤਰਾਂ 'ਤੇ ਕੇਂਦ੍ਰਿਤ ਹੋਵੇਗੀ।
ਸ਼੍ਰੀਮਤੀ ਸੀਤਾਰਮਣ ਸ਼ਿਕਾਗੋ ਯੂਨੀਵਰਸਿਟੀ ਵਿੱਚ ਪੋਲਸਕੀ ਸੈਂਟਰ ਫਾਰ ਐਂਟਰਪ੍ਰਿੰਉਰਸ਼ਿਪ ਐਂਡ ਇਨੋਵੇਸ਼ਨ ਦਾ ਵੀ ਦੌਰਾ ਕਰਨਗੇ, ਜਿੱਥੇ ਉਹ ਉੱਦਮਤਾ, ਨਵੀਨਤਾ, ਤਕਨਾਲੋਜੀ-ਵਪਾਰੀਕਰਣ ਅਤੇ ਭਾਰਤ ਦੇ ਤੇਜ਼ੀ ਨਾਲ ਵਧ ਰਹੇ ਸਟਾਰਟਅੱਪ ਅਤੇ ਨਵੀਨਤਾ ਬੁਨਿਆਦੀ ਢਾਂਚੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਗੇ।
ਕੇਂਦਰੀ ਵਿੱਤ ਮੰਤਰੀ ਆਪਣੀ ਯਾਤਰਾ ਦੌਰਾਨ ਸ਼ਿਕਾਗੋ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਵੀ ਕਰਨਗੇ। ਉੱਤਰੀ ਕੈਰੋਲਿਨਾ ਦੇ ਐਸ਼ਵਿਲੇ ਵਿੱਚ, ਸ਼੍ਰੀਮਤੀ ਸੀਤਾਰਮਣ ਜੀ20 ਦੀ ਅਮਰੀਕਾ ਦੀ ਪ੍ਰਧਾਨਗੀ ਦੇ ਤਹਿਤ ਜੀ20 ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ (ਐੱਫਐੱਮਸੀਬੀਜੀ) ਦੀ ਬੈਠਕ ਵਿੱਚ ਭਾਰਤੀ ਵਫਦ ਦੀ ਅਗਵਾਈ ਕਰਨਗੇ। 31 ਅਗਸਤ ਅਤੇ 1 ਸਤੰਬਰ ਨੂੰ ਹੋਣ ਵਾਲੀ ਇਸ ਬੈਠਕ ਵਿੱਚ ਜੀ20 ਮੈਂਬਰਾਂ ਦੇ ਵਿੱਤ ਮੰਤਰੀਆਂ, ਕੇਂਦਰੀ ਬੈਂਕ ਦੇ ਗਵਰਨਰਾਂ ਅਤੇ ਸੀਨੀਅਰ ਆਰਥਿਕ ਅਧਿਕਾਰੀਆਂ ਨੂੰ ਪ੍ਰਮੁੱਖ ਆਲਮੀ ਆਰਥਿਕ ਅਤੇ ਵਿੱਤੀ ਮੁੱਦਿਆਂ ਬਾਰੇ ਵਿਚਾਰ-ਚਰਚਾ ਕਰਨ ਲਈ ਇਕੱਠਾ ਕੀਤਾ ਜਾਵੇਗਾ। ਇਹ ਬੈਠਕ 29 ਅਤੇ 30 ਅਗਸਤ ਨੂੰ ਹੋਣ ਵਾਲੀ ਜੀ20 ਵਿੱਤੀ ਅਤੇ ਕੇਂਦਰੀ ਬੈਂਕ ਪ੍ਰਤੀਨਿਧੀਆਂ ਦੀ ਬੈਠਕ ਤੋਂ ਬਾਅਦ ਹੋ ਰਹੀ ਹੈ।
ਜੀ20 ਫਾਈਨਾਂਸ ਟ੍ਰੈਕ ਵਿੱਚ ਭਾਰਤ ਦੀ ਭਾਈਵਾਲੀ ਆਲਮੀ ਆਰਥਿਕ ਵਿਕਾਸ ਅਤੇ ਸਥਿਰਤਾ, ਅੰਤਰਰਾਸ਼ਟਰੀ ਵਿੱਤੀ ਸਹਿਯੋਗ ਅਤੇ ਉਭਰ ਰਹੀਆਂ ਅਤੇ ਉੱਨਤ ਅਰਥਵਿਵਸਥਾਵਾਂ ਲਈ ਮਹੱਤਵਪੂਰਨ ਹੋਰ ਮੁੱਦਿਆਂ ‘ਤੇ ਚਰਚਾ ਵਿੱਚ ਯੋਗਦਾਨ ਦੇਣ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦੀ ਹੈ। ਇਹ ਜੁੜਾਅ ਭਾਰਤ ਨੂੰ ਸਮਕਾਲੀ ਆਲਮੀ ਆਰਥਿਕ ਚੁਣੌਤੀਆਂ ਬਾਰੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਅਤੇ ਜੀ20 ਭਾਗੀਦਾਰਾਂ ਨਾਲ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਮੌਕਾ ਵੀ ਪ੍ਰਦਾਨ ਕਰੇਗਾ।
ਨਿਊਯਾਰਕ ਵਿੱਚ ਸ਼੍ਰੀਮਤੀ ਸੀਤਾਰਮਣ ਨਿਊਯਾਰਕ ਦੀਆਂ ਪ੍ਰਮੁੱਖ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਅਤੇ ਸੀਨੀਅਰ ਪ੍ਰਤੀਨਿਧੀਆਂ ਦੇ ਨਾਲ ਇੱਕ ਨਿਵੇਸ਼ਕ ਰਾਉਂਡਟੇਬਲ ਸਮਾਗਮ ਵਿੱਚ ਹਿੱਸਾ ਲੈਣਗੇ। ਉਹ ਨਿਵੇਸ਼ ਦੇ ਮੌਕਿਆਂ, ਭਾਰਤ ਦੇ ਆਰਥਿਕ ਅਤੇ ਵਿੱਤੀ ਦ੍ਰਿਸ਼ ਅਤੇ ਭਾਰਤ ਅਤੇ ਅਮਰੀਕਾ ਦਰਮਿਆਨ ਵਿੱਤੀ ਅਤੇ ਸੰਸਥਾਗਤ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਨ ਲਈ ਵਿੱਤੀ ਖੇਤਰ ਦੇ ਸੀਨੀਅਰ ਅਧਿਕਾਰੀਆਂ ਅਤੇ ਸੀਈਓ ਦੇ ਨਾਲ ਆਹਮਣੇ-ਸਾਹਮਣੇ ਦੀਆਂ ਬੈਠਕਾਂ ਵੀ ਕਰਨਗੇ।
ਨਿਊਯਾਰਕ ਦੀ ਆਪਣੀ ਫੇਰੀ ਦੌਰਾਨ, ਨੈਸਡੈਕ-ਇੱਕ ਮੋਹਰੀ ਗਲੋਬਲ ਇਲੈਕਟ੍ਰੌਨਿਕ ਮਾਰਕਿਟਪਲੇਸ ਅਤੇ ਦੁਨੀਆ ਦੇ ਮੋਹਰੀ ਤਕਨਾਲੋਜੀ-ਸੰਚਾਲਿਤ ਵਿੱਤੀ ਬਜ਼ਾਰ ਪਲੈਟਫਾਰਮਾਂ ਵਿੱਚੋਂ ਇੱਕ-ਘੰਟੀ ਵਜਾਉਣ ਵਾਲੇ ਸਮਾਰੋਹ ਵਿੱਚ ਸ਼੍ਰੀਮਤੀ ਸੀਤਾਰਮਣ ਦੀ ਮੇਜ਼ਬਾਨੀ ਕਰੇਗਾ। ਇਹ ਯਾਤਰਾ ਤਕਨਾਲੋਜੀ-ਸੰਚਾਲਿਤ ਵਿੱਤੀ ਬਜ਼ਾਰਾਂ ਵਿੱਚ ਵਿਕਾਸ ਅਤੇ ਤਕਨਾਲੋਜੀ ਅਤੇ ਪੂੰਜੀ ਬਜ਼ਾਰਾਂ ਦੇ ਦਰਮਿਆਨ ਵਿਕਸਿਤ ਇੰਟਰਫੇਸ ਬਾਰੇ ਸੂਝ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰੇਗੀ।
****
ਐੱਸਆਰ/ਕੇਐੱਮਐੱਨ/ਏਕੇ
(Release ID: 2306963)
ਵਿਜ਼ੀਟਰ ਕਾਊਂਟਰ : 5