ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਤਿਭਾ ਦੇ ਵਿਕਾਸ ਲਈ ਸਹੀ ਵਾਤਾਵਰਣ, ਮਾਰਗਦਰਸ਼ਨ ਅਤੇ ਪੋਸ਼ਣ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ

Posted On: 03 SEP 2026 9:07AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕੀਤਾ ਜੋ ਪ੍ਰਤਿਭਾ ਦੇ ਵਧਣ-ਫੁੱਲਣ ਲਈ ਸਹੀ ਵਾਤਾਵਰਣ, ਮਾਰਗਦਰਸ਼ਨ ਅਤੇ ਪੋਸ਼ਣ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ

"ਸੱਚੀ ਪ੍ਰਤਿਭਾ ਨੂੰ ਜਦੋਂ ਸਕਾਰਾਤਮਿਕ ਥਾਂ ਮਿਲਦੀ ਹੈ ਤਾਂ ਉਸ ਨਾਲ ਅਦਭੁਤ ਊਰਜਾ ਦਾ ਸੰਚਾਰ ਹੁੰਦਾ ਹੈ। ਇਸ ਨਾਲ ਜਿੱਥੇ ਯਤਨਾਂ ਵਿੱਚ ਸਫਲਤਾ ਮਿਲਦੀ ਹੈ, ਉੱਥੇ ਹੀ ਜੀਵਨ ਵੀ ਸਾਰਥਕ ਬਣਦਾ ਹੈ।

पात्रविशेषे न्यस्तं गुणान्तरं व्रजति शिल्पमाधातुः।

जलमिव समुद्रशुक्तौ मुक्ताफलतां पयोदयस्य॥"

ਕਿਸੇ ਵਿਅਕਤੀ ਜਾਂ ਵਸਤੂ ਦੀ ਕੀਮਤ ਅਤੇ ਮਹਾਨਤਾ ਮੁੱਖ ਤੌਰ ’ਤੇ ਉਸ ਦੇ ਵਾਤਾਵਰਣ ਅਤੇ ਮਾਰਗਦਰਸ਼ਨ ’ਤੇ ਨਿਰਭਰ ਕਰਦੀ ਹੈ। ਜਿਸ ਤਰ੍ਹਾਂ ਪਾਣੀ ਦੀ ਇੱਕ ਆਮ ਬੂੰਦ ਸੀਪ ਦੇ ਖੋਲ ਵਿੱਚ ਦਾਖਲ ਹੋਣ ’ਤੇ ਇੱਕ ਅਨਮੋਲ ਮੋਤੀ ਵਿੱਚ ਬਦਲ ਜਾਂਦੀ ਹੈ, ਉਸੇ ਤਰ੍ਹਾਂ, ਆਮ ਗੁਣ ਵੀ ਸਹੀ ਥਾਂ, ਸਮਰਥਨ ਅਤੇ ਪੋਸ਼ਣ ਮਿਲਣ ’ਤੇ ਅਸਧਾਰਨ ਬਣ ਸਕਦੇ ਹਨ।

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2306343) ਵਿਜ਼ੀਟਰ ਕਾਊਂਟਰ : 10